੧ ਸਮੋਈਲ 30 : 1 (PAV)
ਅਜਿਹਾ ਹੋਇਆ ਜਾਂ ਦਾਊਦ ਅਤੇ ਉਹ ਦੇ ਮਨੁੱਖ ਤੀਜੇ ਦਿਨ ਸਿਕਲਗ ਵਿੱਚ ਅੱਪੜੇ ਤਾਂ ਅਮਾਲੇਕੀਆਂ ਨੇ ਦੱਖਣ ਵੱਲੋਂ ਸਿਕਲਗ ਉੱਤੇ ਚੜ੍ਹਾਈ ਕੀਤੀ ਹੋਈ ਸੀ ਅਤੇ ਸਿਕਲਗ ਨੂੰ ਮਾਰਿਆ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਿਆ ਸੀ
੧ ਸਮੋਈਲ 30 : 2 (PAV)
ਅਤੇ ਜਿਹੜੀਆਂ ਉਹ ਦੇ ਵਿੱਚ ਤੀਵੀਆਂ ਸਨ ਓਹਨਾਂ ਨੂੰ ਨਿੱਕੇ ਵੱਡੇ ਸਣੇ ਬੰਧੂਆ ਬਣਾ ਲਿਆ ਪਰ ਕਿਸੇ ਨੂੰ ਵੱਢਿਆ ਨਹੀਂ ਸੀ ਸਗੋਂ ਓਹਨਾਂ ਨੂੰ ਨਾਲ ਲੈ ਕੇ ਆਪਣੇ ਰਾਹ ਤੁਰ ਗਏ।।
੧ ਸਮੋਈਲ 30 : 3 (PAV)
ਸੋ ਜਦ ਦਾਊਦ ਅਤੇ ਉਹ ਦੇ ਮਨੁੱਖ ਸ਼ਹਿਰ ਵਿੱਚ ਵੜੇ ਤਾਂ ਵੇਖੋ, ਉਹ ਅੱਗ ਨਾਲ ਸੜਿਆ ਪਿਆ ਹੈ ਅਤੇ ਉਨ੍ਹਾਂ ਦੀਆਂ ਤੀਵੀਆਂ ਅਤੇ ਉਨ੍ਹਾਂ ਦੇ ਪੁੱਤ੍ਰ ਅਤੇ ਉਨ੍ਹਾਂ ਦੀਆਂ ਧੀਆਂ ਸਾਰੇ ਬੰਧੂਏ ਹੋ ਗਏ ਸਨ
੧ ਸਮੋਈਲ 30 : 4 (PAV)
ਤਦ ਦਾਊਦ ਅਤੇ ਉਹ ਦੇ ਨਾਲ ਦੇ ਲੋਕ ਉੱਚੀ ਅਵਾਜ਼ ਨਾਲ ਅਜਿਹੇ ਰੋਏ ਜੋ ਹੋਰ ਰੋਣ ਦਾ ਉਨ੍ਹਾਂ ਵਿੱਚ ਜ਼ੋਰ ਨਾ ਰਿਹਾ
੧ ਸਮੋਈਲ 30 : 5 (PAV)
ਦਾਊਦ ਦੀਆਂ ਦੋਵੇਂ ਪਤਨੀਆਂ ਯਿਜ਼ਰੀਏਲੀ ਅਹੀਨੋਅਮ ਅਤੇ ਅਬੀਗੈਲ ਵੀ ਜੋ ਅੱਗੇ ਕਰਮਲੀ ਨਾਬਾਲ ਦੀ ਤੀਵੀਂ ਸੀ ਬੰਧਨਾਂ ਬਣ ਗਈਆਂ ਸਨ
੧ ਸਮੋਈਲ 30 : 6 (PAV)
ਦਾਊਦ ਵੱਡਾ ਔਖਾ ਹੋਇਆ ਕਿਉਂ ਜੋ ਲੋਕ ਉਹ ਨੂੰ ਵੱਟੇ ਮਾਰਨ ਦਾ ਉਪਾਓ ਕਰਦੇ ਸਨ ਏਸ ਲਈ ਜੋ ਸੱਭੇ ਆਪੋ ਆਪਣੇ ਪੁੱਤ੍ਰਾਂ ਧੀਆਂ ਵੱਲੋਂ ਬਹੁਤ ਦੁਖੀ ਸਨ ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਆਪਣੇ ਮਨ ਨੂੰ ਤਕੜਾ ਕੀਤਾ
੧ ਸਮੋਈਲ 30 : 7 (PAV)
ਅਤੇ ਦਾਊਦ ਨੇ ਅਹੀਮਲਕ ਦੇ ਪੁੱਤ੍ਰ ਅਬਯਾਥਾਰ ਜਾਜਕ ਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਜੋ ਐਥੇ ਮੇਰੇ ਕੋਲ ਏਫ਼ੋਦ ਲੈ ਆ। ਸੋ ਅਬਯਾਥਾਰ ਉੱਥੇ ਦਾਊਦ ਕੋਲ ਏਫ਼ੋਦ ਲੈ ਆਇਆ
੧ ਸਮੋਈਲ 30 : 8 (PAV)
ਤਾਂ ਦਾਊਦ ਨੇ ਯਹੋਵਾਹ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦੇ ਮਗਰ ਪਵਾਂ ਕਿ ਨਾ? ਕੀ ਮੈਂ ਉਨ੍ਹਾਂ ਕੋਲ ਅੱਪੜਾਂਗਾ ਯਾ ਨਹੀਂ? ਉਸ ਨੇ ਉੱਤਰ ਦਿੱਤਾ, ਮਗਰ ਪੈ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਅੱਪੜੇਂਗਾ ਅਤੇ ਨਿਸ਼ੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ
੧ ਸਮੋਈਲ 30 : 9 (PAV)
ਸੋ ਦਾਊਦ ਤੁਰਿਆ ਉਹ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਅਤੇ ਬਸੋਰ ਦੇ ਨਾਲੇ ਤੋੜੀ ਆਏ ਅਤੇ ਓਹ ਜੋ ਪਿੱਛੇ ਛੱਡੇ ਗਏ ਸੋ ਉੱਥੇ ਹੀ ਰਹੇ
੧ ਸਮੋਈਲ 30 : 10 (PAV)
ਪਰ ਦਾਊਦ ਮਗਰ ਲੱਗਾ ਰਿਹਾ ਉਹ ਅਤੇ ਚਾਰ ਸੌ ਮਨੁੱਖ ਕਿਉਂ ਜੋ ਦੋ ਸੌ ਪਿੱਛੇ ਰਹਿ ਗਏ ਸਨ ਜੋ ਅਜਿਹੇ ਥੱਕ ਗਏ ਸਨ ਭਈ ਬਸੋਰ ਦੇ ਨਾਲੇ ਦੇ ਪਾਰ ਨਾ ਲੰਘ ਸੱਕੇ।।
੧ ਸਮੋਈਲ 30 : 11 (PAV)
ਤਾਂ ਉਨ੍ਹਾਂ ਨੇ ਰੜੇ ਵਿੱਚ ਇੱਕ ਮਿਸਰੀ ਲੱਭਾ ਸੋ ਉਹ ਨੂੰ ਦਾਊਦ ਕੋਲ ਲੈ ਆਏ ਅਤੇ ਉਹਨੂੰ ਰੋਟੀ ਦਿੱਤੀ ਅਰ ਉਹ ਨੇ ਖਾਧੀ ਅਤੇ ਉਹ ਨੂੰ ਪਾਣੀ ਵੀ ਪਿਲਾਇਆ
੧ ਸਮੋਈਲ 30 : 12 (PAV)
ਨਾਲੇ ਉਨ੍ਹਾਂ ਨੇ ਇੱਕ ਹਜੀਰ ਦੀ ਪਿੰਨੀ ਦਾ ਟੋਟਾ ਅਤੇ ਦੋ ਗੁੱਛੇ ਸੌਗੀ ਦੇ ਉਹ ਨੂੰ ਦਿੱਤੇ ਅਤੇ ਜਦ ਉਹ ਨੇ ਖਾਧੇ ਤਾਂ ਉਹ ਦੇ ਵਿੱਚ ਪ੍ਰਾਣ ਪਏ ਕਿਉਂ ਜੋ ਉਹ ਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਨਾ ਰੋਟੀ ਖਾਧੀ ਸੀ, ਨਾ ਹੀ ਪਾਣੀ ਪੀਤਾ ਸੀ
੧ ਸਮੋਈਲ 30 : 13 (PAV)
ਤਦ ਦਾਊਦ ਨੇ ਉਹ ਨੂੰ ਪੁੱਛਿਆ, ਤੂੰ ਕਿਹਦਾ ਹੈਂ ਅਤੇ ਤੂੰ ਕਿਹੜੇ ਥਾਂਓਂ ਹੈਂ? ਉਹ ਬੋਲਿਆ, ਜੀ ਮੈਂ ਇੱਕ ਮਿਸਰੀ ਜੁਆਨ ਹਾਂ ਅਤੇ ਇੱਕ ਅਮਾਲੇਕੀ ਦਾ ਟਹਿਲੂਆ ਹਾਂ ਅਤੇ ਮੇਰਾ ਮਾਲਕ ਮੈਨੂੰ ਛੱਡ ਗਿਆ ਹੈ ਕਿਉਂ ਜੋ ਤਿੰਨ ਦਿਨ ਹੋਏ ਹਨ ਤਾਂ ਮੈਂ ਮਾਂਦਾ ਪੈ ਗਿਆ ਸਾਂ
੧ ਸਮੋਈਲ 30 : 14 (PAV)
ਅਸਾਂ ਕਰੇਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਸੀ ਅਤੇ ਸਿਕਲਗ ਨੂੰ ਅਸਾਂ ਅੱਗ ਨਾਲ ਸਾੜ ਸੁੱਟਿਆ
੧ ਸਮੋਈਲ 30 : 15 (PAV)
ਤਦ ਦਾਊਦ ਨੇ ਉਹ ਨੂੰ ਆਖਿਆ, ਭਲਾ, ਤੂੰ ਮੈਨੂੰ ਉਸ ਕਟਕ ਦੇ ਕੋਲ ਅੱਪੜਾ ਸੱਕਦਾ ਹੈਂ? ਉਹ ਬੋਲਿਆ, ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਚੁੱਕ ਜੋ ਤੂੰ ਮੈਨੂੰ ਜਿੰਦੋਂ ਨਾ ਮਾਰੇਂਗਾ ਅਤੇ ਨਾ ਮੇਰੇ ਮਾਲਕ ਦੇ ਹੱਥ ਮੈਨੂੰ ਸੌਂਪੇਂਗਾ ਤਾਂ ਮੈਂ ਉਸ ਕਟਕ ਕੋਲ ਤੈਨੂੰ ਅੱਪੜਾਵਾਂਗਾ।।
੧ ਸਮੋਈਲ 30 : 16 (PAV)
ਜਦ ਉਹ ਉਸ ਨੂੰ ਉੱਥੇ ਲੈ ਗਿਆ ਤਾਂ ਵੇਖੋ, ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ ਅਤੇ ਉਸ ਢੇਰ ਸਾਰੀ ਲੁੱਟ ਦੇ ਕਾਰਨ ਜੋ ਉਨ੍ਹਾਂ ਨੇ ਫਲਿਸਤੀਆਂ ਦੇ ਦੇਸ ਅਤੇ ਯਹੂਦਾਹ ਦੇ ਦੇਸ ਵਿੱਚੋਂ ਲੁੱਟੀ ਸੀ ਖਾਂਦੇ ਪੀਂਦੇ ਅਤੇ ਨੱਚਦੇ ਸਨ
੧ ਸਮੋਈਲ 30 : 17 (PAV)
ਦਾਊਦ ਨੇ ਤਰਕਾਲਾਂ ਤੋਂ ਲੈ ਕੇ ਦੂਜੇ ਦਿਨ ਦੀਆਂ ਤਰਕਲਾਂ ਤੋੜੀ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ਨਿਰੇ ਚਾਰ ਸੌ ਜੁਆਨ ਉੱਠਾਂ ਉੱਤੇ ਚੜ੍ਹ ਕੇ ਭੱਜ ਨਿੱਕਲੇ
੧ ਸਮੋਈਲ 30 : 18 (PAV)
ਅਤੇ ਜੋ ਕੁਝ ਅਮਾਲੇਕੀ ਲੈ ਗਏ ਸਨ ਦਾਊਦ ਨੇ ਸਭ ਛੁਡਾ ਲਿਆ ਅਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾਇਆ
੧ ਸਮੋਈਲ 30 : 19 (PAV)
ਉਨ੍ਹਾਂ ਦੀ ਕਿਸੇ ਵਸਤ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤ੍ਰ, ਨਾ ਲੁੱਟ ਨਾ ਕੋਈ ਵਸਤ ਜੋ ਉਨ੍ਹਾਂ ਆਪਣੇ ਲਈ ਲੁੱਟੀ ਸੀ। ਦਾਊਦ ਨੇ ਸਭ ਨੂੰ ਮੋੜ ਲਿਆ
੧ ਸਮੋਈਲ 30 : 20 (PAV)
ਅਤੇ ਦਾਊਦ ਨੇ ਸਾਰੇ ਇੱਜੜ ਅਤੇ ਵੱਗ ਲੈ ਲਏ ਅਤੇ ਉਨ੍ਹਾਂ ਨੂੰ ਰਹਿੰਦੇ ਡੰਗਰਾਂ ਦੇ ਅੱਗੇ ਹੱਕ ਦਿੱਤਾ ਅਤੇ ਆਖਦੇ ਸਨ ਜੋ ਇਹ ਦਾਊਦ ਦੀ ਲੁੱਟ ਹੈ।।
੧ ਸਮੋਈਲ 30 : 21 (PAV)
ਦਾਊਦ ਉਨ੍ਹਾਂ ਦੋ ਸੌ ਮਨੁੱਖਾਂ ਕੋਲ ਜੋ ਥੱਕ ਕੇ ਦਾਊਦ ਦੇ ਨਾਲ ਨਹੀਂ ਜਾ ਸੱਕੇ ਜਿਹੜੇ ਉਨ੍ਹਾਂ ਨੇ ਬਸੋਰ ਦੇ ਨਾਲੇ ਕੋਲ ਹੀ ਰਹਿਣ ਦਿੱਤੇ ਸਨ ਮੁੜ ਆਇਆ ਅਤੇ ਓਹ ਦਾਊਦ ਦੇ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਮਿਲਣ ਨੂੰ ਨਿੱਕਲੇ ਅਤੇ ਜਾਂ ਦਾਊਦ ਉਨ੍ਹਾਂ ਲੋਕਾਂ ਦੇ ਨੇੜੇ ਆਇਆ ਤਾਂ ਉਸ ਨੇ ਉਨ੍ਹਾਂ ਦੀ ਸੁਖ ਸਾਂਦ ਪੁੱਛੀ
੧ ਸਮੋਈਲ 30 : 22 (PAV)
ਉਸ ਵੇਲੇ ਜਿਹੜੇ ਦਾਊਦ ਦੇ ਨਾਲ ਗਏ ਸਨ ਓਹਨਾਂ ਵਿੱਚੋਂ ਸਭਨਾਂ ਕੁਲੱਛਣਿਆਂ ਅਤੇ ਸ਼ਤਾਨੀ ਲੋਕਾਂ ਨੇ ਆਖਿਆ, ਏਹ ਜੋ ਸਾਡੇ ਨਾਲ ਨਹੀਂ ਗਏ ਸਨ ਏਸ ਕਰਕੇ ਅਸੀਂ ਉਸ ਲੁੱਟ ਵਿੱਚੋਂ ਜੋ ਅਸਾਂ ਛੁਡਾਈ ਹੈ ਨਿਰਾ ਉਨ੍ਹਾਂ ਦੀਆਂ ਵਹੁਟੀਆਂ ਅਤੇ ਪੁੱਤ੍ਰਾਂ ਧੀਆਂ ਤੋਂ ਬਿਨਾ ਜੋ ਓਹ ਲੈ ਕੇ ਤੁਰ ਜਾਣ ਹੋਰ ਕੁਝ ਨਾ ਦਿਆਂਗੇ
੧ ਸਮੋਈਲ 30 : 23 (PAV)
ਤਾਂ ਦਾਊਦ ਬੋਲਿਆ, ਓ ਮੇਰਿਓ ਭਰਾਓ, ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸੇ ਨੇ ਸਾਨੂੰ ਬਚਾਇਆ ਅਤੇ ਜਿਸ ਨੇ ਸਾਨੂੰ ਲੁੱਟਿਆ ਸੀ ਉਹ ਕਟਕ ਸਾਡੇ ਹੱਥ ਵਿੱਚ ਕਰ ਦਿੱਤਾ
੧ ਸਮੋਈਲ 30 : 24 (PAV)
ਇਸ ਗੱਲ ਵਿੱਚ ਭਲਾ, ਤੁਹਾਡੀ ਕੌਣ ਸੁਣੇਗਾ? ਕਿਉਂ ਜੋ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜੇਹੀ ਵੰਡ ਉਹ ਨੂੰ ਮਿਲਦੀ ਹੈ ਤੇਹਾ ਹੀ ਜਿਹੜਾ ਕੋਈ ਡੇਰੇ ਵਿੱਚ ਰਹੇ ਮਿਲੇਗੀ। ਦੋਹਾਂ ਦੀ ਇੱਕੋ ਜੇਹੀ ਵੰਡ ਹੋਵੇਗੀ
੧ ਸਮੋਈਲ 30 : 25 (PAV)
ਸੋ ਉਸ ਦਿਨ ਤੋਂ ਉਸ ਨੇ ਇਸਰਾਏਲ ਦੇ ਲਈ ਇਹ ਬਿਧੀ ਅਤੇ ਹੁਕਮ ਠਹਿਰਾ ਦਿੱਤਾ ਜੋ ਅੱਜ ਤੋੜੀ ਹੈ।।
੧ ਸਮੋਈਲ 30 : 26 (PAV)
ਜਦ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚੋਂ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤ੍ਰਾਂ ਦੇ ਲਈ ਕੁਝ ਘੱਲਿਆ ਅਤੇ ਆਖਿਆ, ਵੇਖੋ, ਯਹੋਵਾਹ ਦੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਤੁਹਾਡੇ ਲਈ ਇੱਕ ਸੁਗਾਤ ਹੈ
੧ ਸਮੋਈਲ 30 : 27 (PAV)
ਅਤੇ ਜਿਹੜੇ ਬੈਤੇਲ ਵਿੱਚ ਸਨ ਉਨ੍ਹਾਂ ਕੋਲ ਘੱਲਿਆ ਅਤੇ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯੱਤੀਰ ਵਿੱਚ ਸਨ
੧ ਸਮੋਈਲ 30 : 28 (PAV)
ਅਤੇ ਉਨ੍ਹਾਂ ਕੋਲ ਜੋ ਅਰੋਏਰ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਇਸ਼ਤਿਮੋਆ ਵਿੱਚ ਸਨ
੧ ਸਮੋਈਲ 30 : 29 (PAV)
ਅਤੇ ਉਨ੍ਹਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਨ੍ਹਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ
੧ ਸਮੋਈਲ 30 : 30 (PAV)
ਨਾਲੇ ਉਨ੍ਹਾਂ ਕੋਲ ਜੋ ਹਾਰਮਾਹ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਤੇਾਕ ਵਿੱਚ ਸਨ
੧ ਸਮੋਈਲ 30 : 31 (PAV)
ਅਤੇ ਉਨ੍ਹਾਂ ਕੋਲ ਜੋ ਹਬਰੋਨ ਵਿੱਚ ਸਨ ਅਤੇ ਉਨ੍ਹਾਂ ਸਭਨਾਂ ਥਾਵਾਂ ਵਿੱਚ ਜਿੱਥੇ ਜਿੱਥੇ ਦਾਊਦ ਅਤੇ ਉਹ ਦੇ ਲੋਕ ਭੌਂਦੇ ਰਹੇ ਸਨ ਘੱਲਿਆ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

BG:

Opacity:

Color:


Size:


Font: