੧ ਸਲਾਤੀਨ 4 : 1 (PAV)
ਐਉਂ ਸੁਲੇਮਾਨ ਪਾਤਸ਼ਾਹ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋ ਗਿਆ
੧ ਸਲਾਤੀਨ 4 : 2 (PAV)
ਉਸ ਦੇ ਸਰਦਾਰ ਏਹ ਸਨ ਸਾਦੋਕ ਜਾਜਕ ਦਾ ਪੁੱਤ੍ਰ ਅਜ਼ਰਯਾਹ
੧ ਸਲਾਤੀਨ 4 : 3 (PAV)
ਅਤੇ ਸ਼ੀਸਾ ਦੇ ਪੁੱਤ੍ਰ ਅਲੀ ਹੋਰਫ ਅਰ ਅਹੀਯਾਹ ਏਹ ਲਿਖਾਰੀ ਸਨ ਅਤੇ ਅਹੀਲੂਦ ਦਾ ਪੁੱਤ੍ਰ ਯਹੋਸ਼ਾਫਾਟ ਇਤਹਾਸ ਦਾ ਲਿਖਾਰੀ ਸੀ
੧ ਸਲਾਤੀਨ 4 : 4 (PAV)
ਅਤੇ ਯਹੋਯਾਦਾ ਦਾ ਪੁੱਤ੍ਰ ਬਨਾਯਾਹ ਸੈਨਾਪਤੀ ਅਤੇ ਸਾਦੋਕ ਅਰ ਅਬਯਾਥਾਰ ਜਾਜਕ ਸਨ
੧ ਸਲਾਤੀਨ 4 : 5 (PAV)
ਅਤੇ ਨਾਥਾਨ ਦਾ ਪੁੱਤ੍ਰ ਅਜ਼ਰਯਾਹ ਭੰਡਾਰੀਆਂ ਦੇ ਉੱਤੇ ਸੀ ਅਤੇ ਨਾਥਾਨ ਦਾ ਪੁੱਤ੍ਰ ਜ਼ਾਬੂਦ ਜਾਜਕ ਸੀ ਅਤੇ ਉਹ ਪਾਤਸ਼ਾਹ ਦਾ ਮਿਤ੍ਰ ਸੀ
੧ ਸਲਾਤੀਨ 4 : 6 (PAV)
ਅਤੇ ਅਹੀਸ਼ਾਰ ਘਰਾਣੇ ਉੱਤੇ ਸੀ ਅਤੇ ਅਬਦਾ ਦਾ ਪੁੱਤ੍ਰ ਅਦੋਨੀਰਾਮ ਬੇਗਾਰੀਆਂ ਉੱਤੇ ਸੀ।।
੧ ਸਲਾਤੀਨ 4 : 7 (PAV)
ਸੁਲੇਮਾਨ ਨੇ ਸਾਰੇ ਇਸਰਾਏਲ ਉੱਤੇ ਬਾਰਾਂ ਭੰਡਾਰੀ ਠਹਿਰਾਏ ਜਿਹੜੇ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ ਇੱਕ ਇੱਕ ਜਣਾ ਵਰਹੇ ਵਿੱਚ ਇੱਕ ਮਹੀਨਾ ਰਸਤ ਲਿਆਉਂਦਾ ਸੀ
੧ ਸਲਾਤੀਨ 4 : 8 (PAV)
ਉਨ੍ਹਾਂ ਦੇ ਨਾਉਂ ਏਹ ਸਨ, ਬਨਹੂਰ ਅਫਰਾਈਮ ਦੇ ਪਹਾੜ ਵਿੱਚ
੧ ਸਲਾਤੀਨ 4 : 9 (PAV)
ਬਨ-ਦਕਰ, ਮਾਕਸ, ਸਆਲਬੀਮ, ਬੈਤ-ਸਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ
੧ ਸਲਾਤੀਨ 4 : 10 (PAV)
ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਰ ਹੇਫਰ ਦਾ ਸਾਰਾ ਦੇਸ ਸੀ
੧ ਸਲਾਤੀਨ 4 : 11 (PAV)
ਬਨ-ਅਬੀਨਾਦਾਬ ਦੋਰ ਦੀ ਸਾਰੀ ਚੜ੍ਹਾਈ ਵਿੱਚ ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ
੧ ਸਲਾਤੀਨ 4 : 12 (PAV)
ਅਹੀਲੂਦ ਦਾ ਪੁੱਤ੍ਰ ਬਆਨਾ ਤਾਨਾਕ ਅਤੇ ਮਗਿੱਦੋ ਅਤੇ ਸਾਰਾ ਬੈਤ-ਸ਼ਾਨ ਵਿੱਚ ਜਿਹੜਾ ਸਾਰਥਾਨਾਹ ਦੇ ਨਾਲ ਸੀ ਅਤੇ ਯਿਜ਼ਰਾਏਲ ਦੀ ਨਿਵਾਨ ਵਿੱਚ ਸੀ ਬੈਤ-ਸ਼ਾਨ ਤੋਂ ਆਬੋਲ ਮਹੋਲਾਹ ਤੀਕ ਅਤੇ ਯਾਕਮਆਮ ਦੇ ਪਾਰ ਤੀਕ
੧ ਸਲਾਤੀਨ 4 : 13 (PAV)
ਬਨ ਗਬਰ ਰਾਮੋਥ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤ੍ਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਹ ਦੇ ਸਨ ਅਰ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਫਸੀਲ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ
੧ ਸਲਾਤੀਨ 4 : 14 (PAV)
ਇੱਦੋ ਦਾ ਪੁੱਤ੍ਰ ਅਹੀਨਾਦਾਬ ਮਹਨਇਮ ਵਿੱਚ
੧ ਸਲਾਤੀਨ 4 : 15 (PAV)
ਅਹੀਮਆਸ ਨਫਤਾਲੀ ਵਿੱਚ ਨਾਲੇ ਉਸ ਨੇ ਸੁਲੇਮਾਨ ਦੀ ਧੀ ਬਾਮਰਥ ਨੂੰ ਵਿਆਹ ਲਿਆ
੧ ਸਲਾਤੀਨ 4 : 16 (PAV)
ਹੂਸ਼ਈ ਦਾ ਪੁੱਤ੍ਰ ਬਅਨਾ ਆਸ਼ੇਰ ਵਿੱਚ ਅਰ ਆਲੋਥ ਵਿੱਚ
੧ ਸਲਾਤੀਨ 4 : 17 (PAV)
ਪਾਰੂਆਹ ਦਾ ਪੁੱਤ੍ਰ ਯਹੋਸ਼ਾਫਾਟ ਯਿੱਸਾਕਾਰ ਵਿੱਚ
੧ ਸਲਾਤੀਨ 4 : 18 (PAV)
ਏਲਾ ਦਾ ਪੁੱਤ੍ਰ ਸ਼ਿਮਾਈ ਬਿਨਯਾਮੀਨ ਵਿੱਚ
੧ ਸਲਾਤੀਨ 4 : 19 (PAV)
ਊਰੀ ਦਾ ਪੁੱਤ੍ਰ ਗਬਰ ਗਿਲਆਦ ਦੇ ਦੇਸ ਵਿੱਚ ਜੋ ਅੰਮੋਰੀਆਂ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਦੇਸ ਸੀ ਉਸ ਦੇਸ ਦਾ ਉਹ ਇਕੱਲਾ ਭੰਡਾਰੀ ਸੀ
੧ ਸਲਾਤੀਨ 4 : 20 (PAV)
ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ।।
੧ ਸਲਾਤੀਨ 4 : 21 (PAV)
ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫਰਾਤ ਦਰਿਆ ਤੋਂ ਲੈ ਕੇ ਫਲਿਸਤੀਨ ਤੀਕ ਅਰ ਮਿਸਰ ਦੀ ਹੱਦ ਤੀਕ। ਓਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਉਣ ਦੇ ਸਾਰੇ ਦਿਨ ਉਹ ਦੀ ਟਹਿਲ ਕਰਦੇ ਰਹੇ।।
੧ ਸਲਾਤੀਨ 4 : 22 (PAV)
ਸੁਲੇਮਾਨ ਦੀ ਇੱਕ ਦਿਨ ਦੀ ਏਹ ਰਸਤ ਸੀ ਅਰਥਾਤ ਦੋ ਸੌ ਪੱਚੀ ਮਣ ਮੈਦਾ, ਚਾਰ ਸੌ ਪੰਜਾਹ ਮਣ ਆਟਾ,
੧ ਸਲਾਤੀਨ 4 : 23 (PAV)
ਦਸ ਮੋਟੇ ਬਲਦ ਅਤੇ ਚਰਾਈ ਵਿੱਚੋਂ ਵੀਹ ਬਲਦ ਇੱਕ ਸੌ ਭੇਡਾਂ ਅਤੇ ਉਨ੍ਹਾਂ ਤੋਂ ਵੱਧ ਚਿਕਾਰੇ ਅਤੇ ਹਰਨ ਅਤੇ ਪਾਹੜੇ ਅਤੇ ਮੋਟੇ ਮੋਟੇ ਕੁੱਕੜ
੧ ਸਲਾਤੀਨ 4 : 24 (PAV)
ਕਿਉਂ ਜੋ ਉਹ ਦਰਿਆ ਦੇ ਦੇਸ ਪਾਸੇ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੀਕ ਉਨ੍ਹਾਂ ਸਾਰਿਆਂ ਰਾਜਿਆਂ ਉੱਤੇ ਜੋ ਦਰਿਆ ਦੇ ਏਸ ਪਾਸੇ ਸਨ ਰਾਜ ਕਰਦਾ ਸੀ ਅਤੇ ਉਨ੍ਹਾਂ ਨਾਲ ਜੋ ਉਸ ਦੇ ਆਲੇ ਦੁਆਲੇ ਸਨ ਸੁਲਾਹ ਰੱਖਦਾ ਸੀ
੧ ਸਲਾਤੀਨ 4 : 25 (PAV)
ਅਤੇ ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸੁਲੇਮਾਨ ਦੇ ਸਭ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ
੧ ਸਲਾਤੀਨ 4 : 26 (PAV)
ਅਤੇ ਸੁਲੇਮਾਨ ਦੇ ਰਥਾਂ ਦੇ ਘੋੜਿਆ ਲਈ ਚਾਲੀ ਹਜ਼ਾਰ ਤੇਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ
੧ ਸਲਾਤੀਨ 4 : 27 (PAV)
ਅਤੇ ਏਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ ਸਨ ਰਸਤ ਅੱਪੜਾਉਂਦੇ ਸਨ ਅਤੇ ਏਸ ਗੱਲ ਵਿੱਚ ਓਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ
੧ ਸਲਾਤੀਨ 4 : 28 (PAV)
ਘੋੜਿਆਂ ਅਤੇ ਸਾਹਨਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਏਹ ਹੁੰਦੇ ਸਨ ਓਥੋਂ ਇੱਕ ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ।।
੧ ਸਲਾਤੀਨ 4 : 29 (PAV)
ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ ਅਤੇ ਖੁੱਲਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ
੧ ਸਲਾਤੀਨ 4 : 30 (PAV)
ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵਧੀਕ ਸੀ
੧ ਸਲਾਤੀਨ 4 : 31 (PAV)
ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ ਅਰ ਹੇਮਾਨ ਅਰ ਮਾਹੋਲ ਦੇ ਪੁੱਤ੍ਰ ਕਲਕੋਲ ਅਰ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਉਂ ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਉੱਘਾ ਸੀ
੧ ਸਲਾਤੀਨ 4 : 32 (PAV)
ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ
੧ ਸਲਾਤੀਨ 4 : 33 (PAV)
ਅਤੇ ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜ਼ੂਫੇ ਤੀਕ ਜੋ ਕੰਧਾਂ ਉੱਤੇ ਉਗੱਦਾ ਹੈ ਅਤੇ ਉਹ ਪਸੂਆਂ ਉੱਤੇ ਅਰ ਪੰਛੀਆਂ ਅਰ ਘਿਸਰਨ ਵਾਲਿਆਂ ਅਰ ਮੱਛੀਆਂ ਉੱਤੇ ਬੋਲਿਆ
੧ ਸਲਾਤੀਨ 4 : 34 (PAV)
ਤਾਂ ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦਿਆਂ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ ਉਸ ਦੀ ਬੁੱਧੀ ਸੁਣਨ ਲਈ ਆਏ।।
❮
❯