੧ ਥੱਸਲੁਨੀਕੀਆਂ 1 : 1 (PAV)
ਲਿਖਤੁਮ ਪੌਲੁਸ ਅਤੇ ਸਿਲਵਾਨੁਸ ਅਤੇ ਤਿਮੋਥਿਉਸ, ਅੱਗੇ ਜੋਗ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਵਿੱਚ ਹੈ । ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।
੧ ਥੱਸਲੁਨੀਕੀਆਂ 1 : 2 (PAV)
ਅਸੀਂ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਡਾ ਜ਼ਿਕਰ ਕਰਦਿਆਂ ਤੁਸਾਂ ਸਭਨਾਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ
੧ ਥੱਸਲੁਨੀਕੀਆਂ 1 : 3 (PAV)
ਅਤੇ ਤੁਹਾਡੀ ਨਿਹਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਤੁਹਾਡੀ ਆਸਾ ਦੀ ਧੀਰਜ ਆਪਣੇ ਪਰਮੇਸ਼ੁਰ ਪਿਤਾ ਅਤੇ ਪਿਤਾ ਦੇ ਅੱਗੇ ਨਿੱਤ ਚੇਤੇ ਕਰਦੇ ਹਾਂ
੧ ਥੱਸਲੁਨੀਕੀਆਂ 1 : 4 (PAV)
ਹੇ ਭਰਾਵੋ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਭਈ ਤੁਸੀਂ ਚੁਣੇ ਹੋਏ ਹੋ
੧ ਥੱਸਲੁਨੀਕੀਆਂ 1 : 5 (PAV)
ਇਸ ਲਈ ਜੋ ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਮਿੱਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ
੧ ਥੱਸਲੁਨੀਕੀਆਂ 1 : 6 (PAV)
ਅਤੇ ਤੁਸੀਂ ਉਸ ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ ਅਤੇ ਪ੍ਰਭੁ ਦੀ ਰੀਸ ਕਰਨ ਲੱਗ ਪਏ ਸਾਓ
੧ ਥੱਸਲੁਨੀਕੀਆਂ 1 : 7 (PAV)
ਐਥੋਂ ਤੀਕ ਜੋ ਤੁਸੀਂ ਉਨ੍ਹਾਂ ਸਭਨਾਂ ਨਿਹਚਾਵਾਨਾਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ ਨਮੂਨਾ ਬਣੇ
੧ ਥੱਸਲੁਨੀਕੀਆਂ 1 : 8 (PAV)
ਕਿਉਂ ਜੋ ਤੁਹਾਡੇ ਕੋਲੋਂ ਪ੍ਰਭੁ ਦੇ ਬਚਨ ਦੀ ਧੁੰਮ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪਈ ਹੈ ਸਗੋਂ ਤੁਹਾਡੀ ਨਿਹਚਾ ਜੋ ਪਰਮੇਸ਼ੁਰ ਉੱਤੇ ਹੈ ਸਭਨਾਂ ਥਾਈਂ ਉਜਾਗਰ ਹੋ ਗਈ ਜਿਸ ਕਰਕੇ ਸਾਡੇ ਆਖਣ ਦੀ ਕੋਈ ਲੋੜ ਨਹੀਂ
੧ ਥੱਸਲੁਨੀਕੀਆਂ 1 : 9 (PAV)
ਓਹ ਤਾਂ ਆਪੇ ਸਾਡੇ ਵਿਖੇ ਦੱਸਦੇ ਹਨ ਜੋ ਤੁਹਾਡੇ ਕੋਲ ਸਾਡਾ ਆਉਣਾ ਕਿਸ ਪਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਭਈ ਸਤ ਸ਼੍ਰੀ ਅਕਾਲ ਪਰਮੇਸ਼ੁਰ ਦੀ ਸੇਵਾ ਕਰੋ
੧ ਥੱਸਲੁਨੀਕੀਆਂ 1 : 10 (PAV)
ਅਤੇ ਉਹ ਦੇ ਪੁੱਤ੍ਰ ਦੇ ਸੁਰਗੋਂ ਆਉਣ ਦੀ ਉਡੀਕ ਕਰੋ ਜਿਸ ਨੂੰ ਓਨ ਮੁਰਦਿਆਂ ਵਿੱਚੋਂ ਜਿਵਾਲਿਆਂ ਅਰਥਾਤ ਯਿਸੂ ਦੀ ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾ ਲੈਂਦਾ ਹੈ।।
❮
❯