੧ ਸਲਾਤੀਨ 4 : 1 (IRVPA)
ਸੁਲੇਮਾਨ ਦੇ ਉੱਚ ਅਧਿਕਾਰੀ ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋ ਗਿਆ।
੧ ਸਲਾਤੀਨ 4 : 2 (IRVPA)
ਉਸ ਦੇ ਮੁੱਖ ਸਰਦਾਰ ਇਹ ਸਨ: ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ ਜਾਜਕ ਸੀ,
੧ ਸਲਾਤੀਨ 4 : 3 (IRVPA)
ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਅਹੁਦੇਦਾਰ ਸਨ, ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ,
੧ ਸਲਾਤੀਨ 4 : 4 (IRVPA)
ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ, ਸਾਦੋਕ ਅਤੇ ਅਬਯਾਥਾਰ ਜਾਜਕ ਸਨ,
੧ ਸਲਾਤੀਨ 4 : 5 (IRVPA)
ਨਾਥਾਨ ਦਾ ਪੁੱਤਰ ਅਜ਼ਰਯਾਹ ਭੰਡਾਰੀਆਂ ਦੇ ਉੱਤੇ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਸੀ ਅਤੇ ਉਹ ਪਾਤਸ਼ਾਹ ਦਾ ਮਿੱਤਰ ਸੀ,
੧ ਸਲਾਤੀਨ 4 : 6 (IRVPA)
ਅਹੀਸ਼ਾਰ ਘਰਾਣੇ ਉੱਤੇ ਸੀ ਅਤੇ ਅਬਦਾ ਦਾ ਪੁੱਤਰ ਅਦੋਨੀਰਾਮ ਉਨ੍ਹਾਂ ਉੱਤੇ ਸੀ ਜਿੰਨ੍ਹਾਂ ਤੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ।
੧ ਸਲਾਤੀਨ 4 : 7 (IRVPA)
ਸੁਲੇਮਾਨ ਨੇ ਸਾਰੇ ਇਸਰਾਏਲ ਉੱਤੇ ਬਾਰਾਂ ਭੰਡਾਰੀ ਠਹਿਰਾਏ ਜਿਹੜੇ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਰਸਤ ਲਿਆਉਂਦਾ ਸੀ।
੧ ਸਲਾਤੀਨ 4 : 8 (IRVPA)
ਉਨ੍ਹਾਂ ਦੇ ਨਾਮ ਇਹ ਸਨ, ਬਨਹੂਰ ਇਫ਼ਰਾਈਮ ਦੇ ਪਰਬਤ ਵਿੱਚ;
੧ ਸਲਾਤੀਨ 4 : 9 (IRVPA)
ਬਨ-ਦਕਰ ਮਾਕਸ, ਸਾਲਬੀਮ, ਬੈਤ ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ;
੧ ਸਲਾਤੀਨ 4 : 10 (IRVPA)
ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ ਸੀ;
੧ ਸਲਾਤੀਨ 4 : 11 (IRVPA)
ਅਬੀਨਾਦਾਬ ਦਾ ਪੁੱਤਰ ਜਿਸ ਦਾ ਦੋਰ ਦੇ ਸਾਰੇ ਰਾਜ ਵਿੱਚ ਅਧਿਕਾਰ ਸੀ ਉਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ;
੧ ਸਲਾਤੀਨ 4 : 12 (IRVPA)
ਅਹੀਲੂਦ ਦਾ ਪੁੱਤਰ ਬਆਨਾ ਤਆਨਾਕ, ਮਗਿੱਦੋ ਅਤੇ ਸਾਰੇ ਬੈਤ ਸ਼ਾਨ ਵਿੱਚ ਜਿਹੜਾ ਸਾਰਥਾਨ ਦੇ ਨਾਲ ਸੀ ਅਤੇ ਯਿਜ਼ਰਏਲ ਦੀ ਨਿਵਾਨ ਵਿੱਚ ਸੀ ਬੈਤ ਸ਼ਾਨ ਤੋਂ ਅਬੇਲ - ਮਹੋਲਾਹ ਤੱਕ ਅਤੇ ਯਾਕਮਆਮ ਦੇ ਪਾਰ ਤੱਕ;
੧ ਸਲਾਤੀਨ 4 : 13 (IRVPA)
ਬਨ ਗਬਰ ਰਾਮੋਥ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਹ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਸ਼ਹਿਰਪਨਾਹ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ;
੧ ਸਲਾਤੀਨ 4 : 14 (IRVPA)
ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ;
੧ ਸਲਾਤੀਨ 4 : 15 (IRVPA)
ਅਹੀਮਅਸ ਨਫ਼ਤਾਲੀ ਵਿੱਚ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨੂੰ ਵਿਆਹ ਲਿਆ;
੧ ਸਲਾਤੀਨ 4 : 16 (IRVPA)
ਹੂਸ਼ਈ ਦਾ ਪੁੱਤਰ ਬਆਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ;
੧ ਸਲਾਤੀਨ 4 : 17 (IRVPA)
ਪਾਰੂਆਹ ਦਾ ਪੁੱਤਰ ਯਹੋਸ਼ਾਫ਼ਾਤ ਯਿੱਸਾਕਾਰ ਵਿੱਚ;
੧ ਸਲਾਤੀਨ 4 : 18 (IRVPA)
ਏਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ;
੧ ਸਲਾਤੀਨ 4 : 19 (IRVPA)
ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ ਵਿੱਚ ਜੋ ਅਮੋਰੀਆਂ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਦੇਸ ਸੀ, ਉਸ ਦੇਸ ਦਾ ਉਹ ਇਕੱਲਾ ਸ਼ਾਸਕ ਸੀ।
੧ ਸਲਾਤੀਨ 4 : 20 (IRVPA)
ਸੁਲੇਮਾਨ ਦਾ ਸਫ਼ਲ ਰਾਜ ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਗੂੰ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ।
੧ ਸਲਾਤੀਨ 4 : 21 (IRVPA)
ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ, ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਨ ਤੱਕ ਅਤੇ ਮਿਸਰ ਦੀ ਹੱਦ ਤੱਕ। ਉਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਵਨ ਦੇ ਸਾਰੇ ਦਿਨ ਉਸ ਦੀ ਸੇਵਾ ਕਰਦੇ ਰਹੇ।
੧ ਸਲਾਤੀਨ 4 : 22 (IRVPA)
ਸੁਲੇਮਾਨ ਦੀ ਇੱਕ ਦਿਨ ਦੀ ਇਹ ਰਸਤ ਸੀ ਅਰਥਾਤ ਛੇ ਹਜ਼ਾਰ ਛੇ ਸੌ ਕਿੱਲੋ ਮੈਦਾ, ਤੇਰ੍ਹਾਂ ਹਜ਼ਾਰ ਦੋ ਸੌ ਕਿੱਲੋ ਆਟਾ,
੧ ਸਲਾਤੀਨ 4 : 23 (IRVPA)
ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ, ਇੱਕ ਸੌ ਭੇਡਾਂ ਅਤੇ ਉਨ੍ਹਾਂ ਤੋਂ ਵੱਧ ਚਿਕਾਰੇ, ਹਿਰਨ, ਪਾਹੜੇ ਅਤੇ ਮੋਟੇ-ਮੋਟੇ ਕੁੱਕੜ।
੧ ਸਲਾਤੀਨ 4 : 24 (IRVPA)
ਕਿਉਂ ਜੋ ਉਹ ਦਰਿਆ ਦੇ ਇਸ ਪਾਸੇ ਤਿਫਸਹ ਤੋਂ ਲੈ ਕੇ ਅੱਜ਼ਾਹ ਤੱਕ ਉਨ੍ਹਾਂ ਸਾਰਿਆਂ ਰਾਜਿਆਂ ਉੱਤੇ ਜੋ ਦਰਿਆ ਦੇ ਇਸ ਪਾਸੇ ਸਨ ਰਾਜ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ।
੧ ਸਲਾਤੀਨ 4 : 25 (IRVPA)
ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜ਼ੀਰ ਦੇ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸੁਲੇਮਾਨ ਦੇ ਸਾਰੇ ਦਿਨਾਂ ਵਿੱਚ ਸ਼ਾਂਤੀ ਨਾਲ ਬੈਠਦਾ ਸੀ।
੧ ਸਲਾਤੀਨ 4 : 26 (IRVPA)
ਸੁਲੇਮਾਨ ਦੇ ਰੱਥਾਂ ਦੇ ਘੋੜਿਆਂ ਲਈ ਚਾਲ੍ਹੀ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ।
੧ ਸਲਾਤੀਨ 4 : 27 (IRVPA)
ਇਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ, ਰਸਤ ਪਹੁੰਚਾਉਂਦੇ ਸਨ ਅਤੇ ਇਸ ਗੱਲ ਵਿੱਚ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ।
੧ ਸਲਾਤੀਨ 4 : 28 (IRVPA)
ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਓਥੋਂ ਇੱਕ-ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ।
੧ ਸਲਾਤੀਨ 4 : 29 (IRVPA)
ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਅਤੇ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ
੧ ਸਲਾਤੀਨ 4 : 30 (IRVPA)
ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵੱਧ ਸੀ।
੧ ਸਲਾਤੀਨ 4 : 31 (IRVPA)
ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ, ਹੇਮਾਨ, ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਮ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਸੀ।
੧ ਸਲਾਤੀਨ 4 : 32 (IRVPA)
ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ।
੧ ਸਲਾਤੀਨ 4 : 33 (IRVPA)
ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜੂਫ਼ੇ ਤੱਕ ਜੋ ਕੰਧਾਂ ਉੱਤੇ ਉੱਗਦਾ ਹੈ ਅਤੇ ਉਹ ਪਸ਼ੂਆਂ ਉੱਤੇ ਅਤੇ ਪੰਛੀਆਂ ਅਤੇ ਘਿੱਸਰਨ ਵਾਲਿਆਂ ਅਤੇ ਮੱਛੀਆਂ ਉੱਤੇ ਬੋਲਿਆ।
੧ ਸਲਾਤੀਨ 4 : 34 (IRVPA)
ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦੇ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ, ਉਸ ਦੀ ਬੁੱਧੀ ਸੁਣਨ ਲਈ ਆਉਂਦੇ ਸਨ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34