ਗਿਣਤੀ 26 : 1 (IRVPA)
ਇਸਰਾਏਲੀਆਂ ਦੀ ਦੂਸਰੀ ਮਰਦਸ਼ੁਮਾਰੀ ਬਵਾ ਦੇ ਮਗਰੋਂ ਅਜਿਹਾ ਹੋਇਆ ਕਿ ਯਹੋਵਾਹ ਨੇ ਮੂਸਾ ਅਤੇ ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖਿਆ,
ਗਿਣਤੀ 26 : 2 (IRVPA)
ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਸਾਲ ਅਤੇ ਉੱਪਰ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸਰਾਏਲ ਵਿੱਚ ਯੁੱਧ ਕਰਨ ਯੋਗ ਹਨ।
ਗਿਣਤੀ 26 : 3 (IRVPA)
ਤਦ ਮੂਸਾ ਅਤੇ ਅਲਆਜ਼ਾਰ ਜਾਜਕ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ, ਉਨ੍ਹਾਂ ਨੂੰ ਬੋਲੇ,
ਗਿਣਤੀ 26 : 4 (IRVPA)
ਵੀਹ ਸਾਲ ਅਤੇ ਉੱਪਰ ਦੇ ਮਨੁੱਖਾਂ ਦੀ ਗਿਣਤੀ ਕਰੋ ਜਿਵੇਂ ਯਹੋਵਾਹ ਨੇ ਮੂਸਾ ਅਤੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ।
ਗਿਣਤੀ 26 : 5 (IRVPA)
ਰਊਬੇਨ ਇਸਰਾਏਲ ਦਾ ਪਹਿਲੌਠਾ। ਰਊਬੇਨ ਦੇ ਪੁੱਤਰ, ਹਨੋਕ ਤੋਂ ਹਨੋਕੀਆਂ ਦਾ ਪਰਿਵਾਰ, ਪੱਲੂ ਤੋਂ ਪੱਲੂਆਂ ਦਾ ਪਰਿਵਾਰ, ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ,
ਗਿਣਤੀ 26 : 6 (IRVPA)
ਕਰਮੀ ਤੋਂ ਕਰਮੀਆਂ ਦਾ ਪਰਿਵਾਰ
ਗਿਣਤੀ 26 : 7 (IRVPA)
ਇਹ ਰਊਬੇਨੀਆਂ ਦੇ ਪਰਿਵਾਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਉਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ।
ਗਿਣਤੀ 26 : 8 (IRVPA)
ਅਤੇ ਪੱਲੂ ਦਾ ਪੁੱਤਰ ਅਲੀਆਬ ਸੀ।
ਗਿਣਤੀ 26 : 9 (IRVPA)
ਅਤੇ ਅਲੀਆਬ ਦੇ ਪੁੱਤਰ ਨਮੂਏਲ, ਦਾਥਾਨ ਅਤੇ ਅਬੀਰਾਮ ਸਨ। ਇਹ ਉਹ ਦਾਥਾਨ ਅਤੇ ਅਬੀਰਾਮ ਸਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਝਗੜਾ ਕਰ ਰਹੇ ਸਨ ਜਦ ਉਹ ਯਹੋਵਾਹ ਦੇ ਵਿਰੁੱਧ ਝਗੜਦੇ ਸਨ।
ਗਿਣਤੀ 26 : 10 (IRVPA)
ਉਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਕੋਰਹ ਨਾਲ ਨਿਗਲ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ, ਤਾਂ ਉਹ ਇੱਕ ਨਿਸ਼ਾਨ ਹੋ ਗਏ।
ਗਿਣਤੀ 26 : 11 (IRVPA)
ਪਰ ਕੋਰਹ ਦੇ ਪੁੱਤਰ ਨਹੀਂ ਮਰੇ।
ਗਿਣਤੀ 26 : 12 (IRVPA)
ਸ਼ਿਮਓਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਨਮੂਏਲ ਤੋਂ ਨਮੂਏਲੀਆਂ ਦਾ ਪਰਿਵਾਰ, ਯਾਮੀਨ ਤੋਂ ਯਮੀਨੀਆਂ ਦਾ ਪਰਿਵਾਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ,
ਗਿਣਤੀ 26 : 13 (IRVPA)
ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਊਲ ਤੋਂ ਸ਼ਾਊਲੀਆਂ ਦਾ ਟੱਬਰ
ਗਿਣਤੀ 26 : 14 (IRVPA)
ਇਹ ਸ਼ਿਮਓਨੀਆਂ ਦੇ ਟੱਬਰ ਹਨ ਅਤੇ ਉਹ ਬਾਈ ਹਜ਼ਾਰ ਦੋ ਸੌ ਸਨ।
ਗਿਣਤੀ 26 : 15 (IRVPA)
ਗਾਦ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਫ਼ੋਨ ਤੋਂ ਸਫ਼ੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ,
ਗਿਣਤੀ 26 : 16 (IRVPA)
ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ,
ਗਿਣਤੀ 26 : 17 (IRVPA)
ਅਰੋਦ ਤੋਂ ਅਰੋਦੀਆਂ ਦਾ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ,
ਗਿਣਤੀ 26 : 18 (IRVPA)
ਇਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਇਹ ਚਾਲ੍ਹੀ ਹਜ਼ਾਰ ਪੰਜ ਸੌ ਸਨ।
ਗਿਣਤੀ 26 : 19 (IRVPA)
ਯਹੂਦਾਹ ਦੇ ਪੁੱਤਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ।
ਗਿਣਤੀ 26 : 20 (IRVPA)
ਯਹੂਦਾਹ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ,
ਗਿਣਤੀ 26 : 21 (IRVPA)
ਪਰਸ ਦੇ ਪੁੱਤਰ ਇਹ ਸਨ, ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਾਮੂਲ ਤੋਂ ਹਮੂਲੀਆਂ ਦਾ ਟੱਬਰ,
ਗਿਣਤੀ 26 : 22 (IRVPA)
ਇਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਉਹ ਛਿਹੱਤਰ ਹਜ਼ਾਰ ਪੰਜ ਸੌ ਸਨ।
ਗਿਣਤੀ 26 : 23 (IRVPA)
ਯਿੱਸਾਕਾਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਤੋਲਾ ਤੋਂ ਤੋਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ
ਗਿਣਤੀ 26 : 24 (IRVPA)
ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ
ਗਿਣਤੀ 26 : 25 (IRVPA)
ਇਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਉਹ ਚੌਂਹਠ ਹਜ਼ਾਰ ਤਿੰਨ ਸੌ ਸਨ।
ਗਿਣਤੀ 26 : 26 (IRVPA)
ਜ਼ਬੂਲੁਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ
ਗਿਣਤੀ 26 : 27 (IRVPA)
ਇਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਸੱਠ ਹਜ਼ਾਰ ਪੰਜ ਸੌ ਸਨ।
ਗਿਣਤੀ 26 : 28 (IRVPA)
ਯੂਸੁਫ਼ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਤੇ ਇਫ਼ਰਾਈਮ
ਗਿਣਤੀ 26 : 29 (IRVPA)
ਮਨੱਸ਼ਹ ਦੇ ਪੁੱਤਰ, ਮਾਕੀਰ ਤੋਂ ਮਾਕੀਰੀਆਂ ਦਾ ਟੱਬਰ, ਅਤੇ ਮਾਕੀਰ ਤੋਂ ਗਿਲਆਦ ਜੰਮਿਆ, ਗਿਲਆਦੀਆਂ ਦਾ ਟੱਬਰ
ਗਿਣਤੀ 26 : 30 (IRVPA)
ਇਹ ਗਿਲਆਦ ਦੇ ਪੁੱਤਰ, ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ
ਗਿਣਤੀ 26 : 31 (IRVPA)
ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ
ਗਿਣਤੀ 26 : 32 (IRVPA)
ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਅਤੇ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ
ਗਿਣਤੀ 26 : 33 (IRVPA)
ਅਤੇ ਸਲਾਫ਼ਹਾਦ ਹੇਫ਼ਰ ਦੇ ਪੁੱਤਰ ਕੋਲ ਪੁੱਤਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ ਸਨ।
ਗਿਣਤੀ 26 : 34 (IRVPA)
ਇਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਸਨ।
ਗਿਣਤੀ 26 : 35 (IRVPA)
ਇਫ਼ਰਾਈਮ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੁਥਲਹ ਤੋਂ ਸ਼ੁਥਲਹੀਆਂ ਦਾ ਟੱਬਰ, ਬੇਕੇਰ ਤੋਂ ਬੇਕੇਰਿਆਂ ਦਾ ਟੱਬਰ, ਤਹਨ ਤੋਂ ਤਹਨੀਆਂ ਦਾ ਟੱਬਰ
ਗਿਣਤੀ 26 : 36 (IRVPA)
ਅਤੇ ਇਹ ਸ਼ੁਥਲਹ ਦੇ ਪੁੱਤਰ ਸਨ, ਏਰਾਨ ਤੋਂ ਏਰਾਨੀਆਂ ਦਾ ਟੱਬਰ,
ਗਿਣਤੀ 26 : 37 (IRVPA)
ਇਹ ਇਫ਼ਰਾਈਮ ਦੇ ਪੁੱਤਰਾਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਬੱਤੀ ਹਜ਼ਾਰ ਪੰਜ ਸੌ ਸਨ। ਇਹ ਯੂਸੁਫ਼ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।
ਗਿਣਤੀ 26 : 38 (IRVPA)
ਬਿਨਯਾਮੀਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਬਲਾ ਤੋਂ ਬਲੀਆਂ ਦਾ ਟੱਬਰ ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ,
ਗਿਣਤੀ 26 : 39 (IRVPA)
ਸ਼ਫ਼ੂਫ਼ਾਮ ਤੋਂ ਸ਼ਫੂਫ਼ਾਮੀਆਂ ਦਾ ਟੱਬਰ, ਹੂਫ਼ਾਮ ਤੋਂ ਹੂਫ਼ਾਮੀਆਂ ਟੱਬਰ
ਗਿਣਤੀ 26 : 40 (IRVPA)
ਅਤੇ ਬਲਾ ਦੇ ਪੁੱਤਰ ਅਰਦ ਅਤੇ ਨਅਮਾਨ ਸਨ। ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ
ਗਿਣਤੀ 26 : 41 (IRVPA)
ਇਹ ਬਿਨਯਾਮੀਨ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੰਤਾਲੀ ਹਜ਼ਾਰ ਛੇ ਸੌ ਸਨ।
ਗਿਣਤੀ 26 : 42 (IRVPA)
ਦਾਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸ਼ੂਹਾਮ ਤੋਂ ਸ਼ੂਹਾਮੀਆਂ ਦਾ ਟੱਬਰ, ਇਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।
ਗਿਣਤੀ 26 : 43 (IRVPA)
ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਠ ਹਜ਼ਾਰ ਚਾਰ ਸੌ ਸਨ।
ਗਿਣਤੀ 26 : 44 (IRVPA)
ਆਸ਼ੇਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰੀਆਹ ਤੋਂ ਬਰੀਈਆਂ ਦਾ ਟੱਬਰ
ਗਿਣਤੀ 26 : 45 (IRVPA)
ਬਰੀਆਹ ਦੇ ਪੁੱਤਰ ਤੋਂ, ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ
ਗਿਣਤੀ 26 : 46 (IRVPA)
ਅਤੇ ਆਸ਼ੇਰ ਦੀ ਧੀ ਦਾ ਨਾਮ ਸਰਹ ਸੀ।
ਗਿਣਤੀ 26 : 47 (IRVPA)
ਇਹ ਆਸ਼ੇਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਤਿਰਵੰਜਾ ਹਜ਼ਾਰ ਚਾਰ ਸੌ ਸਨ।
ਗਿਣਤੀ 26 : 48 (IRVPA)
ਨਫ਼ਤਾਲੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਯਹਸਏਲ ਤੋਂ ਯਹਸਏਲੀਆਂ ਦਾ ਟੱਬਰ, ਗੂਨੀ ਤੋਂ ਗੂਨੀਆਂ ਦਾ ਟੱਬਰ
ਗਿਣਤੀ 26 : 49 (IRVPA)
ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ
ਗਿਣਤੀ 26 : 50 (IRVPA)
ਇਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ।
ਗਿਣਤੀ 26 : 51 (IRVPA)
ਗਿਣਤੀ 26 : 52 (IRVPA)
ਇਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ। ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
ਗਿਣਤੀ 26 : 53 (IRVPA)
ਇਨ੍ਹਾਂ ਦੀ ਜ਼ਮੀਨ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ
ਗਿਣਤੀ 26 : 54 (IRVPA)
ਬਹੁਤਿਆਂ ਲਈ ਤੂੰ ਵੱਡੀ ਜ਼ਮੀਨ ਦੇਈਂ। ਅਤੇ ਥੋੜ੍ਹਿਆਂ ਲਈ ਛੋਟੀ ਜ਼ਮੀਨ ਦੇਈਂ। ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ।
ਗਿਣਤੀ 26 : 55 (IRVPA)
ਤਾਂ ਵੀ ਚਿੱਠੀਆਂ ਪਾ ਕੇ ਧਰਤੀ ਵੰਡੀ। ਉਨ੍ਹਾਂ ਦੇ ਪੁਰਖਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਉਹ ਜ਼ਮੀਨ ਲੈਣ।
ਗਿਣਤੀ 26 : 56 (IRVPA)
ਚਿੱਠੀ ਪਾਉਣ ਨਾਲ ਜ਼ਮੀਨ ਬਹੁਤਿਆਂ ਅਤੇ ਥੋੜ੍ਹਿਆਂ ਵਿੱਚ ਵੰਡੀ ਜਾਵੇ।
ਗਿਣਤੀ 26 : 57 (IRVPA)
ਇਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ, ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ, ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ
ਗਿਣਤੀ 26 : 58 (IRVPA)
ਇਹ ਲੇਵੀ ਦੇ ਟੱਬਰ ਹਨ, ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੂਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ
ਗਿਣਤੀ 26 : 59 (IRVPA)
ਅਤੇ ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ ਅਤੇ ਉਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜੰਮੀ ਅਤੇ ਉਹ ਅਮਰਾਮ ਲਈ ਹਾਰੂਨ ਅਤੇ ਮੂਸਾ ਅਤੇ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ।
ਗਿਣਤੀ 26 : 60 (IRVPA)
ਅਤੇ ਹਾਰੂਨ ਲਈ ਨਾਦਾਬ, ਅਬੀਹੂ, ਅਲਆਜ਼ਾਰ, ਈਥਾਮਾਰ ਜੰਮੇ।
ਗਿਣਤੀ 26 : 61 (IRVPA)
ਅਤੇ ਨਾਦਾਬ ਅਤੇ ਅਬੀਹੂ ਮਰ ਗਏ ਜਦ ਉਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ।
ਗਿਣਤੀ 26 : 62 (IRVPA)
ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਆਦਮੀ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ। ਉਹ ਇਸਰਾਏਲੀਆਂ ਵਿੱਚ ਇਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਜ਼ਮੀਨ ਨਹੀਂ ਦਿੱਤੀ ਗਈ।
ਗਿਣਤੀ 26 : 63 (IRVPA)
ਇਹ ਉਹ ਹਨ ਜਿਹੜੇ ਮੂਸਾ ਅਤੇ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ।
ਗਿਣਤੀ 26 : 64 (IRVPA)
ਪਰ ਇਨ੍ਹਾਂ ਵਿੱਚ, ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ।
ਗਿਣਤੀ 26 : 65 (IRVPA)
ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਉਹ ਉਜਾੜ ਵਿੱਚ ਜ਼ਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਵੀ ਬਚਿਆ ਨਾ ਰਿਹਾ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65