ਯਸ਼ਵਾ 19 : 1 (IRVPA)
ਸ਼ਿਮਓਨ ਦੇ ਗੋਤ ਨੂੰ ਦਿੱਤਾ ਗਿਆ ਭਾਗ ਦੂਜੀ ਪਰਚੀ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਵਿਰਾਸਤ ਯਹੂਦੀਆਂ ਦੇ ਹਿੱਸੇ ਵਿੱਚ ਸੀ।
ਯਸ਼ਵਾ 19 : 2 (IRVPA)
ਅਤੇ ਉਹਨਾਂ ਦਾ ਹਿੱਸਾ ਇਹ ਸੀ, ਬਏਰਸ਼ਬਾ, ਸ਼ਬਾ ਅਤੇ ਮੋਲਾਦਾਹ
ਯਸ਼ਵਾ 19 : 3 (IRVPA)
ਅਤੇ ਹਸਰਸ਼ੂਆਲ ਅਤੇ ਬਾਲਾਹ ਅਤੇ ਆਸਮ
ਯਸ਼ਵਾ 19 : 4 (IRVPA)
ਅਲਤੋਲਦ ਅਤੇ ਬਥੂਲ ਅਤੇ ਹਾਰਮਾਹ
ਯਸ਼ਵਾ 19 : 5 (IRVPA)
ਸਿਕਲਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ
ਯਸ਼ਵਾ 19 : 6 (IRVPA)
ਬੈਤ ਲਬਾਓਥ ਅਤੇ ਸਾਰੂਹਨ, ਇਹ ਤੇਰ੍ਹਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 19 : 7 (IRVPA)
ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਇਹ ਚਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ
ਯਸ਼ਵਾ 19 : 8 (IRVPA)
ਨਾਲ ਹੀ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਸਨ। ਬਆਲਥ-ਬਏਰ ਦੱਖਣੀ ਰਾਮਥ ਤੱਕ, ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ।
ਯਸ਼ਵਾ 19 : 9 (IRVPA)
ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ਼ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਹਨਾਂ ਲਈ ਵੱਧ ਸੀ। ਇਸ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ਼ ਉਹਨਾਂ ਦੀ ਮਿਲਖ਼ ਦੇ ਵਿੱਚੋਂ ਲਈ।
ਯਸ਼ਵਾ 19 : 10 (IRVPA)
ਜ਼ਬੂਲੁਨ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ ਤੀਜੀ ਪਰਚੀ ਜ਼ਬੂਲੁਨੀਆਂ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ।
ਯਸ਼ਵਾ 19 : 11 (IRVPA)
ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸਥ ਪਹੁੰਚ ਕੇ ਉਸ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।
ਯਸ਼ਵਾ 19 : 12 (IRVPA)
ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫ਼ੀਆ ਨੂੰ ਚੜ੍ਹੀ
ਯਸ਼ਵਾ 19 : 13 (IRVPA)
ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਥ ਹੇਫ਼ਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੱਕ ਪਹੁੰਚਦਾ ਹੈ ਗਈ।
ਯਸ਼ਵਾ 19 : 14 (IRVPA)
ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਾਏਲ ਦੀ ਵਾਦੀ ਤੱਕ ਸੀ।
ਯਸ਼ਵਾ 19 : 15 (IRVPA)
ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
ਯਸ਼ਵਾ 19 : 16 (IRVPA)
ਇਹ ਜ਼ਬੂਲੁਨੀਆਂ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 19 : 17 (IRVPA)
ਯਿੱਸਾਕਾਰ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ ਚੌਥੀ ਪਰਚੀ ਯਿੱਸਾਕਾਰ ਲਈ ਨਿੱਕਲੀ ਅਰਥਾਤ ਯਿੱਸਾਕਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ
ਯਸ਼ਵਾ 19 : 18 (IRVPA)
ਅਤੇ ਉਹਨਾਂ ਦੀ ਹੱਦ ਯਿਜ਼ਰਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੱਕ ਸੀ।
ਯਸ਼ਵਾ 19 : 19 (IRVPA)
ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
ਯਸ਼ਵਾ 19 : 20 (IRVPA)
ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
ਯਸ਼ਵਾ 19 : 21 (IRVPA)
ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤੱਕ ਸੀ
ਯਸ਼ਵਾ 19 : 22 (IRVPA)
ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ, ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
ਯਸ਼ਵਾ 19 : 23 (IRVPA)
ਉਹ ਯਿੱਸਾਕਾਰੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ ਅਤੇ ਉਹਨਾਂ ਦੇ ਸ਼ਹਿਰ ਤੇ ਪਿੰਡ ਇਹ ਸਨ।
ਯਸ਼ਵਾ 19 : 24 (IRVPA)
ਆਸ਼ੇਰ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ ਪੰਜਵੀਂ ਪਰਚੀ ਆਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ
ਯਸ਼ਵਾ 19 : 25 (IRVPA)
ਅਤੇ ਉਹਨਾਂ ਦੀ ਹੱਦ ਇਹ ਸੀ, ਹਲਕਾਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ਼
ਯਸ਼ਵਾ 19 : 26 (IRVPA)
ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
ਯਸ਼ਵਾ 19 : 27 (IRVPA)
ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉਤਰ ਵੱਲ ਬੈਤ ਏਮਕ ਅਤੇ ਨਈਏਲ ਤੱਕ ਜਾ ਢੁੱਕੀ, ਫਿਰ ਉਹ ਖੱਬੇ ਪਾਸੇ ਕਾਬੂਲ ਨੂੰ ਨਿੱਕਲੀ
ਯਸ਼ਵਾ 19 : 28 (IRVPA)
ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੱਕ
ਯਸ਼ਵਾ 19 : 29 (IRVPA)
ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੱਕ ਸੀ
ਯਸ਼ਵਾ 19 : 30 (IRVPA)
ਨਾਲੇ ਉੱਮਾਹ ਅਤੇ ਅਫੇਕ ਅਤੇ ਰਹੋਬ, ਬਾਈ ਸ਼ਹਿਰ ਅਤੇ ਉਹਨਾਂ ਦੇ ਪਿੰਡ
ਯਸ਼ਵਾ 19 : 31 (IRVPA)
ਇਹ ਆਸ਼ੇਰੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਪਿੰਡ।
ਯਸ਼ਵਾ 19 : 32 (IRVPA)
ਨਫ਼ਤਾਲੀ ਦੇ ਗੋਤ ਨੂੰ ਦਿੱਤਾ ਗਿਆ ਭਾਗ ਛੇਵੀਂ ਪਰਚੀ ਨਫ਼ਤਾਲੀਆਂ ਦੇ ਲਈ ਨਿੱਕਲੀ ਅਰਥਾਤ ਨਫ਼ਤਾਲੀਆਂ ਦੇ ਲਈ ਉਹਨਾਂ ਦੀਆਂ ਗੋਤਾਂ ਅਨੁਸਾਰ
ਯਸ਼ਵਾ 19 : 33 (IRVPA)
ਉਹਨਾਂ ਦੀ ਹੱਦ ਹਲਫ ਤੋਂ ਸਅਨਇਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ, ਯਬਨੇਲ ਤੋਂ ਲੱਕੂਮ ਤੱਕ ਅਤੇ ਉਸ ਦਾ ਫੈਲਾਓ ਯਰਦਨ ਤੱਕ ਸੀ
ਯਸ਼ਵਾ 19 : 34 (IRVPA)
ਤਾਂ ਉਹ ਹੱਦ ਪੱਛਮ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਪਹੁੰਚੀ ਅਤੇ ਪੱਛਮ ਵੱਲ ਆਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਪਹੁੰਚੀ
ਯਸ਼ਵਾ 19 : 35 (IRVPA)
ਅਤੇ ਗੜ੍ਹ ਵਾਲੇ ਸ਼ਹਿਰ ਇਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਰਥ
ਯਸ਼ਵਾ 19 : 36 (IRVPA)
ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ
ਯਸ਼ਵਾ 19 : 37 (IRVPA)
ਅਤੇ ਕਾਦੇਸ਼ ਅਤੇ ਅਦਰਈ ਅਤੇ ਏਨ-ਹਾਸੋਰ
ਯਸ਼ਵਾ 19 : 38 (IRVPA)
ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼, ਉੱਨੀ ਸ਼ਹਿਰ ਅਤੇ ਉਹਨਾਂ ਦੇ ਪਿੰਡ
ਯਸ਼ਵਾ 19 : 39 (IRVPA)
ਇਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 19 : 40 (IRVPA)
ਦਾਨ ਦੇ ਗੋਤ ਨੂੰ ਦਿੱਤਾ ਗਿਆ ਭਾਗ ਸੱਤਵੀਂ ਪਰਚੀ ਦਾਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ
ਯਸ਼ਵਾ 19 : 41 (IRVPA)
ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਇਹ ਸੀ, ਸਾਰਾਹ ਅਤੇ ਅਸ਼ਤਾਓਲ ਅਤੇ ਈਰ-ਸ਼ਮਸ਼
ਯਸ਼ਵਾ 19 : 42 (IRVPA)
ਅਤੇ ਸ਼ਆਲੱਬੀਨ ਅਤੇ ਅੱਯਾਲੋਨ ਅਤੇ ਯਿਥਲਾਹ
ਯਸ਼ਵਾ 19 : 43 (IRVPA)
ਅਤੇ ਏਲੋਨ ਅਤੇ ਤਿਮਨਾਹ ਅਤੇ ਅਕਰੋਨ
ਯਸ਼ਵਾ 19 : 44 (IRVPA)
ਅਤੇ ਅਲਤਕੇਹ ਅਤੇ ਗਿਬਥੋਨ ਅਤੇ ਬਆਲਾਥ
ਯਸ਼ਵਾ 19 : 45 (IRVPA)
ਅਤੇ ਯਿਹੁਦ ਅਤੇ ਬਨੇ-ਬਰਕ ਅਤੇ ਗਥ-ਰਿੰਮੋਨ
ਯਸ਼ਵਾ 19 : 46 (IRVPA)
ਅਤੇ ਮੇ-ਯਰਕੋਨ ਅਤੇ ਰੱਕੋਨ ਨਾਲੇ ਯਾਫ਼ਾ ਦੇ ਸਾਹਮਣੇ ਦੀ ਹੱਦ
ਯਸ਼ਵਾ 19 : 47 (IRVPA)
ਅਤੇ ਦਾਨੀਆਂ ਦੀ ਹੱਦ ਉਹਨਾਂ ਤੋਂ ਪਾਰ ਇਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਨਾਲ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਸੇਰਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਮ ਉੱਤੇ ਆਖਿਆ
ਯਸ਼ਵਾ 19 : 48 (IRVPA)
ਇਹ ਦਾਨੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
ਯਸ਼ਵਾ 19 : 49 (IRVPA)
ਯਹੋਸ਼ੁਆ ਨੂੰ ਵੀ ਭੂਮੀ ਦਾ ਹਿੱਸਾ ਮਿਲਣਾ ਤਦ ਉਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ਼ ਦਿੱਤੀ।
ਯਸ਼ਵਾ 19 : 50 (IRVPA)
ਯਹੋਵਾਹ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਇਫ਼ਰਾਈਮ ਦੇ ਪਰਬਤ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।
ਯਸ਼ਵਾ 19 : 51 (IRVPA)
ਇਹ ਉਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਪ੍ਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਅੱਗੇ ਪਰਚੀਆਂ ਪਾ ਕੇ ਵੰਡ ਦਿੱਤੀਆਂ। ਇਸ ਤਰ੍ਹਾਂ ਉਹ ਉਸ ਦੇਸ ਨੂੰ ਵੰਡ ਚੁੱਕੇ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51