ਖ਼ਰੋਜ 36 : 2 (IRVPA)
ਬਸਲਏਲ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ। ਯਹੋਵਾਹ ਨੇ ਉਨ੍ਹਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਉਹ ਜਾਣਨ ਕਿ ਪਵਿੱਤਰ ਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾਹ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ। ਲੋਕਾਂ ਦੁਆਰਾ ਬਹੁਤ ਸਾਰੀ ਭੇਂਟ ਫੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾਹ ਨੇ ਬੁੱਧ ਦਿੱਤੀ ਸੀ ਸੱਦਿਆ ਅਰਥਾਤ ਸਾਰੇ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਉਹ ਨੇੜੇ ਆ ਕੇ ਇਹ ਕੰਮ ਕਰਨ
ਖ਼ਰੋਜ 36 : 3 (IRVPA)
ਉਨ੍ਹਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਟਾਂ ਨੂੰ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਪਵਿੱਤਰ ਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਂਦਾ ਸੀ ਲੈ ਲਿਆ ਪਰ ਉਹ ਉਸ ਦੇ ਕੋਲ ਹਰ ਸਵੇਰ ਨੂੰ ਖੁਸ਼ੀ ਦੀਆਂ ਭੇਟਾਂ ਵਾਫ਼ਰ ਲਿਆਉਂਦੇ ਰਹੇ।
ਖ਼ਰੋਜ 36 : 4 (IRVPA)
ਤਾਂ ਸਾਰੇ ਬੁੱਧਵਾਨ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਸਨ ਆਏ
ਖ਼ਰੋਜ 36 : 5 (IRVPA)
ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਧੇਰੇ ਲਿਆਉਂਦੇ ਹਨ।
ਖ਼ਰੋਜ 36 : 6 (IRVPA)
ਤਾਂ ਮੂਸਾ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ ਕਿ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਟਾਂ ਲਈ ਹੋਰ ਪ੍ਰਬੰਧ ਨਾ ਕਰਨ। ਸੋ ਲੋਕ ਲਿਆਉਣ ਤੋਂ ਹਟ ਗਏ
ਖ਼ਰੋਜ 36 : 7 (IRVPA)
ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ ਸਗੋਂ ਵਧੇਰੇ ਵੀ ਸੀ।
ਖ਼ਰੋਜ 36 : 8 (IRVPA)
ਡੇਰੇ ਦਾ ਨਿਰਮਾਣ
ਕੂਚ 26:1-37 ਤਾਂ ਉਨ੍ਹਾਂ ਸਾਰਿਆਂ ਬੁੱਧਵਾਨਾਂ ਨੇ ਜਿਹੜੇ ਇਹ ਕੰਮ ਕਰਦੇ ਸਨ ਡੇਰੇ ਦੇ ਦਸ ਪਰਦੇ ਉਣੀ ਹੋਈ ਮਹੀਨ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਏ। ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ।
ਖ਼ਰੋਜ 36 : 9 (IRVPA)
ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਸੀ ਅਤੇ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਸੀ।
ਖ਼ਰੋਜ 36 : 10 (IRVPA)
ਉਸ ਨੇ ਪੰਜ ਪਰਦੇ ਇੱਕ ਦੂਜੇ ਨਾਲ ਜੋੜੇ ਅਤੇ ਦੂਜੇ ਪੰਜ ਪਰਦੇ ਵੀ ਇੱਕ ਦੂਜੇ ਨਾਲ ਜੋੜੇ
ਖ਼ਰੋਜ 36 : 11 (IRVPA)
ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਕੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ।
ਖ਼ਰੋਜ 36 : 12 (IRVPA)
ਪੰਜਾਹ ਬੀੜੇ ਉਸ ਨੇ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ। ਉਹ ਬੀੜੇ ਇੱਕ ਦੂਜੇ ਦੇ ਆਹਮੋ-ਸਾਹਮਣੇ ਸਨ
ਖ਼ਰੋਜ 36 : 13 (IRVPA)
ਅਤੇ ਉਸ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਪਰਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜਿਆ। ਇਸ ਤਰ੍ਹਾਂ ਡੇਰਾ ਇੱਕੋ ਜਿਹਾ ਹੀ ਸੀ।
ਖ਼ਰੋਜ 36 : 14 (IRVPA)
ਅਤੇ ਉਸ ਨੇ ਪਸ਼ਮ ਦੇ ਪਰਦੇ ਡੇਰੇ ਦੇ ਉੱਪਰਲੇ ਤੰਬੂ ਲਈ ਬਣਾਏ ਅਤੇ ਉਸ ਨੇ ਉਹ ਗਿਆਰ੍ਹਾਂ ਪਰਦੇ ਬਣਾਏ।
ਖ਼ਰੋਜ 36 : 15 (IRVPA)
ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਇੱਕ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰ੍ਹਾਂ ਪਰਦੇ ਇੱਕੋ ਨਾਪ ਦੇ ਸਨ।
ਖ਼ਰੋਜ 36 : 16 (IRVPA)
ਉਸ ਨੇ ਪੰਜ ਪਰਦੇ ਵੱਖਰੇ ਜੋੜੇ ਅਤੇ ਛੇ ਪਰਦੇ ਵੱਖਰੇ।
ਖ਼ਰੋਜ 36 : 17 (IRVPA)
ਉਸ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ
ਖ਼ਰੋਜ 36 : 18 (IRVPA)
ਅਤੇ ਉਸ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕੋ ਹੀ ਹੋ ਜਾਵੇ
ਖ਼ਰੋਜ 36 : 19 (IRVPA)
ਅਤੇ ਉਸ ਨੇ ਤੰਬੂ ਦਾ ਢੱਕਣ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ।
ਖ਼ਰੋਜ 36 : 20 (IRVPA)
ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਰੇ ਲਈ ਬਣਾਏ।
ਖ਼ਰੋਜ 36 : 21 (IRVPA)
ਹਰ ਫੱਟੇ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੇ ਦੀ ਚੌੜਾਈ ਡੇਢ ਹੱਥ ਸੀ
ਖ਼ਰੋਜ 36 : 22 (IRVPA)
ਅਤੇ ਹਰ ਫੱਟੇ ਵਿੱਚ ਦੋ ਚੂਲਾਂ ਇੱਕ ਦੂਜੇ ਨੂੰ ਜੋੜਨ ਲਈ ਸਨ। ਇਸ ਤਰ੍ਹਾਂ ਉਸ ਨੇ ਡੇਰੇ ਦੇ ਸਾਰੇ ਫੱਟੇ ਬਣਾਏ।
ਖ਼ਰੋਜ 36 : 23 (IRVPA)
ਉਸ ਨੇ ਡੇਰੇ ਦੇ ਫੱਟੇ ਇਸ ਤਰ੍ਹਾਂ ਬਣਾਏ - ਵੀਹ ਫੱਟੇ ਦੱਖਣ ਵਾਲੇ ਪਾਸੇ ਲਈ
ਖ਼ਰੋਜ 36 : 24 (IRVPA)
ਅਤੇ ਉਸ ਨੇ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ।
ਖ਼ਰੋਜ 36 : 25 (IRVPA)
ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੇ ਬਣਾਏ
ਖ਼ਰੋਜ 36 : 26 (IRVPA)
ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ
ਖ਼ਰੋਜ 36 : 27 (IRVPA)
ਅਤੇ ਡੇਰੇ ਦੇ ਸਿਰੇ ਤੇ ਪੱਛਮ ਵਾਲੇ ਪਾਸੇ ਵੱਲ ਉਸ ਨੇ ਛੇ ਫੱਟੇ ਬਣਾਏ।
ਖ਼ਰੋਜ 36 : 28 (IRVPA)
ਉਸ ਨੇ ਦੋ ਫੱਟੇ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਏ।
ਖ਼ਰੋਜ 36 : 29 (IRVPA)
ਉਹ ਹੇਠੋਂ ਦੋਹਰੇ ਸਨ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿੰਦੇ ਸਨ। ਇਸ ਤਰ੍ਹਾਂ ਉਸ ਨੇ ਉਨ੍ਹਾਂ ਦੋਹਾਂ ਨੂੰ ਦੋਹਾਂ ਖੂੰਜਿਆਂ ਵਿੱਚ ਬਣਾਇਆ
ਖ਼ਰੋਜ 36 : 30 (IRVPA)
ਅਤੇ ਉਹ ਅੱਠ ਫੱਟੇ ਸਨ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਸਨ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ।
ਖ਼ਰੋਜ 36 : 31 (IRVPA)
ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਏ ਡੇਰੇ ਦੇ ਇੱਕ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ਅਤੇ ਦੂਜੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ
ਖ਼ਰੋਜ 36 : 32 (IRVPA)
ਅਤੇ ਡੇਰੇ ਦੇ ਪਿਛਵਾੜੇ ਲਹਿੰਦੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ
ਖ਼ਰੋਜ 36 : 33 (IRVPA)
ਅਤੇ ਵਿਚਲਾ ਹੋੜਾ ਫੱਟਿਆਂ ਦੇ ਵਿਚਕਾਰੋਂ ਆਰ-ਪਾਰ ਲੰਘਾਇਆ
ਖ਼ਰੋਜ 36 : 34 (IRVPA)
ਅਤੇ ਉਸ ਨੇ ਫੱਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਏ ਅਤੇ ਉਸ ਨੇ ਹੋੜਿਆਂ ਨੂੰ ਸੋਨੇ ਨਾਲ ਮੜ੍ਹਿਆ।
ਖ਼ਰੋਜ 36 : 35 (IRVPA)
ਉਸ ਨੇ ਨੀਲੇ, ਬੈਂਗਣੀ, ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਇਆ। ਉਸ ਨੇ ਉਹ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ।
ਖ਼ਰੋਜ 36 : 36 (IRVPA)
ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚਾਰ ਥੰਮ੍ਹੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਸਨ ਅਤੇ ਉਸ ਨੇ ਚਾਂਦੀ ਦੀਆਂ ਚਾਰ ਚੀਥੀਆਂ ਉਨ੍ਹਾਂ ਲਈ ਢਾਲੀਆਂ।
ਖ਼ਰੋਜ 36 : 37 (IRVPA)
ਅਤੇ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਮਹੀਨ ਉਣੇ ਹੋਏ ਕਤਾਨ ਦੀ ਬਣਾਈ। ਇਹ ਕਸੀਦੇਕਾਰ ਦਾ ਕੰਮ ਸੀ।
ਖ਼ਰੋਜ 36 : 38 (IRVPA)
ਉਸ ਨੇ ਪੰਜ ਥੰਮ੍ਹੀਆਂ ਉਹ ਦੇ ਲਈ ਕੁੰਡਿਆਂ ਸਣੇ ਬਣਾਈਆਂ ਅਤੇ ਉਨ੍ਹਾਂ ਦੇ ਸਿਰਿਆਂ ਅਤੇ ਕੜਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੀਆਂ ਪੰਜ ਚੀਥੀਆਂ ਪਿੱਤਲ ਦੀਆਂ ਸਨ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38