ਜ਼ਬੂਰ 93 : 1 (IRVPA)
ਪਰਮੇਸ਼ੁਰ ਯਹੋਵਾਹ ਦਾ ਪ੍ਰਤਾਪ ਯਹੋਵਾਹ ਰਾਜ ਕਰਦਾ ਹੈ ਉਸ ਨੇ ਪਰਤਾਪ ਦਾ ਪਹਿਰਾਵਾ ਪਹਿਨਿਆ ਹੋਇਆ ਹੈ, ਯਹੋਵਾਹ ਨੇ ਪਹਿਰਾਵਾ ਪਹਿਨਿਆ ਹੋਇਆ ਹੈ, ਉਸ ਨੇ ਬਲ ਨਾਲ ਕਮਰ ਕੱਸੀ ਹੋਈ ਹੈ, ਤਾਂ ਹੀ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ।
ਜ਼ਬੂਰ 93 : 2 (IRVPA)
ਤੇਰੀ ਰਾਜ ਗੱਦੀ ਆਦ ਤੋਂ ਕਾਇਮ ਹੈ, ਅਨਾਦੀ ਕਾਲ ਤੋਂ ਤੂੰ ਹੀ ਹੈਂ।
ਜ਼ਬੂਰ 93 : 3 (IRVPA)
ਹੜ੍ਹਾਂ ਨੇ ਸ਼ੋਰ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਗਰਜਦੇ ਹਨ!
ਜ਼ਬੂਰ 93 : 4 (IRVPA)
ਬਹੁਤਿਆਂ ਪਾਣੀਆਂ ਦੇ ਸ਼ੋਰ ਨਾਲੋਂ, ਹਾਂ ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, ਯਹੋਵਾਹ ਉਚਿਆਈ ਵਿੱਚ ਤੇਜਵਾਨ ਹੈ।
ਜ਼ਬੂਰ 93 : 5 (IRVPA)
ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ, ਹੇ ਯਹੋਵਾਹ, ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ।
❮
❯
1
2
3
4
5