ਵਾਈਜ਼ 7 : 2 (IRVPA)
ਨੇਕਨਾਮੀ ਮਹਿੰਗੇ ਅਤਰ ਨਾਲੋਂ ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।
ਵਾਈਜ਼ 7 : 3 (IRVPA)
ਸੋਗ ਵਾਲੇ ਘਰ ਵਿੱਚ ਜਾਣਾ ਦਾਵਤ ਵਾਲੇ ਘਰ ਵਿੱਚ ਜਾਣ ਨਾਲੋਂ ਚੰਗਾ ਹੈ, ਕਿਉਂ ਜੋ ਸਾਰੇ ਮਨੁੱਖਾਂ ਦਾ ਅੰਤ ਇਹੋ ਹੈ ਅਤੇ ਜੀਉਂਦੇ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।
ਵਾਈਜ਼ 7 : 4 (IRVPA)
ਹਾਸੇ ਨਾਲੋਂ ਦੁੱਖ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।
ਵਾਈਜ਼ 7 : 5 (IRVPA)
ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵੱਲ ਲੱਗਿਆ ਰਹਿੰਦਾ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਰਹਿੰਦਾ ਹੈ।
ਵਾਈਜ਼ 7 : 6 (IRVPA)
ਮੂਰਖਾਂ ਦੇ ਗੀਤ ਸੁਣਨ ਨਾਲੋਂ ਬੁੱਧਵਾਨ ਦੀ ਝਿੜਕ ਸੁਣਨੀ ਮਨੁੱਖ ਦੇ ਲਈ ਚੰਗੀ ਹੈ।
ਵਾਈਜ਼ 7 : 7 (IRVPA)
ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ, ਉਸੇ ਤਰ੍ਹਾਂ ਹੀ ਮੂਰਖ ਦਾ ਹਾਸਾ ਹੈ, ਇਹ ਵੀ ਵਿਅਰਥ ਹੈ।
ਵਾਈਜ਼ 7 : 8 (IRVPA)
ਸੱਚ-ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ ਅਤੇ ਰਿਸ਼ਵਤ ਬੁੱਧ ਨੂੰ ਵਿਗਾੜ ਦਿੰਦੀ ਹੈ।
ਵਾਈਜ਼ 7 : 9 (IRVPA)
ਕਿਸੇ ਗੱਲ ਦਾ ਅੰਤ ਉਸ ਦੇ ਅਰੰਭ ਨਾਲੋਂ ਭਲਾ ਹੈ ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।
ਵਾਈਜ਼ 7 : 10 (IRVPA)
ਤੂੰ ਆਪਣੇ ਮਨ ਵਿੱਚ ਛੇਤੀ ਨਾਲ ਕ੍ਰੋਧ ਨਾ ਕਰ, ਕਿਉਂ ਜੋ ਕ੍ਰੋਧ ਮੂਰਖਾਂ ਦੇ ਦਿਲ ਵਿੱਚ ਰਹਿੰਦਾ ਹੈ।
ਵਾਈਜ਼ 7 : 11 (IRVPA)
ਇਹ ਨਾ ਆਖ ਕਿ ਪਿਛਲੇ ਦਿਨ ਇਹਨਾਂ ਦਿਨਾਂ ਨਾਲੋਂ ਕਿਉਂ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਬਾਰੇ ਨਹੀਂ ਪੁੱਛਦਾ।
ਵਾਈਜ਼ 7 : 12 (IRVPA)
ਵਿਰਾਸਤ ਦੇ ਵਾਂਗੂੰ ਬੁੱਧ ਚੰਗੀ ਹੈ ਅਤੇ ਜਿਉਂਦਿਆਂ ਲਈ ਲਾਭਕਾਰੀ ਹੈ।
ਵਾਈਜ਼ 7 : 13 (IRVPA)
ਕਿਉਂ ਜੋ ਬੁੱਧ ਦਾ ਸਹਾਰਾ ਧਨ ਦੇ ਸਹਾਰੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਲਾਭ ਹੈ, ਜੋ ਬੁੱਧ ਆਪਣੇ ਰੱਖਣ ਵਾਲਿਆਂ ਦੀ ਜਾਨ ਦੀ ਰਾਖੀ ਕਰਦੀ ਹੈ।
ਵਾਈਜ਼ 7 : 14 (IRVPA)
ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਟੇਡਾ ਕੀਤਾ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ?
ਵਾਈਜ਼ 7 : 15 (IRVPA)
ਖੁਸ਼ਹਾਲੀ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਵਰਗਾ ਬਣਾਇਆ ਹੈ, ਤਾਂ ਕਿ ਮਨੁੱਖ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ। ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਦੇਖਿਆ, ਇੱਕ ਧਰਮੀ ਹੈ ਜੋ ਆਪਣੀ ਧਾਰਮਿਕਤਾ ਵਿੱਚ ਨਾਸ ਹੋ ਜਾਂਦਾ ਹੈ ਅਤੇ ਇੱਕ ਦੁਸ਼ਟ ਹੈ ਜੋ ਆਪਣੀ ਦੁਸ਼ਟਤਾ ਵਿੱਚ ਲੰਮੀ ਉਮਰ ਭੋਗਦਾ ਹੈ।
ਵਾਈਜ਼ 7 : 16 (IRVPA)
ਵਧੇਰੇ ਧਰਮੀ ਨਾ ਬਣ ਅਤੇ ਨਾ ਹੀ ਵਧੇਰੇ ਬੁੱਧਵਾਨ ਹੋ, ਆਪਣੇ ਆਪ ਨੂੰ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?
ਵਾਈਜ਼ 7 : 17 (IRVPA)
ਵਧੇਰੇ ਦੁਸ਼ਟ ਨਾ ਬਣ ਅਤੇ ਨਾ ਹੀ ਮੂਰਖ ਹੋ, ਤੂੰ ਸਮੇਂ ਤੋਂ ਪਹਿਲਾਂ ਕਿਉਂ ਮਰੇਂ?
ਵਾਈਜ਼ 7 : 18 (IRVPA)
ਚੰਗਾ ਹੈ ਜੋ ਤੂੰ ਇਹ ਨੂੰ ਫੜ੍ਹ ਕੇ ਰੱਖੇਂ ਅਤੇ ਉਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ, ਉਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ।
ਵਾਈਜ਼ 7 : 19 (IRVPA)
ਬੁੱਧ ਬੁੱਧਵਾਨ ਨੂੰ ਸ਼ਹਿਰ ਦੇ ਦਸਾਂ ਤਕੜੇ ਹਾਕਮਾਂ ਦੇ ਨਾਲੋਂ ਜਿਆਦਾ ਤਕੜਾ ਕਰਦੀ ਹੈ।
ਵਾਈਜ਼ 7 : 20 (IRVPA)
ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
ਵਾਈਜ਼ 7 : 21 (IRVPA)
ਸਾਰੀਆਂ ਗੱਲਾਂ ਜੋ ਆਖੀਆਂ ਜਾਂਦੀਆਂ ਹਨ, ਉਨ੍ਹਾਂ ਉੱਤੇ ਮਨ ਨਾ ਲਾ, ਕਿਤੇ ਤੂੰ ਆਪਣੇ ਦਾਸ ਨੂੰ ਤੈਨੂੰ ਸਰਾਪ ਦਿੰਦੇ ਹੋਏ ਸੁਣੇਂ!
ਵਾਈਜ਼ 7 : 22 (IRVPA)
ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈਂ, ਜੋ ਤੂੰ ਵੀ ਕਈ ਵਾਰੀ ਇਸੇ ਤਰ੍ਹਾਂ ਦੂਸਰਿਆਂ ਨੂੰ ਸਰਾਪ ਦਿੱਤਾ ਹੈ!
ਵਾਈਜ਼ 7 : 23 (IRVPA)
ਮੈਂ ਬੁੱਧ ਨਾਲ ਇਹ ਸਭ ਕੁਝ ਪਰਖਿਆ ਹੈ। ਮੈਂ ਆਖਿਆ ਕਿ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੇਰੀ ਪਹੁੰਚ ਤੋਂ ਦੂਰ ਸੀ
ਵਾਈਜ਼ 7 : 24 (IRVPA)
ਜੋ ਕੁਝ ਦੂਰ ਅਤੇ ਬਹੁਤ ਡੂੰਘਾ ਹੈ, ਉਹ ਨੂੰ ਕੌਣ ਲੱਭ ਸਕਦਾ ਹੈ?
ਵਾਈਜ਼ 7 : 25 (IRVPA)
ਮੈਂ ਆਪਣਾ ਮਨ ਲਗਾਇਆ ਕਿ ਬੁੱਧ ਨੂੰ ਜਾਣਾਂ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਅਤੇ ਮੂਰਖਤਾਈ ਜੋ ਪਾਗਲਪਣ ਹੈ, ਉਸ ਨੂੰ ਸਮਝਾਂ।
ਵਾਈਜ਼ 7 : 26 (IRVPA)
ਮੈਂ ਉਸ ਇਸਤਰੀ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ, ਜਿਸ ਦਾ ਦਿਲ ਫਾਹੀਆਂ ਅਤੇ ਜਾਲ਼ ਹੈ, ਜਿਸ ਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ, ਉਹ ਉਸ ਤੋਂ ਬਚੇਗਾ ਪਰ ਪਾਪੀ ਉਸ ਦਾ ਸ਼ਿਕਾਰ ਹੋ ਜਾਵੇਗਾ
ਵਾਈਜ਼ 7 : 27 (IRVPA)
ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।
ਵਾਈਜ਼ 7 : 28 (IRVPA)
ਜਿਸ ਨੂੰ ਹੁਣ ਤੱਕ ਮੇਰਾ ਮਨ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ: ਹਜ਼ਾਰਾਂ ਵਿੱਚੋਂ ਮੈਂ ਇੱਕ ਮਨੁੱਖ ਨੂੰ ਲੱਭਿਆ ਹੈ ਪਰ ਇੱਕ ਵੀ ਇਸਤਰੀ ਮੈਨੂੰ ਇਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ।
ਵਾਈਜ਼ 7 : 29 (IRVPA)
ਵੇਖੋ, ਮੈਂ ਸਿਰਫ਼ ਇਹੋ ਹੀ ਲੱਭਿਆ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਸਿੱਧਾ ਬਣਾਇਆ, ਪਰ ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29