੧ ਤਵਾਰੀਖ਼ 16 : 1 (PAV)
ਸੋ ਓਹ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕ ਲਿਆਏ ਅਰ ਉਸ ਨੇ ਉਸ ਤੰਬੂ ਵਿੱਚ ਜਿਹੜਾ ਦਾਊਦ ਨੇ ਉਸ ਦੇ ਲਈ ਖੜਾ ਕੀਤਾ ਸੀ ਰੱਖ ਦਿੱਤਾ ਅਤੇ ਹੋਮ ਦੀਆਂ ਬਲੀਆਂ ਅਰ ਸੁਖਸਾਂਦ ਦੀਆਂ ਭੇਟਾਂ ਪਰਮੇਸ਼ੁਰ ਦੇ ਅੱਗੇ ਚੜ੍ਹਾਈਆਂ
੧ ਤਵਾਰੀਖ਼ 16 : 2 (PAV)
ਅਰ ਜਦ ਦਾਊਦ ਹੋਮ ਦੀਆਂ ਬਲੀਆਂ ਅਰ ਸੁਖ ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਚੁੱਕਾ ਤਾਂ ਉਸ ਨੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ
੧ ਤਵਾਰੀਖ਼ 16 : 3 (PAV)
ਅਤੇ ਉਸ ਨੇ ਸਾਰੇ ਇਸਰਾਏਲੀ ਲੋਕਾਂ ਨੂੰ ਕੀ ਪੁਰਸ਼, ਕੀ ਇਸਤ੍ਰੀ ਹਰੇਕ ਨੂੰ ਇੱਕ ਇੱਕ ਠਾਣ ਅਤੇ ਇੱਕ ਇੱਕ ਟੁਕੜਾ ਮਾਸ ਦਾ ਅਤੇ ਇੱਕ ਇੱਕ ਪਿੰਨੀ ਦਾਖ ਦੀ ਵੰਡ ਦਿੱਤੀ।।
੧ ਤਵਾਰੀਖ਼ 16 : 4 (PAV)
ਉਸ ਨੇ ਲੇਵੀਆਂ ਵਿੱਚੋਂ ਕਈਆਂ ਨੂੰ ਥਾਪਿਆ ਜੋ ਯਹੋਵਾਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ, ਅਰ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਵਾਰਤਾ ਅਰ ਧੰਨਵਾਦ ਅਰ ਉਸਤਤ ਕਰਨ
੧ ਤਵਾਰੀਖ਼ 16 : 5 (PAV)
ਅਰਥਾਤ ਆਸਾਫ ਮੁਖੀਆ ਤੇ ਦੂਜੇ ਜ਼ਕਰਯਾਹ, ਯਈਏਲ ਤੇ ਸ਼ਮੀਰਾਮੋਥ ਤੇ ਯਿਹੀਏਲ ਤੇ ਮੱਤਿਥਯਾਹ ਤੇ ਅਲੀਆਬ ਤੇ ਬਨਾਯਾਹ ਤੇ ਓਬੇਦ-ਅਦੋਮ ਤੇ ਯਿਈਏਲ ਨੂੰ, ਸਿਤਾਰਾਂ ਤੇ ਬਰਬਤਾਂ ਦੇ ਨਾਲ ਅਤੇ ਆਸਾਫ ਛੈਣਿਆਂ ਨਾਲ ਵਜਾਉਂਦਾ ਸੀ
੧ ਤਵਾਰੀਖ਼ 16 : 6 (PAV)
ਨਾਲੇ ਬਨਾਯਾਹ ਤੇ ਯਹਜ਼ੀਏਲ ਜਾਜਕ ਤੁਰ੍ਹੀਆਂ ਨਾਲ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਅੱਗੇ ਸਦਾ ਵਜਾਉਂਦੇ ਸਨ।।
੧ ਤਵਾਰੀਖ਼ 16 : 7 (PAV)
ਉਸੇ ਦਿਨ ਦਾਊਦ ਨੇ ਆਸਾਫ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲੇ ਸੌਂਪ ਦਿੱਤਾ, -
੧ ਤਵਾਰੀਖ਼ 16 : 8 (PAV)
ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ।
੧ ਤਵਾਰੀਖ਼ 16 : 9 (PAV)
ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦਿਆਂ ਸਾਰਿਆਂ ਅਸਚਰਜ ਕੰਮਾਂ ਉੱਤੇ ਧਿਆਨ ਕਰੋ।
੧ ਤਵਾਰੀਖ਼ 16 : 10 (PAV)
ਉਹ ਦੇ ਪਵਿੱਤ੍ਰ ਨਾਮ ਉੱਤੇ ਫ਼ਖ਼ਰ ਕਰੋ, ਯਹੋਵਾਹ ਦੇ ਤਾਲਿਬਾਂ ਦੇ ਮਨ ਅੰਨਦ ਹੋਣ।
੧ ਤਵਾਰੀਖ਼ 16 : 11 (PAV)
ਯਹੋਵਾਹ ਤੇ ਉਹ ਦੀ ਸਮਰੱਥਾ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਨ ਨੂੰ ਲੋਚੋ।
੧ ਤਵਾਰੀਖ਼ 16 : 12 (PAV)
ਉਹ ਦੇ ਅਸਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਆਵਾਂ ਨੂੰ ਵੀ।
੧ ਤਵਾਰੀਖ਼ 16 : 13 (PAV)
ਹੇ ਉਹ ਦੇ ਦਾਸ ਇਸਰਾਏਲ ਦੇ ਵੰਸ, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,
੧ ਤਵਾਰੀਖ਼ 16 : 14 (PAV)
ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ ਸਾਰੇ ਜਗਤ ਵਿੱਚ ਉਹ ਦੇ ਨਿਆਉਂ ਹਨ।
੧ ਤਵਾਰੀਖ਼ 16 : 15 (PAV)
ਉਹ ਦਾ ਨੇਮ ਸਦਾ ਤੀਕਰ ਚੇਤੇ ਰੱਖੋ, ਉਸ ਬਚਨ ਨੂੰ ਜਿਹ ਦਾ ਉਸ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
੧ ਤਵਾਰੀਖ਼ 16 : 16 (PAV)
ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਅਤੇ ਇਸਹਾਕ ਨਾਲ ਉਹ ਦੀ ਸੌਂਹ ਖਾਧੀ,
੧ ਤਵਾਰੀਖ਼ 16 : 17 (PAV)
ਅਤੇ ਉਹ ਨੂੰ ਯਾਕੂਬ ਲਈ ਬਿਧੀ ਕਰ ਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰ ਕੇ ਪੱਕਾ ਕੀਤਾ।
੧ ਤਵਾਰੀਖ਼ 16 : 18 (PAV)
ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ ਉਹ ਤੁਹਾਡੀ ਮਿਲਖ ਦਾ ਹਿੱਸਾ ਹੈ,
੧ ਤਵਾਰੀਖ਼ 16 : 19 (PAV)
ਜਦ ਤੁਸੀਂ ਗਿਣਤੀ ਵਿੱਚ ਥੋੜੇ ਸਗੋਂ ਬਹੁਤ ਹੀ ਥੋੜੇ ਅਤੇ ਉਹ ਦੇ ਵਿੱਚ ਪਰਦੇਸੀ ਸਾਓ,
੧ ਤਵਾਰੀਖ਼ 16 : 20 (PAV)
ਅਤੇ ਓਹ ਕੌਮ ਤੋਂ ਕੌਮ ਵਿੱਚ ਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
੧ ਤਵਾਰੀਖ਼ 16 : 21 (PAV)
ਉਸ ਨੇ ਕਿਸੇ ਨੂੰ ਉਨ੍ਹਾਂ ਉੱਤੇ ਧੱਕਾ ਨਾ ਕਰਨ ਦਿੱਤਾ ਸਗੋਂ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ, -
੧ ਤਵਾਰੀਖ਼ 16 : 22 (PAV)
ਕਿ ਮੇਰੇ ਮਸਹ ਕੀਤਿਆਂ ਹੋਇਆਂ ਨੂੰ ਨਾ ਛੂਓ, ਤੇ ਮੇਰੇ ਨਬੀਆਂ ਦੀ ਹਾਣ ਨਾ ਕਰੋ!।।
੧ ਤਵਾਰੀਖ਼ 16 : 23 (PAV)
ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ, ਉਸ ਦੀ ਮੁਕਤੀ ਦਾ ਦਿਨੋਂ ਦਿਨ ਪਰਚਾਰ ਕਰੋ!
੧ ਤਵਾਰੀਖ਼ 16 : 24 (PAV)
ਕੌਮਾਂ ਦੇ ਵਿੱਚ ਉਸ ਦੇ ਪਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਸ ਦੇ ਅਸਚਰਜ ਕੰਮਾ ਦਾ ਵਰਨਣ ਕਰੋ।
੧ ਤਵਾਰੀਖ਼ 16 : 25 (PAV)
ਏਸ ਲਈ ਭਈ ਯਹੋਵਾਹ ਮਹਾਨ ਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈ ਦਾਇਕ ਹੈ।
੧ ਤਵਾਰੀਖ਼ 16 : 26 (PAV)
ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।
੧ ਤਵਾਰੀਖ਼ 16 : 27 (PAV)
ਮਾਣ ਤੇ ਉਪਮਾ ਉਹ ਦੇ ਹਜ਼ੂਰ ਹਨ, ਬਲ ਤੇ ਅਨੰਦਤਾਈ ਉਸ ਦੇ ਅਸਥਾਨ ਵਿੱਚ ਹਨ।
੧ ਤਵਾਰੀਖ਼ 16 : 28 (PAV)
ਹੇ ਲੋਕਾਂ ਦੀਓ ਕੁਲੋ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਤੇ ਸਮਰੱਥਾ ਯਹੋਵਾਹ ਦੀ ਮੰਨੋ।
੧ ਤਵਾਰੀਖ਼ 16 : 29 (PAV)
ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਨਜ਼ਰਾਨਾ ਲੈਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤ੍ਰਤਾਈ ਦੀ ਸਜ਼ਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ।
੧ ਤਵਾਰੀਖ਼ 16 : 30 (PAV)
ਹੇ ਸਾਰੀ ਸਰਿਸ਼ਟੀ, ਉਸ ਦੇ ਸਨਮੁੱਖ ਥਰ ਥਰ ਕਰੋ! ਜਗਤ ਤਾਂ ਕਾਇਮ ਹੈ, ਉਹ ਨਹੀਂ ਹਿੱਲੇਗਾ।
੧ ਤਵਾਰੀਖ਼ 16 : 31 (PAV)
ਅਕਾਸ਼ ਅਨੰਦ ਕਰਨ ਅਤੇ ਧਰਤੀ ਖੁਸ਼ੀ ਮਨਾਵੇ, ਅਤੇ ਕੌਮਾਂ ਵਿੱਚ ਲੋਕ ਆਖਣ, ਯਹੋਵਾਹ ਰਾਜ ਕਰਦਾ ਹੈ!
੧ ਤਵਾਰੀਖ਼ 16 : 32 (PAV)
ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, ਮਦਾਨ ਤੇ ਜੋ ਕੁਝ ਉਸ ਵਿੱਚ ਹੈ ਬਾਗ ਬਾਗ ਹੋਵੇ,
੧ ਤਵਾਰੀਖ਼ 16 : 33 (PAV)
ਤਾਂ ਬਨ ਦੇ ਰੁੱਖ ਯਹੋਵਾਹ ਦੇ ਹਜ਼ੂਰ ਜੈਕਾਰਾ ਗਜਾਉਣਗੇ ਕਿਉਂ ਜੋ ਉਹ ਧਰਤੀ ਦੇ ਨਿਆਉਂ ਲਈ ਆ ਰਿਹਾ ਹੈ।
੧ ਤਵਾਰੀਖ਼ 16 : 34 (PAV)
ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਤੇ ਉਹ ਦੀ ਦਯਾ ਸਦਾ ਤੀਕ ਹੈ।
੧ ਤਵਾਰੀਖ਼ 16 : 35 (PAV)
ਤੁਸੀਂ ਆਖੋ, ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ, ਅਤੇ ਸਾਨੂੰ ਇਕੱਠਾ ਕਰ ਤੇ ਸਾਨੂੰ ਕੌਮਾਂ ਤੋਂ ਛੁਡਾ, ਜੋ ਅਸੀਂ ਤੇਰੇ ਪਵਿੱਤ੍ਰ ਨਾਮ ਦਾ ਧੰਨਵਾਦ ਕਰੀਏ, ਤੇ ਤੇਰੀ ਵੱਡਿਆਈ ਵਿੱਚ ਫਤਹ ਪਾਈਏ।
੧ ਤਵਾਰੀਖ਼ 16 : 36 (PAV)
ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਦ ਤੋਂ ਅੰਤ ਤੀਕ ਮੁਬਾਰਕ ਹੋਵੇ!।। ਤੇ ਸਾਰੀ ਪਰਜਾ ਨੇ ਆਮੀਨ! ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ।।
੧ ਤਵਾਰੀਖ਼ 16 : 37 (PAV)
ਜੋ ਉਸ ਨੇ ਉੱਥੇ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਆਸਾਫ ਅਤੇ ਉਸ ਦੇ ਭਰਾਵਾਂ ਨੂੰ ਛੱਡਿਆ ਜੋ ਨਿੱਤ ਦਿਹਾੜੀ ਦੇ ਜੂਰਰੀ ਕੰਮਾਂ ਦੇ ਅਨੁਸਾਰ ਸੇਵਾ ਕਰਨ
੧ ਤਵਾਰੀਖ਼ 16 : 38 (PAV)
ਅਤੇ ਓਬੇਦ-ਅਦੋਮ ਅਰ ਉਨ੍ਹਾਂ ਦੇ ਭਰਾਵਾਂ ਨੂੰ ਅਠਾਹਟ ਜਣੇ ਅਤੇ ਓਬੇਦ-ਅਦੋਮ ਯਦੀਥੂਨ ਦੇ ਪੁੱਤ੍ਰ ਤੇ ਹੋਸਾਹ ਨੂੰ ਦਰਬਾਨ ਹੋਣ ਲਈ
੧ ਤਵਾਰੀਖ਼ 16 : 39 (PAV)
ਨਾਲੇ ਸਦੋਕ ਜਾਜਕ ਤੇ ਉਹ ਦੇ ਭਰਾਵਾਂ ਜਾਜਕਾਂ ਨੂੰ ਕਿ ਓਹ ਯਹੋਵਾਹ ਦੇ ਡੇਹਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ,
੧ ਤਵਾਰੀਖ਼ 16 : 40 (PAV)
ਯਹੋਵਾਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ ਨਿਤ ਪਰਭਾਤ ਅਰ ਸੰਧਿਆ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਹੋਵਾਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ
੧ ਤਵਾਰੀਖ਼ 16 : 41 (PAV)
ਅਤੇ ਉਨ੍ਹਾਂ ਦੇ ਨਾਲ ਹੇਮਾਨ ਤੇ ਯਦੂਥੂਨ ਤੇ ਰਹਿੰਦੇ ਜਣੇ ਜਿਹੜੇ ਚੁਣੇ ਹੋਏ ਸਨ ਜਿਨ੍ਹਾਂ ਦੇ ਨਾਵਾਂ ਦਾ ਵਰਨਨ ਕੀਤਾ ਗਿਆ ਹੈ ਜੋ ਯਹੋਵਾਹ ਦਾ ਧੰਨਵਾਦ ਕਰਨ ਭਈ ਉਹ ਦੀ ਦਯਾ ਸਦਾ ਲਈ ਹੈ
੧ ਤਵਾਰੀਖ਼ 16 : 42 (PAV)
ਅਤੇ ਉਨ੍ਹਾਂ ਦੇ ਨਾਲ ਹੇਮਾਨ ਅਰ ਯਦੂਥੂਨ ਸਨ ਅਤੇ ਵਜਾਉਣ ਵਾਲਿਆਂ ਦੇ ਲਈ ਤੁਰ੍ਹੀਆਂ ਤੇ ਛੈਣੇ ਤੇ ਪਰਮੇਸ਼ੁਰ ਦੇ ਗੀਤ ਗਾਉਣ ਲਈ ਵਾਜੇ ਸਨ ਅਤੇ ਯਦੂਥੂਨ ਦੇ ਪੁੱਤ੍ਰ ਦਰਬਾਨ ਸਨ
੧ ਤਵਾਰੀਖ਼ 16 : 43 (PAV)
ਤਾਂ ਸਭ ਲੋਗ ਆਪੋ ਆਪਣੇ ਘਰਾਂ ਨੂੰ ਤੁਰ ਗਏ ਅਰ ਦਾਊਦ ਮੁੜ ਪਿਆ ਭਈ ਆਪਣੇ ਟੱਬਰ ਨੂੰ ਆਸੀਸ ਦੇਵੇ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43

BG:

Opacity:

Color:


Size:


Font: