ਅਜ਼ਰਾ 4 : 1 (IRVPA)
ਭਵਨ ਦੇ ਪੁਨਰ ਨਿਰਮਾਣ ਦਾ ਵਿਰੋਧ ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਭਵਨ ਬਣਾ ਰਹੇ ਹਨ,
ਅਜ਼ਰਾ 4 : 2 (IRVPA)
ਤਦ ਜ਼ਰੂੱਬਾਬਲ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਕਹਿਣ ਲੱਗੇ, “ਸਾਨੂੰ ਵੀ ਆਪਣੇ ਨਾਲ ਬਣਾਉਣ ਦਿਉ ਕਿਉਂਕਿ ਤੁਹਾਡੀ ਤਰ੍ਹਾਂ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਖੋਜ ਵਿੱਚ ਹਾਂ ਅਤੇ ਅਸੀਂ ਅੱਸ਼ੂਰ ਦੇ ਰਾਜਾ ਏਸਰ-ਹੱਦੋਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ, ਉਸੇ ਲਈ ਬਲੀ ਚੜ੍ਹਾਉਂਦੇ ਰਹੇ ਹਾਂ।”
ਅਜ਼ਰਾ 4 : 3 (IRVPA)
ਪਰੰਤੂ ਜ਼ਰੂੱਬਾਬਲ ਅਤੇ ਯੇਸ਼ੂਆ ਅਤੇ ਇਸਰਾਏਲ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਬਾਕੀ ਆਗੂਆਂ ਨੇ ਉਨ੍ਹਾਂ ਨੂੰ ਕਿਹਾ, “ਸਾਡੇ ਪਰਮੇਸ਼ੁਰ ਦੇ ਲਈ ਭਵਨ ਬਣਾਉਣ ਵਿੱਚ, ਤੁਹਾਡਾ ਸਾਡੇ ਨਾਲ ਕੋਈ ਕੰਮ ਨਹੀਂ; ਅਸੀਂ ਆਪ ਹੀ ਮਿਲ ਕੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਉਸ ਨੂੰ ਬਣਾਵਾਂਗੇ ਜਿਵੇਂ ਫ਼ਾਰਸ ਦੇ ਰਾਜਾ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ।”
ਅਜ਼ਰਾ 4 : 4 (IRVPA)
ਤਦ ਉਸ ਦੇਸ਼ ਦੇ ਲੋਕ ਯਹੂਦਾਹ ਦੀ ਪਰਜਾ ਦੇ ਹੱਥ ਢਿੱਲੇ ਕਰਨ ਲੱਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਵਨ ਬਣਾਉਣ ਦੇ ਕੰਮ ਵਿੱਚ ਰੁਕਾਵਟ ਪਾਉਣ ਲੱਗੇ।
ਅਜ਼ਰਾ 4 : 5 (IRVPA)
ਅਤੇ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿਨਾਂ ਤੋਂ ਲੈ ਕੇ, ਫ਼ਾਰਸ ਦੇ ਰਾਜਾ ਦਾਰਾ ਦੇ ਰਾਜ ਤੱਕ, ਉਨ੍ਹਾਂ ਦੀ ਯੋਜਨਾ ਨੂੰ ਨਸ਼ਟ ਕਰਨ ਲਈ ਉਨ੍ਹਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਰਿਸ਼ਵਤ ਦਿੰਦੇ ਰਹੇ।
ਅਜ਼ਰਾ 4 : 6 (IRVPA)
ਯਰੂਸ਼ਲਮ ਦੇ ਪੁਨਰ ਨਿਰਮਾਣ ਦਾ ਵਿਰੋਧ
ਅਜ਼ਰਾ 4 : 7 (IRVPA)
ਅਤੇ ਅਹਸ਼ਵੇਰੋਸ਼ ਦੇ ਰਾਜ ਦੇ ਅਰੰਭ ਵਿੱਚ ਹੀ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਦੋਸ਼ ਪੱਤਰ ਲਿਖ ਕੇ ਉਸ ਨੂੰ ਭੇਜੇ। ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਥਰਦਾਥ, ਟਾਬਲ ਅਤੇ ਉਸ ਦੇ ਬਾਕੀ ਸਾਥੀਆਂ ਨੇ ਫ਼ਾਰਸ ਦੇ ਰਾਜਾ ਅਰਤਹਸ਼ਸ਼ਤਾ ਨੂੰ ਚਿੱਠੀ ਲਿਖੀ ਅਤੇ ਇਹ ਚਿੱਠੀ ਅਰਾਮੀ ਅੱਖਰਾਂ ਤੇ ਅਰਾਮੀ ਭਾਸ਼ਾ ਵਿੱਚ ਲਿਖੀ ਗਈ।
ਅਜ਼ਰਾ 4 : 8 (IRVPA)
ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਨੇ ਅਰਤਹਸ਼ਸ਼ਤਾ ਰਾਜਾ ਨੂੰ ਯਰੂਸ਼ਲਮ ਦੇ ਵਿਰੁੱਧ ਇਸ ਤਰ੍ਹਾਂ ਇੱਕ ਚਿੱਠੀ ਲਿਖੀ,
ਅਜ਼ਰਾ 4 : 9 (IRVPA)
ਤਦ ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਅਰਥਾਤ ਦੀਨਾਈ ਤੇ ਅਫ਼ਰਸਥਕਾਯੀ ਤੇ ਟਰਪਲਾਈ, ਅਫਾਰਸਾਈ, ਅਰਕਵਾਈ, ਬਬਲਾਈ, ਸ਼ੁਸ਼ਨਕਾਈ, ਦਹਾਵੀ, ਏਲਾਮੀ,
ਅਜ਼ਰਾ 4 : 10 (IRVPA)
ਅਤੇ ਉਨ੍ਹਾਂ ਕੌਮਾਂ ਨੇ, ਜਿਨ੍ਹਾਂ ਨੂੰ ਮਹਾਨ ਅਤੇ ਆਦਰਯੋਗ ਆਸਨੱਪਰ ਨੇ ਪਾਰ ਲਿਆ ਕੇ ਸਾਮਰਿਯਾ ਨਗਰ ਤੇ ਫ਼ਰਾਤ ਨਦੀ ਦੂਜੇ ਪਾਸੇ ਦੇ ਬਾਕੀ ਦੇਸ਼ ਵਿੱਚ ਵਸਾਇਆ ਸੀ, ਇੱਕ ਚਿੱਠੀ ਲਿਖੀ।
ਅਜ਼ਰਾ 4 : 11 (IRVPA)
ਉਸ ਚਿੱਠੀ ਦੀ ਨਕਲ ਜੋ ਉਨ੍ਹਾਂ ਨੇ ਅਰਤਹਸ਼ਸ਼ਤਾ ਰਾਜਾ ਦੇ ਕੋਲ ਭੇਜੀ ਇਹ ਹੈ - “ਰਾਜਾ ਅਰਤਹਸ਼ਸ਼ਤਾ ਦੀ ਸੇਵਾ ਵਿੱਚ: ਤੁਹਾਡੇ ਦਾਸ, ਉਹ ਲੋਕ ਜੋ ਦਰਿਆ ਪਾਰ ਰਹਿੰਦੇ ਹਨ - ਨਮਸਕਾਰ।
ਅਜ਼ਰਾ 4 : 12 (IRVPA)
ਰਾਜਾ ਨੂੰ ਖ਼ਬਰ ਹੋਵੇ ਕਿ ਜੋ ਯਹੂਦੀ ਤੁਹਾਡੇ ਕੋਲੋਂ ਸਾਡੇ ਵੱਲ ਯਰੂਸ਼ਲਮ ਵਿੱਚ ਆਏ ਹਨ, ਉਹ ਉਸ ਵਿਦਰੋਹੀ ਅਤੇ ਦੁਸ਼ਟ ਸ਼ਹਿਰ ਦੀ ਉਸਾਰੀ ਕਰ ਰਹੇ ਹਨ, ਸਗੋਂ ਕੰਧਾਂ ਨੂੰ ਬਣਾ ਲਿਆ ਹੈ ਅਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ।
ਅਜ਼ਰਾ 4 : 13 (IRVPA)
ਹੁਣ ਰਾਜਾ ਨੂੰ ਖ਼ਬਰ ਹੋਵੇ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਕੰਧਾਂ ਪੂਰੀਆਂ ਹੋ ਜਾਣ ਤਾਂ ਉਹ ਲਗਾਨ, ਚੁੰਗੀ ਤੇ ਨਜ਼ਰਾਨਾ ਨਹੀਂ ਦੇਣਗੇ ਅਤੇ ਅੰਤ ਵਿੱਚ ਸ਼ਾਹੀ ਆਮਦਨ ਵਿੱਚ ਘਾਟਾ ਪੈ ਜਾਵੇਗਾ।
ਅਜ਼ਰਾ 4 : 14 (IRVPA)
ਅਸੀਂ ਤਾਂ ਰਾਜਾ ਦਾ ਲੂਣ ਖਾਂਦੇ ਹਾਂ, ਇਸ ਲਈ ਇਹ ਠੀਕ ਨਹੀਂ ਕਿ ਸਾਡੇ ਸਾਹਮਣੇ ਰਾਜਾ ਦਾ ਅਪਮਾਨ ਹੋਵੇ, ਇਸ ਕਾਰਨ ਅਸੀਂ ਇਹ ਚਿੱਠੀ ਲਿਖ ਕੇ ਰਾਜਾ ਨੂੰ ਸੂਚਨਾ ਦਿੱਤੀ ਹੈ।
ਅਜ਼ਰਾ 4 : 15 (IRVPA)
ਤੁਹਾਡੇ ਪੁਰਖਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਖੋਜ ਕੀਤੀ ਜਾਵੇ, ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਹ ਇੱਕ ਵਿਦਰੋਹੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਉਸ ਵਿੱਚ ਦੰਗੇ ਹੁੰਦੇ ਰਹੇ ਹਨ। ਇਸੇ ਕਾਰਨ ਹੀ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ।
ਅਜ਼ਰਾ 4 : 16 (IRVPA)
ਅਸੀਂ ਰਾਜਾ ਨੂੰ ਚਿਤਾਉਣੀ ਦਿੰਦੇ ਹਾਂ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਇਸ ਦੀਆਂ ਕੰਧਾਂ ਉਸਾਰੀਆਂ ਜਾਣ ਤਾਂ ਇਸ ਕਾਰਨ ਦਰਿਆ ਦੇ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਰਹੇਗਾ।”
ਅਜ਼ਰਾ 4 : 17 (IRVPA)
ਤਦ ਰਾਜਾ ਨੇ ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ, ਇਹ ਉੱਤਰ ਭੇਜਿਆ - “ਸਲਾਮ!”
ਅਜ਼ਰਾ 4 : 18 (IRVPA)
ਜੋ ਚਿੱਠੀ ਤੁਸੀਂ ਸਾਨੂੰ ਭੇਜੀ, ਉਹ ਮੇਰੇ ਸਾਹਮਣੇ ਸਾਫ਼-ਸਾਫ਼ ਪੜ੍ਹ ਕੇ ਸੁਣਾਈ ਗਈ।
ਅਜ਼ਰਾ 4 : 19 (IRVPA)
ਅਤੇ ਮੇਰੀ ਆਗਿਆ ਨਾਲ ਪੜਤਾਲ ਕੀਤੇ ਜਾਣ ਤੇ ਇਹ ਪਤਾ ਲੱਗਾ ਕਿ ਇਸ ਸ਼ਹਿਰ ਨੇ ਪ੍ਰਾਚੀਨ ਕਾਲ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਤੇ ਉਸ ਦੇ ਵਿੱਚ ਦੰਗਾ-ਫ਼ਸਾਦ ਹੁੰਦਾ ਰਿਹਾ ਹੈ।
ਅਜ਼ਰਾ 4 : 20 (IRVPA)
ਯਰੂਸ਼ਲਮ ਵਿੱਚ ਬਲਵੰਤ ਰਾਜੇ ਵੀ ਹੋਏ ਹਨ ਜਿਨ੍ਹਾਂ ਨੇ ਦਰਿਆ ਦੇ ਪਾਰ ਦੇ ਸਾਰੇ ਦੇਸਾਂ ਉੱਤੇ ਰਾਜ ਕੀਤਾ ਹੈ ਅਤੇ ਲਗਾਨ, ਚੁੰਗੀ ਤੇ ਨਜ਼ਰਾਨਾ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ।
ਅਜ਼ਰਾ 4 : 21 (IRVPA)
ਹੁਣ ਤੁਸੀਂ ਹੁਕਮ ਦਿਓ ਕਿ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੱਕ ਮੇਰੇ ਵੱਲੋਂ ਆਗਿਆ ਨਾ ਮਿਲੇ, ਇਹ ਸ਼ਹਿਰ ਨਾ ਬਣਾਇਆ ਜਾਵੇ।
ਅਜ਼ਰਾ 4 : 22 (IRVPA)
ਚੌਕਸ ਹੋਵੋ ਅਤੇ ਇਸ ਗੱਲ ਵਿੱਚ ਢਿੱਲ ਨਾ ਕਰੋ; ਰਾਜਿਆਂ ਦੀ ਹਾਨੀ ਕਰਨ ਲਈ ਇਹ ਬੁਰਿਆਈ ਕਿਉਂ ਵਧੇ?
ਅਜ਼ਰਾ 4 : 23 (IRVPA)
ਜਦ ਅਰਤਹਸ਼ਸ਼ਤਾ ਰਾਜਾ ਦੀ ਚਿੱਠੀ ਦੀ ਨਕਲ ਰਹੂਮ ਅਤੇ ਸ਼ਿਮਸ਼ਈ ਲਿਖਾਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਦ ਉਹ ਛੇਤੀ ਨਾਲ ਯਹੂਦੀਆਂ ਦੇ ਕੋਲ ਯਰੂਸ਼ਲਮ ਨੂੰ ਗਏ ਅਤੇ ਜਬਰਨ ਉਨ੍ਹਾਂ ਨੂੰ ਰੋਕ ਦਿੱਤਾ।
ਅਜ਼ਰਾ 4 : 24 (IRVPA)
ਤਦ ਪਰਮੇਸ਼ੁਰ ਦੇ ਭਵਨ ਦਾ ਕੰਮ, ਜੋ ਯਰੂਸ਼ਲਮ ਵਿੱਚ ਸੀ ਰੁੱਕ ਗਿਆ, ਅਤੇ ਫ਼ਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਤੱਕ ਰੁੱਕਿਆ ਰਿਹਾ।

1 2 3 4 5 6 7 8 9 10 11 12 13 14 15 16 17 18 19 20 21 22 23 24