ਜ਼ਬੂਰ 82 : 1 (IRVPA)
ਆਸਾਫ਼ ਦਾ ਭਜਨ ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਬੈਠਾ ਹੈ, ਉਹ ਦੇਵਤਿਆਂ* ਗਿਰਾਏ ਹੋਏ ਦੂਤ ਦਾ ਨਿਆਂ ਕਰਦਾ ਹੈ,
ਜ਼ਬੂਰ 82 : 2 (IRVPA)
ਤੁਸੀਂ ਕਦ ਤੋੜੀ ਟੇਡਾ ਨਿਆਂ ਕਰੋਗੇ, ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ? ਸਲਹ।
ਜ਼ਬੂਰ 82 : 3 (IRVPA)
ਨਿਤਾਣੇ ਅਤੇ ਯਤੀਮ ਦਾ ਨਿਆਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।
ਜ਼ਬੂਰ 82 : 4 (IRVPA)
ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ।
ਜ਼ਬੂਰ 82 : 5 (IRVPA)
ਓਹ ਨਹੀਂ ਜਾਣਦੇ ਅਤੇ ਨਾ ਸਮਝਦੇ ਹਨ, ਓਹ ਅਨ੍ਹੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਂਹਾਂ ਡੋਲ ਜਾਂਦੀਆਂ ਹਨ।
ਜ਼ਬੂਰ 82 : 6 (IRVPA)
ਮੈਂ ਆਖਿਆ, ਤੁਸੀਂ ਦੇਵਤੇ ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤਰ ਹੋ।
ਜ਼ਬੂਰ 82 : 7 (IRVPA)
ਪਰੰਤੂ ਤੁਸੀਂ ਇਨਸਾਨ ਵਾਂਗੂੰ ਮਾਰੋਗੇ ਅਤੇ ਸਰਦਾਰਾਂ ਵਿੱਚੋਂ ਇੱਕ ਵਾਂਗੂੰ ਡਿੱਗ ਪਓਗੇ!
ਜ਼ਬੂਰ 82 : 8 (IRVPA)
ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਂ ਕਰ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ।

1 2 3 4 5 6 7 8