ਨਹਮਿਆਹ 3 : 1 (IRVPA)
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਪੁਨਰ ਨਿਰਮਾਣ ਤਦ ਅਲਯਾਸ਼ੀਬ ਪ੍ਰਧਾਨ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ। ਉਨ੍ਹਾਂ ਨੇ ਉਸ ਦਾ ਸਮਰਪਣ ਕੀਤਾ ਅਤੇ ਉਸ ਦੇ ਦਰਵਾਜ਼ੇ ਵੀ ਲਗਾਏ, ਇਸ ਦੇ ਨਾਲ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੱਕ ਸ਼ਹਿਰਪਨਾਹ ਦਾ ਸਮਰਪਣ ਕੀਤਾ।
ਨਹਮਿਆਹ 3 : 2 (IRVPA)
ਉਸ ਤੋਂ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਸ ਤੋਂ ਅੱਗੇ ਇਮਰੀ ਦੇ ਪੁੱਤਰ ਜ਼ੱਕੂਰ ਨੇ ਬਣਾਇਆ।
ਨਹਮਿਆਹ 3 : 3 (IRVPA)
ਫੇਰ ਮੱਛੀ ਫਾਟਕ ਨੂੰ ਹੱਸਨਾਆਹ ਦੇ ਪੁੱਤਰਾਂ ਨੇ ਬਣਾਇਆ। ਉਨ੍ਹਾਂ ਨੇ ਉਸ ਦੀਆਂ ਕੜੀਆਂ ਲਗਾਈਆਂ, ਅਤੇ ਉਸ ਦੇ ਦਰਵਾਜ਼ੇ ਅਤੇ ਚਿਟਕਨੀਆਂ ਅਤੇ ਅਰਲ ਲਗਾਏ।
ਨਹਮਿਆਹ 3 : 4 (IRVPA)
ਉਨ੍ਹਾਂ ਤੋਂ ਅੱਗੇ ਹਕੋਸ ਦੇ ਪੋਤਰੇ ਅਤੇ ਊਰਿੱਯਾਹ ਦੇ ਪੁੱਤਰ ਮਰੇਮੋਥ ਨੇ ਮੁਰੰਮਤ ਕੀਤੀ। ਫਿਰ ਉਨ੍ਹਾਂ ਤੋਂ ਅੱਗੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਮੁਰੰਮਤ ਕੀਤੀ, ਇਸ ਤੋਂ ਅੱਗੇ ਬਆਨਾਹ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ।
ਨਹਮਿਆਹ 3 : 5 (IRVPA)
ਇਸ ਤੋਂ ਅੱਗੇ ਤਕੋਈਆਂ ਨੇ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਸ਼ਰੀਫਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ।
ਨਹਮਿਆਹ 3 : 6 (IRVPA)
ਫਿਰ ਪੁਰਾਣੇ ਫਾਟਕ ਦੀ ਮੁਰੰਮਤ ਪਾਸੇਆਹ ਦੇ ਪੁੱਤਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ। ਉਨ੍ਹਾਂ ਨੇ ਉਸ ਦੀਆਂ ਕੜੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।
ਨਹਮਿਆਹ 3 : 7 (IRVPA)
ਉਨ੍ਹਾਂ ਤੋਂ ਅੱਗੇ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਜੋ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੀ ਰਾਜ ਗੱਦੀ ਵਿੱਚੋਂ ਸਨ, ਮੁਰੰਮਤ ਕੀਤੀ।
ਨਹਮਿਆਹ 3 : 8 (IRVPA)
ਉਨ੍ਹਾਂ ਤੋਂ ਅੱਗੇ ਹਰਹਯਾਹ ਦੇ ਪੁੱਤਰ ਉੱਜ਼ੀਏਲ ਅਤੇ ਹੋਰ ਸੁਨਿਆਰਾਂ ਨੇ ਮੁਰੰਮਤ ਕੀਤੀ, ਉਨ੍ਹਾਂ ਤੋਂ ਅੱਗੇ ਅਤਾਰਾਂ (ਅੱਤਰ ਬਣਾਉਣ ਵਾਲੇ) ਦੇ ਪੁੱਤਰਾਂ ਵਿੱਚੋਂ ਹਨਨਯਾਹ ਨੇ ਮੁਰੰਮਤ ਕੀਤੀ, ਅਤੇ ਉਨ੍ਹਾਂ ਨੇ ਚੌੜੀ ਕੰਧ ਤੱਕ ਯਰੂਸ਼ਲਮ ਨੂੰ ਬਣਾ ਦਿੱਤਾ।
ਨਹਮਿਆਹ 3 : 9 (IRVPA)
ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫ਼ਾਯਾਹ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਮੁਰੰਮਤ ਕੀਤੀ।
ਨਹਮਿਆਹ 3 : 10 (IRVPA)
ਇਸ ਤੋਂ ਅੱਗੇ ਹਰੂਮਫ਼ ਦੇ ਪੁੱਤਰ ਯਦਾਯਾਹ ਨੇ ਆਪਣੇ ਹੀ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹੱਟੂਸ਼ ਨੇ ਮੁਰੰਮਤ ਕੀਤੀ।
ਨਹਮਿਆਹ 3 : 11 (IRVPA)
ਹਾਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹਸ਼ੂਬ ਨੇ ਦੂਜੇ ਹਿੱਸੇ ਦੀ ਅਤੇ ਤੰਦੂਰਾਂ ਦੇ ਬੁਰਜ਼ ਦੀ ਮੁਰੰਮਤ ਕੀਤੀ।
ਨਹਮਿਆਹ 3 : 12 (IRVPA)
ਇਸ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਅਤੇ ਉਸ ਦੀਆਂ ਧੀਆਂ ਨੇ ਮੁਰੰਮਤ ਕੀਤੀ।
ਨਹਮਿਆਹ 3 : 14 (IRVPA)
ਵਾਦੀ ਦੇ ਫਾਟਕ ਦੀ ਮੁਰੰਮਤ ਹਨੂਨ ਅਤੇ ਜ਼ਾਨੋਅਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬਣਾਇਆ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਕੂੜਾ-ਫਾਟਕ ਤੱਕ ਇੱਕ ਹਜ਼ਾਰ ਹੱਥ ਲੰਮੀ ਕੰਧ ਬਣਾਈ।
ਨਹਮਿਆਹ 3 : 15 (IRVPA)
ਕੂੜਾ-ਫਾਟਕ ਦੀ ਮੁਰੰਮਤ ਰਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਬੈਤ ਹੱਕਾਰਮ ਦੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ। ਚਸ਼ਮੇ ਫਾਟਕ ਨੂੰ ਕਾਲਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਜੋ ਮਿਸਪਾਹ ਦੇ ਜ਼ਿਲ੍ਹੇ ਦਾ ਹਾਕਮ ਸੀ, ਮੁਰੰਮਤ ਕੀਤਾ। ਉਸ ਨੇ ਉਹ ਨੂੰ ਬਣਾਇਆ, ਛੱਤਿਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਉਸ ਨੇ ਹੀ ਸ਼ਾਹੀ ਬਾਗ਼ ਦੇ ਕੋਲ ਸ਼ੱਲਹ ਦੇ ਤਲਾਬ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤੱਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ, ਬਣਾਇਆ।
ਨਹਮਿਆਹ 3 : 16 (IRVPA)
ਇਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਜਿਹੜਾ ਬੈਤ ਸੂਰ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਿਸਤਾਨ ਦੇ ਸਾਹਮਣੇ ਅਤੇ ਬਣਾਏ ਹੋਏ ਤਲਾਬ ਅਤੇ ਸੂਰਬੀਰਾਂ ਦੇ ਘਰ ਤੱਕ ਮੁਰੰਮਤ ਕੀਤੀ।
ਨਹਮਿਆਹ 3 : 17 (IRVPA)
ਲੇਵੀ ਜਿਨ੍ਹਾਂ ਨੇ ਸ਼ਹਿਰਪਨਾਹ ਦੀ ਮੁਰੰਮਤ ਕੀਤੀ ਇਸ ਤੋਂ ਅੱਗੇ ਬਾਨੀ ਦੇ ਪੁੱਤਰ ਰਹੂਮ ਨੇ ਲੇਵੀਆਂ ਦੇ ਨਾਲ ਮੁਰੰਮਤ ਕੀਤੀ। ਉਨ੍ਹਾਂ ਤੋਂ ਅੱਗੇ ਹਸ਼ਬਯਾਹ ਨੇ ਜੋ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਆਪਣੇ ਇਲਾਕੇ ਦੀ ਮੁਰੰਮਤ ਕੀਤੀ।
ਨਹਮਿਆਹ 3 : 18 (IRVPA)
ਉਸ ਤੋਂ ਬਾਅਦ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤਰ ਬੱਵਈ* ਦੂਸਰਾ ਨਾਮ ਬਿੰਨੂਈ ਨੇ ਜਿਹੜਾ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ।
ਨਹਮਿਆਹ 3 : 19 (IRVPA)
ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ।
ਨਹਮਿਆਹ 3 : 20 (IRVPA)
ਉਸ ਤੋਂ ਅੱਗੇ ਦੂਜੇ ਹਿੱਸੇ ਦੀ ਮੁਰੰਮਤ ਜੋ ਉਸੇ ਮੋੜ ਤੋਂ ਲੈ ਕੇ ਅਲਯਾਸ਼ੀਬ ਪ੍ਰਧਾਨ ਜਾਜਕ ਦੇ ਘਰ ਦੇ ਦਰਵਾਜ਼ੇ ਤੱਕ ਸੀ, ਜ਼ੱਬਈ ਦੇ ਪੁੱਤਰ ਬਾਰੂਕ ਨੇ ਦਿਲ ਲਾ ਕੇ ਕੀਤੀ।
ਨਹਮਿਆਹ 3 : 21 (IRVPA)
ਇਸ ਤੋਂ ਅੱਗੇ ਇੱਕ ਹੋਰ ਹਿੱਸੇ ਦੀ ਮੁਰੰਮਤ ਅਰਥਾਤ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਉਸੇ ਦੇ ਘਰ ਦੇ ਆਖਿਰ ਤੱਕ, ਹਕੋਸ ਦੇ ਪੋਤਰੇ ਊਰਿੱਯਾਹ ਦੇ ਪੁੱਤਰ ਮਰੇਮੋਥ ਨੇ ਕੀਤੀ।
ਨਹਮਿਆਹ 3 : 22 (IRVPA)
ਜਾਜਕ ਜਿਨ੍ਹਾਂ ਨੇ ਸ਼ਹਿਰਪਨਾਹ ਦੀ ਮੁਰੰਮਤ ਕੀਤੀ ਇਸ ਤੋਂ ਬਾਅਦ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮੈਦਾਨੀ ਇਲਾਕਿਆਂ ਦੇ ਮਨੁੱਖ ਸਨ।
ਨਹਮਿਆਹ 3 : 23 (IRVPA)
ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਉਨ੍ਹਾਂ ਤੋਂ ਅੱਗੇ ਅਨਨਯਾਹ ਦੇ ਪੋਤਰੇ ਮਅਸੇਯਾਹ ਦੇ ਪੁੱਤਰ ਅਜ਼ਰਯਾਹ ਨੇ ਆਪਣੇ ਘਰ ਦੇ ਆਲੇ-ਦੁਆਲੇ ਮੁਰੰਮਤ ਕੀਤੀ।
ਨਹਮਿਆਹ 3 : 24 (IRVPA)
ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਸ਼ਹਿਰਪਨਾਹ ਦੇ ਮੋੜ ਤੱਕ ਸਗੋਂ ਉਸ ਦੀ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ।
ਨਹਮਿਆਹ 3 : 25 (IRVPA)
ਫਿਰ ਊਜ਼ਈ ਦੇ ਪੁੱਤਰ ਪਲਾਲ ਨੇ ਉਸੇ ਮੋੜ ਤੋਂ ਲੈ ਕੇ ਉਸ ਬੁਰਜ ਦੇ ਸਾਹਮਣੇ ਤੱਕ ਜੋ ਰਾਜਾ ਦੇ ਉੱਪਰਲੇ ਮਹਿਲ ਦੇ ਸਾਹਮਣਿਓਂ ਨਿੱਕਲਦਾ ਸੀ, ਜਿਹੜਾ ਕੈਦਖ਼ਾਨੇ ਦੇ ਵਿਹੜੇ ਦੇ ਨਾਲ ਸੀ, ਮੁਰੰਮਤ ਕੀਤੀ। ਉਸ ਤੋਂ ਬਾਅਦ ਪਰੋਸ਼ ਦੇ ਪੁੱਤਰ ਪਦਾਯਾਹ ਨੇ
ਨਹਮਿਆਹ 3 : 26 (IRVPA)
ਅਤੇ ਨਥੀਨੀਮ (ਭਵਨ ਦੇ ਸੇਵਕ) ਜੋ ਓਫ਼ਲ ਵਿੱਚ ਵੱਸਦੇ ਸਨ, ਉਨ੍ਹਾਂ ਨੇ ਜਲ-ਫਾਟਕ ਦੇ ਸਾਹਮਣੇ ਤੱਕ ਅਤੇ ਪੂਰਬ ਵੱਲ ਬਾਹਰ ਨਿੱਕਲੇ ਹੋਏ ਬੁਰਜ ਤੱਕ ਮੁਰੰਮਤ ਕੀਤੀ।
ਨਹਮਿਆਹ 3 : 27 (IRVPA)
ਉਨ੍ਹਾਂ ਤੋਂ ਅੱਗੇ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਜਿਹੜਾ ਬਾਹਰ ਨਿੱਕਲੇ ਹੋਏ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਓਫ਼ਲ ਦੀ ਕੰਧ ਤੱਕ ਸੀ।
ਨਹਮਿਆਹ 3 : 28 (IRVPA)
ਸ਼ਹਿਰਪਨਾਹ ਦੀ ਮੁਰੰਮਤ ਕਰਨ ਵਾਲੇ ਹੋਰ ਲੋਕ ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ।
ਨਹਮਿਆਹ 3 : 29 (IRVPA)
ਉਨ੍ਹਾਂ ਤੋਂ ਬਾਅਦ ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਤੋਂ ਅੱਗੇ ਪੂਰਬੀ ਫਾਟਕ ਦੇ ਰਾਖੇ ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਨੇ ਮੁਰੰਮਤ ਕੀਤੀ।
ਨਹਮਿਆਹ 3 : 30 (IRVPA)
ਇਸ ਤੋਂ ਅੱਗੇ ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਨੂਨ ਨੇ ਜਿਹੜਾ ਸਾਲਾਫ਼ ਦਾ ਛੇਵਾਂ ਪੁੱਤਰ ਸੀ, ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ।
ਨਹਮਿਆਹ 3 : 31 (IRVPA)
ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ,
ਨਹਮਿਆਹ 3 : 32 (IRVPA)
ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਲੈ ਕੇ ਭੇਡ-ਫਾਟਕ ਤੱਕ ਸੁਨਿਆਰਿਆਂ ਅਤੇ ਵਪਾਰੀਆਂ ਨੇ ਮੁਰੰਮਤ ਕੀਤੀ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32