ਅਮਸਾਲ 7 : 1 (IRVPA)
ਹੇ ਮੇਰੇ ਪੁੱਤਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ।
ਅਮਸਾਲ 7 : 2 (IRVPA)
ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹਿ, ਅਤੇ ਮੇਰੀ ਸਿੱਖਿਆ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ।
ਅਮਸਾਲ 7 : 3 (IRVPA)
ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ।
ਅਮਸਾਲ 7 : 4 (IRVPA)
ਬੁੱਧ ਨੂੰ ਆਖ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਆਖ, ਤੂੰ ਮੇਰੀ ਸਾਥਣ ਹੈਂ,
ਅਮਸਾਲ 7 : 5 (IRVPA)
ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਈ ਰੱਖਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ।
ਅਮਸਾਲ 7 : 6 (IRVPA)
ਇੱਕ ਉਦਾਰਹਣ ਮੈਂ ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ ਵੇਖਿਆ,
ਅਮਸਾਲ 7 : 7 (IRVPA)
ਤਾਂ ਮੈਂ ਭੋਲਿਆਂ ਵਿੱਚੋਂ, ਇੱਕ ਨਿਰਬੁੱਧ ਗੱਭਰੂ ਜੁਆਨ ਵੇਖਿਆ,
ਅਮਸਾਲ 7 : 8 (IRVPA)
ਉਹ ਉਸ ਔਰਤ ਦੇ ਘਰ ਦੀ ਨੁੱਕਰ ਦੇ ਨੇੜ੍ਹੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜ੍ਹਿਆ,
ਅਮਸਾਲ 7 : 9 (IRVPA)
ਦਿਨ ਢਲੇ, ਸ਼ਾਮ ਦੇ ਵੇਲੇ, ਅਤੇ ਕਾਲੀ ਰਾਤ ਦੇ ਹਨੇਰੇ ਵਿੱਚ।
ਅਮਸਾਲ 7 : 10 (IRVPA)
ਤਾਂ ਵੇਖੋ, ਇੱਕ ਔਰਤ ਉਸ ਨੂੰ ਆ ਮਿਲੀ, ਜਿਸ ਦਾ ਭੇਸ ਕੰਜਰੀ ਦੇ ਭੇਸ ਜਿਹਾ ਸੀ ਅਤੇ ਉਹ ਮਨਮੋਹਣੀ ਸੀ।
ਅਮਸਾਲ 7 : 11 (IRVPA)
ਉਹ ਬੜਬੋਲੀ ਅਤੇ ਮਨ-ਮੱਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ।
ਅਮਸਾਲ 7 : 12 (IRVPA)
ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ, ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।
ਅਮਸਾਲ 7 : 13 (IRVPA)
ਸੋ ਉਹ ਨੇ ਉਸ ਨੂੰ ਫੜ੍ਹ ਕੇ ਉਸ ਨੂੰ ਚੁੰਮ ਲਿਆ, ਅਤੇ ਬੇਸ਼ਰਮੀ ਨਾਲ ਉਸ ਨੂੰ ਆਖਿਆ,
ਅਮਸਾਲ 7 : 14 (IRVPA)
ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ।
ਅਮਸਾਲ 7 : 15 (IRVPA)
ਇਸੇ ਲਈ ਮੈਂ ਤੈਨੂੰ ਮਿਲਣ ਅਤੇ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ।
ਅਮਸਾਲ 7 : 16 (IRVPA)
ਮੈਂ ਆਪਣੀ ਸੇਜ਼ ਉੱਤੇ ਪਲੰਗ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ:
ਅਮਸਾਲ 7 : 17 (IRVPA)
ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ ਅਤੇ ਦਾਲਚੀਨੀ ਛਿੜਕੀ ਹੈ।
ਅਮਸਾਲ 7 : 18 (IRVPA)
ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਲਾਡ-ਪਿਆਰ ਨਾਲ ਅਸੀਂ ਜੀ ਬਹਿਲਾਈਏ,
ਅਮਸਾਲ 7 : 19 (IRVPA)
ਕਿਉਂ ਜੋ ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਦੂਰ ਦੇਸ਼ ਦੇ ਸਫ਼ਰ ਤੇ ਗਿਆ ਹੋਇਆ ਹੈ।
ਅਮਸਾਲ 7 : 20 (IRVPA)
ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।
ਅਮਸਾਲ 7 : 21 (IRVPA)
ਉਹ ਨੇ ਆਪਣੀਆਂ ਬਾਹਲੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲ੍ਹਾਂ ਦੇ ਲੱਲੋ-ਪੱਤੋ ਨਾਲ ਧੱਕੋ-ਧੱਕੀ ਉਹ ਨੂੰ ਲੈ ਗਈ।
ਅਮਸਾਲ 7 : 22 (IRVPA)
ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲ਼ਦ ਵੱਢੇ ਜਾਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਸਜ਼ਾ ਲਈ ਜਾਵੇ,
ਅਮਸਾਲ 7 : 23 (IRVPA)
ਜਦ ਤੱਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨੇ, ਜਿਵੇਂ ਪੰਛੀ ਫਾਹੀ ਵੱਲ ਨੂੰ ਛੇਤੀ ਨਾਲ ਜਾਵੇ, ਅਤੇ ਨਹੀਂ ਜਾਣਦਾ ਭਈ ਇਹ ਉਹ ਉਸ ਦੀ ਜਾਨ ਲੈਣ ਲਈ ਹੈ।
ਅਮਸਾਲ 7 : 24 (IRVPA)
ਹੁਣ ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਧਿਆਨ ਲਾਓ।
ਅਮਸਾਲ 7 : 25 (IRVPA)
ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਮਾਰਗਾਂ ਵਿੱਚ ਨਾ ਭਟਕਦਾ ਫਿਰੀਂ,
ਅਮਸਾਲ 7 : 26 (IRVPA)
ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ!
ਅਮਸਾਲ 7 : 27 (IRVPA)
ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵੱਲ ਲੈ ਜਾਂਦਾ ਹੈ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27