ਖ਼ਰੋਜ 40 : 1 (IRVPA)
ਡੇਰੇ ਦਾ ਖੜਾ ਕੀਤਾ ਜਾਣਾ ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ
ਖ਼ਰੋਜ 40 : 2 (IRVPA)
ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ।
ਖ਼ਰੋਜ 40 : 3 (IRVPA)
ਤੂੰ ਉਸ ਵਿੱਚ ਸਾਖੀ ਦਾ ਸੰਦੂਕ ਰੱਖੀਂ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀਂ।
ਖ਼ਰੋਜ 40 : 4 (IRVPA)
ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀਂ। ਤੂੰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਦੀਵੇ ਜਗਾਵੀਂ
ਖ਼ਰੋਜ 40 : 5 (IRVPA)
ਅਤੇ ਧੂਪ ਦੀ ਸੋਨੇ ਦੀ ਜਗਵੇਦੀ ਸਾਖੀ ਦੇ ਸੰਦੂਕ ਦੇ ਅੱਗੇ ਰੱਖੀਂ ਅਤੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈਂ।
ਖ਼ਰੋਜ 40 : 6 (IRVPA)
ਤੂੰ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀਂ
ਖ਼ਰੋਜ 40 : 7 (IRVPA)
ਅਤੇ ਤੂੰ ਹੌਦ ਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀਂ ਅਤੇ ਉਸ ਵਿੱਚ ਪਾਣੀ ਪਾਈਂ।
ਖ਼ਰੋਜ 40 : 8 (IRVPA)
ਫੇਰ ਤੂੰ ਵਿਹੜੇ ਨੂੰ ਚੁਫ਼ੇਰੇ ਖੜਾ ਕਰੀਂ ਅਤੇ ਵਿਹੜੇ ਦੇ ਫਾਟਕ ਦੀ ਓਟ ਲਮਕਾਈਂ।
ਖ਼ਰੋਜ 40 : 9 (IRVPA)
ਤੂੰ ਮਲਣ ਦਾ ਤੇਲ ਲੈ ਕੇ ਡੇਰੇ ਨੂੰ ਅਤੇ ਜੋ ਕੁਝ ਉਸ ਵਿੱਚ ਹੈ ਉਸ ਨੂੰ ਮਲੀਂ ਇਸ ਲਈ ਤੂੰ ਉਹ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਪਵਿੱਤਰ ਕਰੀਂ ਤਾਂ ਉਹ ਪਵਿੱਤਰ ਹੋਵੇਗਾ।
ਖ਼ਰੋਜ 40 : 10 (IRVPA)
ਤੂੰ ਹੋਮ ਦੀ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਤੇਲ ਮਲੀਂ। ਇਸ ਤਰ੍ਹਾਂ ਤੂੰ ਜਗਵੇਦੀ ਨੂੰ ਪਵਿੱਤਰ ਕਰੀਂ ਤਾਂ ਉਹ ਜਗਵੇਦੀ ਬਹੁਤ ਪਵਿੱਤਰ ਹੋਵੇਗੀ।
ਖ਼ਰੋਜ 40 : 11 (IRVPA)
ਫੇਰ ਤੂੰ ਹੌਦ ਨੂੰ ਅਤੇ ਉਸ ਦੀ ਚੌਂਕੀ ਨੂੰ ਮਲੀਂ। ਤੂੰ ਉਹ ਨੂੰ ਪਵਿੱਤਰ ਕਰੀਂ।
ਖ਼ਰੋਜ 40 : 12 (IRVPA)
ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨਹਲਾਈਂ।
ਖ਼ਰੋਜ 40 : 13 (IRVPA)
ਤੂੰ ਹਾਰੂਨ ਨੂੰ ਪਵਿੱਤਰ ਬਸਤਰ ਪੁਆਈਂ ਅਤੇ ਤੂੰ ਉਹ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ।
ਖ਼ਰੋਜ 40 : 14 (IRVPA)
ਤੂੰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆ ਕੇ ਕੁੜਤੇ ਪੁਆਈਂ
ਖ਼ਰੋਜ 40 : 15 (IRVPA)
ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਨੂੰ ਮਸਹ ਕੀਤਾ ਤਾਂ ਜੋ ਉਹ ਮੇਰੇ ਜਾਜਕ ਹੋਣ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਮਸਹ ਹੋਣਾ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ।
ਖ਼ਰੋਜ 40 : 16 (IRVPA)
ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।
ਖ਼ਰੋਜ 40 : 17 (IRVPA)
ਉਪਰੰਤ ਇਸ ਤਰ੍ਹਾਂ ਹੋਇਆ ਕਿ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਉਹ ਡੇਰਾ ਖੜਾ ਕੀਤਾ ਗਿਆ।
ਖ਼ਰੋਜ 40 : 18 (IRVPA)
ਅਤੇ ਮੂਸਾ ਨੇ ਡੇਰੇ ਨੂੰ ਖੜਾ ਕੀਤਾ ਅਤੇ ਉਸ ਨੇ ਉਹ ਦੀਆਂ ਚੀਥੀਆਂ ਅਤੇ ਉਸ ਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆਂ।
ਖ਼ਰੋਜ 40 : 19 (IRVPA)
ਫੇਰ ਡੇਰੇ ਉੱਤੇ ਉਸ ਨੇ ਤੰਬੂ ਤਾਣਿਆ ਅਤੇ ਤੰਬੂ ਉੱਤੇ ਉਤਾਹਾਂ ਢੱਕਣਾ ਲਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 20 (IRVPA)
ਫੇਰ ਉਸ ਸਾਖੀ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਚੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪ੍ਰਾਸਚਿਤ ਦਾ ਸਰਪੋਸ਼ ਉਤਾਹਾਂ ਸੰਦੂਕ ਦੇ ਉੱਤੇ ਰੱਖਿਆ।
ਖ਼ਰੋਜ 40 : 21 (IRVPA)
ਉਹ ਸੰਦੂਕ ਨੂੰ ਡੇਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪੜਦਾ ਲਮਕਾਇਆ ਅਤੇ ਸਾਖੀ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 22 (IRVPA)
ਫੇਰ ਉਸ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਡੇਰੇ ਦੇ ਉੱਤਰ ਵੱਲ ਦੇ ਪਾਸੇ ਪਰਦੇ ਤੋਂ ਬਾਹਰ ਰੱਖਿਆ
ਖ਼ਰੋਜ 40 : 23 (IRVPA)
ਅਤੇ ਉਸ ਨੇ ਉਸ ਉੱਤੇ ਯਹੋਵਾਹ ਅੱਗੇ ਰੋਟੀ ਸੁਆਰ ਕੇ ਰੱਖੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 24 (IRVPA)
ਤਾਂ ਉਸ ਨੇ ਸ਼ਮਾਦਾਨ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵੱਲ ਦੇ ਪਾਸੇ ਰੱਖਿਆ
ਖ਼ਰੋਜ 40 : 25 (IRVPA)
ਅਤੇ ਉਸ ਨੇ ਯਹੋਵਾਹ ਦੇ ਅੱਗੇ ਦੀਵੇ ਜਗਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 26 (IRVPA)
ਫੇਰ ਉਸ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ
ਖ਼ਰੋਜ 40 : 27 (IRVPA)
ਅਤੇ ਉਸ ਉੱਤੇ ਸੁਗੰਧੀ ਧੂਪ ਜਲਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 28 (IRVPA)
ਫੇਰ ਉਸ ਨੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈ।
ਖ਼ਰੋਜ 40 : 29 (IRVPA)
ਤਾਂ ਉਸ ਨੇ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੱਖਿਆ ਅਤੇ ਉਸ ਉੱਤੇ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਚੜ੍ਹਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 30 (IRVPA)
ਫੇਰ ਉਸ ਨੇ ਹੌਦ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖਿਆ ਅਤੇ ਉਸ ਵਿੱਚ ਨਹਾਉਣ ਦਾ ਪਾਣੀ ਪਾਇਆ
ਖ਼ਰੋਜ 40 : 31 (IRVPA)
ਅਤੇ ਮੂਸਾ ਤੇ ਹਾਰੂਨ ਅਤੇ ਉਸ ਦੇ ਪੁੱਤਰ ਉਸ ਵਿੱਚ ਹੱਥ-ਪੈਰ ਧੋਂਦੇ ਹੁੰਦੇ ਸਨ
ਖ਼ਰੋਜ 40 : 32 (IRVPA)
ਅਰਥਾਤ ਜਦ ਉਹ ਸਾਖੀ ਦੇ ਤੰਬੂ ਵਿੱਚ ਜਾਂਦੇ ਅਤੇ ਜਦ ਉਹ ਜਗਵੇਦੀ ਦੇ ਨੇੜੇ ਆਉਂਦੇ ਸਨ ਤਾਂ ਉਹ ਅਸ਼ਨਾਨ ਕਰਦੇ ਹੁੰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਖ਼ਰੋਜ 40 : 33 (IRVPA)
ਫੇਰ ਉਸ ਨੇ ਵਿਹੜਾ ਡੇਰੇ ਅਤੇ ਜਗਵੇਦੀ ਦੇ ਚੁਫ਼ੇਰੇ ਖੜਾ ਕੀਤਾ ਅਤੇ ਉਸ ਨੇ ਓਟ ਨੂੰ ਵਿਹੜੇ ਦੇ ਫਾਟਕ ਉੱਤੇ ਲਮਕਾਇਆ। ਇਸ ਤਰ੍ਹਾਂ ਮੂਸਾ ਨੇ ਉਸ ਕੰਮ ਨੂੰ ਸੰਪੂਰਨ ਕੀਤਾ।
ਖ਼ਰੋਜ 40 : 34 (IRVPA)
ਮਿਲਾਪ ਦੇ ਤੰਬੂ ਉੱਤੇ ਬੱਦਲ
ਗਿਣਤੀ 9:15-23 ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ।
ਖ਼ਰੋਜ 40 : 35 (IRVPA)
ਫਿਰ ਮੂਸਾ ਮੰਡਲੀ ਦੇ ਤੰਬੂ ਵਿੱਚ ਵੜ ਨਾ ਸਕਿਆ ਕਿਉਂ ਜੋ ਬੱਦਲ ਉਸ ਉੱਤੇ ਛਾਇਆ ਹੋਇਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ।
ਖ਼ਰੋਜ 40 : 36 (IRVPA)
ਜਦੋਂ ਵੀ ਬੱਦਲ ਡੇਰੇ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਦ ਇਸਰਾਏਲੀ ਆਪਣੇ ਸਾਰੇ ਸਫ਼ਰ ਵਿੱਚ ਅੱਗੇ ਕੂਚ ਕਰਦੇ ਸਨ
ਖ਼ਰੋਜ 40 : 37 (IRVPA)
ਪਰ ਜਦ ਬੱਦਲ ਚੁੱਕਿਆ ਨਹੀਂ ਜਾਂਦਾ ਦਾ ਸੀ ਤਾਂ ਉਹ ਨਹੀਂ ਚੱਲਦੇ ਸਨ ਜਦ ਤੱਕ ਬੱਦਲ ਚੁੱਕਿਆ ਨਾ ਜਾਵੇ।
ਖ਼ਰੋਜ 40 : 38 (IRVPA)
ਕਿਉਂਕਿ ਦਿਨ ਨੂੰ ਯਹੋਵਾਹ ਦਾ ਬੱਦਲ ਡੇਰੇ ਉੱਤੇ ਹੁੰਦਾ ਸੀ ਅਤੇ ਰਾਤ ਨੂੰ ਉਸ ਵਿੱਚ ਅੱਗ ਹੁੰਦੀ ਸੀ। ਇਸਰਾਏਲ ਦੇ ਸਾਰੇ ਘਰਾਣੇ ਦੀ ਨਿਗਾਹ ਵਿੱਚ ਉਨ੍ਹਾਂ ਦੇ ਸਾਰੇ ਸਫ਼ਰ ਵਿੱਚ ਇਸ ਤਰ੍ਹਾਂ ਹੀ ਹੁੰਦਾ ਰਿਹਾ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38