ਜ਼ਬੂਰ 41 : 1 (IRVPA)
{ਰੋਗੀ ਵਿਅਕਤੀ ਦੀ ਪ੍ਰਾਰਥਨਾ} [PS] ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ।
ਜ਼ਬੂਰ 41 : 2 (IRVPA)
ਯਹੋਵਾਹ ਉਹ ਦੀ ਪਾਲਣਾ ਕਰੇਗਾ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।
ਜ਼ਬੂਰ 41 : 3 (IRVPA)
ਯਹੋਵਾਹ ਉਹ ਦੀ ਬਿਮਾਰੀ ਦੇ ਬਿਸਤਰ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।
ਜ਼ਬੂਰ 41 : 4 (IRVPA)
ਮੈ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।
ਜ਼ਬੂਰ 41 : 5 (IRVPA)
ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, ਕਿ ਉਹ ਕਦੋਂ ਮਰੇਗਾ ਅਤੇ ਉਹਦਾ ਨਾਮ ਕਦੋਂ ਮਿਟੇਗਾ?
ਜ਼ਬੂਰ 41 : 6 (IRVPA)
ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਂਵੇਂ ਗੱਪਾਂ ਮਾਰਦਾ ਹੈ। ਉਸਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।
ਜ਼ਬੂਰ 41 : 7 (IRVPA)
ਮੇਰੇ ਸਭ ਵੈਰ ਰੱਖਣ ਵਾਲੇ ਮਿਲ ਕੇ ਮੇਰੇ ਵਿਰੁੱਧ ਚੁਗਲੀ ਕਰਦੇ ਹਨ, ਮੇਰੇ ਵਿਰੁੱਧ ਉਹ ਉਪਾਓ ਲੱਭਦੇ ਹਨ।
ਜ਼ਬੂਰ 41 : 8 (IRVPA)
ਉਹ ਬੋਲਦੇ ਹਨ ਕਿ ਉਸ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ।
ਜ਼ਬੂਰ 41 : 9 (IRVPA)
ਸਗੋਂ ਮੇਰਾ ਸਾਥੀ ਜਿਸ ਦੇ ਉੱਤੇ ਮੇਰਾ ਭਰੋਸਾ ਸੀ, ਅਤੇ ਜਿਸ ਨੇ ਮੇਰੇ ਨਾਲ ਰੋਟੀ ਖਾਧੀ, ਉਸ ਨੇ ਮੇਰੇ ਵਿਰੁੱਧ ਆਪਣੀ ਲੱਤ ਚੁੱਕੀ ਹੈ।
ਜ਼ਬੂਰ 41 : 10 (IRVPA)
ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰਕੇ ਮੈਨੂੰ ਖੜ੍ਹਾ ਕਰ, ਕਿ ਮੈਂ ਉਨ੍ਹਾਂ ਕੋਲੋਂ ਬਦਲਾ ਲਵਾਂ।
ਜ਼ਬੂਰ 41 : 11 (IRVPA)
ਇਸ ਤੋਂ ਮੈਂ ਜਾਣਦਾ ਹਾਂ ਕਿ ਤੂੰ ਮੈਥੋਂ ਪਰਸੰਨ ਹੈਂ, ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ।
ਜ਼ਬੂਰ 41 : 12 (IRVPA)
ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ, ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ।
ਜ਼ਬੂਰ 41 : 13 (IRVPA)
ਆਦ ਤੋਂ ਅੰਤ ਤੱਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫਿਰ ਆਮੀਨ। [PE]
❮
❯