ਜ਼ਿਕਰ ਯਾਹ 7 : 1 (IRVPA)
{ਵਰਤ ਦੇ ਬਾਰੇ} [PS] ਸਮਰਾਟ ਦਾਰਾ ਦੇ ਰਾਜ ਦੇ ਚੌਥੇ ਸਾਲ ਵਿੱਚ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਨੌਵੇਂ ਮਹੀਨੇ ਦੀ ਚੌਥੀ ਤਾਰੀਖ਼ ਨੂੰ ਅਰਥਾਤ ਕਿਸਲੇਵ ਮਹੀਨੇ ਵਿੱਚ ਜ਼ਕਰਯਾਹ ਨੂੰ ਆਇਆ।
ਜ਼ਿਕਰ ਯਾਹ 7 : 2 (IRVPA)
ਤਾਂ ਬੈਤਏਲ ਵਾਲਿਆਂ ਨੇ ਸ਼ਰਾਸਰ, ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਯਹੋਵਾਹ ਦੇ ਅੱਗੇ ਬੇਨਤੀ ਕਰਨ
ਜ਼ਿਕਰ ਯਾਹ 7 : 3 (IRVPA)
ਅਤੇ ਜਾਜਕਾਂ ਨੂੰ ਜਿਹੜੇ ਸੈਨਾਂ ਦੇ ਯਹੋਵਾਹ ਦੇ ਭਵਨ ਲਈ ਸਨ ਅਤੇ ਨਬੀਆਂ ਨੂੰ ਆਖਣ, ਕਿ ਮੈਂ ਪੰਜਵੇਂ ਮਹੀਨੇ ਵਿੱਚ ਵਰਤ ਰੱਖਾਂ ਅਤੇ ਸੋਗ ਕਰਨ, ਜਿਵੇਂ ਮੈਂ ਕਈ ਸਾਲਾਂ ਤੋਂ ਕਰਦਾ ਰਿਹਾ ਹਾਂ?
ਜ਼ਿਕਰ ਯਾਹ 7 : 4 (IRVPA)
ਫੇਰ ਸੈਨਾਂ ਦੇ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
ਜ਼ਿਕਰ ਯਾਹ 7 : 5 (IRVPA)
ਦੇਸ ਦੇ ਸਾਰੇ ਲੋਕਾਂ ਨੂੰ ਅਤੇ ਜਾਜਕਾਂ ਨੂੰ ਆਖ ਕਿ ਜਦ ਤੁਸੀਂ ਇਹਨਾਂ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨੇ ਵਿੱਚ ਵਰਤ ਰੱਖਦੇ ਅਤੇ ਸੋਗ ਕਰਦੇ ਸੀ, ਕੀ ਤੁਸੀਂ ਕਦੀ ਮੇਰੇ ਲਈ ਵਰਤ ਰੱਖਿਆ?
ਜ਼ਿਕਰ ਯਾਹ 7 : 6 (IRVPA)
ਜਦ ਤੁਸੀਂ ਖਾਂਦੇ-ਪੀਂਦੇ ਹੋ, ਤਾਂ ਕੀ ਆਪਣੇ ਲਈ ਹੀ ਨਹੀਂ ਖਾਂਦੇ ਅਤੇ ਆਪਣੇ ਲਈ ਹੀ ਨਹੀਂ ਪੀਂਦੇ ਹੋ?
ਜ਼ਿਕਰ ਯਾਹ 7 : 7 (IRVPA)
ਕੀ ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰ ਕੇ ਆਖੀਆਂ ਸਨ, ਜਦੋਂ ਯਰੂਸ਼ਲਮ ਸੁੱਖ ਅਤੇ ਚੈਨ ਦੇ ਨਾਲ ਵੱਸਦਾ ਸੀ ਅਤੇ ਉਹ ਦੇ ਆਲੇ-ਦੁਆਲੇ ਦੇ ਨਗਰ, ਦੱਖਣ ਅਤੇ ਪੱਛਮ ਦੇ ਹੇਠਾਂ ਵਾਲੇ ਨਗਰ ਵੀ ਵੱਸਦੇ ਸਨ? [PS]
ਜ਼ਿਕਰ ਯਾਹ 7 : 8 (IRVPA)
{ਗੁਲਾਮੀ ਦੇ ਵਿੱਚ ਜਾਣ ਦਾ ਕਾਰਨ ਆਗਿਆ ਨਾ ਮੰਨਣਾ} [PS] ਫੇਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ ਕਿ
ਜ਼ਿਕਰ ਯਾਹ 7 : 9 (IRVPA)
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਸਚਿਆਈ ਨਾਲ ਨਿਆਂ ਕਰੋ ਅਤੇ ਹਰੇਕ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਤਰਸ ਕਰੇ।
ਜ਼ਿਕਰ ਯਾਹ 7 : 10 (IRVPA)
ਵਿਧਵਾ, ਯਤੀਮ, ਪਰਦੇਸੀ ਅਤੇ ਗਰੀਬ ਨੂੰ ਨਾ ਸਤਾਓ ਅਤੇ ਨਾ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ।
ਜ਼ਿਕਰ ਯਾਹ 7 : 11 (IRVPA)
ਪਰ ਉਹ ਇਸ ਵੱਲ ਧਿਆਨ ਦੇਣ ਲਈ ਸਹਿਮਤ ਨਾ ਹੋਏ। ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ
ਜ਼ਿਕਰ ਯਾਹ 7 : 12 (IRVPA)
ਅਤੇ ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗੂੰ ਕਠੋਰ ਕਰ ਲਿਆ, ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸੈਨਾਂ ਦੇ ਯਹੋਵਾਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ। ਤਾਂ ਸੈਨਾਂ ਦੇ ਯਹੋਵਾਹ ਵੱਲੋਂ ਵੱਡਾ ਕੋਪ ਹੋਇਆ।
ਜ਼ਿਕਰ ਯਾਹ 7 : 13 (IRVPA)
ਤਦ ਜਿਵੇਂ ਉਹ ਨੇ ਪੁਕਾਰਿਆ ਅਤੇ ਉਹਨਾਂ ਨੇ ਨਾ ਸੁਣਿਆ, ਉਸੇ ਤਰ੍ਹਾਂ ਹੀ ਉਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
ਜ਼ਿਕਰ ਯਾਹ 7 : 14 (IRVPA)
ਸਗੋਂ ਮੈਂ ਉਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ, ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਅਤੇ ਸੋ ਉਹਨਾਂ ਦਾ ਦੇਸ ਉਹਨਾਂ ਦੇ ਮਗਰੋਂ ਉਜਾੜ ਹੋ ਗਿਆ ਕਿ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ। ਉਹਨਾਂ ਨੇ ਉਸ ਮਨਮੋਹਣੇ ਦੇਸ਼ ਨੂੰ ਉਜਾੜ ਕਰ ਦਿੱਤਾ। [PE]
❮
❯