੧ ਤਵਾਰੀਖ਼ 9 : 1 (PAV)
ਗੱਲ ਕਾਹ ਦੀ, ਸਾਰਾ ਇਸਰਾਏਲ ਕੁਲ ਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਉਂ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਸਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬਲ ਨੂੰ ਅਸੀਰ ਕਰ ਕੇ ਲੈ ਗਏ।।
੧ ਤਵਾਰੀਖ਼ 9 : 2 (PAV)
ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਵੱਸਦੇ ਸਨ ਇਸਰਾਏਲੀ, ਜਾਜਕ, ਲੇਵੀ, ਤੇ ਨਥੀਨੀਮ ਸਨ
੧ ਤਵਾਰੀਖ਼ 9 : 3 (PAV)
ਅਤੇ ਯਹੂਦੀਆਂ ਵਿੱਚੋਂ ਤੇ ਬਿਨਯਾਮੀਨੀਆਂ ਵਿੱਚੋਂ ਤੇ ਅਫਰਈਮੀਆਂ ਵਿੱਚੋਂ ਤੇ ਮਨੱਸ਼ੀਆਂ ਵਿੱਚੋਂ ਯਰੂਸ਼ਲਮ ਵਿੱਚ ਏਹ ਵੱਸਦੇ ਸਨ, -
੧ ਤਵਾਰੀਖ਼ 9 : 4 (PAV)
ਊਥਈ ਅੰਮੀਹੂਦ ਦਾ ਪੁੱਤ੍ਰ, ਆਮਰੀ ਦਾ ਪੁੱਤ੍ਰ, ਇਮਰੀ ਦਾ ਪੁੱਤ੍ਰ, ਬਾਨੀ ਦਾ ਪੁੱਤ੍ਰ, ਫਰਸ ਦੇ ਪੁੱਤ੍ਰਾਂ ਵਿੱਚੋਂ, ਯਹੂਦਾਹ ਦਾ ਪੁੱਤ੍ਰ,
੧ ਤਵਾਰੀਖ਼ 9 : 5 (PAV)
ਅਤੇ ਸ਼ੀਲੋਨੀਆਂ ਵਿੱਚੋਂ, ਅਸਾਯਾਹ ਪਹਿਲੌਠਾ ਤੇ ਉਹ ਦੇ ਪੁੱਤ੍ਰ
੧ ਤਵਾਰੀਖ਼ 9 : 6 (PAV)
ਅਤੇ ਜ਼ਰਹ ਦੇ ਪੁੱਤ੍ਰਾਂ ਵਿੱਚੋਂ, - ਯਊਏਲ ਤੇ ਉਨ੍ਹਾਂ ਦੇ ਭਰਾ ਛੇ ਸੌ ਨੱਵੇ
੧ ਤਵਾਰੀਖ਼ 9 : 7 (PAV)
ਅਤੇ ਬਿਨਯਾਮੀਨ ਦੇ ਪੁੱਤ੍ਰਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤ੍ਰ, ਹੋਦਵਯਾਹ ਦਾ ਪੁੱਤ੍ਰ, ਹਸਨੂਯਾਹ ਦਾ ਪੁੱਤ੍ਰ,
੧ ਤਵਾਰੀਖ਼ 9 : 8 (PAV)
ਤੇ ਯਿਬਨਯਾਹ ਯਰੋਹਾਮ ਦਾ ਪੁੱਤ੍ਰ ਤੇ ਏਲਾਹ ਉੱਜ਼ੀ ਦਾ ਪੁੱਤ੍ਰ, ਮਿਕਰੀ ਦਾ ਪੁੱਤ੍ਰ ਤੇ ਮਸ਼ੁੱਲਾਮ ਸ਼ਫਟਯਾਹ ਦਾ ਪੁੱਤ੍ਰ, ਰਊਏਲ ਦਾ ਪੁੱਤ੍ਰ, ਯਿਬਨੀਯਾਹ ਦਾ ਪੁੱਤ੍ਰ
੧ ਤਵਾਰੀਖ਼ 9 : 9 (PAV)
ਅਤੇ ਉਨ੍ਹਾਂ ਦੇ ਭਰਾ ਆਪਣੀਆਂ ਪੀੜ੍ਹੀਆਂ ਅਨੁਸਾਰ ਨੌ ਸੌ ਛਿਵੰਜਾ ਸਨ। ਏਹ ਸਾਰੇ ਮਨੁੱਖ ਆਪਣੇ ਪਿਤਰਾਂ ਦੇ ਘਰਾਣਿਆਂ ਵਿੱਚ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ।।
੧ ਤਵਾਰੀਖ਼ 9 : 10 (PAV)
ਅਤੇ ਜਾਜਕਾਂ ਵਿੱਚੋਂ ਯਦਅਯਾਹ ਤੇ ਯਹੋਯਾਰੀਬ ਤੇ ਯਾਕੀਨ
੧ ਤਵਾਰੀਖ਼ 9 : 11 (PAV)
ਅਤੇ ਅਜ਼ਰਯਾਹ ਹਿਲਕੀਯਾਹ ਦਾ ਪੁੱਤ੍ਰ, ਮਸ਼ੁੱਲਾਮ ਦਾ ਪੁੱਤ੍ਰ, ਸਾਦੋਕ ਦਾ ਪੁੱਤ੍ਰ, ਮਰਾਯੋਥ ਦਾ ਪੁੱਤ੍ਰ, ਅਹੀਟੂਬ ਦਾ ਪੁੱਤ੍ਰ, ਪਰਮੇਸ਼ੁਰੀ ਭਵਨ ਦਾ ਪਰਧਾਨ
੧ ਤਵਾਰੀਖ਼ 9 : 12 (PAV)
ਅਤੇ ਅਦਾਯਾਹ ਯਰੋਹਾਮ ਦਾ ਪੁੱਤ੍ਰ, ਪਸ਼ਹੂਰ ਦਾ ਪੁੱਤ੍ਰ, ਮਲਕੀਯਾਹ ਦਾ ਪੁੱਤ੍ਰ, ਅਤੇ ਮਅਸਈ ਅਦੀਏਲ ਦਾ ਪੁੱਤ੍ਰ, ਯਹਜ਼ੇਰਾਹ ਦਾ ਪੁੱਤ੍ਰ, ਮਸ਼ੁੱਲਾਮ ਦਾ ਪੁੱਤ੍ਰ, ਮਸ਼ਿੱਲੇਮੀਥ ਦਾ ਪੁੱਤ੍ਰ, ਮਅਸਈ ਅਦੀਏਲ ਦਾ ਪੁੱਤ੍ਰ ਯਹਜ਼ੇਰਾਹ ਦਾ ਪੁੱਤ੍ਰ, ਮਸ਼ੁੱਲਾਮ ਦਾ ਪੁੱਤ੍ਰ, ਮਸ਼ਿੱਲੇਮੀਥ ਦਾ ਪੁੱਤ੍ਰ, ਇੰਮੇਰ ਦਾ ਪੁੱਤ੍ਰ
੧ ਤਵਾਰੀਖ਼ 9 : 13 (PAV)
ਅਤੇ ਉਨ੍ਹਾਂ ਦੇ ਭਰਾ ਆਪਣੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਇੱਕ ਹਜ਼ਾਰ ਸੱਤ ਸੌ ਸਠ ਸਨ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਦੇ ਕਾਰਜ ਲਈ ਡਾਢੇ ਚਤਰੇ ਸਨ।।
੧ ਤਵਾਰੀਖ਼ 9 : 14 (PAV)
ਅਤੇ ਲੇਵੀਆਂ ਵਿੱਚੋਂ, - ਸ਼ਮਅਯਾਹ ਹਸ਼ੂਬ ਦਾ ਪੁੱਤ੍ਰ, ਅਜ਼ਰੀਕਾਮ ਦਾ ਪੁੱਤ੍ਰ, ਹਸ਼ਬਯਾਹ ਦਾ ਪੁੱਤ੍ਰ, ਮਰਾਰੀ ਦੇ ਪੁੱਤ੍ਰਾਂ ਵਿੱਚੋਂ,
੧ ਤਵਾਰੀਖ਼ 9 : 15 (PAV)
ਅਤੇ ਬਕਬੱਕਰ, ਹਰਸ਼ ਤੇ ਗਾਲਲ ਤੇ ਮੱਤਨਯਾਹ ਮੀਕਾ ਦਾ ਪੁੱਤ੍ਰ, ਜ਼ਿਕਰੀ ਦਾ ਪੁੱਤ੍ਰ, ਆਸਫ ਦਾ ਪੁੱਤ੍ਰ
੧ ਤਵਾਰੀਖ਼ 9 : 16 (PAV)
ਅਤੇ ਓਬਦਯਾਹ ਸ਼ਮਅਯਾਹ ਦਾ ਪੁੱਤ੍ਰ, ਗਾਲਾਲ ਦਾ ਪੁੱਤ੍ਰ, ਯਦੂਥੂਨ ਦਾ ਪੁੱਤ੍ਰ ਅਤੇ ਬਰਕਯਾਹ ਆਸਾ ਦਾ ਪੁੱਤ੍ਰ, ਅਲਕਾਨਾਹ ਦਾ ਪੁੱਤ੍ਰ ਜਿਹੜੇ ਨਟੋਫਾਥੀਆਂ ਦੇ ਪਿੰਡਾਂ ਵਿੱਚ ਵੱਸਦੇ ਸਨ।।
੧ ਤਵਾਰੀਖ਼ 9 : 17 (PAV)
ਅਤੇ ਕਰਬਾਨ ਏਹ ਸਨ, - ਸ਼ੱਲੂਮ ਤੇ ਅੱਕੂਬ ਤੇ ਟਲਮੋਨ ਤੇ ਅਹੀਮਾਨ ਤੇ ਉਨ੍ਹਾਂ ਦੇ ਭਰਾ (ਸ਼ੱਲੂਮ ਮੁਖੀਆ ਸੀ)
੧ ਤਵਾਰੀਖ਼ 9 : 18 (PAV)
ਅਤੇ ਹੁਣ ਤੀਕਰ ਓਹ ਪਾਤਸ਼ਾਹ ਦੇ ਫਾਟਕ ਕੋਲ ਚੜ੍ਹਦੇ ਪਾਸੇ ਰਹਿੰਦੇ ਸਨ। ਓਹ ਲੇਵੀਆਂ ਦੇ ਡੇਰੇ ਵਿੱਚ ਦਰਬਾਨ ਸਨ
੧ ਤਵਾਰੀਖ਼ 9 : 19 (PAV)
ਅਤੇ ਸ਼ੱਲੂਮ ਕੋਰੇ ਦਾ ਪੁੱਤ੍ਰ, ਅਬਯਾਸਾਫ ਦਾ ਪੁੱਤ੍ਰ, ਕੋਰਹ ਦਾ ਪੁੱਤ੍ਰ, ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਰ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵੱਜੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਉ ਦਾਦੇ ਯਹੋਵਾਹ ਦੇ ਡੇਰੇ ਦੇ ਦੁਆਰੇ ਦੇ ਰਾਖੇ ਹੋਏ ਸਨ
੧ ਤਵਾਰੀਖ਼ 9 : 20 (PAV)
ਅਤੇ ਫੀਨਹਾਸ ਅਲਆਜ਼ਾਰ ਦਾ ਪੁੱਤ੍ਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ
੧ ਤਵਾਰੀਖ਼ 9 : 21 (PAV)
ਅਤੇ ਮਸ਼ਲਮਯਾਹ ਦਾ ਪੁੱਤ੍ਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਫਾਟਕ ਦਾ ਦਰਬਾਨ ਸੀ
੧ ਤਵਾਰੀਖ਼ 9 : 22 (PAV)
ਜਿੰਨੇ ਦਰਵੱਜਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਦੋ ਸੌ ਬਾਰਾਂ ਸਨ। ਏਹ ਆਪਣੀਆਂ ਕੁਲ ਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ ਜਿਨ੍ਹਾਂ ਨੂੰ ਦਾਊਦ ਤੇ ਸ਼ਮੂਏਲ ਅਗੰਮ ਗਿਆਨੀ ਨੇ ਉਨ੍ਹਾਂ ਦੀ ਮਿਥੀ ਹੋਈ ਜ਼ੁੰਮੇਵਾਰੀ ਉੱਤੇ ਥਾਪਿਆ
੧ ਤਵਾਰੀਖ਼ 9 : 23 (PAV)
ਐਉਂ ਓਹ ਤੇ ਉਨ੍ਹਾਂ ਦੇ ਪੁੱਤ੍ਰ ਯਹੋਵਾਹ ਦੇ ਭਵਨ ਦੀ ਅਰਥਾਤ ਤੰਬੂ ਦੇ ਭਵਨ ਦੀ ਰਾਖੀ ਪਹਿਰਿਆਂ ਅਨੁਸਾਰ ਕਰਦੇ ਸਨ
੧ ਤਵਾਰੀਖ਼ 9 : 24 (PAV)
ਚਾਰੋਂ ਪਾਸੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਦਰਬਾਨ ਸਨ
੧ ਤਵਾਰੀਖ਼ 9 : 25 (PAV)
ਅਤੇ ਉਨ੍ਹਾਂ ਦੇ ਭਰਾ ਜਿਹੜੇ ਉਨ੍ਹਾਂ ਦੇ ਪਿੰਡਾਂ ਵਿੱਚ ਸਨ ਸੱਤੀਂ ਦੀ ਸੱਤੀਂ ਦਿਨੀਂ ਵਾਰੋ ਵਾਰੀ ਉਨ੍ਹਾਂ ਦੇ ਨਾਲ ਆਣ ਬੈਠਣ
੧ ਤਵਾਰੀਖ਼ 9 : 26 (PAV)
ਕਿਉਂ ਜੋ ਓਹ ਚਾਰ ਮੁਖ ਦਰਬਾਨ ਜਿਹੜੇ ਲੇਵੀ ਸਨ ਇੱਕ ਜ਼ੁੰਮੇਵਾਰੀ ਓਹਦੇ ਵਿੱਚ ਸਨ ਅਤੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਅਰ ਖ਼ਜ਼ਾਨਿਆਂ ਉੱਤੇ ਸਨ
੧ ਤਵਾਰੀਖ਼ 9 : 27 (PAV)
ਅਤੇ ਓਹ ਪਰਮੇਸ਼ੁਰ ਦੇ ਭਵਨ ਦੇ ਆਲੇ ਦੁਆਲੇ ਟਿਕਿਆ ਕਰਦੇ ਸਨ ਕਿਉਂ ਜੋ ਉਹ ਦੀ ਜ਼ੁੰਮੇਵਾਰੀ ਉਨ੍ਹਾਂ ਉੱਤੇ ਸੀ ਅਤੇ ਹਰ ਪਰਭਾਤ ਵੇਲੇ ਉਸ ਦਾ ਖੋਲ੍ਹਣਾ ਉਨ੍ਹਾਂ ਦੇ ਜਿਮੇਂ ਲਗਾ ਹੋਇਆ ਸੀ
੧ ਤਵਾਰੀਖ਼ 9 : 28 (PAV)
ਅਤੇ ਉਨ੍ਹਾਂ ਵਿੱਚੋਂ ਕਈ ਉਪਾਸਨਾ ਦੇ ਭਾਂਡਿਆਂ ਉੱਤੇ ਥਾਪੇ ਹੋਏ ਸਨ ਕਿਉਂਕਿ ਓਹ ਉਨ੍ਹਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਤੇ ਗਿਣ ਕੇ ਬਾਹਰ ਲੈ ਜਾਂਦੇ ਸਨ
੧ ਤਵਾਰੀਖ਼ 9 : 29 (PAV)
ਅਤੇ ਕਈ ਉਨ੍ਹਾਂ ਵਿੱਚੋਂ ਵੀ ਸਮਾਨ ਉੱਤੇ ਤੇ ਪਵਿੱਤ੍ਰ ਅਸਥਾਨ ਦੇ ਸਾਰੇ ਭਾਂਡਿਆਂ ਉੱਤੇ ਤੇ ਮੈਦੇ ਤੇ ਦਾਖਰਸ ਤੇ ਤੇਲ ਤੇ ਧੂਪ ਤੇ ਮਸਾਲੇ ਉੱਤੇ ਥਾਪੇ ਹੋਏ ਸਨ
੧ ਤਵਾਰੀਖ਼ 9 : 30 (PAV)
ਅਤੇ ਜਾਜਕ ਦੇ ਪੁੱਤ੍ਰਾਂ ਵਿੱਚੋਂ ਕਈ ਸੁਗੰਧੀਆਂ ਦਿਆਂ ਮਸਾਲਿਆਂ ਦਾ ਕੰਮ ਕਰਦੇ ਸਨ
੧ ਤਵਾਰੀਖ਼ 9 : 31 (PAV)
ਅਤੇ ਮੱਤਿਥਯਾਹ ਲੇਵੀਆਂ ਵਿੱਚੋਂ ਜਿਹੜਾ ਕਾਰਹੀ ਸ਼ੱਲੁਮ ਦਾ ਪਹਿਲੌਠਾ ਸੀ ਤਵਿਆਂ ਦੀਆਂ ਰੋਟੀਆਂ ਉੱਤੇ ਜ਼ੁੰਮੇਵਾਰੀ ਰੱਖਦਾ ਸੀ
੧ ਤਵਾਰੀਖ਼ 9 : 32 (PAV)
ਅਤੇ ਕਹਾਥੀਆਂ ਦੇ ਭਰਾਵਾਂ ਵਿੱਚੋਂ ਕਈ ਚੜ੍ਹਤ ਦੀ ਰੋਟੀ ਉੱਤੇ ਜ਼ੁੰਮੇਵਾਰ ਸਨ ਕਿ ਹਰ ਸਬਤ ਉਹ ਨੂੰ ਤਿਆਰ ਕਰਨ।।
੧ ਤਵਾਰੀਖ਼ 9 : 33 (PAV)
ਅਤੇ ਏਹ ਓਹ ਗਵੱਯੇ ਸਨ ਜਿਹੜੇ ਲੇਵੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਕੋਠੜੀਆਂ ਦੇ ਵਿੱਚ ਟਿਕ ਕੇ ਦੂਜੇ ਕੰਮ ਤੋਂ ਅੱਡ ਸਨ ਕਿਉਂ ਜੋਓਹ ਰਾਤ ਦਿਨ ਆਪਣੇ ਕੰਮ ਵਿੱਚ ਰੁਝੇ ਰਹਿੰਦੇ ਸਨ
੧ ਤਵਾਰੀਖ਼ 9 : 34 (PAV)
ਏਹ ਲੇਵੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਆਪਣੀਆਂ ਪੀੜ੍ਹੀਆਂ ਵਿੱਚ ਮੁਖੀਏ ਰਹੇ। ਏਹ ਯਰੂਸ਼ਲਮ ਵਿੱਚ ਵੱਸਦੇ ਸਨ।।
੧ ਤਵਾਰੀਖ਼ 9 : 35 (PAV)
ਅਤੇ ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ ਅਤੇ ਉਹ ਦੀ ਤੀਵੀਂ ਦਾ ਨਾਉਂ ਮਅਕਾਹ ਸੀ
੧ ਤਵਾਰੀਖ਼ 9 : 36 (PAV)
ਅਤੇ ਉਹ ਦਾ ਪਹਿਲੌਠਾ ਪੁੱਤ੍ਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਅਲ ਤੇ ਗੇਰ ਤੇ ਨਾਦਾਬ
੧ ਤਵਾਰੀਖ਼ 9 : 37 (PAV)
ਅਤੇ ਗਦੋਰ ਤੇ ਅਹਯੋ ਤੇ ਜ਼ਕਾਰਯਾਹ ਤੇ ਮਿਕਲੋਥ
੧ ਤਵਾਰੀਖ਼ 9 : 38 (PAV)
ਅਤੇ ਮਿਕਲੋਥ ਤੋਂ ਸ਼ਿਮਆਮ ਜੰਮਿਆਂ ਅਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸੇ ਸਨ।।
੧ ਤਵਾਰੀਖ਼ 9 : 39 (PAV)
ਅਤੇ ਨੇਰ ਤੋਂ ਕੀਸ਼ ਜੰਮਿਆਂ ਤੇ ਕੀਸ਼ ਤੋਂ ਸ਼ਾਊਲ ਜੰਮਿਆਂ ਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀ- ਸ਼ੂਆ ਤੇ ਅਬੀਨਾਦਾਬ ਤੇ ਅਸ਼ਬਆਲ
੧ ਤਵਾਰੀਖ਼ 9 : 40 (PAV)
ਅਤੇ ਯੋਨਾਥਾਨ ਦਾ ਪੁੱਤ੍ਰ ਮਰੀਬ-ਬਅਲ ਸੀ ਅਤੇ ਮਰੀਬ-ਬਅਲ ਤੋਂ ਮੀਕਾਹ ਜੰਮਿਆਂ
੧ ਤਵਾਰੀਖ਼ 9 : 41 (PAV)
ਅਤੇ ਮੀਕਾਹ ਦੇ ਪੁੱਤ੍ਰ, - ਪੀਥੋਨ ਤੇ ਮਲਕ ਤੇ ਤਹਰੇਆ
੧ ਤਵਾਰੀਖ਼ 9 : 42 (PAV)
ਅਤੇ ਆਹਜ਼ ਤੋਂ ਯਾਰਾਹ ਜੰਮਿਆਂ ਤੇ ਯਾਰਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆਂ
੧ ਤਵਾਰੀਖ਼ 9 : 43 (PAV)
ਅਤੇ ਮੋਸਾ ਤੋਂ ਬਿਨਆ ਜੰਮਿਆਂ ਅਤੇ ਰਫਾਯਾਹ ਉਹ ਦਾ ਪੁੱਤ੍ਰ, ਅਲਆਸਾਹ ਉਹ ਦਾ ਪੁੱਤ੍ਰ, ਆਸੇਲ ਉਹ ਦਾ ਪੁੱਤ੍ਰ
੧ ਤਵਾਰੀਖ਼ 9 : 44 (PAV)
ਅਤੇ ਆਸੇਲ ਦੇ ਛੇ ਪੁੱਤ੍ਰ ਸਨ ਤੇ ਉਨ੍ਹਾਂ ਦੇ ਨਾਉਂ ਏਹ ਸਨ, - ਅਜ਼ਰੀਕਾਮ, ਬੋਕਰੂ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਨ। ਏਹ ਆਸੇਲ ਦੇ ਪੁੱਤ੍ਰ ਸਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44

BG:

Opacity:

Color:


Size:


Font: