੧ ਕੁਰਿੰਥੀਆਂ 4 : 1 (PAV)
ਆਦਮੀ ਸਾਨੂੰ ਇਉਂ ਜਾਣੇ ਜਿਉਂ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ।
੧ ਕੁਰਿੰਥੀਆਂ 4 : 2 (PAV)
ਫੇਰ ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਉਹ ਮਾਤਬਰ ਹੋਣ
੧ ਕੁਰਿੰਥੀਆਂ 4 : 3 (PAV)
ਪਰ ਮੇਰੇ ਲੇਖੇ ਇਹ ਅੱਤ ਛੋਟੀ ਗੱਲ ਹੈ ਭਈ ਤੁਹਾਥੋਂ ਅਥਵਾ ਇਨਸਾਨੀ ਅਦਾਲਤ ਤੋਂ ਮੇਰੀ ਜਾਚ ਕੀਤੀ ਜਾਵੇ ਸਗੋਂ ਮੈਂ ਆਪ ਵੀ ਆਪਣੀ ਜਾਚ ਨਹੀਂ ਕਰਦਾ ਹਾਂ
੧ ਕੁਰਿੰਥੀਆਂ 4 : 4 (PAV)
ਭਾਵੇਂ ਮੈਂ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਵੇਖਦਾ ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ ਪਰ ਮੇਰੀ ਜਾਚ ਕਰਨ ਵਾਲਾ ਪ੍ਰਭੁ ਹੈ
੧ ਕੁਰਿੰਥੀਆਂ 4 : 5 (PAV)
ਇਸ ਲਈ ਜਿੰਨਾ ਚਿਰ ਪ੍ਰਭੁ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਬੇੜਾ ਨਾ ਕਰੋ ਉਹ ਤਾਂ ਅਨ੍ਹੇਰੇ ਦੀਆਂ ਗੁਪਤ ਗੱਲਾਂ ਨੂੰ ਪਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪਰਗਟ ਕਰੇਗਾ ਅਤੇ ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਵੱਲੋਂ ਵਡਿਆਈ ਮਿਲੇਗੀ।।
੧ ਕੁਰਿੰਥੀਆਂ 4 : 6 (PAV)
ਹੇ ਭਰਾਵੋ, ਮੈਂ ਏਹ ਗੱਲਾਂ ਤੁਹਾਡੇ ਨਮਿੱਤ ਆਪਣੇ ਅਤੇ ਅਪੁੱਲੋਸ ਦੇ ਉੱਤੇ ਨਮੂਨੇ ਦੇ ਤੌਰ ਤੇ ਲਾਈਆ ਭਈ ਤੁਸੀਂ ਸਾਡੇ ਕੋਲੋਂ ਇਹ ਸਿੱਖੋ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵੱਧੋ ਕਿਤੇ ਇਉਂ ਨਾ ਹੋਵੇ ਜੋ ਤੁਸੀਂ ਇੱਕ ਦਾ ਪੱਖ ਕਰ ਕੇ ਦੂਏ ਦੇ ਵਿਰੁੱਧ ਫੁੱਲ ਜਾਉ
੧ ਕੁਰਿੰਥੀਆਂ 4 : 7 (PAV)
ਕਿਉਂ ਜੋ ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ ਅਤੇ ਤੇਰੇ ਕੋਲ ਕੀ ਹੈ ਜੋਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਹਨੂੰ ਕਰਦਾ ਹੈ ਭਈ ਜਾਣੀਦਾ ਲਿਆ ਹੀ ਨਹੀਂ?
੧ ਕੁਰਿੰਥੀਆਂ 4 : 8 (PAV)
ਤੁਸੀਂ ਤਾਂ ਹੁਣੇ ਹੀ ਰੱਜੇ ਹੋਏ ਹੋ! ਤੁਸੀਂ ਤਾਂ ਹੁਣੇ ਹੀ ਧਨੀ ਹੋ ਗਏ! ਤੁਸੀਂ ਸਾਥੋਂ ਬਿਨਾ ਰਾਜ ਕਰਨ ਲੱਗ ਪਏ ਅਤੇ ਕਾਸ਼ ਕਿ ਤੁਸੀ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ!
੧ ਕੁਰਿੰਥੀਆਂ 4 : 9 (PAV)
ਮੈਂ ਤਾਂ ਸਮਝਦਾ ਹਾਂ ਭਈ ਪਰਮੇਸ਼ੁਰ ਨੇ ਅਸਾਂ ਰਸੂਲਾਂ ਨੂੰ ਸਭਨਾਂ ਤੋਂ ਛੇਕੜਲੇ ਕਰਕੇ ਕਤਲ ਹੋਣ ਵਾਲਿਆਂ ਵਰਗੇ ਪਰਗਟ ਕੀਤਾ ਕਿਉਂ ਜੋ ਅਸੀਂ ਜਗਤ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ
੧ ਕੁਰਿੰਥੀਆਂ 4 : 10 (PAV)
ਅਸੀਂ ਮਸੀਹ ਦੇ ਨਮਿੱਤ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ, ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ
੧ ਕੁਰਿੰਥੀਆਂ 4 : 11 (PAV)
ਇਸ ਘੜੀ ਤੀਕ ਅਸੀਂ ਭੁੱਖੇ, ਤਿਹਾਏ, ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ
੧ ਕੁਰਿੰਥੀਆਂ 4 : 12 (PAV)
ਅਤੇ ਆਪਣੇ ਹੱਥਾਂ ਨਾਲ ਕੰਮ ਧੰਦੇ ਕਰਕੇ ਮਿਹਨਤ ਕਰਦੇ ਹਾਂ। ਅਸੀਂ ਗਾਲੀਆਂ ਖਾ ਕੇ ਅਸੀਸ ਦਿੰਦੇ ਹਾਂ। ਜਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ
੧ ਕੁਰਿੰਥੀਆਂ 4 : 13 (PAV)
ਜਾਂ ਸਾਡੀ ਨਿੰਦਿਆਂ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤੀਕੁਰ ਜਗਤ ਦੇ ਕੁੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਝਾੜਨ ਬਣੇ ਹੋਏ ਹਾਂ।।
੧ ਕੁਰਿੰਥੀਆਂ 4 : 14 (PAV)
ਮੈਂ ਇਹ ਗੱਲ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਵਾਙੁ ਸਮਝਾਉਣ ਲਈ ਲਿਖਦਾ ਹਾਂ
੧ ਕੁਰਿੰਥੀਆਂ 4 : 15 (PAV)
ਭਾਵੇਂ ਹੀ ਮਸੀਹ ਵਿੱਚ ਦਸ ਹਜਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ
੧ ਕੁਰਿੰਥੀਆਂ 4 : 16 (PAV)
ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ
੧ ਕੁਰਿੰਥੀਆਂ 4 : 17 (PAV)
ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਿਆ ਜਿਹੜਾ ਪ੍ਰਭੁ ਵਿੱਚ ਮੇਰਾ ਪਿਆਰਾ ਅਤੇ ਨਿਹਚੇ ਜੋਗ ਪੁੱਤ੍ਰ ਹੈ। ਉਹ ਮੇਰੇ ਵਰਤਾਵੇ ਜੋ ਮਸੀਹ ਵਿੱਚ ਹਨ ਤੁਹਾਨੂੰ ਚੇਤੇ ਕਰਾਵੇਗਾ ਜਿਸ ਤਰ੍ਹਾਂ ਮੈਂ ਸਭਨੀਂ ਥਾਈਂ ਹਰੇਕ ਕਲੀਸਿਯਾ ਵਿੱਚ ਉਪਦੇਸ਼ ਕਰਦਾ ਹਾਂ
੧ ਕੁਰਿੰਥੀਆਂ 4 : 18 (PAV)
ਕਈ ਇਹ ਸਮਝ ਕੇ ਫੁੱਲਦੇ ਹਨ ਭਈ ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ
੧ ਕੁਰਿੰਥੀਆਂ 4 : 19 (PAV)
ਪਰ ਜੇ ਪ੍ਰਭੁ ਚਾਹੇ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਫੁੱਲਿਆ ਹੋਇਆਂ ਦੇ ਬਚਨ ਨੂੰ ਨਹੀਂ ਸਗੋਂ ਉਹਨਾਂ ਦੀ ਸਮੱਰਥਾ ਨੂੰ ਜਾਣ ਲਵਾਂਗਾ
੧ ਕੁਰਿੰਥੀਆਂ 4 : 20 (PAV)
ਪਰਮੇਸ਼ੁਰ ਦਾ ਰਾਜ ਗੱਲਾਂ ਦੇ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ
੧ ਕੁਰਿੰਥੀਆਂ 4 : 21 (PAV)
ਤੁਸੀਂ ਕੀ ਚਾਹੁੰਦੇ ਹੋ ਭਈ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ ਅਥਵਾ ਪ੍ਰੇਮ ਅਤੇ ਨਰਮਾਈ ਦੇ ਆਤਮਾ ਨਾਲ?।।

1 2 3 4 5 6 7 8 9 10 11 12 13 14 15 16 17 18 19 20 21

BG:

Opacity:

Color:


Size:


Font: