ਜ਼ਬੂਰ 64 : 1 (IRVPA)
ਗੁਪਤ ਵੈਰੀਆਂ ਤੋਂ ਰੱਖਿਆ ਲਈ ਪ੍ਰਾਰਥਨਾ *ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। *ਹੇ ਪਰਮੇਸ਼ੁਰ, ਮੇਰੀ ਫ਼ਰਿਆਦ ਦੀ ਅਵਾਜ਼ ਸੁਣ, ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ।
ਜ਼ਬੂਰ 64 : 2 (IRVPA)
ਬਦਕਾਰਾਂ ਦੇ ਗੁਪਤ ਮਤੇ ਤੋਂ ਅਤੇ ਕੁਕਰਮੀਆਂ ਦੀ ਹਲਚਲ ਤੋਂ ਮੈਨੂੰ ਲੁਕਾ,
ਜ਼ਬੂਰ 64 : 3 (IRVPA)
ਜਿਨ੍ਹਾਂ ਨੇ ਆਪਣੀ ਜੀਭ ਤਲਵਾਰ ਵਾਂਗੂੰ ਤਿੱਖੀ ਕੀਤੀ ਹੈ ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ,
ਜ਼ਬੂਰ 64 : 4 (IRVPA)
ਕਿ ਗੁਪਤ ਥਾਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ, ਓਹ ਅਚਾਨਕ ਚਲਾਉਂਦੇ ਹਨ ਅਤੇ ਡਰਦੇ ਨਹੀਂ।
ਜ਼ਬੂਰ 64 : 5 (IRVPA)
ਓਹ ਆਪਣੇ ਆਪ ਨੂੰ ਬੁਰੀ ਗੱਲ ਲਈ ਤਕੜਿਆਂ ਕਰਦੇ ਹਨ, ਓਹ ਫੰਦੇ ਲੁਕਾਉਣ ਦਾ ਉਪਾਓ ਕਰਦੇ ਹਨ ਅਤੇ ਆਖਦੇ ਹਨ, ਭਲਾ, ਕੌਣ ਸਾਨੂੰ* ਉਹਨਾਂ ਨੂੰ ਵੇਖੇਗਾ?
ਜ਼ਬੂਰ 64 : 6 (IRVPA)
ਓਹ ਸ਼ਰਾਰਤਾਂ ਨੂੰ ਭਾਲਦੇ ਹਨ, “ਅਸੀਂ ਇੱਕ ਪੱਕਾ ਖੋਜ ਕੱਢਿਆ ਹੈ!” ਕਿਉਂ ਜੋ ਮਨੁੱਖ ਦੇ ਮਨ ਦੇ ਵਿਚਾਰ ਅਤੇ ਅੰਦਰਲਾ ਦਿਲ ਡੂੰਘਾ ਹੈ।
ਜ਼ਬੂਰ 64 : 7 (IRVPA)
ਪਰ ਪਰਮੇਸ਼ੁਰ ਉਨ੍ਹਾਂ ਉੱਤੇ ਅਚਾਨਕ ਤੀਰ ਚਲਾਵੇਗਾ, ਓਹ ਫੱਟੜ ਹੋ ਜਾਣਗੇ,
ਜ਼ਬੂਰ 64 : 8 (IRVPA)
ਓਹ ਠੇਡੇ ਖਾਣਗੇ, ਉਨ੍ਹਾਂ ਦੀ ਰਸਨਾ ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ, ਸਭ ਵੇਖਣ ਵਾਲੇ ਭੱਜ ਜਾਣਗੇ।
ਜ਼ਬੂਰ 64 : 9 (IRVPA)
ਸਾਰੇ ਆਦਮੀ ਡਰਨਗੇ, ਅਤੇ ਪਰਮੇਸ਼ੁਰ ਦਾ ਕੰਮ ਦੱਸਣਗੇ, ਅਤੇ ਉਹ ਦੇ ਕਾਰਜ ਉੱਤੇ ਧਿਆਨ ਕਰਨਗੇ।
ਜ਼ਬੂਰ 64 : 10 (IRVPA)
ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ, ਅਤੇ ਸਾਰੇ ਸਿੱਧੇ ਮਨ ਵਾਲੇ ਯਹੋਵਾਹ ਦੀ ਵਡਿਆਈ ਕਰਨਗੇ।

1 2 3 4 5 6 7 8 9 10