ਜ਼ਬੂਰ 49 : 1 (IRVPA)
ਧਨ ਉੱਤੇ ਭਰੋਸਾ ਰੱਖਣ ਦੀ ਮੂਰਖਤਾ *ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ। *ਹੇ ਸਾਰੇ ਲੋਕੋ, ਇਹ ਸੁਣੋ, ਹੇ ਜਗਤ ਦੇ ਸਾਰੇ ਵਾਸੀਓ ਕੰਨ ਲਾਓ!
ਜ਼ਬੂਰ 49 : 2 (IRVPA)
ਕੀ ਊਚ, ਕੀ ਨੀਚ, ਧਨੀ ਅਤੇ ਕੰਗਾਲ ਇਕੱਠੇ।
ਜ਼ਬੂਰ 49 : 3 (IRVPA)
ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ, ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।
ਜ਼ਬੂਰ 49 : 4 (IRVPA)
ਮੈਂ ਆਪਣੇ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ, ਮੈਂ ਬਰਬਤ ਨਾਲ ਆਪਣਾ ਭੇਤ ਖੋਲ੍ਹਾਂਗਾ।
ਜ਼ਬੂਰ 49 : 5 (IRVPA)
ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ, ਜਦ ਧੋਖੇਬਾਜ਼ਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ?
ਜ਼ਬੂਰ 49 : 6 (IRVPA)
ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ,
ਜ਼ਬੂਰ 49 : 7 (IRVPA)
ਉਨ੍ਹਾਂ ਵਿੱਚੋਂ ਕੋਈ ਆਪਣੇ ਆਪ* ਭਰਾ ਦਾ ਛੁਟਕਾਰਾ ਕਰ ਨਹੀਂ ਸਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪ੍ਰਾਸਚਿਤ ਦੇ ਸਕਦਾ ਹੈ,
ਜ਼ਬੂਰ 49 : 8 (IRVPA)
ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ, ਅਤੇ ਉਹ ਸਦਾ ਤੱਕ ਅਸਾਧ ਹੈ,
ਜ਼ਬੂਰ 49 : 9 (IRVPA)
ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ, ਅਤੇ ਕਬਰ ਨੂੰ ਨਾ ਵੇਖੇ।
ਜ਼ਬੂਰ 49 : 10 (IRVPA)
ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ।
ਜ਼ਬੂਰ 49 : 11 (IRVPA)
ਉਨ੍ਹਾਂ ਦੇ ਅੰਦਰ ਇਹ ਭੁਲੇਖਾ ਹੈ ਕਿ ਸਾਡੀਆਂ ਕਬਰਾਂ ਸਦਾ ਤੱਕ ਅਤੇ ਸਾਡੇ ਨਿਵਾਸ ਪੀੜ੍ਹੀਓਂ ਪੀੜ੍ਹੀ ਰਹਿਣਗੇ, ਓਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ।
ਜ਼ਬੂਰ 49 : 12 (IRVPA)
ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ।
ਜ਼ਬੂਰ 49 : 13 (IRVPA)
ਉਨ੍ਹਾਂ ਦੀ ਇਹ ਚਾਲ ਉਨ੍ਹਾਂ ਦੀ ਮੂਰਖਤਾਈ ਹੈ, ਤਾਂ ਵੀ ਜਿਹੜੇ ਉਨ੍ਹਾਂ ਦੇ ਮਗਰ ਆਉਂਦੇ ਹਨ, ਓਹ ਉਨ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ। ਸਲਹ।
ਜ਼ਬੂਰ 49 : 14 (IRVPA)
ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ।
ਜ਼ਬੂਰ 49 : 15 (IRVPA)
ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਟਕਾਰਾ ਦੇਵੇਗਾ, ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ। ਸਲਹ।
ਜ਼ਬੂਰ 49 : 16 (IRVPA)
ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ ਪਰਤਾਪ ਦੌਲਤ ਵਧ ਜਾਵੇ,
ਜ਼ਬੂਰ 49 : 17 (IRVPA)
ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ,
ਜ਼ਬੂਰ 49 : 18 (IRVPA)
ਭਾਵੇਂ ਉਹ ਆਪਣੇ ਜਿਉਂਦੇ ਜੀਅ ਆਪਣੀ ਜਾਨ ਨੂੰ ਮੁਬਾਰਕ ਆਖਦਾ, - ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ ਤੈਨੂੰ ਸਲਾਹੁਣਗੇ, -
ਜ਼ਬੂਰ 49 : 19 (IRVPA)
ਤਦ ਵੀ ਉਹ ਆਪਣੇ ਪੁਰਖਿਆਂ ਦੀ ਪੀੜ੍ਹੀ ਵਿੱਚ ਜਾ ਰਲੇਗਾ, ਜਿਹੜੇ ਕਦੇ ਵੀ ਚਾਨਣ ਨਾ ਵੇਖਣਗੇ।
ਜ਼ਬੂਰ 49 : 20 (IRVPA)
ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ, ਉਹ ਡੰਗਰਾਂ ਦੇ ਵਰਗਾ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ!

1 2 3 4 5 6 7 8 9 10 11 12 13 14 15 16 17 18 19 20