ਖ਼ਰੋਜ 21 : 1 (IRVPA)
ਦਾਸਾਂ ਦੇ ਨਾਲ ਉੱਚਿਤ ਵਿਹਾਰ ਕਰਨਾ
ਬਿਵਸਥਾ 15:12-18
ਇਹ ਉਹ ਨਿਆਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ।
ਖ਼ਰੋਜ 21 : 2 (IRVPA)
ਜਦ ਤੂੰ ਇਬਰਾਨੀ ਗ਼ੁਲਾਮ ਲਵੇਂ ਤਾਂ ਉਹ ਛੇ ਸਾਲ ਤੇਰੀ ਸੇਵਾ ਕਰੇ ਪਰ ਸੱਤਵੇਂ ਸਾਲ ਉਹ ਮੁਫ਼ਤ ਅਜ਼ਾਦ ਹੋ ਕੇ ਚੱਲਿਆ ਜਾਵੇ।
ਖ਼ਰੋਜ 21 : 3 (IRVPA)
ਜੇ ਉਹ ਇਕੱਲਾ ਆਇਆ ਹੋਵੇ ਤਾਂ ਇਕੱਲਾ ਚੱਲਿਆ ਜਾਵੇ ਅਤੇ ਜੇ ਉਹ ਔਰਤ ਵਾਲਾ ਸੀ ਤਾਂ ਉਸ ਦੀ ਔਰਤ ਉਸ ਦੇ ਨਾਲ ਚੱਲੀ ਜਾਵੇ।
ਖ਼ਰੋਜ 21 : 4 (IRVPA)
ਜੇ ਉਸ ਦੇ ਸੁਆਮੀ ਨੇ ਉਸ ਨੂੰ ਔਰਤ ਦਿੱਤੀ ਹੋਵੇ ਅਤੇ ਉਹ ਉਸ ਲਈ ਪੁੱਤਰ ਧੀਆਂ ਜਣੀ ਤਾਂ ਉਹ ਔਰਤ ਅਤੇ ਉਹ ਦੇ ਬੱਚੇ ਉਹ ਦੇ ਸੁਆਮੀ ਦੇ ਹੋਣਗੇ ਅਤੇ ਉਹ ਇਕੱਲਾ ਚੱਲਿਆ ਜਾਵੇ।
ਖ਼ਰੋਜ 21 : 5 (IRVPA)
ਪਰ ਜੇ ਦਾਸ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸੁਆਮੀ ਅਤੇ ਆਪਣੀ ਔਰਤ ਅਤੇ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹਾਂ। ਮੈਂ ਅਜ਼ਾਦ ਹੋ ਕੇ ਚੱਲਿਆ ਨਹੀਂ ਜਾਂਵਾਂਗਾ
ਖ਼ਰੋਜ 21 : 6 (IRVPA)
ਤਾਂ ਉਸ ਦਾ ਸੁਆਮੀ ਉਸ ਨੂੰ ਪਰਮੇਸ਼ੁਰ ਦੇ ਕੋਲ ਲਿਆਵੇ ਅਤੇ ਉਹ ਦਰਵਾਜ਼ੇ ਦੇ ਕੋਲ ਅਰਥਾਤ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸੁਆਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ।
ਖ਼ਰੋਜ 21 : 7 (IRVPA)
ਅਤੇ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋਲੀ ਹੋਣ ਲਈ ਵੇਚੇ ਤਾਂ ਉਹ ਦਾਸੀਆਂ ਵਾਂਗੂੰ ਬਾਹਰ ਨਾ ਚੱਲੀ ਜਾਵੇ।
ਖ਼ਰੋਜ 21 : 8 (IRVPA)
ਜੇ ਉਹ ਆਪਣੇ ਸੁਆਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ।
ਖ਼ਰੋਜ 21 : 9 (IRVPA)
ਜੇ ਉਹ ਉਸ ਦੀ ਆਪਣੇ ਪੁੱਤਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ।
ਖ਼ਰੋਜ 21 : 10 (IRVPA)
ਜੇ ਉਹ ਦੂਜੀ ਔਰਤ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕੱਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ।
ਖ਼ਰੋਜ 21 : 11 (IRVPA)
ਜੇ ਉਹ ਉਸ ਦੇ ਲਈ ਇਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਫ਼ਤ ਬਿਨਾਂ ਚਾਂਦੀ ਦੇ ਚੱਲੀ ਜਾਵੇ।
ਖ਼ਰੋਜ 21 : 12 (IRVPA)
ਹਿੰਸਕ ਕੰਮਾਂ ਦੇ ਨਾਲ ਸੰਬੰਧਿਤ ਨਿਯਮ ਜੇ ਕੋਈ ਮਨੁੱਖ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜ਼ਰੂਰ ਮਾਰਿਆ ਜਾਵੇ।
ਖ਼ਰੋਜ 21 : 13 (IRVPA)
ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਤੇ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ।
ਖ਼ਰੋਜ 21 : 14 (IRVPA)
ਜੇ ਕੋਈ ਮਨੁੱਖ ਆਪਣੇ ਗੁਆਂਢੀ ਉੱਤੇ ਧੱਕੋ-ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈ ਕੇ ਮਾਰ ਦੇ।
ਖ਼ਰੋਜ 21 : 15 (IRVPA)
ਜੇ ਕੋਈ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਮਾਰੇ ਉਹ ਜ਼ਰੂਰ ਮਾਰਿਆ ਜਾਵੇ।
ਖ਼ਰੋਜ 21 : 16 (IRVPA)
ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜ਼ਰੂਰ ਮਾਰਿਆ ਜਾਵੇ।
ਖ਼ਰੋਜ 21 : 17 (IRVPA)
ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਫਿਟਕਾਰੇ ਉਹ ਜ਼ਰੂਰ ਮਾਰਿਆ ਜਾਵੇ।
ਖ਼ਰੋਜ 21 : 18 (IRVPA)
ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗੁਆਂਢੀ ਨੂੰ ਪੱਥਰ ਨਾਲ ਜਾਂ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ
ਖ਼ਰੋਜ 21 : 19 (IRVPA)
ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇਂ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਚੰਗਾ ਕਰਾਵੇ।
ਖ਼ਰੋਜ 21 : 20 (IRVPA)
ਜਿਹੜਾ ਮਨੁੱਖ ਆਪਣੇ ਦਾਸ ਨੂੰ ਜਾਂ ਆਪਣੀ ਗੋਲੀ ਨੂੰ ਡਾਂਗ ਨਾਲ ਅਜਿਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ।
ਖ਼ਰੋਜ 21 : 21 (IRVPA)
ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ।
ਖ਼ਰੋਜ 21 : 22 (IRVPA)
ਜਦ ਕਦੀ ਮਨੁੱਖ ਆਪੋ ਵਿੱਚ ਹੱਥੋਂ ਪਾਈ ਹੋਣ ਅਤੇ ਕਿਸੇ ਗਰਭਵਤੀ ਔਰਤ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜ਼ਰੂਰ ਦੰਡ ਭਰੇ ਜਿੰਨਾਂ ਉਸ ਔਰਤ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਂਈਆਂ ਦੇ ਆਖੇ ਦੇ ਅਨੁਸਾਰ ਦੇਵੇ।
ਖ਼ਰੋਜ 21 : 23 (IRVPA)
ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,
ਖ਼ਰੋਜ 21 : 24 (IRVPA)
ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ,
ਖ਼ਰੋਜ 21 : 25 (IRVPA)
ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇ।
ਖ਼ਰੋਜ 21 : 26 (IRVPA)
ਜਦ ਕੋਈ ਮਨੁੱਖ ਆਪਣੇ ਦਾਸ ਦੀ ਅੱਖ ਜਾਂ ਆਪਣੀ ਦਾਸੀ ਦੀ ਅੱਖ ਉੱਤੇ ਅਜਿਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ।
ਖ਼ਰੋਜ 21 : 27 (IRVPA)
ਜੇ ਉਹ ਆਪਣੇ ਦਾਸ ਦੇ ਦੰਦ ਜਾਂ ਆਪਣੀ ਗੋਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਵਿੱਚ ਅਜ਼ਾਦ ਕਰ ਕੇ ਜਾਣ ਦੇਵੇ।
ਖ਼ਰੋਜ 21 : 28 (IRVPA)
ਪਸ਼ੂ ਦੇ ਮਾਲਕ ਦਾ ਉੱਤਰਾ-ਅਧਿਕਾਰ ਜਦ ਕੋਈ ਬਲ਼ਦ ਕਿਸੇ ਮਨੁੱਖ ਨੂੰ ਜਾਂ ਕਿਸੇ ਔਰਤ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲ਼ਦ ਨੂੰ ਜ਼ਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲ਼ਦ ਦਾ ਮਾਲਕ ਬੇਦੋਸ਼ਾ ਠਹਿਰੇ।
ਖ਼ਰੋਜ 21 : 29 (IRVPA)
ਜੇ ਉਹ ਬਲ਼ਦ ਪਿੱਛੇ ਵੀ ਮਾਰ-ਕਾਟ ਹੁੰਦਾ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਤੇ ਉਸ ਨੇ ਕਿਸੇ ਮਨੁੱਖ ਜਾਂ ਔਰਤ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲ਼ਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਤੇ ਉਸ ਦਾ ਮਾਲਕ ਵੀ ਮਾਰਿਆ ਜਾਵੇ।
ਖ਼ਰੋਜ 21 : 30 (IRVPA)
ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ।
ਖ਼ਰੋਜ 21 : 31 (IRVPA)
ਜੇ ਉਸ ਨੇ ਪੁੱਤਰ ਨੂੰ ਸਿੰਙ ਮਾਰਿਆ ਹੋਵੇ ਜਾਂ ਧੀ ਨੂੰ ਸਿੰਙ ਮਾਰਿਆ ਹੋਵੇ ਤਾਂ ਉਸੇ ਨਿਆਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ।
ਖ਼ਰੋਜ 21 : 32 (IRVPA)
ਜੇ ਉਹ ਬਲ਼ਦ ਦਾਸ ਨੂੰ ਜਾਂ ਗੋਲੀ ਨੂੰ ਸਿੰਙ ਮਾਰੇ ਤਾਂ ਤੀਹ ਰੁੱਪਈਏ ਚਾਂਦੀ* 342 ਗ੍ਰਾਮ ਦੇ ਉਸ ਦੇ ਸੁਆਮੀ ਨੂੰ ਦਿੱਤੇ ਜਾਣ ਅਤੇ ਬਲ਼ਦ ਵੱਟਿਆਂ ਨਾਲ ਮਾਰਿਆ ਜਾਵੇ।
ਖ਼ਰੋਜ 21 : 33 (IRVPA)
ਜਦ ਕੋਈ ਮਨੁੱਖ ਟੋਆ ਖੋਲ੍ਹੇ ਜਾਂ ਟੋਆ ਪੁੱਟ ਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲ਼ਦ ਜਾਂ ਗਧਾ ਡਿੱਗ ਪਵੇ
ਖ਼ਰੋਜ 21 : 34 (IRVPA)
ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ। ਫੇਰ ਲੋਥ ਉਸ ਦੀ ਹੋਵੇਗੀ।
ਖ਼ਰੋਜ 21 : 35 (IRVPA)
ਜਦ ਕਦੀ ਕਿਸੇ ਦਾ ਬਲ਼ਦ ਉਸ ਦੇ ਗੁਆਂਢੀ ਦੇ ਬਲ਼ਦ ਨੂੰ ਮਾਰੇ ਅਤੇ ਉਹ ਮਰ ਜਾਵੇ ਤਾਂ ਜਿਉਂਦੇ ਬਲ਼ਦ ਨੂੰ ਵੇਚ ਦੇਣ ਅਤੇ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ।
ਖ਼ਰੋਜ 21 : 36 (IRVPA)
ਅਥਵਾ ਜੇ ਇਹ ਜਾਣਿਆ ਗਿਆ ਕਿ ਉਹ ਪਿੱਛੇ ਵੀ ਮਾਰ-ਕਾਟ ਹੁੰਦਾ ਦੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜ਼ਰੂਰ ਘਾਟਾ ਭਰੇ ਅਤੇ ਬਲ਼ਦ ਦੇ ਵੱਟੇ ਬਲ਼ਦ ਦੇਵੇ ਅਤੇ ਉਹ ਲੋਥ ਉਹ ਦੀ ਹੋਵੇਗੀ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36