ਜ਼ਬੂਰ 45 : 1 (IRVPA)
ਰਾਜਾ ਦੇ ਲਈ ਵਿਆਹ ਦਾ ਗੀਤ *ਪ੍ਰਧਾਨ ਵਜਾਉਣ ਵਾਲੇ ਦੇ ਲਈ। ਸ਼ੇਸ਼ਨੀਮ ਰਾਗ ਦੇ ਵਿੱਚ ਕੋਰਹ ਵੰਸ਼ੀਆਂ ਦਾ ਮਸ਼ਕੀਲ। ਪ੍ਰੇਮ ਦਾ ਗੀਤ। *ਮੇਰਾ ਮਨ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ, ਉਹ ਮੈਂ ਸੁਣਾਉਂਦਾ ਹਾਂ, ਮੇਰੀ ਜੀਭ ਮਾਹਿਰ ਲਿਖਾਰੀ ਦੀ ਲੇਖਣੀ ਹੈ।
ਜ਼ਬੂਰ 45 : 2 (IRVPA)
ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈਂ, ਤੇਰਿਆਂ ਬੁੱਲ੍ਹਾਂ ਵਿੱਚ ਦਯਾ ਭਰੀ ਹੋਈ ਹੈ, ਇਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ।
ਜ਼ਬੂਰ 45 : 3 (IRVPA)
ਮਹਾਨ ਰਾਜਾ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, ਉਹ ਤੇਰਾ ਤੇਜ ਅਤੇ ਤੇਰੀ ਮਹਿਮਾ ਹੈ।
ਜ਼ਬੂਰ 45 : 4 (IRVPA)
ਅਤੇ ਆਪਣੀ ਮਹਿਮਾ ਨਾਲ ਸਚਿਆਈ, ਕੋਮਲਤਾਈ ਅਤੇ ਧਰਮ ਦੇ ਨਮਿੱਤ ਸਵਾਰ ਹੋ ਕੇ ਸਫ਼ਲ ਹੋ, ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ!
ਜ਼ਬੂਰ 45 : 5 (IRVPA)
ਤੇਰੇ ਤੀਰ ਤਿੱਖੇ ਹਨ, ਕੌਮਾਂ ਤੇਰੇ ਅੱਗੇ ਡਿੱਗਦੀਆਂ ਹਨ, ਉਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ।
ਜ਼ਬੂਰ 45 : 6 (IRVPA)
ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ[* ਹੇ ਪਰਮੇਸ਼ੁਰ ਤੇਰਾ ਸਿੰਘਾਸਣ ਤੇਰਾ ਹੀ ਹੈ l ] ਹੈ, ਤੇਰੇ ਰਾਜ ਦਾ ਆੱਸਾ ਸਿਧਿਆਈ ਦਾ ਆੱਸਾ ਹੈ!
ਜ਼ਬੂਰ 45 : 7 (IRVPA)
ਤੂੰ ਧਰਮ ਨਾਲ ਪ੍ਰੇਮ, ਬਦੀ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।
ਜ਼ਬੂਰ 45 : 8 (IRVPA)
ਤੇਰੇ ਸਾਰੇ ਬਸਤਰ ਤੋਂ ਮੁਰ, ਅਗਰ ਅਤੇ ਤੇਜ ਪੱਤਰ ਦੀ ਖੁਸ਼ਬੂ ਆਉਂਦੀ ਹੈ, ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ।
ਜ਼ਬੂਰ 45 : 9 (IRVPA)
ਤੇਰੀਆਂ ਪਤਵੰਤ ਇਸਤਰੀਆਂ ਵਿੱਚੋਂ ਰਾਜਕੁਮਾਰੀਆਂ ਵੀ ਹਨ, ਰਾਣੀ ਤੇਰੇ ਸੱਜੇ ਹੱਥ ਉੱਤੇ ਓਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜ੍ਹੀ ਹੈ।
ਜ਼ਬੂਰ 45 : 10 (IRVPA)
ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ!
ਜ਼ਬੂਰ 45 : 11 (IRVPA)
ਤਦ ਪਾਤਸ਼ਾਹ ਤੇਰੇ ਸੁਹੱਪਣ ਤੋਂ ਮੋਹਿਤ ਹੋਵੇਗਾ, ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ।
ਜ਼ਬੂਰ 45 : 12 (IRVPA)
ਅਤੇ ਸੂਰ ਦੇਸ ਦੇ ਲੋਕ ਭੇਟ ਨਾਲ ਹਾਜ਼ਰ ਹੋਣਗੇ, ਲੋਕਾਂ ਦੇ ਧਨਵਾਨ ਤੇਰੀ ਕਿਰਪਾ ਦੇ ਲਈ ਬੇਨਤੀ ਕਰਨਗੇ।
ਜ਼ਬੂਰ 45 : 13 (IRVPA)
ਰਾਜਕੁਮਾਰੀ ਮਹਿਲ ਵਿੱਚ ਬਹੁਤ ਤੇਜ਼ਵੰਤ ਹੈ, ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ।
ਜ਼ਬੂਰ 45 : 14 (IRVPA)
ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਉਹ ਪਾਤਸ਼ਾਹ ਕੋਲ ਪਹੁੰਚਾਈ ਜਾਵੇਗੀ, ਉਹ ਦੀਆਂ ਕੁਆਰੀਆਂ ਸਹੇਲੀਆਂ ਉਹ ਦੇ ਪਿੱਛੇ-ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ।
ਜ਼ਬੂਰ 45 : 15 (IRVPA)
ਓਹ ਅਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ, ਓਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ।
ਜ਼ਬੂਰ 45 : 16 (IRVPA)
ਤੇਰੇ ਪੁਰਖਿਆਂ ਦੇ ਥਾਂ ਤੇਰੇ ਪੁੱਤਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ।
ਜ਼ਬੂਰ 45 : 17 (IRVPA)
ਮੈਂ ਪੀੜ੍ਹੀਓਂ ਪੀੜੀ ਤੇਰਾ ਨਾਮ ਸਿਮਰਨ ਕਰਾਵਾਂਗਾ, ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ।

1 2 3 4 5 6 7 8 9 10 11 12 13 14 15 16 17