ਮੱਤੀ 9 : 1 (ERVPA)
ਯਿਸੂ ਬੇਡ਼ੀ ਉੱਤੇ ਚਡ਼ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ।
ਮੱਤੀ 9 : 2 (ERVPA)
ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਕੇ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰਖ, ਤੇਰੇ ਸਾਰੇ ਪਪ ਮਾਫ ਹੋਏ।
ਮੱਤੀ 9 : 3 (ERVPA)
ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।”
ਮੱਤੀ 9 : 4 (ERVPA)
ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ, ਉਸਨੇ ਆਖਿਆ, “ਤੁਸੀਂ ਕਾਹਨੂੰ ਆਪਣੇ ਮਨ ਵਿੱਚ ਦੁਸ਼ਟ ਵਿਚਾਰ ਰਖਦੇ ਹੈ?
ਮੱਤੀ 9 : 5 (ERVPA)
[This verse may not be a part of this translation]
ਮੱਤੀ 9 : 6 (ERVPA)
[This verse may not be a part of this translation]
ਮੱਤੀ 9 : 7 (ERVPA)
ਤਾਂ ਉਹ ਉਠਕੇ ਆਪਣੇ ਘਰ ਨੂੰ ਤੁਰ ਗਿਆ,
ਮੱਤੀ 9 : 8 (ERVPA)
ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।
ਮੱਤੀ 9 : 9 (ERVPA)
[This verse may not be a part of this translation]
ਮੱਤੀ 9 : 10 (ERVPA)
ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰ ਰਿਹਾ ਸੀ, ਤਾਂ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਆਏ ਅਤੇ ਯਿਸੂ ਅਤੇ ਉਸਦੇ ਚੇਲਿਆਂ ਨਾਲ ਖਾਣਾ ਖਾਧਾ।
ਮੱਤੀ 9 : 11 (ERVPA)
ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਦੇ ਚੇਲਿਆਂ ਨੂੰ ਆਖਿਆ, “ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?”
ਮੱਤੀ 9 : 12 (ERVPA)
ਯਿਸੂ ਨੇ ਇਹ ਸੁਣਕੇ ਫ਼ਰੀਸੀਆਂ ਨੂੰ ਕਿਹਾ, “ਤੰਦਰੁਸਤਾਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋਡ਼ ਹੁੰਦੀ ਹੈ।
ਮੱਤੀ 9 : 13 (ERVPA)
ਤੁਸੀਂ ਜਾਓ ਅਤੇ ਇਸ ਦਾ ਅਰਥ ਸਮਝੋ: ‘ਮੈਂ ਜਾਨਵਰਾਂ ਦਾ ਬਲੀਦਾਨ ਨਹੀਂ ਚਾਹੁੰਦਾ। ਮੈਂ ਲੋਕਾਂ ਵਿਚਕਾਰ ਮਿਹਰ ਚਾਹੁੰਦਾ ਹਾਂ।’ ਮੈਂ ਚੰਗੇ ਲੋਕਾਂ ਨੂੰ ਸੱਦਾ ਦੇਣ ਨਹੀਂ ਆਇਆ। ਮੈਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ।”
ਮੱਤੀ 9 : 14 (ERVPA)
ਤਦ ਯੂਹੰਨਾ ਦੇ ਚੇਲਿਆਂ ਨੇ ਉਸਦੇ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰਖਦੇ?”
ਮੱਤੀ 9 : 15 (ERVPA)
ਯਿਸੂ ਨੇ ਜਵਾਬ ਦਿੱਤਾ, “ਵਿਆਹ ਵਿੱਚ ਲਾਡ਼ੇ ਦੇ ਦੋਸਤ, ਉਨ੍ਹਾਂ ਚਿਰ ਉਦਾਸ ਨਹੀਂ ਹੋ ਸਕਦੇ ਜਦੋਂ ਤੱਕ ਲਾਡ਼ਾ ਉਨ੍ਹਾਂ ਨਾਲ ਹੈ। ਪਰ ਉਹ ਦਿਨ ਆਉਣਗੇ ਜਦੋਂ ਲਾਡ਼ਾ ਉਨ੍ਹਾਂ ਤੋਂ ਅਡ੍ਡ ਕੀਤਾ ਜਾਵੇਗਾ, ਫ਼ੇਰ ਉਹ ਵਰਤ ਰੱਖਣਗੇ।
ਮੱਤੀ 9 : 16 (ERVPA)
“ਕੋਈ ਵੀ ਨਵੇਂ ਕੱਪਡ਼ੇ ਦੀ ਟਾਕੀ ਪਾਟੇ ਹੋਏ ਪੁਰਾਣੇ ਕੱਪਡ਼ੇ ਤੇ ਨਹੀਂ ਲਾਉਂਦਾ, ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਟਾਕੀ ਸੁੰਗਡ਼ ਜਾਵੇਗੀ ਅਤੇ ਕੱਪਡ਼ੇ ਤੋਂ ਪਾਟ ਜਾਵੇਗੀ ਅਤੇ ਉਹ ਛੇਕ ਹੋਰ ਵੀ ਖਰਾਬ ਦਿਸੇਗਾ।
ਮੱਤੀ 9 : 17 (ERVPA)
ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ। ਮੰਨ ਲਵੋ ਕਿ ਉਹ ਅਜਿਹਾ ਕਰਨ, ਤਾਂ ਪੁਰਾਣੀਆਂ ਮਸ਼ਕਾਂ ਪਾਟ ਜਾਣਗੀਆਂ, ਮੈ ਵਗ ਜਾਵੇਗੀ ਅਤੇ ਮਸ਼ਕਾਂ ਦਾ ਨਾਸ਼ ਹੋ ਜਾਵੇਗਾ। ਇਸ ਲਈ ਲੋਕ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। ਇਸ ਤਰ੍ਹਾਂ, ਮੈ ਅਤੇ ਮਸ਼ਕਾਂ ਦੋਵੇ ਚੰਗੀਆਂ ਰਹਿੰਦੀਆਂ ਹਨ।”
ਮੱਤੀ 9 : 18 (ERVPA)
ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸਦੇ ਅੱਗੇ ਮਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”
ਮੱਤੀ 9 : 19 (ERVPA)
ਫ਼ੇਰ ਯਿਸੂ ਉਠਿਆ ਅਤੇ ਆਪਣੇ ਚੇਲਿਆਂ ਸਣੇ ਉਸਦੇ ਮਗਰ ਤੁਰ ਪਿਆ।
ਮੱਤੀ 9 : 20 (ERVPA)
ਉਥੇ ਇੱਕ ਔਰਤ, ਜਿਸਦੇ ਬਾਰ੍ਹਾਂ ਵਰ੍ਹਿਆਂ ਤੋਂ ਲਹੂ ਵਗ ਰਿਹਾ ਸੀ, ਉਸਨੇ ਪਿਛੋ ਦੀ ਆਣਕੇ ਯਿਸੂ ਦੇ ਚੋਗੇ ਦਾ ਪੱਲਾ ਛੋਹਿਆ।
ਮੱਤੀ 9 : 21 (ERVPA)
ਕਿਉਂਕਿ ਉਸਨੇ ਸੋਚਿਆ, “ਜੇਕਰ ਮੈਂ ਸਿਰਫ਼ ਉਸਦੇ ਚੋਗੇ ਨੂੰ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”
ਮੱਤੀ 9 : 22 (ERVPA)
ਸੂ ਮੁਡ਼ਿਆ ਅਤੇ ਉਸਨੂੰ ਵੇਖਕੇ ਆਖਿਆ: “ਪਿਆਰੀ ਔਰਤ ਖੁਸ਼ ਰਹਿ। ਤੇਰੀ ਆਸਥਾ ਨੇ ਤੈਨੂੰ ਚੰਗਾ ਕੀਤਾ ਹੈ।” ਉਹ ਔਰਤ ਉਸੇ ਪਲ ਚੰਗੀ ਹੋ ਗਈ।
ਮੱਤੀ 9 : 23 (ERVPA)
ਫ਼ੇਰ ਯਿਸੂ ਪੂਜਾ ਸਥਾਨ ਦੇ ਆਗੂ ਦੇ ਘਰ ਗਿਆ। ਅਤੇ ਯਿਸੂ ਨੇ ਵੇਖਿਆ ਕੁਝ ਲੋਕ ਜਨਾਜ਼ੇ ਵਾਸਤੇ ਸੰਗੀਤਕ ਧੁਨੀ ਪੈਦਾ ਕਰ ਰਹੇ ਸਨ ਅਤੇ ਉਥੇ ਕੁਡ਼ੀ ਨੂੰ ਮਰੀ ਵੇਖਕੇ ਰੋ-ਪਿਟ੍ਟ ਰਹੇ ਹਨ।
ਮੱਤੀ 9 : 24 (ERVPA)
ਤਾਂ ਉਸਨੇ ਆਖਿਆ, “ਚਲੇ ਜਾਵੋ, ਕਿਉਂਕਿ ਕੁਡ਼ੀ ਮਰੀ ਨਹੀਂ ਸਗੋਂ ਸੁਤ੍ਤੀ ਪਈ ਹੈ,” ਪਰ ਉਹ ਉਸ ਉੱਤੇ ਹੱਸੇ।
ਮੱਤੀ 9 : 25 (ERVPA)
ਜਦੋਂ ਲੋਕਾਂ ਨੂੰ ਘਰੋਂ ਬਾਹਰ ਕਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿਥੇ ਕੁਡ਼ੀ ਸੀ। ਉਸਨੇ ਉਸਦਾ ਹੱਥ ਫ਼ਡ਼ਿਆ, ਅਤੇ ਉਹ ਖਢ਼ੀ ਹੋ ਗਈ,
ਮੱਤੀ 9 : 26 (ERVPA)
ਇਹ ਖਬਰ ਉਸ ਸਾਰੇ ਇਲਾਕੇ ਵਿੱਚ ਫ਼ੈਲ ਗਈ।
ਮੱਤੀ 9 : 27 (ERVPA)
ਜਦੋਂ ਯਿਸੂ ਉਥੋਂ ਤੁਰਿਆ, ਤਾਂ ਦੋ ਅੰਨ੍ਹੇ ਉਸਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਊਦ ਦੇ ਪੁੱਤਰ ਸਾਡੇ ਉੱਤੇ ਦਯਾ ਕਰ!”
ਮੱਤੀ 9 : 28 (ERVPA)
ਜਦੋਂ ਯਿਸੂ ਘਰ ਵਿਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”
ਮੱਤੀ 9 : 29 (ERVPA)
ਤਦ ਉਸਨੇ ਉਨ੍ਹਾਂ ਦੀਆਂ ਅਖੀਆਂ ਨੂੰ ਛੋਹਿਆ ਅਤੇ ਆਖਿਆ, “ਜੇ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਫ਼ਿਰ ਤੋਂ ਵੇਖਣ ਯੋਗ ਕਰ ਸਕਦਾ ਹਾਂ ਤਾਂ ਇਵੇਂ ਹੀ ਹੋਵੇ।”
ਮੱਤੀ 9 : 30 (ERVPA)
ਅਤੇ ਅੰਨ੍ਹੇ ਆਦਮੀ ਵੇਖਾਣ ਦੇ ਯੋਗ ਹੋ ਗਏ, ਯਿਸੂ ਨੇ ਉਨ੍ਹਾਂ ਨੂੰ ਸਖਤ ਚੇਤਾਵਨੀ ਦਿੱਤੀ, “ਇਸ ਬਾਰੇ ਕਿਸੇ ਨੂੰ ਨਾ ਦਸਿਓ!”
ਮੱਤੀ 9 : 31 (ERVPA)
ਪਰ ਉਨ੍ਹਾਂ ਨੇ ਬਾਹਰ ਨਿਕਲ ਕੇ ਸਾਰੇ ਖੇਤ੍ਰ ਵਿੱਚ ਉਸਦਾ ਜਸ੍ਸ ਫ਼ੈਲਾਇਆ।
ਮੱਤੀ 9 : 32 (ERVPA)
ਉਨ੍ਹਾਂ ਦੋ ਅੰਨ੍ਹੇ ਆਦਮੀਆਂ ਦੇ ਬਾਹਰ ਨਿਕਲਦੇ ਹੀ ਲੋਕ ਇੱਕ ਗੂੰਗੇ ਨੂੰ ਜਿਸਨੂੰ ਭੂਤ ਚਿੰਬਡ਼ਿਆ ਹੋਇਆ ਸੀ ਉਸਦੇ ਕੋਲ ਲਿਆਏ,
ਮੱਤੀ 9 : 33 (ERVPA)
ਜਦ ਭੂਤ ਨੇ ਆਦਮੀ ਨੂੰ ਛੱਡ ਦਿੱਤਾ, ਤਾਂ ਉਹ ਬੋਲਣ ਯੋਗ ਹੋ ਗਿਆ। ਲੋਕ ਬਡ਼ੇ ਹੈਰਾਨ ਸਨ ਅਤੇ ਆਖਿਆ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਵੀ ਨਹੀਂ ਵੇਖਿਆ।”
ਮੱਤੀ 9 : 34 (ERVPA)
ਪਰ ਫ਼ਰੀਸੀਆਂ ਨੇ ਕਿਹਾ, “ਉਹ ਤਾਂ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕਢਦਾ ਹੈ।”
ਮੱਤੀ 9 : 35 (ERVPA)
ਯਿਸੂ ਨੇ ਸਾਰੇ ਪਿੰਡਾਂ ਅਤੇ ਨਗਰਾਂ ਰਾਹੀਂ ਯਾਤਰਾ ਕੀਤੀ। ਉਸਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੱਤੇ ਅਤੇ ਰਾਜ ਬਾਰੇ ਲੋਕਾਂ ਵਿੱਚ ਖੁਸ਼-ਖਬਰੀ ਦਾ ਪ੍ਰਚਾਰ ਕੀਤਾ। ਉਸਨੇ ਹਰ ਤਰ੍ਹਾਂ ਦੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕੀਤਾ।
ਮੱਤੀ 9 : 36 (ERVPA)
ਜਦੋਂ ਉਸਨੇ ਭੀਡ਼ਾਂ ਵੇਖੀਆਂ ਤਾਂ ਉਸਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂਕਿ ਲੋਕ ਥੱਕੇ ਹੋਏ ਅਤੇ ਲਾਚਾਰ ਸਨ। ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਆਜਡ਼ੀ ਨਾ ਹੋਵੇ।
ਮੱਤੀ 9 : 37 (ERVPA)
ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਖੇਤੀ ਪਕ੍ਕੀ ਹੋਈ ਹੈ ਪਰ ਵਾਢੇ ਥੋਡ਼ੇ ਹਨ।
ਮੱਤੀ 9 : 38 (ERVPA)
ਇਸ ਲਈ ਤੁਸੀਂ ਖੇਤੀ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।”
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38