ਜ਼ਬੂਰ 148 : 1 (IRVPA)
{ਸਾਰੀ ਸ੍ਰਿਸ਼ਟੀ ਪਰਮੇਸ਼ੁਰ ਦੀ ਉਸਤਤ ਕਰੇ} [PS] ਹਲਲੂਯਾਹ! ਅਕਾਸ਼ੋਂ ਯਹੋਵਾਹ ਦੀ ਉਸਤਤ ਕਰੋ, ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ!
ਜ਼ਬੂਰ 148 : 2 (IRVPA)
ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, ਹੇ ਉਹ ਦੀਓ ਸਾਰੀਓ ਸੈਨਾਵੋ, ਉਹ ਦੀ ਉਸਤਤ ਕਰੋ!
ਜ਼ਬੂਰ 148 : 3 (IRVPA)
ਹੇ ਸੂਰਜ ਤੇ ਚੰਦ, ਉਹ ਦੀ ਉਸਤਤ ਕਰੋ, ਹੇ ਸਾਰੇ ਰੌਸ਼ਨ ਤਾਰਿਓ, ਉਹ ਦੀ ਉਸਤਤ ਕਰੋ!
ਜ਼ਬੂਰ 148 : 4 (IRVPA)
ਹੇ ਅਕਾਸ਼ਾਂ ਦੇ ਅਕਾਸ਼ੋ, ਉਹ ਦੀ ਉਸਤਤ ਕਰੋ, ਨਾਲੇ ਪਾਣੀ ਜਿਹੜੇ ਅਕਾਸ਼ਾਂ ਦੇ ਉੱਤੇ ਹਨ!
ਜ਼ਬੂਰ 148 : 5 (IRVPA)
ਇਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ,
ਜ਼ਬੂਰ 148 : 6 (IRVPA)
ਅਤੇ ਉਸ ਉਨ੍ਹਾਂ ਨੂੰ ਸਦਾ ਲਈ ਸਥਿਰ ਕੀਤਾ, ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ।
ਜ਼ਬੂਰ 148 : 7 (IRVPA)
ਹੇ ਜਲ ਜੰਤੂਓ ਤੇ ਸਾਰੀਓ ਡੁੰਘਿਆਈਓ, ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ!
ਜ਼ਬੂਰ 148 : 8 (IRVPA)
ਅੱਗ [* ਬਿਜਲੀ ਦੀ ਗਰਜਣ ] ਅਤੇ ਗੜ੍ਹੇ, ਬਰਫ਼ ਤੇ ਧੁੰਦ, ਤੂਫਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ,
ਜ਼ਬੂਰ 148 : 9 (IRVPA)
ਪਰਬਤ ਤੇ ਸਾਰੇ ਟਿੱਬੇ, ਫਲਦਾਰ ਬਿਰਛ ਤੇ ਸਾਰੇ ਦਿਆਰ,
ਜ਼ਬੂਰ 148 : 10 (IRVPA)
ਦਰਿੰਦੇ ਤੇ ਸਾਰੇ ਡੰਗਰ, ਘਿੱਸਰਨ ਵਾਲੇ ਤੇ ਪੰਖ ਪੰਛੀ,
ਜ਼ਬੂਰ 148 : 11 (IRVPA)
ਧਰਤੀ ਦੇ ਰਾਜੇ ਤੇ ਸਾਰੀਆਂ ਉੱਮਤਾਂ, ਸਰਦਾਰ ਤੇ ਧਰਤੀ ਦੇ ਨਿਆਈਂ,
ਜ਼ਬੂਰ 148 : 12 (IRVPA)
ਗੱਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ,
ਜ਼ਬੂਰ 148 : 13 (IRVPA)
ਇਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ,
ਜ਼ਬੂਰ 148 : 14 (IRVPA)
ਅਤੇ ਉਹ ਨੇ ਆਪਣੀ ਪਰਜਾ ਦੇ ਸਿੰਗ ਨੂੰ ਉੱਚਾ ਕੀਤਾ, ਇਹ ਉਹ ਦੇ ਸਾਰੇ ਸੰਤਾਂ ਲਈ ਉਸਤਤ ਦਾ ਕਾਰਨ ਹੈ, ਅਰਥਾਤ ਇਸਰਾਏਲੀਆਂ ਲਈ, ਜਿਹੜੇ ਉਹ ਦੇ ਨੇੜੇ ਦੇ ਲੋਕ ਹਨ, - ਹਲਲੂਯਾਹ! [PE]
❮
❯