ਰਸੂਲਾਂ ਦੇ ਕਰਤੱਬ 22 : 1 (ERVPA)
ਪੌਲੁਸ ਨੇ ਆਖਿਆ, “ਹੇ ਮੇਰੇ ਭਰਾਵੋ, ਅਤੇ ਮੇਰੇ ਪਿਤਾਓ, ਮੈਨੂੰ ਸੁਣੋ, ਜਦੋਂ ਕਿ ਮੈਂ ਤੁਹਾਡੇ ਅੱਗੇ ਆਪਣੀ ਸਫ਼ਾਈ ਪੇਸ਼ ਕਰਾਂਗਾ।”
ਰਸੂਲਾਂ ਦੇ ਕਰਤੱਬ 22 : 2 (ERVPA)
ਜਦੋਂ ਉਨ੍ਹਾਂ ਨੇ ਉਸਨੂੰ ਇਬਰਾਨੀ ਭਾਸ਼ਾ ਵਿੱਚ ਬੋਲਦਿਆਂ ਸੁਣਿਆ ਉਹ ਹੋਰ ਵੀ ਵਧ ਸ਼ਾਂਤ ਹੋ ਗਏ।
ਰਸੂਲਾਂ ਦੇ ਕਰਤੱਬ 22 : 3 (ERVPA)
ਪੌਲੁਸ ਨੇ ਆਖਿਆ, “ਮੈਂ ਇੱਕ ਯਹੂਦੀ ਹਾਂ। ਮੈਂ ਕਿਲਿਕਿਯਾ ਤੇ ਤਰਸੁਸ੍ਸ ਵਿੱਚ ਪੈਦਾ ਹੋਇਆ ਸੀ। ਮੈਂ ਇਥੇ ਯਰੂਸ਼ਲਮ ਵਿੱਚ ਵੱਡਾ ਹੋਇਆ। ਮੈਂ ਗਮਲੀਏਲ ਦਾ ਇੱਕ ਵਿਦਿਆਰਥੀ ਸੀ। ਉਸਨੇ ਧਿਆਨ ਨਾਲ ਮੈਨੂੰ ਆਪਣੇ ਵਡੇਰਿਆਂ ਦੀ ਸ਼ਰ੍ਹਾ ਬਾਰੇ ਸਿਖਾਇਆ। ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਬਡ਼ਾ ਸ਼ੌਕ ਸੀ ਜਿਵੇਂ ਇਥੇ ਅੱਜ ਤੁਹਾਡੇ ਸਾਰਿਆਂ ਵਿੱਚ ਹੈ।
ਰਸੂਲਾਂ ਦੇ ਕਰਤੱਬ 22 : 4 (ERVPA)
ਮੈਂ ਉਨ੍ਹਾਂ ਲੋਕਾਂ ਨੂੰ ਤਸੀਹੇ ਦਿੱਤੇ ਜੋ ਯਿਸੂ ਦੇ ਮਾਰਗ ਦਾ ਅਨੁਸਰਣ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਤਾਂ ਮੇਰੇ ਕਾਰਣ ਜਾਨੋਂ ਵੀ ਮਾਰੇ ਗਏ। ਮੈਂ ਮਰਦਾਂ ਤੇ ਔਰਤਾਂ ਨੂੰ ਫ਼ਡ਼ਕੇ ਕੈਦ ਕਰ ਦਿੱਤਾ।
ਰਸੂਲਾਂ ਦੇ ਕਰਤੱਬ 22 : 5 (ERVPA)
ਸਰਦਾਰ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਤੁਹਾਨੂੰ ਇਹ ਗੱਲ ਸੱਚ ਸਾਬਿਤ ਕਰ ਸਕਦੇ ਹਨ। ਇੱਕ ਵਾਰ ਇਨ੍ਹਾਂ ਆਗੂਆਂ ਨੇ ਮੈਨੂੰ ਕੁਝ ਚਿਠੀਆਂ ਦਿੱਤੀਆਂ। ਇਹ ਚਿਠੀਆਂ ਦੰਮਿਸਕ ਸ਼ਹਿਰ ਦੇ ਯਹੂਦੀ ਭਰਾਵਾਂ ਲਈ ਸਨ। ਮੈਂ ਉਥੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਸਜ਼ਾ ਦੇਣ ਲਈ ਗਿਰਫ਼ਤਾਰ ਕਰਨ ਲਈ ਜਾ ਰਿਹਾ ਸਾਂ।
ਰਸੂਲਾਂ ਦੇ ਕਰਤੱਬ 22 : 6 (ERVPA)
“ਪਰ ਦੰਮਿਸਕ ਦੇ ਰਾਹ ਵਿੱਚ ਹੀ ਮੇਰੇ ਨਾਲ ਕੁਝ ਵਾਪਰਿਆ। ਇਹ ਕੋਈ ਦੁਪਿਹਰ ਦਾ ਵੇਲਾ ਸੀ, ਜਦੋਂ ਮੈਂ ਦੰਮਿਸਕ ਦੇ ਨੇਡ਼ੇ ਪਹੁੰਚਿਆ। ਅਚਾਨਕ ਹੀ, ਅਕਾਸ਼ ਵਿੱਚ ਇੱਕ ਚਮਕੀਲੀ ਰੌਸ਼ਨੀ ਮੇਰੇ ਆਲੇ-ਦੁਆਲੇ ਫ਼ੈਲ ਗਈ।
ਰਸੂਲਾਂ ਦੇ ਕਰਤੱਬ 22 : 7 (ERVPA)
ਮੈਂ ਧਰਤੀ ਤੇ ਡਿੱਗ ਗਿਆ ਤੇ ਇੱਕ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈ?’
ਰਸੂਲਾਂ ਦੇ ਕਰਤੱਬ 22 : 8 (ERVPA)
ਮੈਂ ਪੁੱਛਿਆ, ‘ਪ੍ਰਭੂ, ਤੂੰ ਕੌਣ ਹੈਂ?’ ਅਵਾਜ਼ ਨੇ ਆਖਿਆ, ‘ਮੈਂ ਯਿਸੂ ਨਾਸਰੀ ਹਾਂ, ਜਿਸਨੂੰ ਤੂੰ ਕਸ਼ਟ ਦੇ ਰਿਹਾ ਹੈਂ।’
ਰਸੂਲਾਂ ਦੇ ਕਰਤੱਬ 22 : 9 (ERVPA)
ਮੇਰੇ ਸਾਥੀਆਂ ਨੇ ਜੋ ਮੇਰੇ ਨਾਲ ਸਨ, ਉਹ ਜੋਤ ਤਾਂ ਵੇਖੀ, ਪਰ ਜੋ ਮੇਰੇ ਨਾਲ ਬੋਲਦਾ ਸੀ ਉਸਦੀ ਅਵਾਜ਼ ਨਾ ਸੁਣੀ
ਰਸੂਲਾਂ ਦੇ ਕਰਤੱਬ 22 : 10 (ERVPA)
ਮੈਂ ਪੁੱਛਿਆ, ‘ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ?’ ਪ੍ਰਭੂ ਨੇ ਉੱਤਰ ਦਿੱਤਾ, ‘ਉਠ ਅਤੇ ਦੰਮਿਸਕ ਵਿੱਚ ਜਾ। ਉਥੇ ਤੈਨੂੰ ਸਭ ਗੱਲਾਂ ਕਹੀਆਂ ਜਾਣਗੀਆਂ ਜੋ ਤੇਰੇ ਕਰਨ ਲਈ ਵਿਉਂਤੀਆਂ ਗਈਆਂ ਹਨ।’
ਰਸੂਲਾਂ ਦੇ ਕਰਤੱਬ 22 : 11 (ERVPA)
ਮੈਂ ਕੁਝ ਵੇਖ ਨਾ ਸਕਿਆ ਕਿਉਂਕਿ ਤੇਜ਼ ਰੋਸ਼ਨੀ ਨੇ ਮੈਨੂੰ ਚੁੰਧਿਆ ਦਿੱਤਾ ਸੀ, ਮੈਨੂੰ ਕੁਝ ਨਾ ਦਿਸਿਆ। ਤਾਂ ਉਹ ਆਦਮੀ ਜੋ ਮੇਰੇ ਨਾਲ ਸਨ ਉਹ ਮੇਰਾ ਹੱਥ ਫ਼ਡ਼ਕੇ ਮੈਨੂੰ ਦੰਮਿਸਕ ਵਿੱਚ ਲੈ ਗਏ।
ਰਸੂਲਾਂ ਦੇ ਕਰਤੱਬ 22 : 12 (ERVPA)
“ਦੰਮਿਸਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਆਦਮੀ ਮੇਰੇ ਕੋਲ ਆਇਆ ਉਹ ਇੱਕ ਧਰਮੀ ਆਦਮੀ ਸੀ ਜਿਸਨੇ ਮੂਸਾ ਦੀ ਸ਼ਰ੍ਹਾ ਦਾ ਅਨੁਸਰਣ ਕੀਤਾ ਸੀ। ਉਥੇ ਰਹਿੰਦੇ ਸਾਰੇ ਯਹੂਦੀਆਂ ਨੇ ਉਸਦੀ ਇੱਜ਼ਤ ਕੀਤੀ।
ਰਸੂਲਾਂ ਦੇ ਕਰਤੱਬ 22 : 13 (ERVPA)
ਉਹ ਮੇਰੇ ਕੋਲ ਅਇਆ ਅਤੇ ਆਖਿਆ, ‘ਸੌਲੁਸ, ਮੇਰੇ ਭਰਾ, ਫ਼ੇਰ ਤੋਂ ਵੇਖ।’ ਉਸੇ ਵਕਤ ਮੈਂ ਵੇਖਣ ਦੇ ਕਾਬਿਲ ਹੋ ਗਿਆ। ਤੇ ਉਸਨੂੰ ਵੇਖਿਆ।
ਰਸੂਲਾਂ ਦੇ ਕਰਤੱਬ 22 : 14 (ERVPA)
ਅਤੇ ਉਸਨੇ ਆਖਿਆ, ‘ਸਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੀ ਮਰਜ਼ੀ ਜਾਨਣ ਲਈ, ਉਸ ਇੱਕ ਧਰਮੀ ਨੂੰ ਵੇਖਣ ਲਈ ਅਤੇ ਉਸਦੇ ਮੂੰਹੋਂ ਬਚਨ ਸੁਣਨ ਲਈ, ਤੈਨੂੰ ਚੁਣਿਆ ਹੈ।
ਰਸੂਲਾਂ ਦੇ ਕਰਤੱਬ 22 : 15 (ERVPA)
ਤੂੰ ਸਾਰਿਆਂ ਲੋਕਾਂ ਲਈ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜੋ ਤੂੰ ਸੁਣੀਆਂ ਤੇ ਵੇਖੀਆਂ ਹਨ।
ਰਸੂਲਾਂ ਦੇ ਕਰਤੱਬ 22 : 16 (ERVPA)
ਹੁਣ ਹੋਰ ਦੇਰ ਨਾ ਕਰ। ਉਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰਖਕੇ ਇਹ ਕਰ।’
ਰਸੂਲਾਂ ਦੇ ਕਰਤੱਬ 22 : 17 (ERVPA)
“ਉਸ ਤੋਂ ਬਾਅਦ, ਮੈਂ ਯਰੂਸ਼ਲਮ ਨੂੰ ਪਰਤਿਆ। ਮੈਂ ਮੰਦਰ ਦੇ ਦਲਾਨ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਦਰਸ਼ਨ ਡਿਠਾ।
ਰਸੂਲਾਂ ਦੇ ਕਰਤੱਬ 22 : 18 (ERVPA)
ਉਸ ਦਰਸ਼ਨ ਵਿੱਚ, ਮੈਂ ਯਿਸੂ ਨੂੰ ਵੇਖਿਆ ਅਤੇ ਉਸਨੇ ਮੈਨੂੰ ਆਖਿਆ, ‘ਛੇਤੀ ਕਰ। ਹੁਣੇ ਯਰੂਸ਼ਲਮ ਛੱਡ ਦੇ। ਇਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’
ਰਸੂਲਾਂ ਦੇ ਕਰਤੱਬ 22 : 19 (ERVPA)
ਮੈਂ ਕਿਹਾ, ‘ਹੇ ਪ੍ਰਭੂ, ਉਹ ਜਾਣਦੇ ਹਨ ਕਿ ਉਹ ਮੈਂ ਹੀ ਸੀ ਜਿਸਨੇ ਨਿਹਚਾਵਾਨੰ ਨੂੰ ਕੈਦ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਕੁਟਿਆ। ਮ੍ਮੈਂ ਸਾਰੇ ਪ੍ਰਾਰਥਨਾ ਸਥਾਨਾਂ ਵਿੱਚ ਉਨ੍ਹਾਂ ਨੂੰ ਲਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਲਈ ਗਿਆ।
ਰਸੂਲਾਂ ਦੇ ਕਰਤੱਬ 22 : 20 (ERVPA)
ਲੋਕ ਇਹ ਵੀ ਜਾਣਦੇ ਹਨ ਕਿ ਤੇਰੇ ਸ਼ਹੀਦ ਇਸਤੀਫ਼ਾਨ ਦਾ ਲਹੂ ਵਹਾਇਆ ਗਿਆ ਤਾਂ ਮੈਂ ਉਥੇ ਹੀ ਖਡ਼ਾ ਸੀ ਅਤੇ ਉਸਨੂੰ ਮਾਰਨ ਦੀ ਹਾਮੀ ਭਰੀ। ਮੈਂ ਉਨ੍ਹਾਂ ਦੇ ਕੱਪਡ਼ਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸਨੂੰ ਮਾਰ ਰਹੇ ਸਨ।’
ਰਸੂਲਾਂ ਦੇ ਕਰਤੱਬ 22 : 21 (ERVPA)
ਪਰ ਯਿਸੂ ਨੇ ਮੈਨੂੰ ਕਿਹਾ, ‘ਤੂੰ ਹੁਣ ਇਥੋਂ ਚਲਿਆ ਜਾ, ਕਿਉਂਕਿ ਮੈਂ ਤੈਨੂੰ ਦੂਰ ਗੈਰ-ਯਹੂਦੀ ਲੋਕਾਂ ਕੋਲ ਭੇਜ ਦੇਵਾਂਗਾ।”‘
ਰਸੂਲਾਂ ਦੇ ਕਰਤੱਬ 22 : 22 (ERVPA)
ਜਦੋਂ ਪੌਲੁਸ ਨੇ ਇਹ ਅਖੀਰਲਾ ਵਾਕ ਕਿ ‘ਪਰਾਈਆਂ ਕੌਮਾਂ ਵਿੱਚ ਜਾ’ ਕਿਹਾ ਤਾਂ ਲੋਕਾਂ ਨੇ ਉਸਨੂੰ ਸੁਣਨਾ ਬੰਦ ਕੀਤਾ ਅਤੇ ਸ਼ੋਰ ਮਚਾਉਣ ਲੱਗੇ, “ਇਸਨੂੰ ਮਾਰ ਸੁੱਟੋ। ਇਸਨੂੰ ਇਸ ਦੁਨੀਆਂ ਤੋਂ ਦੂਰ ਸੁੱਟ ਦੇਵੋ। ਇਹੋ ਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ।”
ਰਸੂਲਾਂ ਦੇ ਕਰਤੱਬ 22 : 23 (ERVPA)
ਉਨ੍ਹਾਂ ਨੇ ਰੌਲਾ ਪਾਇਆ ਅਤੇ ਆਪਣੇ ਕੱਪਡ਼ੇ ਸੁੱਟਕੇ ਹਵਾ ਵਿੱਚ ਖੇਹ ਉਡਾਉਣ ਲੱਗੇ।
ਰਸੂਲਾਂ ਦੇ ਕਰਤੱਬ 22 : 24 (ERVPA)
ਫ਼ੇਰ ਸੈਨਾ ਅਧਿਕਾਰੀ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਸੈਨਾ ਭਵਨ ਅੰਦਰ ਲੈ ਜਾਣ ਦਾ ਹੁਕਮ ਦਿੱਤਾ। ਉਸਨੇ ਉਨ੍ਹਾਂ ਨੂੰ ਪੌਲੁਸ ਨੂੰ ਕੁੱਟਕੇ ਇਹ ਪੁਛਣ ਲਈ ਕਿਹਾ ਕਿ ਕੀ ਕਾਰਣ ਹੈ ਜੋ ਉਹ ਉਸ ਉੱਤੇ ਇੰਝ ਰੌਲਾ ਪਾ ਰਹੇ ਸਨ।
ਰਸੂਲਾਂ ਦੇ ਕਰਤੱਬ 22 : 25 (ERVPA)
ਇਸ ਲਈ ਸਿਪਾਹੀਆਂ ਉਸਨੂੰ ਮਾਰਨ ਵਾਸਤੇ ਬੰਨ੍ਹ ਰਹੇ ਸਨ ਪਰ ਪੌਲੁਸ ਨੇ ਉਥੇ ਖਡ਼ੇ ਸੈਨਾ ਅਧਿਕਾਰੀ ਨੂੰ ਆਖਿਆ, “ਕੀ ਤੈਨੂੰ ਰੋਮੀ ਨਾਗਰਿਕ ਨੂੰ ਕੋਡ਼ੇ ਮਾਰਨ ਦਾ ਹੱਕ ਹੈ। ਜਿਸ ਦਾ ਕਿ ਕਸੂਰ ਵੀ ਸਾਬਿਤ ਨਾ ਹੋਇਆ ਹੋਵੇ?
ਰਸੂਲਾਂ ਦੇ ਕਰਤੱਬ 22 : 26 (ERVPA)
ਜਦੋਂ ਸੈਨਾ ਅਧਿਕਾਰੀ ਨੇ ਇਹ ਸੁਣਿਆ, ਤਾਂ ਉਹ ਸਰਦਾਰ ਕੋਲ ਗਿਆ ਅਤੇ ਉਸਨੂੰ ਇਸ ਬਾਰੇ ਕਿਹਾ। ਅਧਿਕਾਰੀ ਨੇ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਤੂੰ ਕੀ ਕਰ ਰਿਹਾ ਹੈਂ? ਇਹ ਆਦਮੀ ਇੱਕ ਰੋਮੀ ਨਾਗਰਿਕ ਹੈ।”
ਰਸੂਲਾਂ ਦੇ ਕਰਤੱਬ 22 : 27 (ERVPA)
ਕਮਾਂਡਰ ਪੌਲੁਸ ਕੋਲ ਆਇਆ ਤੇ ਆਖਣ ਲੱਗਾ, “ਮੈਨੂੰ ਦੱਸ ਕਿ ਸੱਚੀ ਤੂੰ ਰੋਮ ਦਾ ਨਾਗਰਿਕ ਹੈ?” ਪੌਲੁਸ ਨੇ ਉੱਤਰ ਹਾਂ ਵਿੱਚ ਦਿੱਤਾ।
ਰਸੂਲਾਂ ਦੇ ਕਰਤੱਬ 22 : 28 (ERVPA)
ਕਮਾਂਡਰ ਨੇ ਕਿਹਾ, “ਪਰ ਮੈਂ ਤਾਂ ਬਹੁਤ ਪੈਸਾ ਖਰਚ ਕੇ ਇਹ ਨਾਗਰਿਕਤਾ ਲਈ।” ਪਰ ਪੌਲੁਸ ਨੇ ਕਿਹਾ, “ਮੈਂ ਜਮਾਂਦਰੂ ਹੀ ਨਾਗਰਿਕ ਸੀ।”
ਰਸੂਲਾਂ ਦੇ ਕਰਤੱਬ 22 : 29 (ERVPA)
ਉਹ ਜੋ ਪੌਲੁਸ ਨੂੰ ਪ੍ਰਸ਼ਨ ਕਰਨ ਵੀ ਵਾਲੇ ਸਨ, ਝੱਟ ਉਸਤੋਂ ਦੂਰ ਚਲੇ ਗਏ। ਸਰਦਾਰ ਵੀ ਘਬਰਾਇਆ ਹੋਇਆ ਸੀ ਕਿਉਂਕਿ ਪੌਲੁਸ ਇੱਕ ਰੋਮੀ ਨਾਗਰਿਕ ਸੀ ਅਤੇ ਉਹ ਪਹਿਲਾਂ ਹੀ ਉਸਨੂੰ ਜੰਜ਼ੀਰਾਂ ਪਾ ਚੁੱਕਾ ਸੀ।
ਰਸੂਲਾਂ ਦੇ ਕਰਤੱਬ 22 : 30 (ERVPA)
ਅਗਲੇ ਦਿਨ, ਅਸਲੀ ਕਾਰਣ ਜਾਨਣ ਲਈ, ਕਿ ਯਹੂਦੀ ਪੌਲੁਸ ਉੱਪਰ ਦੋਸ਼ ਕਿਉਂ ਲਾ ਰਹੇ ਸਨ, ਸਰਦਾਰ ਨੇ ਪੌਲੁਸ ਨੂੰ ਖੋਲ੍ਹ ਦਿੱਤਾ ਅਤੇ ਪ੍ਰਧਾਨ ਜਾਜਕਾਂ ਅਤੇ ਯਹੂਦੀ ਸਭਾ ਦੇ ਸਦੱਸਾਂ ਦੀ ਇਕਠੀ ਬੈਠਕ ਬੁਲਵਾਉਣ ਦਾ ਹੁਕਮ ਦਿੱਤਾ। ਫ਼ੇਰ ਪੌਲੁਸ ਨੂੰ ਲਿਆਕੇ ਉਨ੍ਹਾਂ ਦੇ ਸਾਮ੍ਹਣੇ ਖਢ਼ਾ ਕੀਤਾ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30

BG:

Opacity:

Color:


Size:


Font: