੨ ਤਿਮੋਥਿਉਸ 3 : 1 (ERVPA)
ਇਹ ਯਾਦ ਰਖੋ। ਆਖਰੀ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਆਉਣਗੀਆਂ।
੨ ਤਿਮੋਥਿਉਸ 3 : 2 (ERVPA)
ਉਨ੍ਹਾਂ ਸਮਿਆਂ ਵਿੱਚ, ਲੋਕ ਸਿਰਫ਼ ਆਪਣੇ ਆਪ ਨੂੰ ਅਤੇ ਧਨ ਨੂੰ ਪਿਆਰ ਕਰਨਗੇ। ਉਹ ਘਮੰਡੀ ਅਤੇ ਅਭਿਮਾਨੀ ਹੋਣਗੇ। ਉਹ ਇੱਕ ਦੂਜੇ ਦੀ ਨਿੰਦਿਆ ਕਰਨਗੇ। ਲੋਕ ਆਪਣੇ ਮਾਪਿਆਂ ਦਾ ਆਖਿਆ ਨਹੀਂ ਮੰਨਣਗੇ। ਲੋਕ ਨਾ ਸ਼ੁਕਰੇ ਹੋਣਗੇ। ਉਹ ਅਜਿਹੇ ਇਨਸਾਨ ਨਹੀਂ ਹੋਣਗੇ ਜਿਹੇ ਜਿਹੇ ਪਰਮੇਸ਼ੁਰ ਚਾਹੁੰਦਾ ਹੈ।
੨ ਤਿਮੋਥਿਉਸ 3 : 3 (ERVPA)
ਲੋਕ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਨਗੇ। ਉਹ ਹੋਰਾਂ ਲੋਕਾਂ ਨੂੰ ਮਾਫ਼ੀ ਦੇਣ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਬਾਰੇ ਮੰਦਾ ਬੋਲਣਗੇ। ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ। ਉਹ ਜ਼ੁਲਮੀ ਹੋਣਗੇ ਅਤੇ ਉਹ ਚੰਗਿਆਈ ਨੂੰ ਨਫ਼ਰਤ ਕਰਨਗੇ।
੨ ਤਿਮੋਥਿਉਸ 3 : 4 (ERVPA)
ਆਖਰੀ ਦਿਨਾਂ ਵਿੱਚ ਲੋਕ ਆਪਣੇ ਦੋਸਤਾਂ ਦੇ ਖਿਲਾਫ਼ ਹੋ ਜਾਣਗੇ। ਉਹ ਬਿਨਾ ਸੋਚੇ ਸਮਝੇ ਗਲਤ ਕੰਮ ਕਰਨਗੇ। ਉਹ ਹੰਕਾਰੀ ਅਤੇ ਗੁਮਾਨੀ ਹੋਣਗੇ। ਲੋਕ ਭੋਗ ਬਿਲਾਸ ਨੂੰ ਪਿਆਰ ਕਰਨਗੇ ਅਤੇ ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਗੇ।
੨ ਤਿਮੋਥਿਉਸ 3 : 5 (ERVPA)
ਉਹ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਰਹਿਣਗੇ ਜਿਵੇਂ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਦੇ ਹੋਣ। ਪਰ ਜਿਸ ਢੰਗ ਨਾਲ ਉਹ ਜਿਉਂਦੇ ਹਨ ਉਸ ਤੋਂ ਪਤਾ ਚਲਦਾ ਕਿ ਉਹ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ। ਪਰ ਜਿਸ ਢੰਗ ਨਾਲ ਉਹ ਜਿਉਂਦੇ ਹਨ ਉਸਤੋਂ ਪਤਾ ਚੱਲਦਾ ਕਿ ਉਹ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ।
੨ ਤਿਮੋਥਿਉਸ 3 : 6 (ERVPA)
ਤਿਮੋਥਿਉਸ ਘਰੀਂ ਵਡ਼ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯਂਤ੍ਰਣ ਕਰ ਲੈਂਦੇ ਹਨ। ਇਹ ਔਰਤਾਂ ਪਾਪ ਨਾਲ ਭਰਪੂਰ ਹਨ ਅਤੇ ਉਨ੍ਹਾਂ ਗੱਲਾਂ ਦੀਆਂ ਗੁਲਾਮ ਹਨ ਜੋ ਉਹ ਕਰਨੀਆਂ ਚਾਹੁੰਦੀਆਂ ਹਨ।
੨ ਤਿਮੋਥਿਉਸ 3 : 7 (ERVPA)
ਉਹ ਔਰਤਾਂ ਹਮੇਸਹਆ ਨਵੇਂ ਉਪਦੇਸ਼ਾਂ ਨੂੰ ਸਿਖਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ।
੨ ਤਿਮੋਥਿਉਸ 3 : 8 (ERVPA)
ਯਂਨੇਸ ਤੇ ਯਂਬਰੇਸ ਨੂੰ ਚੇਤੇ ਕਰੋ। ਉਹ ਮੂਸਾ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਬਾਰੇ ਵੀ ਇਵੇਂ ਹੀ ਹੈ। ਉਹ ਸੱਚ ਦੇ ਵਿਰੁੱਧ ਹਨ। ਉਹ ਭਰਮਾਊ ਮਨਾਂ ਦੇ ਹਨ। ਉਹ ਵਿਸ਼ਵਾਸ ਦੇ ਮਾਰਗ ਅਨੁਸਾਰ ਚੱਲਣ ਵਿੱਚ ਅਸਫ਼ਲ ਹਨ।
੨ ਤਿਮੋਥਿਉਸ 3 : 9 (ERVPA)
ਪਰ ਉਹ ਕਦੇ ਵੀ ਉਨ੍ਹਾਂ ਗੱਲਾਂ ਵਿੱਚ ਸਫ਼ਲ ਨਹੀਂ ਹੋਣਗੇ ਜਿਹਡ਼ੀਆਂ ਉਹ ਕਰ ਰਹੇ ਹਨ। ਹਰ ਕੋਈ ਜਾਣ ਜਾਵੇਗਾ ਕਿ ਉਹ ਮੂਰਖ ਹਨ। ਜੇਨਸ ਅਤੇ ਜਾਮਬੇਸ ਨਾਲ ਵੀ ਅਜਿਹਾ ਹੀ ਵਾਪਰਿਆ ਸੀ।
੨ ਤਿਮੋਥਿਉਸ 3 : 10 (ERVPA)
ਪਰ ਤੁਸੀਂ ਮੇਰੇ ਬਾਰੇ ਸਾਰਾ ਕੁਝ ਜਾਣਦੇ ਹੋ। ਤੁਸੀਂ ਜਾਣਦੇ ਹੀ ਹੋ ਕਿ ਮੈਂ ਕਿਹਡ਼ੀ ਗੱਲ ਦਾ ਉਪਦੇਸ਼ ਦਿੰਦਾ ਹਾਂ ਅਤੇ ਕਿਸ ਤਰ੍ਹਾਂ ਦਾ ਜੀਵਨ ਜਿਉਂਦਾ ਹਾਂ। ਤੁਸੀਂ ਮੇਰੇ ਜੀਵਨ ਦੇ ਉਦੇਸ਼ ਬਾਰੇ ਜਾਣਦੇ ਹੋ। ਤੁਸੀਂ ਮੇਰੇ ਵਿਸ਼ਵਾਸ, ਮੇਰੇ ਸਬਰ ਅਤੇ ਮੇਰੇ ਪ੍ਰੇਮ ਬਾਰੇ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਮੈਂ ਕਦੇ ਵੀ ਕੋਸ਼ਿਸ਼ ਕਰਨ ਤੋਂ ਨਹੀਂ ਰੁਕਦਾ।
੨ ਤਿਮੋਥਿਉਸ 3 : 11 (ERVPA)
ਤੁਸੀਂ ਮੇਰੀਆਂ ਮੁਸੀਬਤਾਂ ਅਤੇ ਮੈਨੂੰ ਸਤਾਏ ਜਾਣ ਬਾਰੇ ਜਾਣਦੇ ਹੋ। ਤੁਸੀਂ ਉਨ੍ਹਾਂ ਸਭ ਗੱਲਾਂ ਬਾਰੇ ਜਾਣਦੇ ਹੋ ਜੋ ਅੰਤਾਕਿਯਾ, ਇਕੋਨਿਯੁਮ, ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਪਰੀਆਂ ਸਨ। ਤੁਹਾਨੂੰ ਉਨ੍ਹਾਂ ਤਸੀਹਿਆਂ ਬਾਰੇ ਪਤਾ ਹੈ ਜੋ ਮੈਂ ਇਨ੍ਹਾਂ ਥਾਵਾਂ ਤੇ ਸਹਿਨ ਕੀਤੇ। ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਾਰੀਆਂ ਔਕਡ਼ਾਂ ਤੋਂ ਬਚਾਇਆ।
੨ ਤਿਮੋਥਿਉਸ 3 : 12 (ERVPA)
ਹਰ ਕੋਈ ਜਿਹਡ਼ਾ ਮਸੀਹ ਯਿਸੂ ਵਿੱਚ ਉਸੇ ਢੰਗ ਨਾਲ ਜਿਉਣਾ ਚਾਹੁੰਦਾ ਹੈ ਜਿਵੇਂ ਪਰਮੇਸ਼ੁਰ ਚਾਹੁੰਦਾ, ਉਹ ਸਤਾਇਆ ਜਾਵੇਗਾ।
੨ ਤਿਮੋਥਿਉਸ 3 : 13 (ERVPA)
ਇਹ ਲੋਕ ਜਿਹਡ਼ੇ ਬੁਰੇ ਹਨ ਤੇ ਹੋਰਾਂ ਨੂੰ ਧੋਖਾ ਦਿੰਦੇ ਹਨ ਦਿਨੋ ਦਿਨ ਹੋਰ ਭੈਡ਼ੇ ਹੁੰਦੇ ਜਾਣਗੇ। ਉਹ ਹੋਰਾਂ ਲੋਕਾਂ ਨੂੰ ਮੂਰਖ ਬਨਾਉਣਗੇ, ਪਰ ਉਹ ਆਪਣੇ ਆਪ ਨੂੰ ਵੀ ਮੂਰਖ ਬਣਾ ਰਹੇ ਹੋਣਗੇ।
੨ ਤਿਮੋਥਿਉਸ 3 : 14 (ERVPA)
ਪਰ ਤੁਹਾਨੂੰ ਉਨ੍ਹਾਂ ਉਪਦੇਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਜਿਹਡ਼ੇ ਤੁਸੀਂ ਸਿਖੇ ਹਨ। ਤੁਸੀਂ ਜਾਣਦੇ ਹੋ ਕਿ ਇਹ ਉਪਦੇਸ਼ ਸੱਚੇ ਹਨ। ਤੁਸੀਂ ਜਾਣਦੇ ਹੋ ਕਿ ਤੁਸੀਂ ਉਨ੍ਹਾਂ ਤੇ ਭਰੋਸਾ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਉਹ ਗੱਲਾਂ ਸਿਖਾਈਆਂ।
੨ ਤਿਮੋਥਿਉਸ 3 : 15 (ERVPA)
ਤੁਸੀਂ ਪਵਿੱਤਰ ਪੋਥੀਆਂ ਆਪਣੇ ਬਚਪਨੇ ਤੋਂ ਹੀ ਸਿਖੀਆਂ ਹਨ। ਇਹ ਪੋਥੀਆਂ ਤੁਹਾਨੂੰ ਸਿਆਣਾ ਬਨਾਉਣ ਦੇ ਸਮਰਥ ਹਨ। ਉਹ ਸਿਆਣਪ ਤੁਹਾਨੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਰਾਹੀਂ ਮੁਕਤੀ ਵੱਲ ਲੈ ਜਾਂਦੀ ਹੈ।
੨ ਤਿਮੋਥਿਉਸ 3 : 16 (ERVPA)
ਸਾਰੀਆਂ ਪੋਥੀਆਂ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ। ਪਵਿੱਤਰ ਪੋਥੀ ਲੋਕਾਂ ਨੂੰ ਉਪਦੇਸ਼ ਦਿੰਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਗਲਤ ਕੰਮਾਂ ਨੂੰ ਦਰਸ਼ਾਉਂਦੀ ਹੈ। ਇਹ ਨੁਕਸਾਂ ਨੂੰ ਦੂਰ ਕਰਨ ਅਤੇ ਸਹੀ ਜੀਵਨ ਢੰਗ ਸਿਖਾਉਣ ਲਈ ਫ਼ਾਇਦੇਮੰਦ ਹੈ।
੨ ਤਿਮੋਥਿਉਸ 3 : 17 (ERVPA)
ਉਹ ਵਿਅਕਤੀ ਜਿਹਡ਼ਾ ਪੋਥੀਆਂ ਦੀ ਵਰਤੋਂ ਕਰਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਸਭ ਕੁਝ ਪ੍ਰਾਪਤ ਕਰੇਗਾ ਜੋ ਉਸਨੂੰ ਹਰ ਚੰਗਾ ਕੰਮ ਕਰਨ ਲਈ ਲੋਡ਼ੀਦਾ ਹੈ।

1 2 3 4 5 6 7 8 9 10 11 12 13 14 15 16 17