੧ ਸਲਾਤੀਨ 9 : 1 (PAV)
ਤਾਂ ਐਉਂ ਹੋਇਆ ਕਿ ਜਦ ਸੁਲੇਮਾਨ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਨਾਲੇ ਸੁਲੇਮਾਨ ਆਪਣੀ ਸਾਰੀ ਭਾਉਣੀ ਜਿਹੜੀ ਉਹ ਕਰਨਾ ਚਾਹੁੰਦਾ ਸੀ ਪੂਰੀ ਕਰ ਚੁੱਕਿਆ
੧ ਸਲਾਤੀਨ 9 : 2 (PAV)
ਤਦ ਯਹੋਵਾਹ ਨੇ ਸੁਲੇਮਾਨ ਨੂੰ ਦੋਬਾਰਾ ਦਰਸ਼ਣ ਦਿੱਤਾ ਜਿਵੇਂ ਉਹ ਨੇ ਗਿਬਓਨ ਵਿੱਚ ਦਰਸ਼ਣ ਦਿੱਤਾ ਸੀ
੧ ਸਲਾਤੀਨ 9 : 3 (PAV)
ਅਤੇ ਯਹੋਵਾਹ ਨੇ ਉਹ ਨੂੰ ਆਖਿਆ, ਕਿ ਮੈਂ ਤੇਰੀ ਬੇਨਤੀ ਤੇ ਅਰਦਾਸ ਨੂੰ ਜੋ ਤੈਂ ਮੇਰੇ ਅੱਗੇ ਕੀਤੀ ਸੁਣਿਆ। ਮੈਂ ਇਸ ਭਵਨ ਨੂੰ ਜੋ ਤੈਂ ਬਣਾਇਆ ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੀਕ ਏਥੇ ਰੱਖਾਂਗਾ ਅਤੇ ਮੇਰੀਆਂ ਅੱਖਾਂ ਤੇ ਮੇਰਾ ਮਨ ਏਥੇ ਸਦਾ ਰਹੇਗਾ
੧ ਸਲਾਤੀਨ 9 : 4 (PAV)
ਜੇ ਤੂੰ ਮੇਰੇ ਸਨਮੁਖ ਮਨ ਦੀ ਸਚਿਆਈ ਤੇ ਧਰਮ ਨਾਲ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਉਹ ਸਭ ਜਿਹ ਦਾ ਮੈਂ ਤੈਨੂੰ ਹੁਕਮ ਦਿੱਤਾ ਪੂਰਾ ਕਰੇਂਗਾ ਅਤੇ ਮੇਰੇ ਹੁਕਮਾਂ ਤੇ ਨਿਆਵਾਂ ਦੀ ਪਾਲਨਾ ਕਰੇਂਗਾ
੧ ਸਲਾਤੀਨ 9 : 5 (PAV)
ਤਾਂ ਮੈਂ ਤੇਰੀ ਪਾਤਸ਼ਾਹੀ ਦੀ ਰਾਜ ਗੱਦੀ ਇਸਰਾਏਲ ਉੱਤੇ ਸਦਾ ਤੀਕ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਏਹ ਆਖ ਕੇ ਬਚਨ ਕੀਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜੋਂ ਨਾ ਰਹੇਗੀ
੧ ਸਲਾਤੀਨ 9 : 6 (PAV)
ਪਰ ਜੇ ਤੁਸੀਂ ਜਾਂ ਤੁਹਾਡੀ ਸੰਤਾਨ ਮੈਥੋਂ ਫਿਰ ਜਾਵੋ ਅਤੇ ਤੁਸੀਂ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੀਆਂ ਨਾ ਮੰਨੋ ਸਗੋਂ ਜਾ ਕੇ ਹੋਰਨਾਂ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਟੇਕੋ
੧ ਸਲਾਤੀਨ 9 : 7 (PAV)
ਤਾਂ ਮੈਂ ਇਸਰਾਏਲ ਨੂੰ ਉਸ ਭੂਮੀਂ ਦੇ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਛੇਕ ਦਿਆਂਗਾ ਅਤੇ ਏਸ ਭਵਨ ਨੂੰ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਮੈਂ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸਰਾਏਲ ਸਾਰੇ ਲੋਕਾਂ ਵਿੱਚ ਕਹਾਉਤ ਤੇ ਠਿੱਠ ਹੋਵੇਗਾ
੧ ਸਲਾਤੀਨ 9 : 8 (PAV)
ਏਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਧਿੱਤਕਾਰ ਦੇਵੇਗਾ ਅਤੇ ਓਹ ਆਖਣਗੇ ਭਈ ਯਹੋਵਾਹ ਨੇ ਏਸ ਧਰਤੀ ਨਾਲ ਤੇ ਏਸ ਭਵਨ ਨਾਲ ਅਜੇਹਾ ਕਿਉਂ ਕੀਤਾ?
੧ ਸਲਾਤੀਨ 9 : 9 (PAV)
ਤਾਂ ਓਹ ਆਖਣਗੇ ਏਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਹੜਾ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਅਤੇ ਓਹ ਓਪਰੇ ਦੇਵਤਿਆਂ ਦੇ ਮਗਰ ਲੱਗ ਪਏ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ ਏਸ ਲਈ ਯਹੋਵਾਹ ਉਨ੍ਹਾਂ ਉੱਤੇ ਏਹ ਸਾਰੀ ਬੁਰਿਆਈ ਲਿਆਇਆ ਹੈ।।
੧ ਸਲਾਤੀਨ 9 : 10 (PAV)
ਤਾਂ ਐਉਂ ਹੋਇਆ ਕਿ ਵੀਹਾਂ ਵਰਿਹਾਂ ਦੇ ਅੰਤ ਵਿੱਚ ਜਦ ਸੁਲੇਮਾਨ ਏਹ ਦੋਵੋਂ ਥਾਂ ਅਰਥਾਤ ਯਹੋਵਾਹ ਦਾ ਭਵਨ ਅਤੇ ਪਾਤਸ਼ਾਹ ਦਾ ਮਹਿਲ ਬਣਾ ਚੁਕਿਆ
੧ ਸਲਾਤੀਨ 9 : 11 (PAV)
ਤਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ ਵਿੱਚ ਵੀਹ ਨਗਰ ਦਿੱਤੇ ਕਿਉਂ ਜੋ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਰੁੱਖ ਅਤੇ ਚੀਲ ਦੇ ਰੁੱਖ ਤੇ ਸੋਨਾ ਜਿੰਨਾ ਉਹ ਚਾਹੁੰਦਾ ਸੀ ਦਿੱਤਾ
੧ ਸਲਾਤੀਨ 9 : 12 (PAV)
ਜਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਹ ਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਓਹ ਉਹ ਨੂੰ ਚੰਗੇ ਨਾ ਲੱਗੇ
੧ ਸਲਾਤੀਨ 9 : 13 (PAV)
ਤਾਂ ਉਸ ਨੇ ਆਖਿਆ, ਹੇ ਮੇਰੇ ਭਰਾ ਏਹ ਕੇਹੋ ਜੇਹੇ ਨਗਰ ਹਨ ਜੋ ਤੈਂ ਮੈਨੂੰ ਦਿੱਤੇ? ਸੋ ਉਸ ਉਨ੍ਹਾਂ ਨੂੰ ਕਾਬੂਲ ਦਾ ਦੇਸ ਆਖਿਆ ਜੋ ਅੱਜ ਤੀਕ ਹੈ।।
੧ ਸਲਾਤੀਨ 9 : 14 (PAV)
ਹੀਰਾਮ ਨੇ ਪਾਤਸ਼ਾਹ ਕੋਲ ਇੱਕ ਸੌ ਵੀਹ ਤੋਂੜੇ ਸੋਨਾ ਘੱਲਿਆ
੧ ਸਲਾਤੀਨ 9 : 15 (PAV)
ਉਸ ਬੇਗਾਰ ਦੇ ਕਾਰਨ ਜਿਹੜੀ ਸੁਲੇਮਾਨ ਪਾਤਸ਼ਾਹ ਨੇ ਲੋਕਾਂ ਉੱਤੇ ਪਾਈ ਏਹ ਸੀ ਕਿ ਉਹ ਯਹੋਵਾਹ ਦਾ ਭਵਨ ਅਤੇ ਆਪਣਾ ਮਹਿਲ ਤੇ ਮਿੱਲੋ ਤੇ ਯਰੂਸ਼ਲਮ ਦੀ ਸਫੀਲ ਤੇ ਹਾਸ਼ੋਰ ਤੇ ਮਗਿੱਦੋ ਤੇ ਗਜਰ ਬਣਾਏ
੧ ਸਲਾਤੀਨ 9 : 16 (PAV)
ਮਿਸਰ ਦਾ ਰਾਜਾ ਫ਼ਿਰਊਨ ਚੜ੍ਹ ਆਇਆ ਅਤੇ ਉਸ ਨੇ ਗਜਰ ਨੂੰ ਲੈ ਕੇ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨਿਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸੁਲੇਮਾਨ ਦੀ ਰਾਣੀ ਸੀ ਏਹ ਦਾਜ ਵਿੱਚ ਦੇ ਦਿੱਤਾ
੧ ਸਲਾਤੀਨ 9 : 17 (PAV)
ਸੁਲੇਮਾਨ ਨੇ ਗਜਰ ਅਤੇ ਹੇਠਲਾ ਬੈਤ ਹੋਰੋਨ ਬਣਾਏ
੧ ਸਲਾਤੀਨ 9 : 18 (PAV)
ਨਾਲੇ ਬਆਲਾਥ ਤੇ ਤਦਮੋਰ ਜੋ ਉਸ ਦੇਸ ਦੀ ਉਜਾੜ ਵਿੱਚ ਸਨ
੧ ਸਲਾਤੀਨ 9 : 19 (PAV)
ਨਾਲੇ ਸੁਲੇਮਾਨ ਦੇ ਸਾਰੇ ਭੰਡਾਰ ਦੇ ਸ਼ਹਿਰ ਤੇ ਰਥਾਂ ਲਈ ਸ਼ਹਿਰ ਤੇ ਸੁਵਾਰਾਂ ਦੇ ਸ਼ਹਿਰ ਅਤੇ ਜੋ ਕੁਝ ਸੁਲੇਮਾਨ ਆਪਣੀ ਖੁਸ਼ੀ ਨਾਲ ਯਰੂਸ਼ਲਮ ਵਿੱਚ ਤੇ ਲਬਾਨੋਨ ਵਿੱਚ ਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਬਣਾਉਣੇ ਚਾਹੁੰਦਾ ਸੀ
੧ ਸਲਾਤੀਨ 9 : 20 (PAV)
ਅਮੋਰੀਆਂ, ਹਿੱਤੀਆਂ, ਫਰਿਜ਼ਿਆਂ, ਹਿੱਵੀਆਂ ਤੇ ਯਬੂਸੀਆਂ ਵਿੱਚੋਂ ਸਾਰਾ ਬਕੀਆ ਜੋ ਇਸਰਾਏਲੀ ਨਹੀਂ ਸਨ
੧ ਸਲਾਤੀਨ 9 : 21 (PAV)
ਅਰਥਾਤ ਉਨ੍ਹਾਂ ਦੀ ਸੰਤਾਨ ਜਿਹੜੀ ਦੇਸ ਵਿੱਚ ਉਨ੍ਹਾਂ ਦੇ ਮਗਰੋਂ ਰਹਿ ਗਈ ਸੀ ਜਿਨ੍ਹਾਂ ਦਾ ਨਾਸ ਇਸਰਾਏਲੀ ਨਾ ਕਰ ਸੱਕੇ ਉਨ੍ਹਾਂ ਉੱਤੇ ਸੁਲੇਮਾਨ ਨੇ ਬੇਗਾਰ ਦਾ ਡੰਨ ਜੋ ਅੱਜ ਤੀਕ ਹੈ ਲਾਇਆ
੧ ਸਲਾਤੀਨ 9 : 22 (PAV)
ਪਰ ਇਸਰਾਏਲੀਆਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਨਾ ਬਣਾਏ। ਓਹ ਜੋਧੇ ਤੇ ਉਹ ਦੇ ਟਹਿਲੂਏ ਤੇ ਉਹ ਦੇ ਸਰਦਾਰ ਤੇ ਉਹ ਦੇ ਅਫਸਰ ਤੇ ਉਹ ਦੇ ਰਥਾਂ ਦੇ ਸਰਦਾਰ ਤੇ ਉਹ ਦੇ ਅਸਵਾਰ ਸਨ
੧ ਸਲਾਤੀਨ 9 : 23 (PAV)
ਏਹ ਸਾਢੇ ਪੰਜ ਸੋ ਚੌਹਧਰੀਆਂ ਦੇ ਸਰਦਾਰ ਸਨ ਜੋ ਸੁਲੇਮਾਨ ਦੇ ਕੰਮ ਉੱਤੇ ਸਨ ਨਾਲੇ ਉਨ੍ਹਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।।
੧ ਸਲਾਤੀਨ 9 : 24 (PAV)
ਪਰ ਫ਼ਿਰਊਨ ਦੀ ਧੀ ਦਾਊਦ ਦੇ ਸ਼ਹਿਰੋਂ ਆਪਣੇ ਮਹਿਲ ਵਿੱਚ ਜਿਹੜਾ ਉਸ ਨੇ ਉਹ ਦੇ ਲਈ ਬਣਾਇਆ ਸੀ ਆਈ ਤਦ ਉਸ ਨੇ ਮਿੱਲੋ ਬਣਾਇਆ
੧ ਸਲਾਤੀਨ 9 : 25 (PAV)
ਵਰਹੇ ਵਿੱਚ ਤਿੰਨ ਵਾਰੀ ਸੁਲੇਮਾਨ ਹੋਮ ਤੇ ਸੁਖ ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਹੋਵਾਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।।
੧ ਸਲਾਤੀਨ 9 : 26 (PAV)
ਸੁਲੇਮਾਨ ਪਾਤਸ਼ਾਹ ਨੇ ਜਹਾਜ਼ਾਂ ਦਾ ਬੇੜਾ ਸਿਓਨ ਗਬਰ ਵਿੱਚ ਜੋ ਏਲੋਥ ਕੋਲ ਲਾਲ ਸਮੁੰਦਰ ਦੇ ਕੰਡੇ ਉੱਤੇ ਅਦੋਮ ਦੇਸ ਵਿੱਚ ਹੈ ਬਣਾਇਆ
੧ ਸਲਾਤੀਨ 9 : 27 (PAV)
ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਟਹਿਲੂਏ ਜੋ ਸਮੁੰਦਰ ਦੇ ਸਿਆਣੂ ਮਲਾਹ ਸਨ ਸੁਲੇਮਾਨ ਦੇ ਟਹਿਲੂਆਂ ਨਾਲ ਘੱਲੇ
੧ ਸਲਾਤੀਨ 9 : 28 (PAV)
ਓਹ ਓਫੀਰ ਵਿੱਚ ਆਏ ਅਤੇ ਓਥੋਂ ਚਾਰ ਸੌ ਵੀਹ ਤੋੜੇ ਸੋਨੇ ਦੇ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਲਿਆਏ।।
❮
❯