੧ ਥੱਸਲੁਨੀਕੀਆਂ 2 : 1 (PAV)
ਹੇ ਭਰਾਵੋ, ਤੁਹਾਡੇ ਕੋਲ ਸਾਡਾ ਆਉਣਾ ਤੁਸੀਂ ਆਪ ਜਾਣਦੇ ਹੋ ਭਈ ਉਹ ਅਕਾਰਥ ਨਹੀਂ ਹੋਇਆ ਹੈ
੧ ਥੱਸਲੁਨੀਕੀਆਂ 2 : 2 (PAV)
ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸਾਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ
੧ ਥੱਸਲੁਨੀਕੀਆਂ 2 : 3 (PAV)
ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ, ਨਾ ਛਲ ਨਾਲ ਹੁੰਦਾ ਹੈ
੧ ਥੱਸਲੁਨੀਕੀਆਂ 2 : 4 (PAV)
ਪਰੰਤੂ ਜਿਵੇਂ ਅਸੀਂ ਪਰਮੇਸ਼ੁਰ ਵੱਲੋਂ ਪਰਵਾਨ ਹੋਏ ਹਾਂ ਜੋ ਇੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ, ਇਉਂ ਨਹੀਂ ਭਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ, ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਪਰਤਾਉਂਦਾ ਹੈ
੧ ਥੱਸਲੁਨੀਕੀਆਂ 2 : 5 (PAV)
ਕਿਉਂ ਜੋ ਨਾ ਤਾਂ ਅਸੀਂ ਖੁਸ਼ਾਮਦ ਦੀਆਂ ਗੱਲਾਂ ਕਦੇ ਕੀਤੀਆਂ ਜਿਵੇਂ ਤੁਸੀਂ ਜਾਣਦੇ ਹੋ ਅਤੇ ਨਾ ਹੀ ਲੋਭ ਦਾ ਪੜਦਾ ਬਣਾਇਆ - ਪਰਮੇਸ਼ੁਰ ਸਾਖੀ ਹੈ
੧ ਥੱਸਲੁਨੀਕੀਆਂ 2 : 6 (PAV)
ਅਤੇ ਨਾ ਅਸੀਂ ਮਨੁੱਖਾਂ ਪਾਸੋਂ ਵਡਿਆਈ ਚਾਹੁੰਦੇ ਸਾਂ, ਨਾ ਤੁਹਾਡੇ ਪਾਸੋਂ, ਨਾ ਹੋਰਨਾਂ ਪਾਸੋਂ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਕਰਕੇ ਭਾਰ ਪਾ ਸੱਕਦੇ ਸਾਂ
੧ ਥੱਸਲੁਨੀਕੀਆਂ 2 : 7 (PAV)
ਪਰ ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ
੧ ਥੱਸਲੁਨੀਕੀਆਂ 2 : 8 (PAV)
ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ
੧ ਥੱਸਲੁਨੀਕੀਆਂ 2 : 9 (PAV)
ਹੇ ਭਰਾਵੋ, ਸਾਡੀ ਮਿਹਨਤ ਪੋਹਰਿਆ ਤੁਹਾਨੂੰ ਚੇਤੇ ਤਾਂ ਹੋਵੇਗੀ ਭਈ ਅਸਾਂ ਇਸ ਕਰਕੇ ਜੋ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ ਰਾਤ ਦਿਨ ਕੰਮ ਧੰਦਾ ਕਰ ਕੇ ਤੁਹਾਨੂੰ ਪਰਮੇਸ਼ੁਰ ਦੀ ਖੁਸ਼ ਖਬਰੀ ਸੁਣਾਈ
੧ ਥੱਸਲੁਨੀਕੀਆਂ 2 : 10 (PAV)
ਤੁਸੀਂ ਸਾਖੀ ਹੋ ਨਾਲੇ ਪਰਮੇਸ਼ੁਰ ਵੀ ਜੋ ਕਿਹੀ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੂਸ਼ਨਾ ਸਹਿਤ ਤੁਸਾਂ ਨਿਹਚਾਵਾਨਾਂ ਨਾਲ ਸਾਡਾ ਵਰਤਾਰਾ ਸੀ
੧ ਥੱਸਲੁਨੀਕੀਆਂ 2 : 11 (PAV)
ਸੋ ਤੁਸੀਂ ਜਾਣਦੇ ਹੋ ਭਈ ਜਿਵੇਂ ਪਿਤਾ ਆਪਣੇ ਬਾਲਕਾਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚ ਇੱਕ ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ
੧ ਥੱਸਲੁਨੀਕੀਆਂ 2 : 12 (PAV)
ਜੋ ਤੁਸੀਂ ਪਰਮੇਸ਼ੁਰ ਦੇ ਜੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ।।
੧ ਥੱਸਲੁਨੀਕੀਆਂ 2 : 13 (PAV)
ਇਸ ਕਾਰਨ ਅਸੀਂ ਵੀ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਭਈ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨਿਹਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ
੧ ਥੱਸਲੁਨੀਕੀਆਂ 2 : 14 (PAV)
ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਓਹਨਾਂ ਕਲੀਸਿਯਾਂ ਵਰਗੇ ਹੋਏ ਹੋ ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਤੁਸਾਂ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਹੋ ਦੁਖ ਝੱਲੇ ਜਿਹੜੇ ਓਹਨਾਂ ਵੀ ਯਹੂਦੀਆਂ ਦੇ ਹੱਥੋਂ ਝੱਲੇ ਸਨ
੧ ਥੱਸਲੁਨੀਕੀਆਂ 2 : 15 (PAV)
ਨਾਲੇ ਪ੍ਰਭੁ ਯਿਸੂ ਨੂੰ ਨਾਲੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ ਕੱਢ ਦਿੱਤਾ । ਓਹ ਪਰਮੇਸ਼ੁਰ ਨੂੰ ਨਹੀਂ ਭਾਉਂਦੇ ਅਤੇ ਸਭਨਾਂ ਮਨੁੱਖਾਂ ਦੇ ਵਿਰੋਧੀ ਹਨ
੧ ਥੱਸਲੁਨੀਕੀਆਂ 2 : 16 (PAV)
ਓਹ ਸਾਨੂੰ ਪਰਾਈਆਂ ਕੌਮਾਂ ਨਾਲ ਗੱਲ ਕਰਨ ਤੋਂ ਵਰਜਦੇ ਹਨ ਜਿਸ ਤੋਂ ਓਹ ਬਚਾਏ ਜਾਣ ਤਾਂ ਜੋ ਓਹਨਾਂ ਦੇ ਪਾਪਾਂ ਦਾ ਪੈਮਾਨਾ ਸਦਾ ਭਰਿਆ ਰਹੇ! ਪਰ ਕ੍ਰੋਧ ਓਹਨਾਂ ਦੇ ਉੱਤੇ ਹੱਦ ਤੀਕ ਆਣ ਪਿਆ ਹੈ!।।
੧ ਥੱਸਲੁਨੀਕੀਆਂ 2 : 17 (PAV)
ਪਰ ਹੇ ਭਰਾਵੋ, ਅਸੀਂ ਜੋ ਥੋੜਾ ਚਿਰ ਤੁਹਾਥੋਂ ਵਿਛੜੇ ਰਹੇ ਮਨ ਕਰਕੇ ਨਹੀਂ ਪਰ ਦੇਹ ਕਰਕੇ ਤਾਂ ਅਸਾਂ ਵੱਡੀ ਚਾਹ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ
੧ ਥੱਸਲੁਨੀਕੀਆਂ 2 : 18 (PAV)
ਕਿਉਂ ਜੋ ਅਸਾਂ ਅਰਥਾਤ ਮੈਂ ਪੌਲੁਸ ਨੇ ਵਾਰ ਵਾਰ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਪਰ ਸ਼ਤਾਨ ਨੇ ਸਾਨੂੰ ਡੱਕ ਲਿਆ
੧ ਥੱਸਲੁਨੀਕੀਆਂ 2 : 19 (PAV)
ਸਾਡੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ ਕੌਣ ਹੈ? ਭਲਾ, ਸਾਡੇ ਪ੍ਰਭੁ ਯਿਸੂ ਮਸੀਹ ਅੱਗੇ ਉਹ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ?
੧ ਥੱਸਲੁਨੀਕੀਆਂ 2 : 20 (PAV)
ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ।।

1 2 3 4 5 6 7 8 9 10 11 12 13 14 15 16 17 18 19 20