ਜ਼ਬੂਰ 61 : 1 (IRVPA)
ਰੱਖਿਆ ਦੇ ਲਈ ਪ੍ਰਾਰਥਨਾ *ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਭਜਨ। *ਹੇ ਪਰਮੇਸ਼ੁਰ, ਮੇਰੀ ਪੁਕਾਰ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇ!
ਜ਼ਬੂਰ 61 : 2 (IRVPA)
ਮੈਂ ਆਪਣੇ ਮਨ ਦੇ ਨਢਾਲ ਹੋਣ ਤੇ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚੱਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ,
ਜ਼ਬੂਰ 61 : 3 (IRVPA)
ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈਂ।
ਜ਼ਬੂਰ 61 : 4 (IRVPA)
ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ। ਸਲਹ।
ਜ਼ਬੂਰ 61 : 5 (IRVPA)
ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਨੂੰ ਸੁਣਿਆ, ਤੂੰ ਆਪਣੇ ਨਾਮ ਦੇ ਭੈਅ ਮੰਨਣ ਵਾਲਿਆਂ ਦਾ ਅਧਿਕਾਰ ਮੈਨੂੰ ਦਿੱਤਾ ਹੈ।
ਜ਼ਬੂਰ 61 : 6 (IRVPA)
ਤੂੰ ਪਾਤਸ਼ਾਹ ਦੀ ਉਮਰ ਨੂੰ ਵਧਾਵੇਂਗਾ, ਉਹ ਦੇ ਵਰ੍ਹੇ ਪੀੜ੍ਹੀਓਂ ਪੀੜ੍ਹੀ ਹੋਣਗੇ।
ਜ਼ਬੂਰ 61 : 7 (IRVPA)
ਉਹ ਪਰਮੇਸ਼ੁਰ ਦੇ ਸਨਮੁਖ ਸਦਾ ਤੱਕ ਵੱਸੇਗਾ, ਦਯਾ ਅਤੇ ਸਚਿਆਈ ਨੂੰ ਥਾਪ ਰੱਖ ਕਿ ਉਹ ਉਸ ਦੀ ਰੱਖਿਆ ਕਰਨ।
ਜ਼ਬੂਰ 61 : 8 (IRVPA)
ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਕਿ ਮੈਂ ਨਿਤ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।

1 2 3 4 5 6 7 8