ਇਬਰਾਨੀਆਂ 3 : 1 (IRVPA)
{ਯਿਸੂ ਮੂਸਾ ਨਾਲੋਂ ਸਰੇਸ਼ਠ} [PS] ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਸਾਂਝੀ ਹੋਵੋ, ਤੁਸੀਂ ਯਿਸੂ ਵੱਲ ਧਿਆਨ ਕਰੋ ਜਿਸ ਨੂੰ ਅਸੀਂ ਰਸੂਲ ਅਤੇ ਪ੍ਰਧਾਨ ਜਾਜਕ ਮੰਨਦੇ ਹਾਂ।
ਇਬਰਾਨੀਆਂ 3 : 2 (IRVPA)
ਜਿਹੜਾ ਆਪਣੇ ਨਿਯੁਕਤ ਕਰਨ ਵਾਲਿਆਂ ਦੇ ਹੱਕ ਵਿੱਚ ਵਫ਼ਾਦਾਰ ਸੀ, ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ।
ਇਬਰਾਨੀਆਂ 3 : 3 (IRVPA)
ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ।
ਇਬਰਾਨੀਆਂ 3 : 4 (IRVPA)
ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਉਹ ਪਰਮੇਸ਼ੁਰ ਹੈ।
ਇਬਰਾਨੀਆਂ 3 : 5 (IRVPA)
ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਤਰ੍ਹਾਂ ਵਫ਼ਾਦਾਰ ਸੀ ਤਾਂ ਕਿ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।
ਇਬਰਾਨੀਆਂ 3 : 6 (IRVPA)
ਪਰ ਮਸੀਹ ਪੁੱਤਰ ਦੀ ਤਰ੍ਹਾਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਲੇਰੀ ਅਤੇ ਅਭਮਾਨ ਅੰਤ ਤੱਕ ਫੜ੍ਹੀ ਰੱਖੀਏ। [PS]
ਇਬਰਾਨੀਆਂ 3 : 7 (IRVPA)
{ਅਵਿਸ਼ਵਾਸ ਦੇ ਬਾਰੇ ਚਿਤਾਵਨੀ} [PS] ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ,
ਇਬਰਾਨੀਆਂ 3 : 8 (IRVPA)
ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ ਉਜਾੜ ਵਿੱਚ,
ਇਬਰਾਨੀਆਂ 3 : 9 (IRVPA)
ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਪਰਤਾਇਆ, ਅਤੇ ਚਾਲ੍ਹੀ ਸਾਲਾਂ ਤੱਕ ਮੇਰੇ ਕੰਮ ਵੇਖੇ।
ਇਬਰਾਨੀਆਂ 3 : 10 (IRVPA)
ਇਸ ਕਾਰਨ ਮੈਂ ਉਸ ਪੀੜ੍ਹੀ ਤੋਂ ਖਫ਼ਾ ਰਿਹਾ, ਅਤੇ ਆਖਿਆ ਕਿ ਉਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਉਹਨਾਂ ਮੇਰੇ ਰਾਹਾਂ ਨੂੰ ਨਹੀਂ ਜਾਣਿਆ,
ਇਬਰਾਨੀਆਂ 3 : 11 (IRVPA)
ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!।
ਇਬਰਾਨੀਆਂ 3 : 12 (IRVPA)
ਹੇ ਭਰਾਵੋ, ਵੇਖਣਾ ਕਿ ਜਿਉਂਦੇ ਪਰਮੇਸ਼ੁਰ ਤੋਂ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਅਤੇ ਅਵਿਸ਼ਵਾਸੀ ਨਾ ਹੋ ਜਾਵੇ।
ਇਬਰਾਨੀਆਂ 3 : 13 (IRVPA)
ਸਗੋਂ ਜਿੰਨਾਂ ਚਿਰ ਅੱਜ ਦਾ ਦਿਨ ਕਿਹਾ ਜਾਂਦਾ ਹੈ ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।
ਇਬਰਾਨੀਆਂ 3 : 14 (IRVPA)
ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜ੍ਹੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ,
ਇਬਰਾਨੀਆਂ 3 : 15 (IRVPA)
ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ।
ਇਬਰਾਨੀਆਂ 3 : 16 (IRVPA)
ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗ਼ਾਵਤ ਕੀਤੀ? ਭਲਾ, ਉਨ੍ਹਾਂ ਸਾਰਿਆਂ ਨੇ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿੱਕਲ ਆਏ ਸਨ?
ਇਬਰਾਨੀਆਂ 3 : 17 (IRVPA)
ਅਤੇ ਉਹ ਕਿਨ੍ਹਾਂ ਨਾਲ ਚਾਲ੍ਹੀ ਸਾਲ ਗੁੱਸੇ ਰਿਹਾ? ਭਲਾ, ਉਨ੍ਹਾਂ ਨਾਲ ਨਹੀਂ, ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਪਈਆਂ ਰਹੀਆਂ?
ਇਬਰਾਨੀਆਂ 3 : 18 (IRVPA)
ਅਤੇ ਕਿਨ੍ਹਾਂ ਨੂੰ ਉਸ ਨੇ ਸਹੁੰ ਖਾ ਕੇ ਆਖਿਆ ਭਈ ਉਹ ਮੇਰੇ ਅਰਾਮ ਵਿੱਚ ਨਾ ਵੜਨਗੇ? ਉਨ੍ਹਾਂ ਨੂੰ ਜਿਹੜੇ ਅਣ-ਆਗਿਆਕਾਰ ਸਨ?
ਇਬਰਾਨੀਆਂ 3 : 19 (IRVPA)
ਅਸੀਂ ਇਹ ਵੇਖਦੇ ਹਾਂ ਜੋ ਉਹ ਅਵਿਸ਼ਵਾਸ ਦੇ ਕਾਰਨ ਉਸ ਵਿੱਚ ਵੜ ਨਾ ਸਕੇ। [PE]

1 2 3 4 5 6 7 8 9 10 11 12 13 14 15 16 17 18 19

BG:

Opacity:

Color:


Size:


Font: