ਮੱਤੀ 7 : 1 (ERVPA)
“ਦੂਜੇ ਲੋਕਾਂ ਦਾ ਨਿਰਣਾ ਨਾ ਕਰੋ ਤਾਂ ਤੁਹਡਾ ਨਿਰਣਾ ਵੀ ਨਹੀਂ ਕੀਤਾ ਜਾਵੇਗਾ।
ਮੱਤੀ 7 : 2 (ERVPA)
ਜੇਕਰ ਤੁਸੀਂ ਦੂਸਰਿਆਂ ਦਾ ਨਿਰਣਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਣਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।
ਮੱਤੀ 7 : 3 (ERVPA)
ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਉਸ ਧੂਡ਼ ਦੇ ਕਣ ਨੂੰ ਕਿਵੇਂ ਵੇਖ ਸਕਦੇ ਹੋਂ ਜਦੋਂ ਕਿ ਤੁਸੀਂ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਵੇਖਦੇ।
ਮੱਤੀ 7 : 4 (ERVPA)
ਜਾਂ ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸਕਦੇ ਹੋਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਧੂਡ਼ ਦੇ ਕਣ ਨੂੰ ਕਢਾਂ’ ਜਦ ਕਿ ਹਲੇ ਵੀ ਤੁਹਡੀ ਆਪਣੀ ਅੱਖ ਵਿੱਚ ਸ਼ਤੀਰ ਹੈ?
ਮੱਤੀ 7 : 5 (ERVPA)
ਤੁਸੀਂ ਕਪਟੀ ਹੋ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕਢੋ ਤਾਂ ਹੀ ਤੁਸੀਂ ਉਸ ਕਣ ਨੂੰ ਕਢਣ ਵਾਸਤੇ ਸਪਸ਼ਟ ਤੌਰ ਤੇ ਵੇਖ ਸਕਦੇ ਹੋਂ।
ਮੱਤੀ 7 : 6 (ERVPA)
ਪਵਿੱਤਰ ਵਸਤਾਂ ਕੁਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁਡ਼ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿਧ ਦੇਣਗੇ।
ਮੱਤੀ 7 : 7 (ERVPA)
“ਜੇਕਰ ਤੁਸੀਂ ਮੰਗਦੇ ਰਹੋਂਗੇ ਤਾਂ, ਤੁਸੀਂ ਪ੍ਰਾਪਤ ਕਰ ਲਵੋਂਗੇ। ਲਭੋ, ਤਾਂ ਲਭੇਗਾ। ਖਡ਼ਕਾਓ, ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਵੇਗਾ।
ਮੱਤੀ 7 : 8 (ERVPA)
ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂਂਢਣ ਵਾਲੇ ਨੂੰ ਲਭਦਾ ਹੈ ਅਤੇ ਖਡ਼ਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
ਮੱਤੀ 7 : 9 (ERVPA)
“ਤੁਹਾਡੇ ਵਿੱਚੋਂ ਕਿਹਡ਼ਾ ਐਸਾ ਹੈ, ਕਿ ਜਦੋਂ ਉਸਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸਨੂੰ ਪੱਥਰ ਦੇਵੇਗਾ?
ਮੱਤੀ 7 : 10 (ERVPA)
ਜੇਕਰ ਉਹ ਇੱਕ ਮਛੀ ਮੰਗੇ, ਤਾਂ ਕੀ ਤੁਸੀਂ ਉਸਨੂੰ ਸੱਪ ਦੇਵੋਂਗੇ?
ਮੱਤੀ 7 : 11 (ERVPA)
ਜੇਕਰ ਤੁਸੀਂ ਇੰਨੇ ਦੁਸ਼ਟ ਹੋਕੇ ਵੀ, ਆਪਣੇ ਬਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ, ਮੰਗਣ ਵਾਲਿਆਂ ਨੂੰ, ਕਿੰਨੀਆਂ ਵਧ ਚੰਗੀਆਂ ਦਾਤਾਂ ਦੇਵੇਗਾ?
ਮੱਤੀ 7 : 12 (ERVPA)
“ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਨ੍ਹਾਂ ਨਾਲ ਵੀ ਉਵੇਂ ਦੀਆਂ ਹੀ ਗੱਲਾਂ ਕਰੋ। ਕਿਉਂਕਿ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਨਚੋਡ਼ ਹੈ।
ਮੱਤੀ 7 : 13 (ERVPA)
“ਤੁਸੀਂ ਭੀਡ਼ੇ ਫਾਟਕ ਰਾਹੀਂ ਵਡ਼ੋ ਕਿਉਂ ਜੋ ਇਹ ਰਾਹ ਸੁਰਗ ਨੂੰ ਖੁਲ੍ਹਦਾ ਹੈ। ਨਰਕ ਦਾ ਰਾਹ ਬਹੁਤ ਖੁਲ੍ਹਾ ਹੈ ਅਤੇ ਬਹੁਤ ਸੁਖਾਲਾ ਹੈ, ਅਤੇ ਤਬਾਹੀ ਵੱਲ ਲਿਜਾਂਦਾ ਹੈ। ਉਸ ਥਾਣੀਂ ਬਹੁਤ ਲੋਕ ਅੰਦਰ ਜਾਂਦੇ ਹਨ।
ਮੱਤੀ 7 : 14 (ERVPA)
ਪਰ ਉਹ ਫਾਟਕ ਬਡ਼ਾ ਭੀਡ਼ਾ ਹੈ ਅਤੇ ਔਖਾ ਹੈ ਜਿਹਡ਼ਾ ਸੱਚੇ ਜੀਵਨ ਵੱਲ ਨੂੰ ਜਾਂਦਾ ਹੈ। ਅਤੇ ਜਿਹਡ਼ੇ ਉਸਨੂੰ ਲਭਦੇ ਹਨ ਉਹ ਵਿਰਲੇ ਹਨ।
ਮੱਤੀ 7 : 15 (ERVPA)
“ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅਸਲ ਵਿੱਚ ਉਹ ਬਹੁਤ ਖਤਰਨਾਕ ਬਘਿਆਡ਼ਾਂ ਵਰਗੇ ਹਨ।
ਮੱਤੀ 7 : 16 (ERVPA)
ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫ਼ਲਾਂ ਤੋਂ ਪਛਾਣੋਂਗੇ। ਚੰਗੇ ਕੰਮ ਭੈਡ਼ੇ ਲੋਕਾਂ ਦੁਆਰਾ ਨਹੀਂ ਹੁੰਦੇ ਜਿਵੇਂ ਕੰਡਿਆਲੀਆਂ ਝਾਡ਼ੀਆਂ ਤੇ ਅੰਗੂਰ ਨਹੀਂ ਹੁੰਦੇ ਅਤੇ ਨਾ ਹੀ ਭਖਡ਼ੇ ਤੇ ਅੰਜੀਰ ਉਗਦੇ ਹਨ।
ਮੱਤੀ 7 : 17 (ERVPA)
ਉਸੇ ਤਰ੍ਹਾਂ ਹਰੇਕ ਚੰਗਾ ਬਿਰਛ ਚੰਗਾ ਫ਼ਲ ਦਿੰਦਾ ਹੈ ਪਰ ਮਾਡ਼ਾ ਬਿਰਛ ਮਾਡ਼ਾ ਫ਼ਲ ਦਿੰਦਾ ਹੈ।
ਮੱਤੀ 7 : 18 (ERVPA)
ਚੰਗੇ ਬਿਰਛ ਬੁਰਾ ਫ਼ਲ ਨਹੀਂ ਦੇ ਸਕ੍ਕਦੇ ਅਤੇ ਨਾ ਹੀ ਮਾਡ਼ਾ ਬਿਰਛ ਚੰਗਾ ਫ਼ਲ ਦੇ ਸਕਦਾ ਹੈ।
ਮੱਤੀ 7 : 19 (ERVPA)
ਹਰੇਕ ਬਿਰਛ ਜਿਹਡ਼ਾ ਚੰਗਾ ਫ਼ਲ ਨਹੀਂ ਦਿੰਦਾ ਵਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁਟਿਆ ਜ੍ਜਾਂਦਾ ਹੈ।
ਮੱਤੀ 7 : 20 (ERVPA)
ਇਸ ਲਈ ਤੁਸੀਂ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇ ਫ਼ਲਾਂ ਤੋਂ ਪਛਾਨਣ ਯੋਗ ਹੋਵੋਂਗੇ।
ਮੱਤੀ 7 : 21 (ERVPA)
ਉਹ ਜਿਹਡ਼ਾ ਕਿ ਮੈਨੂੰ ‘ਪ੍ਰਭੂ, ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਨਹੀਂ ਵਡ਼ੇਗਾ। ਸਿਰਫ਼ ਉਹੀ ਵਿਅਕਤੀ ਜਿਹਡ਼ਾ ਮੇਰੇ ਪਿਤਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦਾ ਹੈ।
ਮੱਤੀ 7 : 22 (ERVPA)
ਅੰਤਲੇ ਦਿਨ, ਅਨੇਕ ਲੋਕ ਮੈਨੂੰ ਆਖਣਗੇ, ‘ਤੂੰ ਸਾਡਾ ਪ੍ਰਭੂ ਹੈ। ਅਸੀਂ ਤੇਰੇ ਲਈ ਬੋਲੇ? ਅਤੇ ਕੀ ਤੇਰਾ ਨਾਂ ਲੈਕੇ ਭੂਤ ਨਹੀਂ ਕਢੇ ਅਤੇ ਕੀ ਤੇਰਾ ਨਾਮ ਲੈਕੇ ਬਹੁਤ ਸਾਰੀਆਂ ਕਰਾਮਾਤਾਂ ਨਹੀਂ ਕੀਤੀਆਂ?’
ਮੱਤੀ 7 : 23 (ERVPA)
ਤਦ ਮੈਂ ਉਨ੍ਹਾਂ ਨੂੰ ਸਾਫ਼ ਆਖਾਂਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਹੇ ਬੁਰਾ ਕਰਨ ਵਾਲਿਓ ਮੇਰੇ ਕੋਲੋਂ ਚਲੇ ਜਾਓ।”‘
ਮੱਤੀ 7 : 24 (ERVPA)
“ਹਰੇਕ ਮਨੁੱਖ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਇਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁਧਿਮਾਨ ਵਰਗਾ ਜਾਣਿਆ ਜਾਵੇਗਾ ਜਿਸਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ।
ਮੱਤੀ 7 : 25 (ERVPA)
ਮੀਂਹ ਵਰ੍ਹਿਆ, ਹਢ਼ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸਦੇ ਘਰ ਨੂੰ ਧਕ੍ਕਾ ਮਾਰਿਆ ਪਰ ਉਹ ਨਾ ਡਿਗਿਆ, ਕਿਉਂਕਿ ਉਸ੍ਸਦੀ ਨੀਹ ਚੱਟਾਨ ਉੱਤੇ ਧਰੀ ਹੋਈ ਸੀ।
ਮੱਤੀ 7 : 26 (ERVPA)
ਹਰੇਕ ਉਹ ਮਨੁੱਖ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਨ੍ਹਾਂ ਨੂੰ ਨਹੀਂ ਮੰਨਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜੋ ਆਪਣਾ ਘਰ ਰੇਤ ਤੇ ਬਣਾਉਂਦਾ ਹੈ।
ਮੱਤੀ 7 : 27 (ERVPA)
ਅਤੇ ਮੀਂਹ ਵਰ੍ਹਿਆ, ਹਢ਼ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧਕ੍ਕਾ ਵਜਿਆ ਅਤੇ ਘਰ ਇੱਕ ਉੱਚੀ ਅਵਾਜ਼ ਨਾਲ ਢਹਿ ਗਿਆ।”
ਮੱਤੀ 7 : 28 (ERVPA)
ਜਦੋਂ ਯਿਸੂ ਇਹ ਗੱਲਾਂ ਆਖ ਹਟਿਆ, ਤਾਂ ਲੋਕ ਉਸਦੇ ਉਪਦੇਸ਼ ਉੱਤੇ ਹੈਰਾਨ ਹੋ ਗਏ।
ਮੱਤੀ 7 : 29 (ERVPA)
ਕਿਉਂਕਿ ਯਿਸੂ ਨੇ ਉਨ੍ਹਾਂ ਨੇਮ ਦੇ ਉਪਦੇਸ਼ਕਾਂ ਵਾਂਗ ਉਪਦੇਸ਼ ਨਾ ਦਿੱਤਾ ਸਗੋਂ ਯਿਸੂ ਨੇ ਇੱਕ ਅਜਿਹੇ ਮਨੁੱਖ ਵਾਂਗ ਉਪਦੇਸ਼ ਦਿੱਤਾ ਜਿਸ ਕੋਲ ਅਧਿਕਾਰ ਸੀ।
❮
❯