੧ ਤਵਾਰੀਖ਼ 26 : 1 (PAV)
ਦਰਬਾਨਾਂ ਦੀਆਂ ਵੰਡਾਂ ਦੇ ਵਿਖੇ ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤ੍ਰ ਜਿਹੜਾ ਆਸਾਫ ਦੇ ਪੁੱਤ੍ਰਾਂ ਵਿੱਚੋਂ ਸੀ
੧ ਤਵਾਰੀਖ਼ 26 : 2 (PAV)
ਅਤੇ ਮਸ਼ਲਮਯਾਹ ਦੇ ਪੁੱਤ੍ਰ, - ਜ਼ਕਰਯਾਹ ਪਹਿਲੌਠਾ, ਯਦੀਅਏਲ ਦੂਜਾ, ਜ਼ਬਦਯਾਹ ਤੀਜਾ, ਯਥਨੀਏਲ ਚੌਥਾ,
੧ ਤਵਾਰੀਖ਼ 26 : 3 (PAV)
ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋਏਨਈ ਸੱਤਵਾਂ
੧ ਤਵਾਰੀਖ਼ 26 : 4 (PAV)
ਓਬੇਦ-ਅਦੋਮ ਦੇ ਪੁੱਤ੍ਰ, - ਸ਼ਮਅਯਾਹ ਪਹਿਲੌਠਾ, ਯਹੋਜ਼ਾਬਾਦ ਦੂਜਾ, ਯੋਆਹ ਤੀਜਾ, ਤੇ ਸਾਕਾਰ ਚੌਥਾ ਤੇ ਨਥਾਨਿਏਲ ਪੰਜਵਾ,
੧ ਤਵਾਰੀਖ਼ 26 : 5 (PAV)
ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ, ਪਉਲਥਈ ਅੱਠਵਾਂ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਬਰਕਤ ਦਿੱਤੀ
੧ ਤਵਾਰੀਖ਼ 26 : 6 (PAV)
ਅਤੇ ਉਹ ਦੇ ਪੁੱਤ੍ਰ ਸ਼ਮਆਯਾਹ ਲਈ ਪੁੱਤ੍ਰ ਜੰਮੇ ਜਿਹੜੇ ਆਪਣੇ ਪਿਤਾ ਦੇ ਘਰਾਣੇ ਉੱਤੇ ਰਾਜ ਕਰਦੇ ਸਨ ਕਿਉਂ ਜੋ ਓਹ ਮਹਾ ਸੂਰਬੀਰ ਸਨ
੧ ਤਵਾਰੀਖ਼ 26 : 7 (PAV)
ਸ਼ਮਅਯਾਹ ਦੇ ਪੁੱਤ੍ਰ, - ਆਥਨੀ ਤੇ ਰਫਾਏਲ ਤੇ ਓਬੇਦ, ਅਲਜ਼ਾਬਾਦ ਜਿਹ ਦੇ ਭਰਾ ਸੂਰਮੇ ਸਨ, ਅਲੀਹੂ ਤੇ ਸਮਕਯਾਹ
੧ ਤਵਾਰੀਖ਼ 26 : 8 (PAV)
ਏਹ ਸਭ ਓਬੇਦ-ਅਦੋਮ ਦੇ ਪੁੱਤ੍ਰਾਂ ਵਿੱਚੋਂ ਸਨ। ਏਹ ਤੇ ਉਨ੍ਹਾਂ ਦੇ ਪੁੱਤ੍ਰ ਤੇ ਉਨ੍ਹਾਂ ਦੇ ਭਰਾ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ ਬਾਹਠ ਜਣੇ ਸਨ
੧ ਤਵਾਰੀਖ਼ 26 : 9 (PAV)
ਅਤੇ ਮਸ਼ਲਯਾਹ ਦੇ ਪੁੱਤ੍ਰ ਤੇ ਭਰਾ ਅਠਾਰਾਂ ਮਹਾਂ ਬਲਵਾਨ ਸਨ
੧ ਤਵਾਰੀਖ਼ 26 : 10 (PAV)
ਅਤੇ ਮਰਾਰੀਆਂ ਵਿੱਚੋਂ ਹੋਸਾਹ ਦੇ ਪੁੱਤ੍ਰ ਸਨ, - ਸ਼ਿਮਰੀ ਮੁਖੀਆ (ਉਹ ਤਾਂ ਪਹਿਲੌਠਾ ਨਹੀਂ ਸੀ ਪਰ ਤਾਂ ਵੀ ਉਹ ਦੇ ਪਿਤਾ ਨੇ ਉਹ ਨੂੰ ਮੁਖੀਆ ਥਾਪਿਆ ਸੀ)
੧ ਤਵਾਰੀਖ਼ 26 : 11 (PAV)
ਹਿਲਕੀਯਾਹ ਦੂਜਾ, ਟਬਲਯਾਹ ਤੀਜਾ, ਜ਼ਕਰਯਾਹ ਚੌਥਾ। ਹੋਸਾਹ ਦੇ ਸਾਰੇ ਪੁੱਤ੍ਰ ਤੇ ਭਰਾ ਤੇਰਾਂ ਸਨ।।
੧ ਤਵਾਰੀਖ਼ 26 : 12 (PAV)
ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਓਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਹੋਵਾਹ ਦੇ ਭਵਨ ਵਿੱਚ ਸੇਵਾ ਕਰਨ
੧ ਤਵਾਰੀਖ਼ 26 : 13 (PAV)
ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ ਆਪਣੇ ਪਿਤਰਾਂ ਦੇ ਘਰਾਣੀਆਂ ਅਨੁਸਾਰ ਹਰੇਕ ਫਾਟਕ ਲਈ ਗੁਣਾ ਪਾਇਆ
੧ ਤਵਾਰੀਖ਼ 26 : 14 (PAV)
ਚੜ੍ਹਦੀ ਵੱਲ ਦਾ ਗੁਣਾ ਸ਼ਲਮਯਾਹ ਦਾ ਨਿੱਕਲਿਆ ਤਾਂ ਉਨ੍ਹਾਂ ਨੇ ਉਹ ਦੇ ਪੁੱਤ੍ਰ ਜ਼ਕਰਯਾਹ ਲਈ ਜਿਹੜਾ ਬੁਧੀਵਾਨ ਸਲਾਹਕਾਰ ਸੀ ਗੁਣਾ ਪਾਇਆ ਅਤੇ ਉਹ ਦਾ ਗੁਣਾ ਉੱਤਰ ਦਿਸ਼ਾ ਦਾ ਨਿੱਕਲਿਆ
੧ ਤਵਾਰੀਖ਼ 26 : 15 (PAV)
ਓਬੇਦ-ਅਦੋਮ ਨੂੰ ਦੱਖਣ ਦਿਸ਼ਾ ਦਾ ਅਤੇ ਉਹ ਦੇ ਪੁੱਤ੍ਰਾਂ ਦੇ ਲਈ ਭੰਡਾਰ ਦਾ
੧ ਤਵਾਰੀਖ਼ 26 : 16 (PAV)
ਸ਼ੱਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦਾ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਜੇ ਪਹਿਰੇ ਦਾ ਬਰਾਬਰ ਸੀ
੧ ਤਵਾਰੀਖ਼ 26 : 17 (PAV)
ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਨਿੱਤ ਦਿਹਾੜੀ ਚਾਰ, ਦੱਖਣ ਵੱਲ ਨਿਤ ਦਿਹਾੜੀ ਚਾਰ ਅਰ ਭੰਡਾਰ ਦੇ ਲਈ ਦੋ ਦੋ
੧ ਤਵਾਰੀਖ਼ 26 : 18 (PAV)
ਪਰਬਾਰ ਲਈ ਲਹਿੰਦੀ ਵੱਲ ਚਾਰ ਸੜਕ ਕੋਲ ਅਤੇ ਪਰਬਾਰ ਲਈ ਦੋ
੧ ਤਵਾਰੀਖ਼ 26 : 19 (PAV)
ਕਾਰਾਹੀਆਂ ਤੇ ਮਰਾਰੀਆਂ ਦੇ ਦਰਬਾਨਾਂ ਦੇ ਹਿੱਸੇ ਏਹ ਸਨ।।
੧ ਤਵਾਰੀਖ਼ 26 : 20 (PAV)
ਲੇਵੀਆਂ ਵਿੱਚੋਂ ਅਹੀਯਾਹ ਪਰਮੇਸ਼ੁਰ ਦੇ ਭਵਨ ਦੇ ਖ਼ਜਾਨੇ ਉੱਤੇ ਅਤੇ ਪਵਿੱਤ੍ਰ ਚੀਜ਼ਾਂ ਦੇ ਖ਼ਜਾਨੇ ਉੱਤੇ ਵੀ ਸਨ
੧ ਤਵਾਰੀਖ਼ 26 : 21 (PAV)
ਲਅਦਾਨ ਦੇ ਪੁੱਤ੍ਰਾਂ ਦੇ ਵਿਖੇ — ਲਅਦਾਨ ਗੇਰਸ਼ੋਨੀ ਦਾ ਪੁੱਤ੍ਰ ਯਹੀਏਲੀ ਸੀ
੧ ਤਵਾਰੀਖ਼ 26 : 22 (PAV)
ਯਹੀਏਲੀ ਦੇ ਪੁੱਤ੍ਰ, - ਜ਼ੇਥਨ ਤੇ ਯੋਏਲ ਉਹ ਦਾ ਭਰਾ ਜਿਹੜੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਉੱਤੇ ਸਨ
੧ ਤਵਾਰੀਖ਼ 26 : 23 (PAV)
ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ, ਉੱਜ਼ੀਏਲੀਆਂ ਵਿੱਚੋਂ,
੧ ਤਵਾਰੀਖ਼ 26 : 24 (PAV)
ਅਤੇ ਸ਼ਬੁਏਲ ਗੇਰਸ਼ੋਮ ਦਾ ਪੁੱਤ੍ਰ, ਮੂਸਾ ਦਾ ਪੋਤ੍ਰਾ ਖ਼ਜ਼ਾਨੇ ਦਾ ਪ੍ਰਧਾਨ ਸੀ
੧ ਤਵਾਰੀਖ਼ 26 : 25 (PAV)
ਅਤੇ ਉਹ ਦੇ ਭਰਾ, - ਅਲੀਅਜ਼ਰ ਤੋਂ ਰਹਬਯਾਹ ਉਹ ਦਾ ਪੁੱਤ੍ਰ ਜੰਮਿਆਂ ਤੇ ਯਸ਼ਅਯਾਹ ਉਹ ਦਾ ਪੁੱਤ੍ਰ ਤੇ ਯੋਰਾਮ ਉਹ ਦਾ ਪੁੱਤ੍ਰ ਤੇ ਜ਼ਿਕਰੀ ਉਹ ਦਾ ਪੁੱਤ੍ਰ ਤੇ ਸ਼ਲੋਮੋਥ ਉਹ ਦਾ ਪੁੱਤ੍ਰ
੧ ਤਵਾਰੀਖ਼ 26 : 26 (PAV)
ਏਹ ਸ਼ਲੋਮੋਥ ਤੇ ਉਹ ਦੇ ਭਰਾ ਸਾਰੀਆਂ ਪਵਿੱਤ੍ਰ ਵਸਤਾਂ ਦੇ ਖ਼ਜ਼ਾਨੇ ਦੇ ਉੱਤੇ ਸਨ ਜਿਹੜੀਆਂ ਦਾਊਦ ਪਾਤਸ਼ਾਹ ਤੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਤੇ ਸੈਨਾ ਪਤੀਆਂ ਨੇ ਅਰਪਣ ਕੀਤੀਆਂ ਸਨ
੧ ਤਵਾਰੀਖ਼ 26 : 27 (PAV)
ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੇ ਉਸਾਰਨ ਲਈ ਉਨ੍ਹਾਂ ਨੂੰ ਅਰਪਣ ਕੀਤਾ
੧ ਤਵਾਰੀਖ਼ 26 : 28 (PAV)
ਨਾਲੇ ਜੋ ਕੁਝ ਸਮੂਏਲ ਅਗੰਮ ਗਿਆਨੀ ਨੇ ਅਰ ਕੀਸ਼ ਦੇ ਪੁੱਤ੍ਰ ਸ਼ਾਊਲ ਨੇ ਅਰ ਨੇਰ ਦੇ ਪੁੱਤ੍ਰ ਅਬਨੇਰ ਅਰ ਸਰੂਯਾਹ ਦੇ ਪੁੱਤ੍ਰ ਯੋਆਬ ਨੇ ਅਰਪਣ ਕੀਤਾ ਸੀ ਅਤੇ ਕਿਸੇ ਵੀ ਪਵਿੱਤ੍ਰ ਚੀਜ਼, ਉਹ ਸਭ ਸ਼ਲੋਮੋਥ ਤੇ ਉਹ ਭਰਾਵਾਂ ਦੇ ਹੱਥ ਵਿੱਚ ਸੀ।।
੧ ਤਵਾਰੀਖ਼ 26 : 29 (PAV)
ਯਿਸਹਾਰੀਆਂ ਵਿੱਚੋਂ ਕਨਨਯਾਹ ਤੇ ਉਹ ਦੇ ਪੁੱਤ੍ਰ ਇਸਰਾਏਲ ਦੇ ਬਾਹਰਲੇ ਕੰਮ ਲਈ ਸਨ ਅਰਥਾਤ ਓਹ ਹੁਦੇਦਾਰ ਤੇ ਨਿਆਈ ਸਨ
੧ ਤਵਾਰੀਖ਼ 26 : 30 (PAV)
ਹਬਰੋਨੀਆਂ ਵਿੱਚੋਂ ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਹੋਵਾਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਵੇਖ ਭਾਲ ਕਰਦੇ ਸਨ
੧ ਤਵਾਰੀਖ਼ 26 : 31 (PAV)
ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲੀਵੇਂ ਵਰਹੇ ਵਿੱਚ ਓਹ ਭਾਲੇ ਗਏ ਅਤੇ ਗਿਲਆਦ ਦੇ ਯਅਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾ ਸੂਰਮੇ ਲੱਭੇ ਗਏ
੧ ਤਵਾਰੀਖ਼ 26 : 32 (PAV)
ਅਤੇ ਉਹ ਦੇ ਭਰਾ ਦੋ ਹਜ਼ਾਰ ਸੱਤ ਸੌ ਸੂਰਮੇ ਅਤੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੀਆਂ ਦੇ ਅੱਧੇ ਗੋਤ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਲਈ ਤੇ ਪਾਤਸ਼ਾਹ ਦੇ ਰਾਜ ਕਾਜਾਂ ਦੇ ਲਈ ਥਾਪ ਰੱਖਿਆ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32

BG:

Opacity:

Color:


Size:


Font: