੧ ਸਲਾਤੀਨ 6 : 1 (PAV)
ਤਾਂ ਐਉਂ ਹੋਇਆ ਕਿ ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਰ ਸੌ ਅੱਸੀ ਵਰਹੇ ਦੇ ਪਿੱਛੋਂ ਇਸਰਾਏਲ ਉੱਤੇ ਸੁਲੇਮਾਨ ਦੇ ਰਾਜ ਦੇ ਚੌਥੇ ਵਰਹੇ ਜ਼ਿਵ ਦੇ ਮਹੀਨੇ ਜੋ ਦੂਜਾ ਮਹੀਨਾ ਹੈ ਉਹ ਯਹੋਵਾਹ ਲਈ ਭਵਨ ਬਣਾਉਣ ਲੱਗਾ
੧ ਸਲਾਤੀਨ 6 : 2 (PAV)
ਅਤੇ ਉਹ ਭਵਨ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਯੋਹਵਾਹ ਲਈ ਬਣਾਇਆ ਉਸ ਦਾ ਲਮਾਨ ਸੱਠ ਹੱਥ ਚੁੜਾਨ ਵੀਹ ਹੱਥ ਅਤੇ ਉਚਾਨ ਤੀਹ ਹੱਥ ਸੀ
੧ ਸਲਾਤੀਨ 6 : 3 (PAV)
ਅਤੇ ਉਸ ਭਵਨ ਦੀ ਹੈਕਲ ਦੇ ਅੱਗੇ ਇੱਕ ਦਲਾਨ ਵੀਹ ਹੱਥ ਲੰਮਾ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਉਸ ਦੀ ਚੁੜਾਈ ਭਵਨ ਦੇ ਅੱਗੇ ਦਸ ਹੱਥ ਸੀ
੧ ਸਲਾਤੀਨ 6 : 4 (PAV)
ਅਤੇ ਭਵਨ ਲਈ ਉਸ ਨੇ ਜਾਲੀ ਦਾਰ ਜੜਵੀਆਂ ਖਿੜਕੀਆਂ ਬਣਾਈਆਂ
੧ ਸਲਾਤੀਨ 6 : 5 (PAV)
ਸੋ ਉਸ ਨੇ ਭਵਨ ਦੀ ਕੰਧ ਦੇ ਨਾਲ ਨਾਲ ਚੁਫੇਰੇ ਕੋਠੜੀਆਂ ਬਣਾਈਆਂ ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ। ਸੋ ਉਸ ਨੇ ਕੋਠੜੀਆਂ ਚੌਫੇਰੇ ਬਣਾਈਆਂ
੧ ਸਲਾਤੀਨ 6 : 6 (PAV)
ਹੇਠਲੀ ਕੋਠੜੀ ਪੰਜ ਹੱਥ ਚੌੜੀ ਸੀ ਵਿੱਚਕਾਰਲੀ ਛੇ ਹੱਥ ਅਤੇ ਤੀਜੀ ਸੱਤ ਹੱਥ ਚੌੜੀ ਸੀ। ਏਸ ਕਾਰਨ ਭਵਨ ਦੀ ਕੰਧ ਦੇ ਬਾਹਰ ਉਸ ਨੇ ਚੁਫੇਰੇ ਬਾਲੇ ਰੱਖਣ ਦੇ ਲਈ ਵਾਧਾ ਬਣਾਇਆ ਭਈ ਬਾਲੇ ਭਵਨ ਦੀਆਂ ਕੰਧਾਂ ਵਿੱਚ ਨਾ ਰੱਖੇ ਜਾਣ
੧ ਸਲਾਤੀਨ 6 : 7 (PAV)
ਅਤੇ ਜਦ ਏਹ ਭਵਨ ਬਣਾਉਂਦੇ ਸਨ ਤਾਂ ਉਸ ਵਿੱਚ ਪੂਰੇ ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਹੋਏ ਸਨ ਸੋ ਭਵਨ ਦੇ ਬਣਾਉਣ ਵਿੱਚ ਨਾ ਓਥੇ ਤੇਸੀ ਨਾ ਬਸੂਲੀ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਅਵਾਜ਼ ਸੁਣਾਈ ਦਿੰਦੀ ਸੀ
੧ ਸਲਾਤੀਨ 6 : 8 (PAV)
ਵਿੱਚਲੀ ਕੋਠੜੀ ਦਾ ਬੂਹਾ ਨਾਲ ਲੱਗਦਾ ਭਵਨ ਦੇ ਸੱਜੇ ਪਾਸੇ ਵਿੱਚ ਸੀ ਅਤੇ ਚੱਕਰ ਵਾਲੀਆਂ ਪੌੜੀਆਂ ਨਾਲ ਵਿੱਚਲੀ ਕੋਠੜੀ ਵਿੱਚ ਅਤੇ ਵਿੱਚਲੀ ਕੋਠੜੀ ਦੇ ਵਿੱਚੋਂ ਦੀ ਤੀਜੀ ਕੋਠੜੀ ਵਿੱਚ ਚੜ੍ਹਦੇ ਸਨ
੧ ਸਲਾਤੀਨ 6 : 9 (PAV)
ਸੋ ਉਸ ਨੇ ਭਵਨ ਨੂੰ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ ਅਤੇ ਉਸ ਨੇ ਭਵਨ ਨੂੰ ਦਿਆਰ ਦਿਆਂ ਫੱਟਾਂ ਅਤੇ ਸ਼ਤੀਰਾਂ ਨਾਲ ਕੱਜਿਆ
੧ ਸਲਾਤੀਨ 6 : 10 (PAV)
ਅਤੇ ਉਸ ਨੇ ਸਾਰੇ ਭਵਨ ਦੇ ਨਾਲ ਨਾਲ ਕੋਠੜੀਆਂ ਬਣਾਈਆਂ ਜਿਹੜੀਆਂ ਪੰਜ ਹੱਥ ਉੱਚੀਆਂ ਸਨ ਅਤੇ ਓਹ ਦਿਆਰ ਦੀ ਲਕੜੀ ਨਾਲ ਭਵਨ ਨੂੰ ਲੱਗਵੀਆਂ ਸਨ।।
੧ ਸਲਾਤੀਨ 6 : 11 (PAV)
ਤਾਂ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਸੁਲੇਮਾਨ ਨੂੰ ਆਇਆ ਕੀ
੧ ਸਲਾਤੀਨ 6 : 12 (PAV)
ਏਹ ਭਵਨ ਜਿਹੜਾ ਤੂੰ ਬਣਾਉਂਦਾ ਹੈਂ ਜੇ ਕਰ ਤੂੰ ਮੇਰੀਆਂ ਬਿਧੀਆਂ ਉੱਤੇ ਤੁਰੇਂ ਅਤੇ ਮੇਰੇ ਨਿਆਵਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਪਾਲਨਾ ਕਰੇਂ ਅਤੇ ਮੇਰੇ ਹੁਕਮਾਂ ਅਨੁਸਾਰ ਚੱਲੇਂ ਤਾਂ ਮੈਂ ਆਪਣੇ ਬਚਨ ਨੂੰ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਹੈ ਤੇਰੇ ਨਾਲ ਕਾਇਮ ਰੱਖਾਂਗਾ
੧ ਸਲਾਤੀਨ 6 : 13 (PAV)
ਮੈਂ ਇਸਰਾਏਲੀਆਂ ਦੇ ਵਿੱਚ ਵੱਸਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਾ ਛੱਡਾਂਗਾ।।
੧ ਸਲਾਤੀਨ 6 : 14 (PAV)
ਸੋ ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ
੧ ਸਲਾਤੀਨ 6 : 15 (PAV)
ਉਸ ਨੇ ਅੰਦਰ ਵਾਰ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ ਭਵਨ ਦੇ ਥੱਲਿਓ ਲੈ ਕੇ ਛੱਤ ਤੀਕ ਅੰਦਰ ਵਾਰ ਲੱਕੜ ਨਾਲ ਕੱਜਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦਿਆਂ ਫੱਟਾਂ ਨਾਲ ਕੱਜਿਆ
੧ ਸਲਾਤੀਨ 6 : 16 (PAV)
ਅਤੇ ਉਸ ਨੇ ਭਵਨ ਦੇ ਪਿੱਛਲੇ ਪਾਸੇ ਵੀਹ ਹੱਥ ਤੀਕ ਦਿਆਰ ਦੇ ਫੱਟਾਂ ਨਾਲ ਥੱਲਿਓਂ ਲੈ ਕੇ ਉਹ ਦੀਆਂ ਕੰਧਾਂ ਤੀਕ ਬਣਾਇਆ। ਉਹ ਦੇ ਅੰਦਰ ਵਾਰ ਵਿੱਚਲੀ ਕੋਠੜੀ ਨਾਲ ਅਰਥਾਤ ਅੱਤ ਪਵਿੱਤਰ ਥਾਂ ਲਈ ਉਹ ਨੂੰ ਬਣਾਇਆ
੧ ਸਲਾਤੀਨ 6 : 17 (PAV)
ਅਤੇ ਉਹ ਭਵਨ ਅਰਥਾਤ ਸਾਹਮਣੀ ਹੈਕਲ ਚਾਲੀ ਹੱਥ ਲੰਮੀ ਸੀ
੧ ਸਲਾਤੀਨ 6 : 18 (PAV)
ਅਤੇ ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ ਉਸ ਵਿੱਚ ਕਲੀਆਂ ਅਤੇ ਫੁੱਲ ਉੱਕਰੇ ਹੋਏ ਸਨ ਅਤੇ ਏਹ ਸਾਰਾ ਦਿਆਰ ਦਾ ਸੀ ਕੋਈ ਪੱਥਰ ਨਹੀਂ ਦਿੱਸਦਾ ਸੀ
੧ ਸਲਾਤੀਨ 6 : 19 (PAV)
ਭਵਨ ਦੇ ਵਿੱਚ ਅੰਦਰਲੀ ਵੱਲ ਵਿਚਲੀ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸੱਕੇ
੧ ਸਲਾਤੀਨ 6 : 20 (PAV)
ਅਤੇ ਵਿਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲਮਾਨ ਵੀਹ ਹੱਥ ਅਤੇ ਉਸ ਦੀ ਚੁੜਾਨ ਵੀਹ ਹੱਥ ਅਤੇ ਉਚਾਨ ਭੀ ਵੀਹ ਹੱਥ ਸੀ ਅਤੇ ਕੁੰਦਨ ਸੋਨਾ ਉਸ ਉੱਤੇ ਚੜ੍ਹਾਇਆ ਅਤੇ ਜਗਵੇਦੀ ਦੀ ਤਖਤਾ ਬੰਦੀ ਦਿਆਰ ਨਾਲ ਕੀਤੀ
੧ ਸਲਾਤੀਨ 6 : 21 (PAV)
ਸੁਲੇਮਾਨ ਦੇ ਭਵਨ ਉੱਤੇ ਅੰਦਰ ਵਾਰ ਕੁੰਦਨ ਸੋਨਾ ਚੜ੍ਹਾਇਆ ਅਤੇ ਵਿਚਲੀ ਕੋਠੜੀ ਦੇ ਬਾਹਰਲੇ ਪਾਸੇ ਸੋਨੇ ਦੇ ਸੰਗਲ ਤਾਣ ਦਿੱਤੇ ਅਤੇ ਉਸ ਉੱਤੇ ਵੀ ਸੋਨਾ ਚੜ੍ਹਾਇਆ
੧ ਸਲਾਤੀਨ 6 : 22 (PAV)
ਸੋ ਉਸ ਨੇ ਸਾਰਾ ਭਵਨ ਸੋਨੇ ਨਾਲ ਮੜ੍ਹਿਆ ਐਥੋਂ ਤੀਕ ਕਿ ਸਾਰਾ ਭਵਨ ਸੰਪੂਰਨ ਹੋ ਗਿਆ ਅਤੇ ਸਾਰੀ ਜਗਵੇਦੀ ਉੱਤੇ ਜਿਹੜੀ ਵਿੱਚਲੀ ਕੋਠੜੀ ਦੀ ਸੀ ਉਸ ਨੇ ਸੋਨਾ ਚੜ੍ਹਾਇਆ।।
੧ ਸਲਾਤੀਨ 6 : 23 (PAV)
ਉਸ ਨੇ ਵਿੱਚਲੀ ਕੋਠੜੀ ਵਿੱਚ ਦੋ ਕਰੂਬੀ ਜ਼ੈਤੂਨ ਦੀ ਲੱਕੜ ਦੇ ਦਸ ਹੱਥ ਉੱਚੇ ਬਣਾਏ
੧ ਸਲਾਤੀਨ 6 : 24 (PAV)
ਕਰੂਬੀ ਦੇ ਇੱਕ ਖੰਭ ਦੀ ਲਮਾਨ ਪੰਜ ਹੱਥ ਅਤੇ ਕਰੂਬੀ ਦੇ ਦੂਜੇ ਖੰਬ ਦੀ ਲਮਾਨ ਵੀ ਪੰਜ ਹੱਥ ਦੀ ਸੀ ਐਉਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੀਕ ਦਸ ਹੱਥ ਦੀ ਵਿੱਥ ਸੀ
੧ ਸਲਾਤੀਨ 6 : 25 (PAV)
ਅਤੇ ਦਸ ਹੀ ਹੱਥ ਦੂਜੇ ਕਰੂਬੀ ਦੀ ਦੋਵੇਂ ਕਰੂਬੀ ਇੱਕੋਂ ਹੀ ਮਿਣਤੀ ਅਤੇ ਇੱਕੋ ਹੀ ਡੌਲ ਦੇ ਸਨ
੧ ਸਲਾਤੀਨ 6 : 26 (PAV)
ਇੱਕ ਕਰੂਬੀ ਦੀ ਉੱਚਿਆਈ ਦਸ ਹਥ ਦੀ ਸੀ ਅਤੇ ਏਸੇ ਤਰਾਂ ਦੂਜੇ ਕਰੂਬੀ ਦੀ ਸੀ
੧ ਸਲਾਤੀਨ 6 : 27 (PAV)
ਉਸ ਦੇ ਦੋਹਾਂ ਕਰੂਬੀਆਂ ਨੂੰ ਭਵਨ ਦੇ ਅੰਦਰਲੀ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ ਇੱਕ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਦਾ ਖੰਭ ਦੂਜੀ ਕੰਧ ਨਾਲ ਲੱਗਾ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਭਵਨ ਵਿੱਚ ਇੱਕ ਦੂਜੇ ਨਾਲ ਲਗਵੇਂ ਸਨ
੧ ਸਲਾਤੀਨ 6 : 28 (PAV)
ਉਸ ਉਨ੍ਹਾਂ ਕਰੂਬੀਆਂ ਉੱਤੇ ਸੋਨਾ ਚੜ੍ਹਾਇਆ
੧ ਸਲਾਤੀਨ 6 : 29 (PAV)
ਭਵਨ ਦੀਆਂ ਸਾਰੀਆਂ ਕੰਧਾਂ ਉੱਤੇ ਆਲੇ ਦੁਆਲੇ ਕਰੂਬੀਆਂ ਅਤੇ ਖਜੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉਸਨੇ ਉੱਕਰ ਕੇ ਅੰਦਰਲੀ ਵੱਲ ਅਤੇ ਬਾਹਰਲੀ ਵੱਲ ਬਣਾਈਆਂ
੧ ਸਲਾਤੀਨ 6 : 30 (PAV)
ਅਤੇ ਭਵਨ ਦੇ ਥੱਲੇ ਉੱਤੇ ਅੰਦਰ ਬਾਹਰ ਉਸ ਨੇ ਸੋਨਾ ਚੜ੍ਹਾਇਆ
੧ ਸਲਾਤੀਨ 6 : 31 (PAV)
ਅਤੇ ਵਿੱਚਲੀ ਕੋਠੜੀ ਵਿੱਚ ਵੜਨ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਬੂਹੇ ਬਣਾਏ। ਉਸ ਦੀਆਂ ਬਾਰੀਆਂ ਅਤੇ ਛੱਤਣ ਦੀ ਲੰਮਾਈ ਕੰਧ ਦਾ ਪੰਜਵਾਂ ਹਿੱਸਾ ਸੀ
੧ ਸਲਾਤੀਨ 6 : 32 (PAV)
ਨਾਲੇ ਜ਼ੈਤੂਨ ਦੀ ਲੱਕੜ ਦੇ ਦੋਹਾਂ ਬੂਹਿਆਂ ਉੱਤੇ ਉਸ ਨੇ ਕਰੂਬੀਆਂ ਅਤੇ ਖਜੂਰ ਦੇ ਬਿਰਛ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨਾ ਚੜ੍ਹਾਇਆ ਅਤੇ ਉਸ ਸੋਨੇ ਨੂੰ ਉਸ ਨੇ ਕਰੂਬੀਮ ਉੱਤੇ ਅਤੇ ਖਜੂਰ ਦੇ ਬਿਰਛਾਂ ਉੱਤੇ ਢਾਲ ਕੇ ਚੜ੍ਹਾਇਆ
੧ ਸਲਾਤੀਨ 6 : 33 (PAV)
ਅਤੇ ਏਸੇ ਤਰਾਂ ਹੈਕਲ ਦੇ ਬੂਹੇ ਲਈ ਜਿਹੜਾ ਕੰਧ ਦਾ ਚੌਥਾ ਹਿੱਸਾ ਸੀ ਉਸ ਨੇ ਜ਼ੈਤੂਨ ਦੀ ਲੱਕੜ ਦੀ ਚੁਗਾਠ ਬਣਾਈ
੧ ਸਲਾਤੀਨ 6 : 34 (PAV)
ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ ਇੱਕ ਬੂਹੇ ਦੇ ਦੋ ਦੋ ਫੱਟ ਜੋ ਮੋੜੇ ਜਾਂਦੇ ਸਨ
੧ ਸਲਾਤੀਨ 6 : 35 (PAV)
ਉਨ੍ਹਾਂ ਉੱਤੇ ਕਰੂਬੀਆਂ ਖਜੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਨ੍ਹਾਂ ਸਭਨਾਂ ਉੱਤੇ ਸੋਨਾ ਚੜ੍ਹਾਇਆ, ਉਹ ਉਸ ਉੱਕਰੀ ਬਣਤ ਉੱਤੇ ਠੀਕ ਠੀਕ ਬੈਠਾ
੧ ਸਲਾਤੀਨ 6 : 36 (PAV)
ਅਤੇ ਅੰਦਰਲੇ ਵਿਹੜੇ ਦੇ ਤਿੰਨ ਰਦੇ ਘੜੇ ਹੋਏ ਪੱਥਰਾਂ ਦੇ ਬਣਾਏ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ
੧ ਸਲਾਤੀਨ 6 : 37 (PAV)
ਚੌਥੇ ਵਰਹੇ ਜ਼ਿਵ ਦੇ ਮਹੀਨੇ ਵਿੱਚ ਯਹੋਵਾਹ ਦੇ ਭਵਨ ਦੀ ਨਿਉਂ ਰੱਖੀ ਗਈ
੧ ਸਲਾਤੀਨ 6 : 38 (PAV)
ਅਤੇ ਗਿਆਰਵੇਂ ਵਰਹੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾ ਮਹੀਨਾ ਹੈ ਉਹ ਭਵਨ ਉਹ ਦੇ ਸਾਰੇ ਵਲੇਵੇ ਸਣੇ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ। ਸੋ ਉਸ ਨੇ ਉਹ ਨੂੰ ਸੱਤਾਂ ਵਰਿਹਾਂ ਵਿੱਚ ਬਣਾਇਆ।।
❮
❯