ਜ਼ਬੂਰ 10 : 1 (IRVPA)
ਨਿਆਂ ਲਈ ਪ੍ਰਾਰਥਨਾ ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈ?
ਜ਼ਬੂਰ 10 : 2 (IRVPA)
ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦੇ ਪਿਛੇ ਪੈ ਜਾਂਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਨ੍ਹਾਂ ਵਿੱਚ ਉਹ ਆਪ ਫਸ ਜਾਣ!
ਜ਼ਬੂਰ 10 : 3 (IRVPA)
ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ-ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।
ਜ਼ਬੂਰ 10 : 4 (IRVPA)
ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ੁਰ ਨੂੰ ਨਹੀਂ ਭਾਲੇਗਾ, ਉਸ ਦਾ ਵਿਚਾਰ ਇਹ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ।
ਜ਼ਬੂਰ 10 : 5 (IRVPA)
ਉਸ ਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ ਤੇਰੇ ਨਿਆਂ ਉਸ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ।
ਜ਼ਬੂਰ 10 : 6 (IRVPA)
ਉਹ ਆਪਣੇ ਮਨ ਵਿੱਚ ਆਖਦਾ ਹੈ ਕਿ ਮੈਂ ਕਦੇ ਨਾ ਡੋਲਾਂਗਾ ਪੀੜ੍ਹੀਓਂ ਪੀੜ੍ਹੀ ਮੈਂ ਦੁੱਖ ਵਿੱਚ ਨਾ ਡੋਲਾਂਗਾ।
ਜ਼ਬੂਰ 10 : 7 (IRVPA)
ਉਹ ਦਾ ਮੂੰਹ ਸਰਾਪ, ਛਲ ਅਤੇ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਤੇ ਬਦੀ ਹੈ।
ਜ਼ਬੂਰ 10 : 8 (IRVPA)
ਉਹ ਪਿੰਡਾਂ ਦੇ ਓਹਲਿਆਂ ਵਿੱਚ ਬੈਠਦਾ ਹੈ, ਉਹ ਗੁਪਤ ਥਾਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, ਉਹ ਦੀਆਂ ਅੱਖੀਆਂ ਅਨਾਥਾਂ ਦੀ ਤਾਕ ਵਿੱਚ ਲੱਗੀਆਂ ਹੋਈਆਂ ਹਨ।
ਜ਼ਬੂਰ 10 : 9 (IRVPA)
ਜਿਵੇਂ ਬੱਬਰ ਸ਼ੇਰ ਆਪਣੇ ਘੁਰਨੇ ਵਿੱਚ, ਉਸੇ ਤਰ੍ਹਾਂ ਉਹ ਆਪਣੇ ਗੁਪਤ ਥਾਵਾਂ ਵਿੱਚ ਬੈਠਾ ਰਹਿੰਦਾ ਹੈ, ਉਹ ਮਸਕੀਨਾਂ ਨੂੰ ਫੜ੍ਹਨ ਲਈ ਛਹਿ ਵਿੱਚ ਬੈਠਦਾ ਹੈ, ਉਹ ਮਸਕੀਨ ਨੂੰ ਆਪਣੇ ਜਾਲ਼ ਵਿੱਚ ਫੜ੍ਹ ਲੈਂਦਾ ਹੈ।
ਜ਼ਬੂਰ 10 : 10 (IRVPA)
ਉਹ ਦਾਬਾ ਮਾਰ ਕੇ ਝੁੱਕ ਜਾਂਦਾ ਹੈ, ਅਨਾਥ ਉਹ ਦੇ ਬਲ ਵਾਲੇ ਹੱਥਾਂ ਨਾਲ ਡਿੱਗ ਪੈਂਦੇ ਹਨ।
ਜ਼ਬੂਰ 10 : 11 (IRVPA)
ਉਸ ਆਪਣੇ ਮਨ ਵਿੱਚ ਆਖਿਆ ਹੈ ਜੋ ਪਰਮੇਸ਼ੁਰ ਭੁੱਲ ਗਿਆ ਹੈ, ਉਸ ਨੇ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ।
ਜ਼ਬੂਰ 10 : 12 (IRVPA)
ਉੱਠ, ਹੇ ਯਹੋਵਾਹ! ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ।
ਜ਼ਬੂਰ 10 : 13 (IRVPA)
ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਣਿਆ ਹੈ, ਅਤੇ ਆਪਣੇ ਮਨ ਵਿੱਚ ਆਖਿਆ ਕਿ ਤੂੰ ਪੁੱਛ-ਗਿੱਛ ਨਹੀਂ ਕਰੇਂਗਾ?
ਜ਼ਬੂਰ 10 : 14 (IRVPA)
ਤੂੰ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਤੇ ਡਾਹ ਉੱਤੇ ਨਿਗਾਹ ਰੱਖਦਾ ਹੈ, ਕਿ ਆਪਣੇ ਹੀ ਹੱਥ ਵਿੱਚ ਲੈ ਲਵੇ, ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈ।
ਜ਼ਬੂਰ 10 : 15 (IRVPA)
ਦੁਸ਼ਟ ਦੀ ਬਾਂਹ ਭੰਨ ਸੁੱਟ! ਦੁਸ਼ਟ ਦੀ ਬਦੀ ਨੂੰ ਭਾਲ ਜਦ ਤੱਕ ਕੁਝ ਹੋਰ ਨਾ ਲੱਭੇ।
ਜ਼ਬੂਰ 10 : 16 (IRVPA)
ਯਹੋਵਾਹ ਜੁੱਗੋ-ਜੁੱਗ ਪਾਤਸ਼ਾਹ ਹੈ। ਪਰਾਈਆਂ ਕੌਮਾਂ ਉਸ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ।
ਜ਼ਬੂਰ 10 : 17 (IRVPA)
ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਹਨਾਂ ਦੇ ਮਨਾਂ ਨੂੰ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਗਾ
ਜ਼ਬੂਰ 10 : 18 (IRVPA)
ਤਾਂ ਜੋ ਤੂੰ ਯਤੀਮ ਅਤੇ ਸਤਾਏ ਹੋਏ ਦਾ ਨਿਆਂ ਕਰੇਂ, ਜੋ ਇਨਸਾਨ ਜਿਹੜਾ ਮਿੱਟੀ ਦਾ ਹੈ ਫਿਰ ਕਦੀ ਅਨ੍ਹੇਰ ਨਾ ਕਰੇ।
❮
❯
1
2
3
4
5
6
7
8
9
10
11
12
13
14
15
16
17
18