ਵਾਈਜ਼ 10 : 1 (IRVPA)
ਬੁੱਧ ਦੀ ਉੱਤਮਤਾਈ ਮਰੀਆਂ ਮੱਖੀਆਂ ਗੰਧੀ ਦੇ ਤੇਲ ਨੂੰ ਦੁਰਗੰਧਤ ਕਰਦੀਆਂ ਹਨ, ਉਸੇ ਤਰ੍ਹਾਂ ਹੀ ਥੋੜ੍ਹੀ ਜਿਹੀ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।
ਵਾਈਜ਼ 10 : 2 (IRVPA)
ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਇਸ ਦੇ ਉਲਟ ਹੁੰਦਾ ਹੈ।
ਵਾਈਜ਼ 10 : 3 (IRVPA)
ਹਾਂ, ਜਦ ਮੂਰਖ ਰਾਹ ਵਿੱਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ ਅਤੇ ਉਹ ਸਾਰਿਆਂ ਨੂੰ ਵਿਖਾਉਂਦਾ ਹੈ ਕਿ ਮੈਂ ਮੂਰਖ ਹਾਂ!
ਵਾਈਜ਼ 10 : 4 (IRVPA)
ਵਾਈਜ਼ 10 : 5 (IRVPA)
ਜੇ ਹਾਕਮ ਦਾ ਕ੍ਰੋਧ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ। ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਦੇਖੀ, ਜੋ ਹਾਕਮ ਦੀ ਭੁੱਲ ਨਾਲ ਹੁੰਦੀ ਹੈ, -
ਵਾਈਜ਼ 10 : 6 (IRVPA)
ਮੂਰਖਤਾਈ ਵੱਡੇ ਉੱਚੇ ਥਾਂ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।
ਵਾਈਜ਼ 10 : 7 (IRVPA)
ਮੈਂ ਦੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ ਅਤੇ ਸਰਦਾਰ ਦਾਸਾਂ ਵਾਂਗੂੰ ਧਰਤੀ ਉੱਤੇ ਪੈਦਲ ਤੁਰਦੇ ਹਨ।
ਵਾਈਜ਼ 10 : 8 (IRVPA)
ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ ਅਤੇ ਜਿਹੜਾ ਕੰਧ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ।
ਵਾਈਜ਼ 10 : 9 (IRVPA)
ਜਿਹੜਾ ਪੱਥਰਾਂ ਨੂੰ ਖੋਦਦਾ ਹੈ, ਉਹ ਉਹਨਾਂ ਕੋਲੋਂ ਸੱਟ ਖਾਂਦਾ ਹੈ ਅਤੇ ਜਿਹੜਾ ਲੱਕੜ ਚੀਰਦਾ ਹੈ, ਉਹ ਉਸੇ ਤੋਂ ਜੋਖ਼ਮ ਵਿੱਚ ਪੈਂਦਾ ਹੈ।
ਵਾਈਜ਼ 10 : 10 (IRVPA)
ਜੇਕਰ ਲੋਹਾ ਖੁੰਡਾ ਹੋਵੇ ਅਤੇ ਮਨੁੱਖ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੇਰੇ ਲਾਉਣਾ ਪੈਂਦਾ ਹੈ, ਪਰ ਸਫ਼ਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ।
ਵਾਈਜ਼ 10 : 11 (IRVPA)
ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ।
ਵਾਈਜ਼ 10 : 12 (IRVPA)
ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਆਪਣੇ ਮੂੰਹ ਦੀਆਂ ਗੱਲਾਂ ਦੇ ਨਾਲ ਨਸ਼ਟ ਹੋ ਜਾਂਦੇ ਹਨ।
ਵਾਈਜ਼ 10 : 13 (IRVPA)
ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
ਵਾਈਜ਼ 10 : 14 (IRVPA)
ਮੂਰਖ ਢੇਰ ਸਾਰੀਆਂ ਗੱਪਾਂ ਮਾਰਦਾ ਹੈ, ਤਾਂ ਵੀ ਮਨੁੱਖ ਨਹੀਂ ਜਾਣਦਾ ਕਿ ਕੀ ਹੋਵੇਗਾ ਅਤੇ ਜੋ ਕੁਝ ਉਹ ਦੇ ਬਾਅਦ ਹੋਵੇਗਾ, ਉਹ ਨੂੰ ਕੌਣ ਦੱਸ ਸਕਦਾ ਹੈ?
ਵਾਈਜ਼ 10 : 15 (IRVPA)
ਮੂਰਖ ਦੀ ਮਿਹਨਤ ਉਹ ਨੂੰ ਇਸ ਤਰ੍ਹਾਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।
ਵਾਈਜ਼ 10 : 16 (IRVPA)
ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।
ਵਾਈਜ਼ 10 : 17 (IRVPA)
ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ ਅਤੇ ਤੇਰੇ ਹਾਕਮ ਵੇਲੇ ਸਿਰ ਜ਼ੋਰ ਵਧਾਉਣ ਲਈ ਖਾਂਦੇ ਹਨ, ਨਾ ਕਿ ਨਸ਼ੇ ਲਈ।
ਵਾਈਜ਼ 10 : 18 (IRVPA)
ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
ਵਾਈਜ਼ 10 : 19 (IRVPA)
ਦਾਵਤ ਖੁਸ਼ੀ ਦੇ ਲਈ ਕੀਤੀ ਜਾਂਦੀ ਹੈ ਅਤੇ ਮਧ ਮਨ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਚੀਜ਼ਾਂ ਦਾ ਉੱਤਰ ਹੈ।
ਵਾਈਜ਼ 10 : 20 (IRVPA)
ਤੂੰ ਆਪਣੇ ਮਨ ਵਿੱਚ ਵੀ ਰਾਜੇ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਤੇਰੀ ਅਵਾਜ਼ ਨੂੰ ਲੈ ਉੱਡੇਗਾ ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।

1 2 3 4 5 6 7 8 9 10 11 12 13 14 15 16 17 18 19 20