ਖ਼ਰੋਜ 26 : 1 (IRVPA)
ਮਿਲਾਪ ਦਾ ਤੰਬੂ
ਕੂਚ 36:8-38 ਤੂੰ ਡੇਰੇ ਲਈ ਦਸ ਪਰਦੇ ਉਣੀ ਹੋਈ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈਂ, ਕਰੂਬੀਆਂ ਨਾਲ ਤੂੰ ਕਾਰੀਗਰੀ ਦਾ ਕੰਮ ਬਣਾਈਂ।
ਖ਼ਰੋਜ 26 : 2 (IRVPA)
ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਹੋਵੇ।
ਖ਼ਰੋਜ 26 : 3 (IRVPA)
ਪੰਜ ਪਰਦੇ ਇੱਕ ਦੂਜੇ ਨਾਲ ਜੁੜੇ ਹੋਏ ਹੋਣ ਅਤੇ ਦੂਜੇ ਪੰਜ ਪਰਦੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਹੋਣ।
ਖ਼ਰੋਜ 26 : 4 (IRVPA)
ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਤੇ ਇਸ ਤਰ੍ਹਾਂ ਤੂੰ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ।
ਖ਼ਰੋਜ 26 : 5 (IRVPA)
ਪੰਜਾਹ ਬੀੜੇ ਤੂੰ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ। ਉਹ ਬੀੜੇ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣ।
ਖ਼ਰੋਜ 26 : 6 (IRVPA)
ਅਤੇ ਤੂੰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਤੇ ਪਰਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜੀਂ ਤਾਂ ਜੋ ਇਸ ਤਰ੍ਹਾਂ ਡੇਰਾ ਇੱਕੋ ਜਿਹਾ ਹੋ ਜਾਵੇ।
ਖ਼ਰੋਜ 26 : 7 (IRVPA)
ਤੂੰ ਪਸ਼ਮ ਦੇ ਗਿਆਰ੍ਹਾਂ ਪਰਦੇ ਡੇਰੇ ਦੇ ਤੰਬੂ ਲਈ ਬਣਾਈਂ।
ਖ਼ਰੋਜ 26 : 8 (IRVPA)
ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰ੍ਹਾਂ ਪਰਦੇ ਇੱਕੋ ਨਾਪ ਦੇ ਹੋਣ।
ਖ਼ਰੋਜ 26 : 9 (IRVPA)
ਤੂੰ ਪੰਜ ਪਰਦੇ ਵੱਖਰੇ ਜੋੜੀਂ ਅਤੇ ਛੇ ਪਰਦੇ ਵੱਖਰੇ ਅਤੇ ਤੰਬੂ ਦੇ ਅਗਲੇ ਪਾਸੇ ਤੂੰ ਛੇਵਾਂ ਪੜਦਾ ਲਪੇਟੀਂ।
ਖ਼ਰੋਜ 26 : 10 (IRVPA)
ਤੂੰ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਈਂ।
ਖ਼ਰੋਜ 26 : 11 (IRVPA)
ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈਂ ਅਤੇ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਤੇ ਤੂੰ ਤੰਬੂ ਨੂੰ ਅਜਿਹਾ ਜੋੜੀਂ ਕਿ ਉਹ ਇੱਕ ਹੋ ਜਾਵੇ।
ਖ਼ਰੋਜ 26 : 12 (IRVPA)
ਅਤੇ ਤੰਬੂ ਦਾ ਪੜਦਾ ਜਿਹੜਾ ਬਾਕੀ ਰਹੇ ਅਰਥਾਤ ਉਹ ਅੱਧਾ ਪੜਦਾ ਜਿਹੜਾ ਬਾਕੀ ਹੈ ਉਹ ਡੇਰੇ ਦੇ ਪਿੱਛਲੇ ਪਾਸੇ ਵੱਲ ਲਮਕਦਾ ਰਹੇ।
ਖ਼ਰੋਜ 26 : 13 (IRVPA)
ਅਤੇ ਉਹ ਤੰਬੂ ਦੇ ਪਰਦੇ ਦੀ ਲੰਬਾਈ ਦਾ ਵਾਧਾ ਇਸ ਪਾਸੇ ਦਾ ਇੱਕ ਹੱਥ ਅਤੇ ਉਸ ਪਾਸੇ ਦਾ ਇੱਕ ਹੱਥ ਡੇਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਦੇ ਰਹਿਣਗੇ।
ਖ਼ਰੋਜ 26 : 14 (IRVPA)
ਅਤੇ ਤੂੰ ਤੰਬੂ ਲਈ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਉੱਪਰਲੇ ਲਈ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਬਣਾਈਂ।
ਖ਼ਰੋਜ 26 : 15 (IRVPA)
ਤੂੰ ਸ਼ਿੱਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਰੇ ਲਈ ਬਣਾਈਂ।
ਖ਼ਰੋਜ 26 : 16 (IRVPA)
ਫੱਟੇ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੇ ਦੀ ਚੌੜਾਈ ਡੇਢ ਹੱਥ ਹੋਵੇ
ਖ਼ਰੋਜ 26 : 17 (IRVPA)
ਅਤੇ ਹਰ ਫੱਟੇ ਵਿੱਚ ਦੋ ਚੂਲਾਂ ਇੱਕ ਦੂਜੇ ਨੂੰ ਜੋੜਨ ਲਈ ਹੋਣ ਇਸ ਤਰ੍ਹਾਂ ਤੂੰ ਡੇਰੇ ਦੇ ਸਾਰੇ ਫੱਟੇ ਬਣਾਈਂ।
ਖ਼ਰੋਜ 26 : 18 (IRVPA)
ਸੋ ਤੂੰ ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਫੱਟੇ ਬਣਾਈਂ
ਖ਼ਰੋਜ 26 : 19 (IRVPA)
ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟਿਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੇ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੇ ਫੱਟੇ ਹੇਠ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ।
ਖ਼ਰੋਜ 26 : 20 (IRVPA)
ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੇ
ਖ਼ਰੋਜ 26 : 21 (IRVPA)
ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਅਤੇ ਦੂਜੇ ਫੱਟੇ ਹੇਠ ਦੋ ਚੀਥੀਆਂ।
ਖ਼ਰੋਜ 26 : 22 (IRVPA)
ਪੱਛਮ ਵੱਲ ਡੇਰੇ ਦੇ ਸਿਰੇ ਤੇ ਛੇ ਫੱਟੇ ਬਣਾਈਂ।
ਖ਼ਰੋਜ 26 : 23 (IRVPA)
ਤੂੰ ਦੋ ਫੱਟੇ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਈਂ
ਖ਼ਰੋਜ 26 : 24 (IRVPA)
ਤਾਂ ਜੋ ਉਹ ਹੇਠਾਂ ਦੋਹਰੀਆਂ ਹੋਣ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿਣ। ਇਸ ਤਰ੍ਹਾਂ ਉਨ੍ਹਾਂ ਦੋਹਾਂ ਲਈ ਹੋਵੇ ਅਤੇ ਦੋਹਾਂ ਖੂੰਜਿਆਂ ਲਈ ਉਹ ਹੋਣ
ਖ਼ਰੋਜ 26 : 25 (IRVPA)
ਅਤੇ ਉਹ ਅੱਠ ਫੱਟੇ ਹੋਣ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਹੋਣ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਅਤੇ ਦੂਜੇ ਫੱਟੇ ਹੇਠ ਵੀ ਦੋ ਚੀਥੀਆਂ।
ਖ਼ਰੋਜ 26 : 26 (IRVPA)
ਅਤੇ ਤੂੰ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਈਂ। ਡੇਰੇ ਦੇ ਇੱਕ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ।
ਖ਼ਰੋਜ 26 : 27 (IRVPA)
ਅਤੇ ਡੇਰੇ ਦੇ ਦੂਜੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ਅਤੇ ਡੇਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ
ਖ਼ਰੋਜ 26 : 28 (IRVPA)
ਅਤੇ ਵਿਚਲਾ ਹੋੜਾ ਫੱਟਿਆਂ ਦੇ ਵਿਚਕਾਰੋਂ ਆਰ-ਪਾਰ ਜਾਵੇਗਾ।
ਖ਼ਰੋਜ 26 : 29 (IRVPA)
ਅਤੇ ਤੂੰ ਫੱਟਿਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਈਂ ਅਤੇ ਹੋੜਿਆਂ ਨੂੰ ਸੋਨੇ ਨਾਲ ਮੜ੍ਹੀਂ।
ਖ਼ਰੋਜ 26 : 30 (IRVPA)
ਤੂੰ ਡੇਰੇ ਨੂੰ ਉਸ ਨਮੂਨੇ ਉੱਤੇ ਖੜਾ ਕਰੀਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਸੀ।
ਖ਼ਰੋਜ 26 : 31 (IRVPA)
ਤੂੰ ਨੀਲੇ, ਬੈਂਗਣੀ, ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਈਂ। ਉਹ ਕਾਰੀਗਰੀ ਦਾ ਕੰਮ ਹੋਵੇ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ।
ਖ਼ਰੋਜ 26 : 32 (IRVPA)
ਤੂੰ ਉਸ ਨੂੰ ਸ਼ਿੱਟੀਮ ਦੀ ਲੱਕੜੀ ਦੀਆਂ ਸੋਨੇ ਨਾਲ ਮੜ੍ਹੀਆਂ ਹੋਈਆਂ ਚਾਰ ਥੰਮ੍ਹੀਆਂ ਉੱਤੇ ਲਮਕਾਵੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਉਹ ਚਾਂਦੀ ਦੀਆਂ ਚਾਰ ਚੀਥੀਆਂ ਉੱਤੇ ਹੋਣ।
ਖ਼ਰੋਜ 26 : 33 (IRVPA)
ਤੂੰ ਪਰਦੇ ਨੂੰ ਕੁੰਡੀਆਂ ਦੇ ਹੇਠ ਲਮਕਾਵੀਂ ਅਤੇ ਤੂੰ ਉੱਥੇ ਉਸ ਪਰਦੇ ਦੇ ਅੰਦਰ ਸਾਖੀ ਦੇ ਸੰਦੂਕ ਨੂੰ ਲਿਆਵੀਂ ਅਤੇ ਇਹ ਪਰਦਾ ਤੁਹਾਡੇ ਲਈ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖਰਾ ਕਰੇਗਾ।
ਖ਼ਰੋਜ 26 : 34 (IRVPA)
ਤੂੰ ਪ੍ਰਾਸਚਿਤ ਦਾ ਸਰਪੋਸ਼ ਸਾਖੀ ਦੇ ਸੰਦੂਕ ਉੱਤੇ ਅੱਤ ਪਵਿੱਤਰ ਸਥਾਨ ਵਿੱਚ ਰੱਖੀਂ।
ਖ਼ਰੋਜ 26 : 35 (IRVPA)
ਤੂੰ ਮੇਜ਼ ਪਰਦੇ ਦੇ ਬਾਹਰ ਅਤੇ ਮੇਜ਼ ਦੇ ਸਾਹਮਣੇ ਸ਼ਮਾਦਾਨ ਡੇਰੇ ਦੇ ਦੱਖਣ ਦੇ ਪਾਸੇ ਵੱਲ ਰੱਖੀਂ ਅਤੇ ਮੇਜ਼ ਉੱਤਰ ਦੇ ਪਾਸੇ ਵੱਲ।
ਖ਼ਰੋਜ 26 : 36 (IRVPA)
ਤੂੰ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ। ਇਹ ਕਸੀਦੇਕਾਰ ਦਾ ਕੰਮ ਹੋਵੇ।
ਖ਼ਰੋਜ 26 : 37 (IRVPA)
ਤੂੰ ਪਰਦੇ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37