੧ ਥੱਸਲੁਨੀਕੀਆਂ 5 : 1 (PAV)
ਪਰ ਹੇ ਭਰਾਵੋ, ਤੁਹਾਨੂੰ ਕੋਈ ਲੋੜ ਨਹੀਂ ਜੋ ਤੁਹਾਡੀ ਵੱਲ ਸਮਿਆਂ ਅਤੇ ਵੇਲਿਆਂ ਲਈ ਕੁਝ ਲਿਖਿਆ ਜਾਵੇ
੧ ਥੱਸਲੁਨੀਕੀਆਂ 5 : 2 (PAV)
ਕਿਉਂ ਜੋ ਤੁਸੀਂ ਆਪ ਠੀਕ ਤਰਾਂ ਜਾਣਦੇ ਹੋ ਭਈ ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ
੧ ਥੱਸਲੁਨੀਕੀਆਂ 5 : 3 (PAV)
ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ
੧ ਥੱਸਲੁਨੀਕੀਆਂ 5 : 4 (PAV)
ਪਰ ਹੇ ਭਰਾਵੋ, ਤੁਸੀਂ ਅਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਿਆਈਂ ਆਣ ਪਵੇ
੧ ਥੱਸਲੁਨੀਕੀਆਂ 5 : 5 (PAV)
ਕਿਉਂ ਜੋ ਤੁਸੀਂ ਸੱਭੇ ਚਾਨਣ ਦੇ ਪੁੱਤ੍ਰ ਅਤੇ ਦਿਨ ਦੇ ਪੁੱਤ੍ਰ ਹੋ । ਅਸੀਂ ਰਾਤ ਦੇ ਨਹੀਂ, ਨਾ ਅਨ੍ਹੇਰੇ ਦੇ ਹਾਂ
੧ ਥੱਸਲੁਨੀਕੀਆਂ 5 : 6 (PAV)
ਸੋ ਇਸ ਲਈ ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ
੧ ਥੱਸਲੁਨੀਕੀਆਂ 5 : 7 (PAV)
ਕਿਉਂਕਿ ਜਿਹੜੇ ਸੌਦੇ ਹਨ ਓਹ ਰਾਤ ਨੂੰ ਹੀ ਸੌਂਦੇ ਹਨ ਅਤੇ ਜਿਹੜੇ ਮਤਵਾਲੇ ਹੁੰਦੇ ਹਨ ਓਹ ਰਾਤ ਨੂੰ ਹੀ ਮਤਵਾਲੇ ਹੁੰਦੇ
੧ ਥੱਸਲੁਨੀਕੀਆਂ 5 : 8 (PAV)
ਪਰ ਅਸੀਂ ਜਦੋਂ ਦਿਨ ਦੇ ਹਾਂ ਤਾਂ ਨਿਹਚਾ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ ਰਹੀਏ
੧ ਥੱਸਲੁਨੀਕੀਆਂ 5 : 9 (PAV)
ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ ਸਗੋਂ ਇਸ ਲਈ ਥਾਪਿਆ ਭਈ ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪਰਾਪਤ ਕਰੀਏ
੧ ਥੱਸਲੁਨੀਕੀਆਂ 5 : 10 (PAV)
ਜਿਹੜਾ ਸਾਡੇ ਲਈ ਮੋਇਆ ਭਈ ਅਸੀਂ ਭਾਵੇਂ ਜਾਗਦੇ ਭਾਵੇਂ ਸੁੱਤੇ ਹੋਈਏ ਉਹ ਦੇ ਨਾਲ ਹੀ ਜੀਵੀਏ
੧ ਥੱਸਲੁਨੀਕੀਆਂ 5 : 11 (PAV)
ਇਸ ਕਾਰਨ ਤੁਸੀਂ ਇੱਕ ਦੂਏ ਨੂੰ ਤਸੱਲੀ ਦਿਓ ਅਤੇ ਇੱਕ ਦੂਏ ਦੀ ਉੱਨਤੀ ਕਰੋ ਜਿਵੇਂ ਤੁਸੀਂ ਕਰਦੇ ਵੀ ਹੋ।।
੧ ਥੱਸਲੁਨੀਕੀਆਂ 5 : 12 (PAV)
ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਭਈ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਓਹਨਾਂ ਨੂੰ ਮੰਨੋ
੧ ਥੱਸਲੁਨੀਕੀਆਂ 5 : 13 (PAV)
ਅਤੇ ਓਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਓਹਨਾਂ ਦਾ ਬਹੁਤਾ ਹੀ ਆਦਰ ਕਰੋ । ਆਪੋ ਵਿੱਚ ਮੇਲ ਰੱਖੋ
੧ ਥੱਸਲੁਨੀਕੀਆਂ 5 : 14 (PAV)
ਹੇ ਭਰਾਵੋ, ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਕੁਸੂਤਿਆਂ ਨੂੰ ਸਮਝਾਓ, ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ
੧ ਥੱਸਲੁਨੀਕੀਆਂ 5 : 15 (PAV)
ਵੇਖਣਾ ਭਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ
੧ ਥੱਸਲੁਨੀਕੀਆਂ 5 : 16 (PAV)
ਸਦਾ ਅਨੰਦ ਰਹੋ
੧ ਥੱਸਲੁਨੀਕੀਆਂ 5 : 17 (PAV)
ਨਿੱਤ ਪ੍ਰਾਰਥਨਾ ਕਰੋ
੧ ਥੱਸਲੁਨੀਕੀਆਂ 5 : 18 (PAV)
ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਇੱਛਿਆ ਹੈ
੧ ਥੱਸਲੁਨੀਕੀਆਂ 5 : 19 (PAV)
ਆਤਮਾ ਨੂੰ ਨਾ ਬੁਝਾਓ
੧ ਥੱਸਲੁਨੀਕੀਆਂ 5 : 20 (PAV)
ਅੰਗਮ ਵਾਕਾਂ ਨੂੰ ਤੁੱਛ ਨਾ ਜਾਣੋ
੧ ਥੱਸਲੁਨੀਕੀਆਂ 5 : 21 (PAV)
ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ
੧ ਥੱਸਲੁਨੀਕੀਆਂ 5 : 22 (PAV)
ਹਰ ਪਰਕਾਰ ਦੀ ਬਦੀ ਤੋਂ ਲਾਂਭੇ ਰਹੋ।।
੧ ਥੱਸਲੁਨੀਕੀਆਂ 5 : 23 (PAV)
ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪੇ ਤੁਹਾਨੂੰ ਪੂਰੀ ਤਰਾਂ ਪਵਿੱਤਰ ਕਰੇ ਅਰ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੁ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ
੧ ਥੱਸਲੁਨੀਕੀਆਂ 5 : 24 (PAV)
ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ।।
੧ ਥੱਸਲੁਨੀਕੀਆਂ 5 : 25 (PAV)
ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ।।
੧ ਥੱਸਲੁਨੀਕੀਆਂ 5 : 26 (PAV)
ਤੁਸੀਂ ਪਵਿੱਤਰ ਚੁੰਮੇ ਨਾਲ ਸਭਨਾਂ ਭਰਾਵਾਂ ਦੀ ਸੁਖ ਸਾਂਦ ਪੁੱਛੋ
੧ ਥੱਸਲੁਨੀਕੀਆਂ 5 : 27 (PAV)
ਮੈਂ ਤੁਹਾਨੂੰ ਪ੍ਰਭੁ ਦੀ ਸੌਂਹ ਦਿੰਦਾ ਹਾਂ ਜੋ ਇਹ ਪੱਤ੍ਰੀ ਸਭਨਾਂ ਭਰਾਵਾ ਨੂੰ ਪੜ੍ਹ ਕੇ ਸੁਣਾਉਣੀ
੧ ਥੱਸਲੁਨੀਕੀਆਂ 5 : 28 (PAV)
ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੁੰਦੀ ਰਹੇ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28