੧ ਤਵਾਰੀਖ਼ 26 : 1 (IRVPA)
ਹੈਕਲ ਦੇ ਦਰਬਾਨ ਦਰਬਾਨਾਂ ਦੇ ਦਲਾਂ ਦੇ ਬਾਰੇ, ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤਰ ਜਿਹੜਾ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ
੧ ਤਵਾਰੀਖ਼ 26 : 2 (IRVPA)
ਅਤੇ ਮਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਪਹਿਲੌਠਾ, ਯਦੀਏਲ ਦੂਜਾ, ਜ਼ਬਦਯਾਹ ਤੀਜਾ, ਯਥਨੀਏਲ ਚੌਥਾ,
੧ ਤਵਾਰੀਖ਼ 26 : 3 (IRVPA)
ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋਏਨਈ ਸੱਤਵਾਂ
੧ ਤਵਾਰੀਖ਼ 26 : 4 (IRVPA)
ਓਬੇਦ-ਅਦੋਮ ਦੇ ਪੁੱਤਰ, ਸ਼ਮਅਯਾਹ ਪਹਿਲੌਠਾ, ਯਹੋਜ਼ਾਬਾਦ ਦੂਜਾ, ਯੋਆਹ ਤੀਜਾ, ਤੇ ਸਾਕਾਰ ਚੌਥਾ ਤੇ ਨਥਨਏਲ ਪੰਜਵਾਂ,
੧ ਤਵਾਰੀਖ਼ 26 : 5 (IRVPA)
ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ, ਪਉਲਥਈ ਅੱਠਵਾਂ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਬਰਕਤ ਦਿੱਤੀ
੧ ਤਵਾਰੀਖ਼ 26 : 6 (IRVPA)
ਅਤੇ ਉਹ ਦੇ ਪੁੱਤਰ ਸ਼ਮਅਯਾਹ ਲਈ ਪੁੱਤਰ ਜੰਮੇ ਜਿਹੜੇ ਆਪਣੇ ਪਿਤਾ ਦੇ ਘਰਾਣੇ ਉੱਤੇ ਰਾਜ ਕਰਦੇ ਸਨ, ਕਿਉਂ ਜੋ ਉਹ ਮਹਾਂ ਸੂਰਬੀਰ ਸਨ
੧ ਤਵਾਰੀਖ਼ 26 : 7 (IRVPA)
ਸ਼ਮਅਯਾਹ ਦੇ ਪੁੱਤਰ, ਆਥਨੀ ਤੇ ਰਫਾਏਲ ਤੇ ਓਬੇਦ, ਅਲਜ਼ਾਬਾਦ ਜਿਹ ਦੇ ਭਰਾ ਸੂਰਮੇ ਸਨ, ਅਲੀਹੂ ਤੇ ਸਮਕਯਾਹ
੧ ਤਵਾਰੀਖ਼ 26 : 8 (IRVPA)
ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਭਰਾ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ ਅਦੋਮ ਤੋਂ ਬਾਹਠ ਜਣੇ ਸਨ
੧ ਤਵਾਰੀਖ਼ 26 : 9 (IRVPA)
ਅਤੇ ਮਸ਼ਲਮਯਾਹ ਦੇ ਪੁੱਤਰ ਤੇ ਭਰਾ ਅਠਾਰਾਂ ਮਹਾਂ ਬਲਵਾਨ ਸਨ
੧ ਤਵਾਰੀਖ਼ 26 : 10 (IRVPA)
ਅਤੇ ਮਰਾਰੀਆਂ ਵਿੱਚੋਂ ਹੋਸਾਹ ਦੇ ਪੁੱਤਰ ਸਨ, ਸ਼ਿਮਰੀ ਮੁਖੀਆ ਉਹ ਤਾਂ ਪਹਿਲੌਠਾ ਨਹੀਂ ਸੀ ਪਰ ਤਾਂ ਵੀ ਉਹ ਦੇ ਪਿਤਾ ਨੇ ਉਹ ਨੂੰ ਮੁਖੀਆ ਠਹਿਰਾਇਆ ਸੀ
੧ ਤਵਾਰੀਖ਼ 26 : 11 (IRVPA)
ਹਿਲਕੀਯਾਹ ਦੂਜਾ, ਟਬਲਯਾਹ ਤੀਜਾ, ਜ਼ਕਰਯਾਹ ਚੌਥਾ। ਹੋਸਾਹ ਦੇ ਸਾਰੇ ਪੁੱਤਰ ਤੇ ਭਰਾ ਤੇਰ੍ਹਾਂ ਸਨ।
੧ ਤਵਾਰੀਖ਼ 26 : 12 (IRVPA)
ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਹੋਵਾਹ ਦੇ ਭਵਨ ਵਿੱਚ ਸੇਵਾ ਕਰਨ
੧ ਤਵਾਰੀਖ਼ 26 : 13 (IRVPA)
ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ
੧ ਤਵਾਰੀਖ਼ 26 : 14 (IRVPA)
ਚੜ੍ਹਦੀ ਵੱਲ ਦੀ ਪਰਚੀ ਸ਼ਲਮਯਾਹ ਦੀ ਨਿੱਕਲੀ ਤਾਂ ਉਨ੍ਹਾਂ ਨੇ ਉਹ ਦੇ ਪੁੱਤਰ ਜ਼ਕਰਯਾਹ ਲਈ ਜਿਹੜਾ ਬੁੱਧਵਾਨ ਸਲਾਹਕਾਰ ਸੀ ਪਰਚੀ ਪਾਈ ਅਤੇ ਉਹ ਦੀ ਪਰਚੀ ਉੱਤਰ ਦਿਸ਼ਾ ਦੀ ਨਿੱਕਲੀ
੧ ਤਵਾਰੀਖ਼ 26 : 15 (IRVPA)
ਓਬੇਦ-ਅਦੋਮ ਨੂੰ ਦੱਖਣ ਦਿਸ਼ਾ ਦੀ ਅਤੇ ਉਹ ਦੇ ਪੁੱਤਰਾਂ ਦੇ ਲਈ ਭੰਡਾਰ ਦੀ
੧ ਤਵਾਰੀਖ਼ 26 : 16 (IRVPA)
ਸ਼ੱਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਜੇ ਪਹਿਰੇ ਦਾ ਬਰਾਬਰ ਸੀ
੧ ਤਵਾਰੀਖ਼ 26 : 17 (IRVPA)
ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ
੧ ਤਵਾਰੀਖ਼ 26 : 18 (IRVPA)
ਪਰਬਾਰ ਲਈ ਪੱਛਮ ਵੱਲ ਚਾਰ ਸੜਕ ਕੋਲ ਅਤੇ ਪਰਬਾਰ ਲਈ ਦੋ
੧ ਤਵਾਰੀਖ਼ 26 : 19 (IRVPA)
ਕਾਰਾਹੀਆਂ ਤੇ ਮਰਾਰੀਆਂ ਦੇ ਦਰਬਾਨਾਂ ਦੇ ਹਿੱਸੇ ਇਹ ਸਨ।
੧ ਤਵਾਰੀਖ਼ 26 : 20 (IRVPA)
ਹੈਕਲ ਦੀ ਸੇਵਾ ਦੇ ਹੋਰ ਕੰਮ ਲੇਵੀਆਂ ਵਿੱਚੋਂ ਅਹੀਯਾਹ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਉੱਤੇ ਅਤੇ ਪਵਿੱਤਰ ਚੀਜ਼ਾਂ ਦੇ ਖ਼ਜ਼ਾਨੇ ਉੱਤੇ ਵੀ ਸਨ
੧ ਤਵਾਰੀਖ਼ 26 : 21 (IRVPA)
ਲਅਦਾਨ ਦੇ ਪੁੱਤਰਾਂ ਦੇ ਵਿਖੇ ਲਅਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਅਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ
੧ ਤਵਾਰੀਖ਼ 26 : 22 (IRVPA)
ਯਹੀਏਲੀ ਦੇ ਪੁੱਤਰ, ਜ਼ੇਥਾਮ ਤੇ ਯੋਏਲ ਉਹ ਦਾ ਭਰਾ ਜਿਹੜੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਉੱਤੇ ਸਨ
੧ ਤਵਾਰੀਖ਼ 26 : 23 (IRVPA)
ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ, ਉੱਜ਼ੀਏਲੀਆਂ ਵਿੱਚੋਂ
੧ ਤਵਾਰੀਖ਼ 26 : 24 (IRVPA)
ਅਤੇ ਸ਼ਬੂਏਲ ਗੇਰਸ਼ੋਮ ਦਾ ਪੁੱਤਰ, ਮੂਸਾ ਦਾ ਪੋਤਾ ਖਜ਼ਾਨੇ ਦਾ ਪ੍ਰਧਾਨ ਸੀ
੧ ਤਵਾਰੀਖ਼ 26 : 25 (IRVPA)
ਅਤੇ ਉਹ ਦੇ ਭਰਾ ਅਲੀਅਜ਼ਰ ਤੋਂ ਰਹਾਬਯਾਹ ਉਹ ਦਾ ਪੁੱਤਰ ਜੰਮਿਆ ਤੇ ਯਸਾਯਾਹ ਉਹ ਦਾ ਪੁੱਤਰ ਤੇ ਯੋਰਾਮ ਉਹ ਦਾ ਪੁੱਤਰ ਤੇ ਜ਼ਿਕਰੀ ਉਹ ਦਾ ਪੁੱਤਰ ਤੇ ਸ਼ਲੋਮੋਥ ਉਹ ਦਾ ਪੁੱਤਰ
੧ ਤਵਾਰੀਖ਼ 26 : 26 (IRVPA)
ਇਹ ਸ਼ਲੋਮੋਥ ਤੇ ਉਹ ਦੇ ਭਰਾ ਸਾਰੀਆਂ ਪਵਿੱਤਰ ਵਸਤਾਂ ਦੇ ਖਜ਼ਾਨੇ ਦੇ ਉੱਤੇ ਸਨ ਜਿਹੜੀਆਂ ਦਾਊਦ ਪਾਤਸ਼ਾਹ ਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਤੇ ਸੈਨਾਪਤੀਆਂ ਨੇ ਅਰਪਣ ਕੀਤੀਆਂ ਸਨ
੧ ਤਵਾਰੀਖ਼ 26 : 27 (IRVPA)
ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ
੧ ਤਵਾਰੀਖ਼ 26 : 28 (IRVPA)
ਨਾਲੇ ਜੋ ਕੁਝ ਸਮੂਏਲ ਅਗੰਮ ਗਿਆਨੀ ਨੇ ਅਤੇ ਕੀਸ਼ ਦੇ ਪੁੱਤਰ ਸ਼ਾਊਲ ਨੇ ਅਤੇ ਨੇਰ ਦੇ ਪੁੱਤਰ ਅਬਨੇਰ ਅਤੇ ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤਾ ਸੀ ਅਤੇ ਕਿਸੇ ਦੀ ਪਵਿੱਤਰ ਚੀਜ਼, ਉਹ ਸਭ ਸ਼ਲੋਮੋਥ ਤੇ ਉਹ ਭਰਾਵਾਂ ਦੇ ਹੱਥ ਵਿੱਚ ਸੀ।
੧ ਤਵਾਰੀਖ਼ 26 : 29 (IRVPA)
ਹੋਰ ਲੇਵੀਆਂ ਦੇ ਫਰਜ਼ ਯਿਸਹਾਰੀਆਂ ਵਿੱਚੋਂ ਕਨਨਯਾਹ ਤੇ ਉਹ ਦੇ ਪੁੱਤਰ ਇਸਰਾਏਲ ਦੇ ਬਾਹਰਲੇ ਕੰਮ ਲਈ ਸਨ ਅਰਥਾਤ ਉਹ ਅਹੁਦੇ ਵਾਲੇ ਤੇ ਨਿਆਈਂ ਸਨ
੧ ਤਵਾਰੀਖ਼ 26 : 30 (IRVPA)
ਹਬਰੋਨੀਆਂ ਵਿੱਚੋਂ ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਹੋਵਾਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ
੧ ਤਵਾਰੀਖ਼ 26 : 31 (IRVPA)
ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲ੍ਹੀਵੇਂ ਸਾਲ ਵਿੱਚ ਉਹ ਲੱਭੇ ਗਏ ਅਤੇ ਗਿਲਆਦ ਦੇ ਯਾਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾਂ ਸੂਰਮੇ ਲੱਭੇ ਗਏ
੧ ਤਵਾਰੀਖ਼ 26 : 32 (IRVPA)
ਅਤੇ ਉਹ ਦੇ ਭਰਾ ਦੋ ਹਜ਼ਾਰ ਸੱਤ ਸੌ ਸੂਰਮੇ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੀਆਂ ਦੇ ਅੱਧੇ ਗੋਤ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਲਈ ਤੇ ਪਾਤਸ਼ਾਹ ਦੇ ਰਾਜ ਕਾਰਜਾਂ ਦੇ ਲਈ ਠਹਿਰਾ ਰੱਖਿਆ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32