ਹੋ ਸੀਅ 9 : 1 (IRVPA)
ਇਸਰਾਏਲ ਲਈ ਸਜ਼ਾ ਦੀ ਘੋਸ਼ਣਾ ਹੇ ਇਸਰਾਏਲ, ਅਨੰਦ ਨਾ ਹੋ, ਉੱਮਤਾਂ ਵਾਂਗੂੰ ਖੁਸ਼ੀ ਨਾ ਮਨਾ! ਤੂੰ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਵਿਭਚਾਰ ਕੀਤਾ, ਅੰਨ ਦੇ ਹਰ ਇੱਕ ਪਿੜ ਉੱਤੇ ਤੂੰ ਆਪਣੀ ਵੇਸਵਾਗਿਰੀ ਦੀ ਕਮਾਈ ਨੂੰ ਪਿਆਰ ਕੀਤਾ ਹੈ!
ਹੋ ਸੀਅ 9 : 2 (IRVPA)
ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ, ਅਤੇ ਨਵੀਂ ਮੈਅ ਉਸ ਤੋਂ ਥੁੜ ਜਾਵੇਗੀ।
ਹੋ ਸੀਅ 9 : 3 (IRVPA)
ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ, ਪਰ ਇਫ਼ਰਾਈਮ ਮਿਸਰ ਨੂੰ ਮੁੜੇਗਾ, ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ* ਮੂਸਾ ਦੀ ਬਿਵਸਥਾ ਅਨੁਸਾਰ ਕੁਝ ਭੋਜਨ ਅਸ਼ੁੱਧ ਹੋਣ ਦੇ ਕਾਰਨ ਖਾਣ ਦੀ ਮਨਾਹੀ ਸੀ ਖਾਣਗੇ।
ਹੋ ਸੀਅ 9 : 4 (IRVPA)
ਉਹ ਯਹੋਵਾਹ ਲਈ ਮੈਅ ਨਾ ਡੋਲ੍ਹਣਗੇ, ਉਹ ਉਸ ਨੂੰ ਪਸੰਦ ਨਾ ਆਉਣਗੇ, ਉਹਨਾਂ ਦੇ ਚੜ੍ਹਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂੰ ਹੋਣਗੇ, ਸਾਰੇ ਉਹ ਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ, ਉਹ ਯਹੋਵਾਹ ਦੇ ਭਵਨ ਵਿੱਚ ਨਾ ਆਵੇਗੀ।
ਹੋ ਸੀਅ 9 : 5 (IRVPA)
ਤੁਸੀਂ ਪਰਬਾਂ ਦੇ ਦਿਨ ਲਈ, ਅਤੇ ਯਹੋਵਾਹ ਦੇ ਪਰਬ ਦੇ ਦਿਨ ਲਈ ਕੀ ਕਰੋਗੇ?
ਹੋ ਸੀਅ 9 : 6 (IRVPA)
ਵੇਖੋ ਤਾਂ, ਉਹ ਬਰਬਾਦੀ ਤੋਂ ਚੱਲੇ ਗਏ, ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ, ਮੋਫ਼ ਉਹਨਾਂ ਨੂੰ ਦਫ਼ਨ ਕਰੇਗਾ, ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ, ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ।
ਹੋ ਸੀਅ 9 : 7 (IRVPA)
ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ, ਇਸਰਾਏਲ ਇਹ ਨੂੰ ਜਾਣੇਗਾ, ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ, ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ, ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ।
ਹੋ ਸੀਅ 9 : 8 (IRVPA)
ਇਫ਼ਰਾਈਮ ਮੇਰੇ ਪਰਮੇਸ਼ੁਰ ਨਾਲ ਪਹਿਰੇਦਾਰ ਹੈ, ਹੁਣ ਰਿਹਾ ਨਬੀ, - ਉਹ ਦੇ ਸਾਰੇ ਰਾਹਾਂ ਉੱਤੇ ਚਿੜ੍ਹੀਮਾਰ ਦਾ ਜਾਲ਼ ਹੈ, ਅਤੇ ਉਹ ਦੇ ਪਰਮੇਸ਼ੁਰ ਦੇ ਘਰ ਵਿੱਚ ਦੁਸ਼ਮਣੀ ਹੈ।
ਹੋ ਸੀਅ 9 : 9 (IRVPA)
ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖ਼ਰਾਬ ਕਰ ਲਿਆ, ਜਿਵੇਂ ਗਿਬਆਹ ਦੇ ਦਿਨਾਂ ਵਿੱਚ, ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ ਉਹ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ।
ਹੋ ਸੀਅ 9 : 10 (IRVPA)
ਇਸਰਾਏਲ ਦਾ ਪਾਪ ਅਤੇ ਉਸ ਦਾ ਫਲ ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂੰ ਪਾਇਆ, ਮੈਂ ਤੁਹਾਡੇ ਪੁਰਖਿਆਂ ਨੂੰ ਹੰਜ਼ੀਰ ਦੇ ਪਹਿਲੇ ਫਲ ਵਾਂਗੂੰ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ, ਉਹ ਬਆਲ ਪਓਰ ਨੂੰ ਗਏ, ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ, ਅਤੇ ਆਪਣੇ ਮਨਮੋਹਣੇ ਵਾਂਗੂੰ ਘਿਣਾਉਣੇ ਹੋ ਗਏ।
ਹੋ ਸੀਅ 9 : 11 (IRVPA)
ਇਫ਼ਰਾਈਮ ਦਾ ਪਰਤਾਪ ਪੰਛੀ ਵਾਂਗੂੰ ਉੱਡ ਜਾਵੇਗਾ, - ਨਾ ਜਣਨ, ਨਾ ਹਮਲ, ਨਾ ਗਰਭ!
ਹੋ ਸੀਅ 9 : 12 (IRVPA)
ਭਾਵੇਂ ਉਹ ਬੱਚੇ ਪਾਲਣ, ਮੈਂ ਉਹਨਾਂ ਨੂੰ ਔਂਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ, ਅਤੇ ਹਾਏ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਂਵਾਂਗਾ!
ਹੋ ਸੀਅ 9 : 13 (IRVPA)
ਇਫ਼ਰਾਈਮ, ਜਿਵੇਂ ਮੈਂ ਸੂਰ ਨੂੰ ਵੇਖਿਆ, ਚੰਗੇ ਥਾਂ ਲਾਇਆ ਗਿਆ ਹੈ, ਪਰ ਇਫ਼ਰਾਈਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ!
ਹੋ ਸੀਅ 9 : 14 (IRVPA)
ਹੇ ਯਹੋਵਾਹ, ਉਹਨਾਂ ਨੂੰ ਦੇ! ਤੂੰ ਕੀ ਦੇਵੇਂਗਾ? ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ!
ਹੋ ਸੀਅ 9 : 15 (IRVPA)
ਇਸਰਾਏਲ ਦਾ ਨਿਆਂ ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ, ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ, ਉਹਨਾਂ ਦੇ ਸਾਰੇ ਹਾਕਮ ਬਾਗੀ ਹਨ।
ਹੋ ਸੀਅ 9 : 16 (IRVPA)
ਇਫ਼ਰਾਈਮ ਮਾਰਿਆ ਗਿਆ, ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ, ਜੇ ਉਹ ਜਣਨ ਵੀ, ਮੈਂ ਉਹਨਾਂ ਦੀਆਂ ਕੁੱਖਾਂ ਦੇ ਲਾਡਲਿਆਂ ਨੂੰ ਮਾਰ ਦਿਆਂਗਾ।
ਹੋ ਸੀਅ 9 : 17 (IRVPA)
ਇਸਰਾਏਲ ਦੇ ਬਾਰੇ ਨਬੀ ਦੀ ਚੇਤਾਵਨੀ ਮੇਰਾ ਪਰਮੇਸ਼ੁਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ, ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ।
❮
❯
1
2
3
4
5
6
7
8
9
10
11
12
13
14
15
16
17