ਫ਼ਿਲਿੱਪੀਆਂ 3 : 1 (IRVPA)
ਸੱਚੀ ਧਾਰਮਿਕਤਾ ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ। ਇਹ ਗੱਲਾਂ ਤੁਹਾਨੂੰ ਮੁੜ-ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ।
ਫ਼ਿਲਿੱਪੀਆਂ 3 : 2 (IRVPA)
ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ।
ਫ਼ਿਲਿੱਪੀਆਂ 3 : 3 (IRVPA)
ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ।
ਫ਼ਿਲਿੱਪੀਆਂ 3 : 4 (IRVPA)
ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ। ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ।
ਫ਼ਿਲਿੱਪੀਆਂ 3 : 5 (IRVPA)
ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ।
ਫ਼ਿਲਿੱਪੀਆਂ 3 : 6 (IRVPA)
ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ। ਬਿਵਸਥਾ ਦੀ ਧਾਰਮਿਕਤਾ ਦੀ ਪੁੱਛੋ ਤਾਂ ਨਿਰਦੋਸ਼।
ਫ਼ਿਲਿੱਪੀਆਂ 3 : 7 (IRVPA)
ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ।
ਫ਼ਿਲਿੱਪੀਆਂ 3 : 8 (IRVPA)
ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ।
ਫ਼ਿਲਿੱਪੀਆਂ 3 : 9 (IRVPA)
ਅਤੇ ਮੈਂ ਉਸ ਵਿੱਚ ਪਾਇਆ ਜਾਂਵਾਂ, ਅਤੇ ਮੇਰੀ ਆਪਣੀ ਧਾਰਮਿਕਤਾ ਨਾਲ ਨਹੀਂ, ਜਿਹੜਾ ਬਿਵਸਥਾ ਤੋਂ ਹੁੰਦੀ ਹੈ, ਸਗੋਂ ਉਸ ਧਾਰਮਿਕਤਾ ਦੇ ਨਾਲ, ਜੋ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਉਸ ਧਾਰਮਿਕਤਾ ਨਾਲ ਜੋ ਪਰਮੇਸ਼ੁਰ ਦੀ ਵੱਲੋਂ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਹੁੰਦੀ ਹੈ।
ਫ਼ਿਲਿੱਪੀਆਂ 3 : 10 (IRVPA)
ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ।
ਫ਼ਿਲਿੱਪੀਆਂ 3 : 11 (IRVPA)
ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ।
ਫ਼ਿਲਿੱਪੀਆਂ 3 : 12 (IRVPA)
ਨਿਸ਼ਾਨੇ ਦੇ ਵੱਲ ਦੌੜਨਾ ਇਹ ਨਹੀਂ ਕੀ ਮੈਂ ਪਾ ਚੁੱਕਿਆ ਹਾਂ ਜਾਂ ਸਿੱਧ ਹੋ ਚੁੱਕਿਆ ਹਾਂ ਪਰ ਮੈਂ ਓਸ ਨਿਸ਼ਾਨੇ ਪਿੱਛੇ ਚੱਲਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ।
ਫ਼ਿਲਿੱਪੀਆਂ 3 : 13 (IRVPA)
ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ,
ਫ਼ਿਲਿੱਪੀਆਂ 3 : 14 (IRVPA)
ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।
ਫ਼ਿਲਿੱਪੀਆਂ 3 : 15 (IRVPA)
ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖ਼ਿਆਲ ਰੱਖੀਏ ਅਤੇ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖ਼ਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਵੀ ਪਰਗਟ ਕਰ ਦੇਵੇਗਾ।
ਫ਼ਿਲਿੱਪੀਆਂ 3 : 16 (IRVPA)
ਪਰ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਉਸੇ ਦੇ ਅਨੁਸਾਰ ਚੱਲੀਏ।
ਫ਼ਿਲਿੱਪੀਆਂ 3 : 17 (IRVPA)
ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ।
ਫ਼ਿਲਿੱਪੀਆਂ 3 : 18 (IRVPA)
ਕਿਉਂਕਿ ਬਹੁਤੇ ਅਜਿਹੇ ਚੱਲਣ ਵਾਲੇ ਹਨ ਜਿੰਨ੍ਹਾ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਹੰਝੂਆਂ ਨਾਲ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ।
ਫ਼ਿਲਿੱਪੀਆਂ 3 : 19 (IRVPA)
ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।
ਫ਼ਿਲਿੱਪੀਆਂ 3 : 20 (IRVPA)
ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।
ਫ਼ਿਲਿੱਪੀਆਂ 3 : 21 (IRVPA)
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।
❮
❯
1
2
3
4
5
6
7
8
9
10
11
12
13
14
15
16
17
18
19
20
21