੧ ਤਵਾਰੀਖ਼ 25 : 1 (IRVPA)
ਸੰਗੀਤਕਾਰਾਂ ਦੀ ਸੇਵਾ ਫਿਰ ਦਾਊਦ ਅਤੇ ਸੈਨਾਪਤੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਵੱਖਰਾ ਰੱਖਿਆ ਕਿ ਉਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਅਗੰਮ ਵਾਕ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ,
੧ ਤਵਾਰੀਖ਼ 25 : 2 (IRVPA)
ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ ਤੇ ਯੂਸੁਫ਼ ਤੇ ਨਥਨਯਾਹ ਤੇ ਅਸ਼ਰੇਲਾਹ ਆਸਾਫ਼ ਦੇ ਪੁੱਤਰ। ਉਹ ਆਸਾਫ਼ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਅਗੰਮ ਵਾਕ ਕਰਦਾ ਸੀ
੧ ਤਵਾਰੀਖ਼ 25 : 3 (IRVPA)
ਯਦੂਥੂਨ ਦੇ ਪੁੱਤਰ ਗਦਲਯਾਹ ਤੇ ਸਰੀ ਤੇ ਯਸਾਯਾਹ, ਹਸ਼ਬਯਾਹ, ਤੇ ਮੱਤਿਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮ ਵਾਕ ਕਰਦਾ ਸੀ
੧ ਤਵਾਰੀਖ਼ 25 : 4 (IRVPA)
ਹੇਮਾਨ ਤੋਂ ਹੇਮਾਨ ਦੇ ਪੁੱਤਰ, ਬੁੱਕੀਯਾਹ, ਮੱਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗੱਦਲਤੀ ਤੇ ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ ਮੱਲੋਥੀ, ਹੋਥੀਰ ਤੇ ਮਹਜ਼ੀਓਥ
੧ ਤਵਾਰੀਖ਼ 25 : 5 (IRVPA)
ਇਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ ਜਿਹੜਾ ਨਰਸਿੰਗਾ ਫੂਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਤੇ ਤਿੰਨ ਧੀਆਂ ਦਿੱਤੇ
੧ ਤਵਾਰੀਖ਼ 25 : 6 (IRVPA)
ਇਹ ਸਾਰੇ ਆਪਣੇ ਪਿਤਾ ਦੇ ਅਧੀਨ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ, ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ
੧ ਤਵਾਰੀਖ਼ 25 : 7 (IRVPA)
ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਮੇਤ, ਜਿਹੜੇ ਯਹੋਵਾਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਦੋ ਸੌ ਅਠਾਸੀ ਸਨ।
੧ ਤਵਾਰੀਖ਼ 25 : 8 (IRVPA)
ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਈ ਪਰਚੀਆਂ ਪਾਈਆਂ
੧ ਤਵਾਰੀਖ਼ 25 : 9 (IRVPA)
ਪਹਿਲੀ ਪਰਚੀ ਆਸਾਫ਼ ਲਈ ਯੂਸੁਫ਼ ਦੀ ਨਿੱਕਲੀ, ਦੂਜੀ ਗਦਲਯਾਹ ਦੀ। ਉਹ ਤੇ ਉਹ ਦੇ ਭਰਾ ਤੇ ਪੁੱਤਰ ਬਾਰਾਂ ਜਣੇ ਸਨ
੧ ਤਵਾਰੀਖ਼ 25 : 10 (IRVPA)
ਤੀਜੀ ਜ਼ੱਕੂਰ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 11 (IRVPA)
ਚੌਥੀ ਯਸਰੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 12 (IRVPA)
ਪੰਜਵੀਂ ਨਥਨਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 13 (IRVPA)
ਛੇਵੀਂ ਬੁੱਕੀਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 14 (IRVPA)
ਸੱਤਵੀਂ ਯਸ਼ਰੇਲਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 15 (IRVPA)
ਅੱਠਵੀਂ ਯਸ਼ਆਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 16 (IRVPA)
ਨੌਵੀਂ ਮੱਤਨਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 17 (IRVPA)
ਦਸਵੀਂ ਸ਼ਿਮਈ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 18 (IRVPA)
ਗਿਆਰਵੀਂ ਅਜ਼ਰਏਲ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 19 (IRVPA)
ਬਾਰਵੀਂ ਹਸ਼ਬਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 20 (IRVPA)
ਤੇਰ੍ਹਵੀਂ ਸ਼ੂਬਾਏਲ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 21 (IRVPA)
ਚੌਦਵੀਂ ਮੱਤਿਥਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 22 (IRVPA)
ਪੰਦਰਵੀਂ ਯਿਰੇਮੋਥ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 23 (IRVPA)
ਸੋਲ਼ਵੀਂ ਹਨਨਯਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 24 (IRVPA)
ਸਤਾਰਵੀਂ ਯਾਸ਼ਬਕਾਸ਼ਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 25 (IRVPA)
ਅਠਾਰਵੀਂ ਹਨਾਨੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 26 (IRVPA)
ਉੱਨੀਵੀਂ ਮੱਲੋਥੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 27 (IRVPA)
ਵੀਹਵੀਂ ਅਲੀਯਾਥਾਹ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 28 (IRVPA)
ਇੱਕੀਵੀਂ ਹੋਥੀਰ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 29 (IRVPA)
ਬਾਈਵੀਂ ਗੱਦਲਤੀ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 30 (IRVPA)
ਤੇਈਵੀਂ ਮਹਜ਼ੀਓਥ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
੧ ਤਵਾਰੀਖ਼ 25 : 31 (IRVPA)
ਚੌਵੀਵੀਂ ਰੋਮਮਤੀ-ਅਜ਼ਰ ਦੀ। ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31