ਜ਼ਬੂਰ 4 : 1 (IRVPA)
{ਸਹਾਇਤਾ ਦੇ ਲਈ ਸ਼ਾਮ ਦੀ ਪ੍ਰਾਰਥਨਾ} [PS] ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇ, ਹੇ ਮੇਰੇ ਧਰਮ ਦੇ ਪਰਮੇਸ਼ੁਰ। ਜਦ ਮੈਂ ਮੁਸੀਬਤ ਵਿੱਚ ਸੀ, ਤੂੰ ਮੈਨੂੰ ਖੁੱਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ।
ਜ਼ਬੂਰ 4 : 2 (IRVPA)
ਹੇ ਮਨੁੱਖ ਦੇ ਪੁੱਤਰੋ, ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ? ਸਲਹ।
ਜ਼ਬੂਰ 4 : 3 (IRVPA)
ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ। ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ।
ਜ਼ਬੂਰ 4 : 4 (IRVPA)
ਕੰਬ ਜਾਓ ਅਤੇ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ। ਸਲਹ।
ਜ਼ਬੂਰ 4 : 5 (IRVPA)
ਧਰਮ ਦੇ ਬਲੀਦਾਨ ਚੜਾਓ, ਅਤੇ ਯਹੋਵਾਹ ਉੱਤੇ ਆਸ ਰੱਖੋ।
ਜ਼ਬੂਰ 4 : 6 (IRVPA)
ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁਝ ਭਲਿਆਈ ਵਿਖਾਵੇਗਾ? ਹੇ ਯਹੋਵਾਹ, ਆਪਣੇ ਮੁੱਖੜੇ ਨੂੰ ਸਾਡੇ ਉੱਤੇ ਚਮਕਾ।
ਜ਼ਬੂਰ 4 : 7 (IRVPA)
ਤੂੰ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਦਾਣੇ ਅਤੇ ਦਾਖਰਸ ਬਹੁਤ ਹੋ ਗਏ ਹਨ, ਵਧੇਰੇ ਅਨੰਦ ਪਾ ਦਿੱਤਾ ਹੈ।
ਜ਼ਬੂਰ 4 : 8 (IRVPA)
ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਂਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਸ਼ਾਂਤੀ ਵਿੱਚ ਵਸਾਉਂਦਾ ਹੈਂ। [PE]

1 2 3 4 5 6 7 8

BG:

Opacity:

Color:


Size:


Font: