੧ ਤਵਾਰੀਖ਼ 24 : 1 (PAV)
ਹਾਰੂਨ ਦੇ ਪੁੱਤ੍ਰਾਂ ਦੀਆਂ ਵੰਡਾਂ ਏਹ ਹਨ, - ਹਾਰੂਨ ਦੇ ਪੁੱਤ੍ਰ ਨਾਦਾਬ ਤੇ ਅਬੀਹੂ, ਅਲਆਜ਼ਾਰ ਤੇ ਈਥਾਮਾਰ
੧ ਤਵਾਰੀਖ਼ 24 : 2 (PAV)
ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਔਂਤ ਮਰ ਗਏ ਇਸ ਕਾਰਨ ਅਲਆਜ਼ਾਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ
੧ ਤਵਾਰੀਖ਼ 24 : 3 (PAV)
ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਸਾਦੋਕਤੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ
੧ ਤਵਾਰੀਖ਼ 24 : 4 (PAV)
ਅਤੇ ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਈਥਾਮਾਰ ਦੇ ਪੁੱਤ੍ਰਾਂ ਨਾਲੋਂ ਵਧੀਕ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਓਹ ਐਉਂ ਵੰਡੇ ਗਏ, - ਅਲਆਜ਼ਾਰ ਦੇ ਪੁੱਤ੍ਰਾਂ ਵਿੱਚੋਂ ਪਿਤਰਾਂ ਦੇ ਘਰਾਣਿਆਂ ਦੇ ਸੋਲਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਪਿਤਰਾਂ ਦੇ ਘਰਾਣਿਆਂ ਦੇ ਅੱਠ ਸਨ
੧ ਤਵਾਰੀਖ਼ 24 : 5 (PAV)
ਐਉਂ ਗੁਣਾ ਪਾ ਕੇ ਓਹ ਰੱਲਵੇਂ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤ੍ਰਾਂ ਨਾਲੇ ਈਥਾਮਾਰ ਦੇ ਪੁੱਤ੍ਰਾਂ ਵਿੱਚੋਂ ਪਵਿੱਤ੍ਰ ਅਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ
੧ ਤਵਾਰੀਖ਼ 24 : 6 (PAV)
ਅਤੇ ਲੇਵੀਆਂ ਵਿੱਚੋਂ ਨਥਨਿਏਲ ਦੇ ਪੁੱਤ੍ਰ ਸ਼ਮਆਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਰ ਸਰਦਾਰਾਂ ਦੇ ਅਰ ਸਾਦੋਕ ਜਾਜਕ ਦੇ ਅਰ ਅਬਯਾਥਾਰ ਦੇ ਪੁੱਤ੍ਰ ਅਹੀਮਲਕ ਦੇ ਅਰ ਲੇਵੀਆਂ ਤੇ ਜਾਜਕਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁੱਖ ਲਿਖਿਆ। ਪਿਤਰਾਂ ਦਾ ਇੱਕ ਘਰਾਣਾ ਅਲਆਜ਼ਾਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ।।
੧ ਤਵਾਰੀਖ਼ 24 : 7 (PAV)
ਪਹਿਲਾ ਗੁਣਾ ਯਹੋਯਾਰੀਬ ਦਾ ਨਿੱਕਲਿਆ, ਦੂਜਾ ਯਿਦਅਯਾਹ ਦਾ,
੧ ਤਵਾਰੀਖ਼ 24 : 8 (PAV)
ਤੀਜਾ ਹਾਰੀਮ ਦਾ, ਚੌਥਾ ਸਓਰੀਮ ਦਾ,
੧ ਤਵਾਰੀਖ਼ 24 : 9 (PAV)
ਪੰਜਵਾਂ ਮਲਕੀਯਾਹ ਦਾ, ਛੇਵਾਂ ਮੀਯਾਮੀਨ ਦਾ,
੧ ਤਵਾਰੀਖ਼ 24 : 10 (PAV)
ਸੱਤਵਾਂ ਹੱਕੋਸ ਦਾ, ਅੱਠਵਾਂ ਅਬੀਯਾਹ ਦਾ,
੧ ਤਵਾਰੀਖ਼ 24 : 11 (PAV)
ਨੌਵਾਂ ਯੋਸ਼ੂਆ ਦਾ, ਦਸਵਾਂ ਸ਼ਕਨਯਾਹ ਦਾ,
੧ ਤਵਾਰੀਖ਼ 24 : 12 (PAV)
ਗਿਆਰਵਾਂ ਅਲਯਾਸ਼ੀਬ ਦਾ, ਬਾਰਵਾਂ ਯਾਕੀਮ ਦਾ,
੧ ਤਵਾਰੀਖ਼ 24 : 13 (PAV)
ਤੇਰਵਾਂ ਰੁੱਪਾਹ ਦਾ, ਚੌਦਵਾਂ ਯਸ਼ਬਆਬ ਦਾ,
੧ ਤਵਾਰੀਖ਼ 24 : 14 (PAV)
ਪੰਦਰਵਾਂ ਬਿਲਗਾਹ ਦਾ, ਸੌਲਵਾਂ ਇੰਮੇਰ ਦਾ,
੧ ਤਵਾਰੀਖ਼ 24 : 15 (PAV)
ਸਤਾਰਵਾਂ ਹੇਜ਼ੀਰ ਦਾ, ਅਠਾਰਵਾਂ ਹੱਪੀੱਸੇਸ ਦਾ,
੧ ਤਵਾਰੀਖ਼ 24 : 16 (PAV)
ਉਨੀਵਾਂ ਪਥਹਯਾਹ ਦਾ, ਵੀਵਾਂ ਯਹਜ਼ਕੇਲ ਦਾ,
੧ ਤਵਾਰੀਖ਼ 24 : 17 (PAV)
ਇੱਕੀਵਾਂ ਯਾਕੀਨ ਦਾ, ਬਾਈਵਾਂ ਗਾਮੂਲ ਦਾ,
੧ ਤਵਾਰੀਖ਼ 24 : 18 (PAV)
ਤੇਈਵਾਂ ਦਲਾਯਾਹ ਦਾ, ਚੌਵੀਵਾਂ ਮਅਜ਼ਯਾਹ ਦਾ।।
੧ ਤਵਾਰੀਖ਼ 24 : 19 (PAV)
ਏਹ ਉਨ੍ਹਾਂ ਦੀ ਉਪਾਸਨਾ ਦੀਆਂ ਤਰਤੀਬਾਂ ਸਨ ਕਿ ਓਹ ਯਹੋਵਾਹ ਦੇ ਭਵਨ ਵਿੱਚ ਉਸ ਹੁਕਮਨਾਮੇ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ।।
੧ ਤਵਾਰੀਖ਼ 24 : 20 (PAV)
ਲੇਵੀ ਦੇ ਰਹਿੰਦੇ ਪੁੱਤ੍ਰ ਏਹ ਸਨ, - ਅਮਰਾਮ ਦੇ ਪੁੱਤ੍ਰਾਂ ਵਿੱਚੋਂ, ਸ਼ੂਬਾਏਲ। ਸ਼ੂਬਾਏਲ ਦੇ ਪੁੱਤ੍ਰਾਂ ਵਿੱਚੋਂ, ਜਹਦਯਾਹ
੧ ਤਵਾਰੀਖ਼ 24 : 21 (PAV)
ਰਿਹਾ ਰਹਬਯਾਹ, - ਰਹਬਯਾਹ ਦੇ ਪੁੱਤ੍ਰਾਂ ਵਿੱਚੋਂ ਪਹਿਲਾਂ ਯਿੱਸ਼ਿਯਾਹ ਸੀ
੧ ਤਵਾਰੀਖ਼ 24 : 22 (PAV)
ਯਿੱਸਹਾਰੀਆਂ ਵਿੱਚੋਂ ਸ਼ਲੋਮੋਥ। ਸ਼ਲੋਮੋਥ ਦੇ ਪੁੱਤ੍ਰਾਂ ਵਿੱਚੋਂ, ਯਹਥ
੧ ਤਵਾਰੀਖ਼ 24 : 23 (PAV)
ਅਤੇ ਹਬਰੋਨ ਦੇ ਪੁੱਤ੍ਰਾਂ ਵਿੱਚੋਂ ਯਰੀਯਾਹ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ, ਯਕਮਆਮ ਚੌਥਾ
੧ ਤਵਾਰੀਖ਼ 24 : 24 (PAV)
ਉੱਜ਼ੀਏਲ ਦੇ ਪੁੱਤ੍ਰਾਂ ਵਿੱਚੋਂ, ਮੀਕਾਹ। ਮੀਕਾਹ ਦੇ ਪੁੱਤ੍ਰਾਂ ਵਿੱਚੋਂ, ਸ਼ਾਮੀਰ
੧ ਤਵਾਰੀਖ਼ 24 : 25 (PAV)
ਮੀਕਾਹ ਦਾ ਭਰਾ ਯਿੱਸ਼ੀਯਾਹ, ਯਿੱਸ਼ੀਯਾਹ ਦੇ ਪੁੱਤ੍ਰਾਂ ਵਿੱਚੋਂ ਜ਼ਕਰਯਾਹ
੧ ਤਵਾਰੀਖ਼ 24 : 26 (PAV)
ਮਰਾਰੀ ਦੇ ਪੁੱਤ੍ਰ, - ਮਹਲੀ ਤੇ ਮੂਸ਼ੀ। ਯਅਜ਼ੀਯਾਹ ਦੇ ਪੁੱਤ੍ਰ, ਬਨੋ
੧ ਤਵਾਰੀਖ਼ 24 : 27 (PAV)
ਮਰਾਰੀ ਦੇ ਪੁੱਤ੍ਰ, - ਯਅਜ਼ੀਯਾਹ ਦਾ — ਬਨੋ ਤੇ ਸ਼ੋਹਮ ਤੇ ਜ਼ੱਕੂਰ ਤੇ ਈਬਰੀ
੧ ਤਵਾਰੀਖ਼ 24 : 28 (PAV)
ਮਹਲੀ ਦਾ, - ਅਲਆਜ਼ਾਰ ਜਿਹ ਦੇ ਪੁੱਤ੍ਰ ਨਹੀਂ ਸਨ
੧ ਤਵਾਰੀਖ਼ 24 : 29 (PAV)
ਰਿਹਾ ਕੀਸ਼, - ਕੀਸ਼ ਦਾ ਪੁੱਤ੍ਰ, - ਯਰਹਮਏਲ
੧ ਤਵਾਰੀਖ਼ 24 : 30 (PAV)
ਅਤੇ ਮੂਸ਼ੀ ਦੇ ਪੁੱਤ੍ਰ, - ਮਹਲੀ ਤੇ ਏਦਰ ਤੇ ਯਿਰੀਮੋਥ। ਏਹ ਲੇਵੀ ਦੇ ਪੁੱਤ੍ਰ ਆਪਣੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਸਨ
੧ ਤਵਾਰੀਖ਼ 24 : 31 (PAV)
ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤ੍ਰਾਂ ਆਪਣੇ ਭਰਾਵਾਂ ਵਾਂਙੁ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਗੁਣਾ ਪਾਇਆ ਅਰਥਾਤ ਮੁਖੀਏ ਦੇ ਪਿਤਰਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ।।
❮
❯