ਜ਼ਬੂਰ 121 : 1 (IRVPA)
ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ ਯਾਤਰਾ ਦਾ ਗੀਤ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ?
ਜ਼ਬੂਰ 121 : 2 (IRVPA)
ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
ਜ਼ਬੂਰ 121 : 3 (IRVPA)
ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖ਼ਾ ਨਾ ਉਂਘਲਾਵੇਗਾ,
ਜ਼ਬੂਰ 121 : 4 (IRVPA)
ਵੇਖ, ਇਸਰਾਏਲ ਦਾ ਰਾਖ਼ਾ ਨਾ ਉਂਘਲਾਵੇਗਾ ਨਾ ਸੌਵੇਂਗਾ!
ਜ਼ਬੂਰ 121 : 5 (IRVPA)
ਯਹੋਵਾਹ ਤੇਰਾ ਰਾਖ਼ਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ।
ਜ਼ਬੂਰ 121 : 6 (IRVPA)
ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ।
ਜ਼ਬੂਰ 121 : 7 (IRVPA)
ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ।
ਜ਼ਬੂਰ 121 : 8 (IRVPA)
ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ!

1 2 3 4 5 6 7 8