ਯਸ਼ਵਾ 15 : 1 (IRVPA)
ਯਹੂਦਾਹ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ ਯਹੂਦੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਅਦੋਮ ਦੀ ਹੱਦ ਤੱਕ ਸੀ ਅਰਥਾਤ ਦੱਖਣ ਵੱਲ ਸੀਨ ਦੇ ਉਜਾੜ ਤੱਕ ਜਿਹੜੀ ਦੱਖਣ ਦੀ ਸੀਮਾ ਉੱਤੇ ਹੈ।
ਯਸ਼ਵਾ 15 : 2 (IRVPA)
ਅਤੇ ਉਹਨਾਂ ਦੀ ਦੱਖਣੀ ਹੱਦ ਖਾਰੇ ਸਮੁੰਦਰ ਤੋਂ ਸੀ ਅਰਥਾਤ ਉਸ ਖਾੜੀ ਤੋਂ ਜਿਹੜੀ ਦੱਖਣ ਵੱਲ ਮੁੜਦੀ ਹੈ।
ਯਸ਼ਵਾ 15 : 3 (IRVPA)
ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਸੀ ਅਤੇ ਸੀਨ ਵੱਲ ਜਾਂਦੀ ਸੀ ਅਤੇ ਕਾਦੇਸ਼-ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋਂ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ।
ਯਸ਼ਵਾ 15 : 4 (IRVPA)
ਅਸਮੋਨ ਤੱਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੱਕ ਸੀ। ਇਹ ਤੁਹਾਡੀ ਦੱਖਣੀ ਹੱਦ ਇਹੀ ਰਹੇਗੀ।
ਯਸ਼ਵਾ 15 : 5 (IRVPA)
ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੱਕ ਸੀ ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ।
ਯਸ਼ਵਾ 15 : 6 (IRVPA)
ਉਹ ਹੱਦ ਬੈਤ ਹਗਲਾਹ ਤੱਕ ਚੜ੍ਹ ਕੇ ਬੈਤ ਅਰਾਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਚੜ੍ਹੀ।
ਯਸ਼ਵਾ 15 : 7 (IRVPA)
ਫਿਰ ਉਹ ਹੱਦ ਆਕੋਰ ਦੀ ਘਾਟੀ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉਤਰ ਵੱਲ ਗਿਲਗਾਲ ਨੂੰ ਮੁੜੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਜੋ ਨਦੀ ਦੇ ਦੱਖਣ ਵੱਲ ਹੈ ਅਤੇ ਉਹ ਹੱਦ ਏਨ-ਸ਼ਮਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ-ਰੋਗੇਲ ਤੱਕ ਸੀ।
ਯਸ਼ਵਾ 15 : 8 (IRVPA)
ਤਾਂ ਫਿਰ ਉਹ ਹੱਦ ਹਿੰਨੋਮ ਦੇ ਪੁੱਤਰ ਦੀ ਵਾਦੀ ਥਾਣੀ ਯਬੂਸੀਆਂ ਦੇ ਚੜ੍ਹਾਈ ਤੱਕ ਦੱਖਣ ਵੱਲ ਚੜ੍ਹ ਗਈ ਅਤੇ ਉਹ ਯਰੂਸ਼ਲਮ ਹੈ ਤਾਂ ਉਹ ਹੱਦ ਉਸ ਪਰਬਤ ਦੀ ਟੀਸੀ ਤੱਕ ਚੜ੍ਹੀ ਜਿਹੜੀ ਲਹਿੰਦੇ ਵੱਲ ਹਿੰਨੋਮ ਦੀ ਵਾਦੀ ਦੇ ਸਾਹਮਣੇ ਹੈ ਅਤੇ ਜੋ ਰਫ਼ਾਈਮ ਦੀ ਖੱਡ ਦੇ ਸਿਰੇ ਉੱਤੇ ਉੱਤਰ ਵੱਲ ਨੂੰ ਹੈ।
ਯਸ਼ਵਾ 15 : 9 (IRVPA)
ਤਾਂ ਉਹ ਹੱਦ ਪਰਬਤ ਦੀ ਟੀਸੀ ਤੋਂ ਨਫ਼ਤੋਆਹ ਦੇ ਸੋਤੇ ਦੇ ਪਾਣੀਆਂ ਤੱਕ ਜਾ ਪਹੁੰਚੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੱਕ ਗਈ ਫਿਰ ਉਹ ਹੱਦ ਬਆਲਾਹ ਤੱਕ ਜਿਹੜਾ ਕਿਰਯਥ-ਯਾਰੀਮ ਹੈ ਪਹੁੰਚੀ।
ਯਸ਼ਵਾ 15 : 10 (IRVPA)
ਫਿਰ ਉਹ ਹੱਦ ਬਆਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੱਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਿਆਈ ਤੱਕ ਉਤਰ ਵੱਲ ਲੰਘੀ ਜਿਹੜਾ ਕਸਾਲੋਨ ਹੈ। ਫਿਰ ਬੈਤ ਸ਼ਮਸ਼ ਨੂੰ ਉਤਰ ਕੇ ਤਿਮਨਾਹ ਦੇ ਕੋਲੋਂ ਦੀ ਲੰਘੀ।
ਯਸ਼ਵਾ 15 : 11 (IRVPA)
ਫਿਰ ਉਹ ਹੱਦ ਅਕਰੋਨ ਦੀ ਉਚਿਆਈ ਤੱਕ ਉਤਰ ਵੱਲ ਗਈ, ਅਤੇ ਉਹ ਹੱਦ ਸਿਕਰੋਨ ਤੱਕ ਪਹੁੰਚੀ ਤਾਂ ਬਆਲਾਹ ਪਰਬਤ ਥਾਣੀ ਲੰਘ ਕੇ ਯਬਨੇਲ ਕੋਲ ਜਾ ਨਿੱਕਲੀ। ਉਸ ਹੱਦ ਦਾ ਫੈਲਾਓ ਸਮੁੰਦਰ ਤੱਕ ਸੀ।
ਯਸ਼ਵਾ 15 : 12 (IRVPA)
ਪੱਛਮ ਹੱਦ ਵੱਡੇ ਸਮੁੰਦਰ ਦੇ ਕੰਢੇ ਤੱਕ ਸੀ। ਇਹ ਯਹੂਦੀਆਂ ਦੇ ਆਲੇ-ਦੁਆਲੇ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਹੈ।
ਯਸ਼ਵਾ 15 : 13 (IRVPA)
ਕਾਲੇਬ ਦੀ ਹਬਰੋਨ ਅਤੇ ਦਬੀਰ ਉੱਤੇ ਜਿੱਤ
ਨਿਆਂਈ 1:11-15
ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ੁਆ ਨੂੰ ਦਿੱਤਾ ਸੀ ਭਾਗ ਦਿੱਤਾ ਅਰਥਾਤ ਕਿਰਯਥ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ।
ਯਸ਼ਵਾ 15 : 14 (IRVPA)
ਤਾਂ ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਕੱਢ ਦਿੱਤਾ ਅਰਥਾਤ ਸ਼ੇਸ਼ਈ, ਅਹੀਮਾਨ ਅਤੇ ਤਲਮਈ ਅਨਾਕ ਦੀ ਅੰਸ ਨੂੰ
ਯਸ਼ਵਾ 15 : 15 (IRVPA)
ਉੱਥੋਂ ਉਹ ਨੇ ਦਬੀਰ ਦੇ ਵਸਨੀਕਾਂ ਦੇ ਉੱਤੇ ਚੜ੍ਹਾਈ ਕੀਤੀ ਅਤੇ ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ।
ਯਸ਼ਵਾ 15 : 16 (IRVPA)
ਤਦ ਕਾਲੇਬ ਨੇ ਆਖਿਆ, ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ।
ਯਸ਼ਵਾ 15 : 17 (IRVPA)
ਕਾਲੇਬ ਦੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੇ ਉਸ ਨੂੰ ਜਿੱਤ ਲਿਆ ਸੋ ਉਹ ਨੇ ਅਕਸਾਹ ਆਪਣੀ ਧੀ ਉਸ ਨੂੰ ਵਿਆਹ ਦਿੱਤੀ।
ਯਸ਼ਵਾ 15 : 18 (IRVPA)
ਫਿਰ ਇਸ ਤਰ੍ਹਾਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਦੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ। ਜਦ ਉਹ ਆਪਣੇ ਗਧੇ ਤੋਂ ਉਤਰੀ ਤਦ ਕਾਲੇਬ ਨੇ ਉਸ ਨੂੰ ਪੁੱਛਿਆ, ਤੂੰ ਕੀ ਮੰਗਦੀ ਹੈਂ?
ਯਸ਼ਵਾ 15 : 19 (IRVPA)
ਤਾਂ ਉਸ ਆਖਿਆ, ਮੈਨੂੰ ਅਸੀਸ ਦੇ ਕਿਉਂ ਜੋ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦਿਉ। ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ।
ਯਸ਼ਵਾ 15 : 20 (IRVPA)
ਯਹੂਦਾਹ ਦੇ ਗੋਤ ਦੇ ਨਗਰ
ਯਸ਼ਵਾ 15 : 21 (IRVPA)
ਇਹ ਯਹੂਦੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹੈ। ਯਹੂਦੀਆਂ ਦੇ ਗੋਤ ਦੇ ਸ਼ਹਿਰ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਇਹ ਹਨ - ਕਬਸਏਲ ਅਤੇ ਏਦਰ ਅਤੇ ਯਾਗੂਰ
ਯਸ਼ਵਾ 15 : 22 (IRVPA)
ਅਤੇ ਕੀਨਾਹ ਅਤੇ ਦੀਮੋਨਾਹ ਅਤੇ ਅਦਾਦਾਹ
ਯਸ਼ਵਾ 15 : 23 (IRVPA)
ਅਤੇ ਕਦਸ਼ ਅਤੇ ਹਾਸੋਰ ਅਤੇ ਯਿਥਨਾਨ
ਯਸ਼ਵਾ 15 : 24 (IRVPA)
ਜ਼ੀਫ਼ ਅਤੇ ਤਲਮ ਅਤੇ ਬਆਲੋਥ
ਯਸ਼ਵਾ 15 : 25 (IRVPA)
ਅਤੇ ਹਾਸੋਰ ਹੱਦਤਾਹ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ
ਯਸ਼ਵਾ 15 : 26 (IRVPA)
ਅਮਾਮ ਅਤੇ ਸ਼ਮਾ ਅਤੇ ਮੋਲਾਦਾਹ
ਯਸ਼ਵਾ 15 : 27 (IRVPA)
ਅਤੇ ਹਸਰ ਗੱਦਾਹ ਅਤੇ ਹਸ਼ਮੋਨ ਅਤੇ ਬੈਤ-ਪਾਲਟ
ਯਸ਼ਵਾ 15 : 28 (IRVPA)
ਅਤੇ ਹਸਰਸ਼ੂਆਲ ਅਤੇ ਬਏਰਸ਼ਬਾ ਅਤੇ ਬਿਜ਼ਯੋਥਯਾਹ
ਯਸ਼ਵਾ 15 : 29 (IRVPA)
ਬਆਲਾਹ ਅਤੇ ਇੱਯੀਮ ਅਤੇ ਆਸਮ
ਯਸ਼ਵਾ 15 : 30 (IRVPA)
ਅਤੇ ਅਲਤੋਲਦ ਅਤੇ ਕਸੀਲ ਅਤੇ ਹਾਰਮਾਹ
ਯਸ਼ਵਾ 15 : 31 (IRVPA)
ਅਤੇ ਸਿਕਲਗ ਅਤੇ ਮਦਮੰਨਾਹ ਅਤੇ ਸਨਸੰਨਾਹ
ਯਸ਼ਵਾ 15 : 32 (IRVPA)
ਅਤੇ ਲਬਾਓਥ ਅਤੇ ਸ਼ਿਲਹੀਮ ਅਤੇ ਆਇਨ ਅਤੇ ਰਿੰਮੋਨ। ਸਾਰੇ ਸ਼ਹਿਰ ਉਨੱਤੀ ਅਤੇ ਉਹਨਾਂ ਦੇ ਪਿੰਡਾਂ।
ਯਸ਼ਵਾ 15 : 33 (IRVPA)
ਮੈਦਾਨ ਵਿੱਚ ਅਸ਼ਤਾਓਲ ਅਤੇ ਜੋਰਾਹ ਅਤੇ ਅਸ਼ਨਾਹ
ਯਸ਼ਵਾ 15 : 34 (IRVPA)
ਅਤੇ ਜ਼ਾਨੋਅਹ ਅਤੇ ਏਨ-ਗੱਨੀਮ, ਤੱਪੂਆਹ ਅਤੇ ਏਨਾਮ
ਯਸ਼ਵਾ 15 : 35 (IRVPA)
ਯਰਮੂਥ ਅਤੇ ਅਦੁੱਲਾਮ, ਸੋਕੋਹ ਅਤੇ ਅਜ਼ੇਕਾਹ
ਯਸ਼ਵਾ 15 : 36 (IRVPA)
ਅਤੇ ਸ਼ਅਰਯਿਮ ਅਤੇ ਅਦੀਯਮਿਥ ਅਤੇ ਗਦੇਰਾਹ ਅਤੇ ਗਦੇਰੋਥਯਿਮ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 37 (IRVPA)
ਸਨਾਨ ਅਤੇ ਹਾਦਾਸ਼ਾਹ ਅਤੇ ਮਿਗਦਲ ਗਾਦ
ਯਸ਼ਵਾ 15 : 38 (IRVPA)
ਅਤੇ ਦਿਲਾਨ ਅਤੇ ਮਿਸਪੇਹ ਅਤੇ ਯਾਕਥਏਲ
ਯਸ਼ਵਾ 15 : 39 (IRVPA)
ਲਾਕੀਸ਼ ਅਤੇ ਬਾਸਕਥ ਅਤੇ ਅਗਲੋਨ
ਯਸ਼ਵਾ 15 : 40 (IRVPA)
ਅਤੇ ਕੱਬੋਨ, ਲਹਮਾਸ ਅਤੇ ਕਿਥਲੀਸ਼
ਯਸ਼ਵਾ 15 : 41 (IRVPA)
ਅਤੇ ਗਦੇਰੋਥ, ਬੈਤ ਦਾਗੋਨ ਅਤੇ ਨਅਮਾਹ ਅਤੇ ਮੱਕੇਦਾਹ। ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 42 (IRVPA)
ਲਿਬਨਾਹ ਅਤੇ ਅਥਰ ਅਤੇ ਆਸ਼ਾਨ
ਯਸ਼ਵਾ 15 : 43 (IRVPA)
ਅਤੇ ਯਿਫ਼ਤਾਹ ਅਤੇ ਅਸ਼ਨਾਹ ਅਤੇ ਨਸੀਬ
ਯਸ਼ਵਾ 15 : 44 (IRVPA)
ਅਤੇ ਕਈਲਾਹ ਅਤੇ ਅਕਜ਼ੀਬ ਅਤੇ ਮਾਰੇਸ਼ਾਹ। ਨੌਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 45 (IRVPA)
ਅਕਰੋਨ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ
ਯਸ਼ਵਾ 15 : 46 (IRVPA)
ਅਕਰੋਨ ਤੋਂ ਸਮੁੰਦਰ ਤੱਕ ਸਾਰੇ ਜਿਹੜੇ ਅਸ਼ਦੋਦ ਦੇ ਲਾਗੇ ਸਨ ਨਾਲੇ ਉਹਨਾਂ ਦੇ ਪਿੰਡ।
ਯਸ਼ਵਾ 15 : 47 (IRVPA)
ਯਸ਼ਵਾ 15 : 48 (IRVPA)
ਅਸ਼ਦੋਦ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ। ਅੱਜ਼ਾਹ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕਿਨਾਰੇ ਤੱਕ। ਅਤੇ ਪਹਾੜੀ ਦੇਸ ਵਿੱਚ ਸ਼ਾਮੀਰ ਅਤੇ ਯੱਤੀਰ ਅਤੇ ਸੋਕੋਹ
ਯਸ਼ਵਾ 15 : 49 (IRVPA)
ਅਤੇ ਦੰਨਾਹ ਅਤੇ ਕਿਰਯਥ-ਸੰਨਾਹ ਜਿਹੜਾ ਦਬੀਰ ਹੈ।
ਯਸ਼ਵਾ 15 : 50 (IRVPA)
ਅਤੇ ਅਨਾਬ ਅਤੇ ਅਸ਼ਤਮੋਹ ਅਤੇ ਅਨੀਮ
ਯਸ਼ਵਾ 15 : 51 (IRVPA)
ਅਤੇ ਗੋਸ਼ਨ ਅਤੇ ਹੋਲੋਨ ਅਤੇ ਗਿਲੋਹ ਗਿਆਰ੍ਹਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 52 (IRVPA)
ਅਰਾਬ ਅਤੇ ਦੂਮਾਹ ਅਸ਼ਾਨ
ਯਸ਼ਵਾ 15 : 53 (IRVPA)
ਅਤੇ ਯਾਨੀਮ ਅਤੇ ਬੈਤ ਤੱਪੂਆਹ ਅਤੇ ਅਫੇਕਾਹ
ਯਸ਼ਵਾ 15 : 54 (IRVPA)
ਅਤੇ ਹੁਮਤਾਹ ਅਤੇ ਕਿਰਯਥ-ਅਰਬਾ ਜਿਹੜਾ ਹਬਰੋਨ ਹੈ ਅਤੇ ਸੀਓਰ। ਨੌਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 55 (IRVPA)
ਮਾਓਨ ਕਰਮਲ ਅਤੇ ਜ਼ੀਫ ਅਤੇ ਯੁੱਤਾਹ
ਯਸ਼ਵਾ 15 : 56 (IRVPA)
ਅਤੇ ਯਿਜ਼ਰਏਲ ਅਤੇ ਯਾਕਦਾਮ ਅਤੇ ਜ਼ਾਨੋਅਹ
ਯਸ਼ਵਾ 15 : 57 (IRVPA)
ਕਯਿਨ ਗਿਬਆਹ ਅਤੇ ਤਿਮਨਾਹ। ਦਸ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 58 (IRVPA)
ਹਲਹੂਲ ਬੈਤ ਸੂਰ ਅਤੇ ਗਦੋਰ
ਯਸ਼ਵਾ 15 : 59 (IRVPA)
ਅਤੇ ਮਅਰਾਥ ਅਤੇ ਬੈਤ ਅਨੋਥ ਅਤੇ ਅਲਤਕੋਨ। ਛੇ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 60 (IRVPA)
ਯਸ਼ਵਾ 15 : 61 (IRVPA)
ਕਿਰਯਥ-ਬਆਲ ਜਿਹੜਾ ਕਿਰਯਥ-ਯਾਰੀਮ ਹੈ ਅਤੇ ਰੱਬਾਹ। ਦੋ ਸ਼ਹਿਰ ਅਤੇ ਉਹਨਾਂ ਦੇ ਪਿੰਡ। ਉਜਾੜ ਵਿੱਚ ਬੈਤ ਅਰਾਬਾਹ ਮਿੱਦੀਨ ਅਤੇ ਸਕਾਕਾਹ
ਯਸ਼ਵਾ 15 : 62 (IRVPA)
ਅਤੇ ਨਿਬਸ਼ਾਨ ਅਤੇ ਲੂਣ ਦਾ ਸ਼ਹਿਰ ਅਤੇ ਏਨ-ਗਦੀ। ਛੇ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 15 : 63 (IRVPA)
ਪਰ ਜਿਹੜੇ ਯਰੂਸ਼ਲਮ ਵਿੱਚ ਯਬੂਸੀ ਵੱਸਦੇ ਸਨ ਯਹੂਦੀ ਉਹਨਾਂ ਨੂੰ ਨਾ ਕੱਢ ਸਕੇ ਅਤੇ ਯਬੂਸੀ ਯਹੂਦੀਆਂ ਨਾਲ ਯਰੂਸ਼ਲਮ ਵਿੱਚ ਅੱਜ ਦੇ ਦਿਨ ਤੱਕ ਵੱਸਦੇ ਹਨ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63