ਖ਼ਰੋਜ 25 : 1 (IRVPA)
{ਪਵਿੱਤਰ ਸਥਾਨ ਦੇ ਲਈ ਭੇਂਟ} (ਕੂਚ 35:4-9) [PS] ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ
ਖ਼ਰੋਜ 25 : 2 (IRVPA)
ਇਸਰਾਏਲੀਆਂ ਨੂੰ ਆਖ ਕਿ ਉਹ ਮੇਰੇ ਲਈ ਭੇਟ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰੇ ਲਈ ਭੇਟ ਲਿਓ।
ਖ਼ਰੋਜ 25 : 3 (IRVPA)
ਇਹ ਉਹ ਭੇਟ ਹੈ ਜਿਹੜੀ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ
ਖ਼ਰੋਜ 25 : 4 (IRVPA)
ਨੀਲਾ, ਬੈਂਗਣੀ, ਕਿਰਮਚੀ ਰੰਗ ਅਤੇ ਮਹੀਨ ਕਤਾਨ ਅਤੇ ਪਸ਼ਮ
ਖ਼ਰੋਜ 25 : 5 (IRVPA)
ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ
ਖ਼ਰੋਜ 25 : 6 (IRVPA)
ਅਤੇ ਦੀਵੇ ਦਾ ਤੇਲ ਅਤੇ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ
ਖ਼ਰੋਜ 25 : 7 (IRVPA)
ਸੁਲੇਮਾਨੀ ਪੱਥਰ ਅਤੇ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।
ਖ਼ਰੋਜ 25 : 8 (IRVPA)
ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ।
ਖ਼ਰੋਜ 25 : 9 (IRVPA)
ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ। [PS]
ਖ਼ਰੋਜ 25 : 10 (IRVPA)
{ਨੇਮ ਦਾ ਸੰਦੂਕ} (ਕੂਚ 37:1-9) [PS] ਉਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ।
ਖ਼ਰੋਜ 25 : 11 (IRVPA)
ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫ਼ੇਰੇ ਬਣਾਈਂ।
ਖ਼ਰੋਜ 25 : 12 (IRVPA)
ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ।
ਖ਼ਰੋਜ 25 : 13 (IRVPA)
ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ।
ਖ਼ਰੋਜ 25 : 14 (IRVPA)
ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ।
ਖ਼ਰੋਜ 25 : 15 (IRVPA)
ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ।
ਖ਼ਰੋਜ 25 : 16 (IRVPA)
ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ।
ਖ਼ਰੋਜ 25 : 17 (IRVPA)
ਤੂੰ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਹੋਵੇ।
ਖ਼ਰੋਜ 25 : 18 (IRVPA)
ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜ੍ਹ ਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਘੜ੍ਹ ਕੇ ਬਣਾਈਂ।
ਖ਼ਰੋਜ 25 : 19 (IRVPA)
ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ। ਪ੍ਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਪਾਸਿਆਂ ਉੱਤੇ ਕਰੂਬੀਆਂ ਨੂੰ ਬਣਾਇਓ।
ਖ਼ਰੋਜ 25 : 20 (IRVPA)
ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਤੇ ਉਨ੍ਹਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਹੋਣ।
ਖ਼ਰੋਜ 25 : 21 (IRVPA)
ਅਤੇ ਤੂੰ ਪ੍ਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਤੇ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ।
ਖ਼ਰੋਜ 25 : 22 (IRVPA)
ਤਦ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ। [PS]
ਖ਼ਰੋਜ 25 : 23 (IRVPA)
{ਪਵਿੱਤਰ ਮੇਜ਼} (ਕੂਚ 37:10-16) [PS] ਤੂੰ ਸ਼ਿੱਟੀਮ ਦੀ ਲੱਕੜੀ ਦਾ ਇੱਕ ਮੇਜ਼ ਬਣਾਈਂ। ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਹੋਵੇ।
ਖ਼ਰੋਜ 25 : 24 (IRVPA)
ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ।
ਖ਼ਰੋਜ 25 : 25 (IRVPA)
ਤੂੰ ਉਹ ਦੇ ਲਈ ਚੁਫ਼ੇਰੇ ਇੱਕ ਚੱਪਾ ਕਿਨਾਰੀ ਬਣਾਈਂ ਅਤੇ ਤੂੰ ਕਿਨਾਰੀ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ।
ਖ਼ਰੋਜ 25 : 26 (IRVPA)
ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ।
ਖ਼ਰੋਜ 25 : 27 (IRVPA)
ਕਿਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਉਹ ਮੇਜ਼ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ।
ਖ਼ਰੋਜ 25 : 28 (IRVPA)
ਤੂੰ ਉਹ ਚੋਬਾਂ ਸ਼ਿੱਟੀਮ ਦੀਆਂ ਲੱਕੜੀ ਦੀ ਬਣਾਈਂ। ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ।
ਖ਼ਰੋਜ 25 : 29 (IRVPA)
ਨਾਲੇ ਤੂੰ ਉਸ ਦੀਆਂ ਥਾਲੀਆਂ, ਚਮਚੇ, ਉਸ ਦੇ ਗੜਵੇ ਅਤੇ ਡੋਲ੍ਹਣ ਦੇ ਕਟੋਰੇ ਬਣਾਈਂ ਉਹ ਕੁੰਦਨ ਸੋਨੇ ਦੇ ਬਣਾਈਂ।
ਖ਼ਰੋਜ 25 : 30 (IRVPA)
ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀ ਰੋਟੀ ਸਦਾ ਲਈ ਰੱਖਿਆ ਕਰੀਂ। [PS]
ਖ਼ਰੋਜ 25 : 31 (IRVPA)
{ਸੋਨੇ ਦੇ ਦੀਵਟ} (ਕੂਚ 37:17-24) [PS] ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈਂ। ਉਹ ਸ਼ਮਾਦਾਨ ਘੜ੍ਹ ਕੇ ਬਣਾਇਆ ਜਾਵੇ। ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸ ਦੇ ਗੋਲੇ ਅਤੇ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ।
ਖ਼ਰੋਜ 25 : 32 (IRVPA)
ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ। ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ।
ਖ਼ਰੋਜ 25 : 33 (IRVPA)
ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹੋਣ।
ਖ਼ਰੋਜ 25 : 34 (IRVPA)
ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ
ਖ਼ਰੋਜ 25 : 35 (IRVPA)
ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ।
ਖ਼ਰੋਜ 25 : 36 (IRVPA)
ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸੇ ਤੋਂ ਹੋਣ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁੱਕੜੇ ਤੋਂ ਹੋਵੇ।
ਖ਼ਰੋਜ 25 : 37 (IRVPA)
ਤੂੰ ਉਸ ਦੇ ਸੱਤ ਦੀਵੇ ਬਣਾਈਂ ਅਤੇ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ-ਸਾਹਮਣੇ ਚਾਨਣ ਦੇਣ।
ਖ਼ਰੋਜ 25 : 38 (IRVPA)
ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ
ਖ਼ਰੋਜ 25 : 39 (IRVPA)
ਅਤੇ ਕੁੰਦਨ ਸੋਨੇ ਦੇ ਇੱਕ ਮਣ [* 35 ਕਿੱਲੋ ] ਦੇ ਲੱਗਭੱਗ ਤੋਂ ਇਹ ਅਤੇ ਇਹ ਸਾਰੇ ਭਾਂਡੇ ਬਣਾਏ ਜਾਣ।
ਖ਼ਰੋਜ 25 : 40 (IRVPA)
ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਗਿਆ ਹੈ। [PE]

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

BG:

Opacity:

Color:


Size:


Font: