੨ ਸਲਾਤੀਨ 8 : 1 (PAV)
ਅਲੀਸ਼ਾ ਨੇ ਉਸ ਤੀਵੀਂ ਨੂੰ ਜਿਹ ਦੇ ਪੁੱਤ੍ਰ ਨੂੰ ਉਸ ਨੇ ਜੁਆਲਿਆ ਸੀ ਆਖਿਆ ਕਿ ਉੱਠ ਅਰ ਆਪਣੇ ਟੱਬਰ ਸਣੇ ਪੈਂਡਾ ਕਰ ਅਰ ਜਿੱਥੇ ਕਿਤੇ ਤੂੰ ਵੱਸ ਸੱਕੇਂ ਜਾ ਵੱਸ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਤੇ ਨਾਲੇ ਉਹ ਇਸ ਦੇਸ ਉੱਤੇ ਸੱਤ ਵਰਹੇ ਰਹੇਗਾ
੨ ਸਲਾਤੀਨ 8 : 2 (PAV)
ਸੋ ਉਸ ਤੀਵੀਂ ਨੇ ਉੱਠ ਕੇ ਪਰਮੇਸ਼ੁਰ ਦੇ ਜਨ ਦੇ ਕਹੇ ਅਨੁਸਾਰ ਕੀਤਾ ਅਰ ਆਪਣੇ ਟੱਬਰ ਸਣੇ ਪੈਂਡਾ ਕੀਤਾ ਅਰ ਫਲਿਸਤੀਆਂ ਦੇ ਦੇਸ ਵਿੱਚ ਜਾ ਕੇ ਸੱਤ ਵਰਹੇ ਵੱਸੀ
੨ ਸਲਾਤੀਨ 8 : 3 (PAV)
ਅਤੇ ਸੱਤਾਂ ਵਰਿਹਾਂ ਦੇ ਅੰਤ ਵਿੱਚ ਐਉਂ ਹੋਇਆ ਭਈ ਉਹ ਤੀਵੀਂ ਫਲਿਸਤੀਆਂ ਦੇ ਦੇਸੋਂ ਮੁੜੀ ਅਤੇ ਆਪਣੇ ਘਰ ਦੇ ਲਈ ਤੇ ਆਪਣੀ ਭੌਂ ਦੇ ਲਈ ਪਾਤਸ਼ਾਹ ਕੋਲ ਦੁਹਾਈ ਦੇਣ ਗਈ
੨ ਸਲਾਤੀਨ 8 : 4 (PAV)
ਤਦ ਪਾਤਸ਼ਾਹ ਦੇ ਜਨ ਦੇ ਜੁਆਨ ਗੇਹਾਜੀ ਨਾਲ ਗੱਲਾਂ ਕਰਦਾ ਸੀ ਕਿ ਓਹ ਸੱਭੋ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਹਨ ਮੈਨੂੰ ਦੱਸ
੨ ਸਲਾਤੀਨ 8 : 5 (PAV)
ਤਾਂ ਐਉਂ ਹੋਇਆ ਕਿ ਜਦ ਉਹ ਪਾਤਸ਼ਾਹ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇੱਕ ਮੁਰਦੇ ਨੂੰ ਜੁਆਲਿਆ ਤੇ ਵੇਖੋ ਓਹੋ ਤੀਵੀਂ ਜਿਹ ਦੇ ਪੁੱਤ੍ਰ ਨੂੰ ਉਹ ਨੇ ਜੁਆਲਿਆ ਸੀ ਪਾਤਸ਼ਾਹ ਦੇ ਕੋਲ ਆਪਣੇ ਘਰ ਤੇ ਆਪਣੀ ਭੋਂ ਦੇ ਲਈ ਦੁਹਾਈ ਦੇਣ ਲੱਗੀ। ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸੁਆਮੀ ਪਾਤਸ਼ਾਹ, ਇਹੋ ਉਹ ਤੀਵੀਂ ਤੇ ਇਹੋ ਉਹ ਦਾ ਪੁੱਤ੍ਰ ਹੈ ਜਿਹ ਨੂੰ ਅਲੀਸ਼ਾ ਨੇ ਜੁਆਲਿਆ
੨ ਸਲਾਤੀਨ 8 : 6 (PAV)
ਜਦ ਪਾਤਸ਼ਾਹ ਨੇ ਉਸ ਤੀਵੀਂ ਨੂੰ ਪੁੱਛਿਆ ਤਦ ਉਸ ਨੇ ਉਹ ਨੂੰ ਦੱਸਿਆ। ਇਸ ਲਈ ਪਾਤਸ਼ਾਹ ਨੇ ਉਸ ਦੇ ਲਈ ਇੱਕ ਹਾਕਮ ਨੂੰ ਠਹਿਰਾ ਕੇ ਉਸ ਨੂੰ ਆਖਿਆ, ਸਭ ਕੁਝ ਜੋ ਇਹ ਦਾ ਸੀ ਅਤੇ ਜਦ ਤੋਂ ਇਸ ਨੇ ਇਹ ਦੇਸ ਛੱਡਿਆ ਉਦੋਂ ਤੋਂ ਲੈ ਕੇ ਹੁਣ ਤਾਈਂ ਦੀ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਮੋੜ ਦੇਹ।।
੨ ਸਲਾਤੀਨ 8 : 7 (PAV)
ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਓਦੋਂ ਅਰਾਮ ਦਾ ਰਾਜਾ ਬਨ-ਹਦਦ ਬੀਮਾਰ ਸੀ ਅਰ ਉਹ ਨੂੰ ਇਹ ਦੱਸਿਆ ਗਿਆ ਭਈ ਪਰਮੇਸ਼ੁਰ ਦਾ ਜਨ ਐਥੋਂ ਤਾਈਂ ਆਇਆ ਹੈ
੨ ਸਲਾਤੀਨ 8 : 8 (PAV)
ਅਤੇ ਰਾਜੇ ਨੇ ਹਜ਼ਾਏਲ ਨੂੰ ਆਖਿਆ, ਆਪਣੇ ਹੱਥ ਵਿੱਚ ਚੜਾਵਾ ਲੈ ਕੇ ਪਰਮੇਸ਼ੁਰ ਦੇ ਜਨ ਨੂੰ ਮਿਲਣ ਲਈ ਜਾਹ ਅਰ ਉਹ ਦੇ ਰਾਹੀਂ ਯਹੋਵਾਹ ਕੋਲੋਂ ਪੁੱਛ ਭਈ ਕੀ ਮੈਂ ਇਸ ਰੋਗ ਤੋਂ ਅੱਛਾ ਹੋ ਜਾਵਾਂਗਾ?
੨ ਸਲਾਤੀਨ 8 : 9 (PAV)
ਸੋ ਹਜ਼ਾਏਲ ਉਹ ਨੂੰ ਮਿਲਣ ਲਈ ਗਿਆ ਅਰ ਦੰਮਿਸਕ ਦੀ ਹਰ ਉੱਤਮ ਵਸਤੂ ਦਾ ਚੜਾਵਾ ਚਾਲੀਆਂ ਊਠਾਂ ਉੱਤੇ ਲੱਦਿਆ ਅਰ ਆਪਣੇ ਨਾਲ ਲੈ ਕੇ ਆਇਆ ਅਰ ਉਹ ਦੇ ਸਾਹਮਣੇ ਖਲੋ ਕੇ ਆਖਿਆ, ਤੇਰੇ ਪੁੱਤ੍ਰ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖ ਕੇ ਮੈਨੂੰ ਤੇਰੇ ਕੋਲ ਘੱਲਿਆ ਹੈ ਭਈ ਕੀ ਮੈਂ ਇਸ ਰੋਗ ਤੋਂ ਅੱਛਾ ਹੋ ਜਾਵਾਂਗਾ?
੨ ਸਲਾਤੀਨ 8 : 10 (PAV)
ਅੱਗੋਂ ਅਲੀਸ਼ਾ ਨੇ ਉਸ ਨੂੰ ਆਖਿਆ, ਜਾ ਕੇ ਉਹ ਨੂੰ ਆਖ, ਤੂੰ ਅੱਛਾ ਹੋ ਜਾਵੇਂਗਾ ਤਾਂ ਭੀ ਯਹੋਵਾਹ ਨੇ ਮੇਰ ਉੱਤੇ ਪਰਗਟ ਕੀਤਾ ਹੈ ਭਈ ਉਹ ਜ਼ਰੂਰ ਮਰ ਜਾਵੇਗਾ
੨ ਸਲਾਤੀਨ 8 : 11 (PAV)
ਅਤੇ ਉਹ ਉਹ ਦੀ ਵੱਲ ਟਿਕ ਟਿਕੀ ਲਾ ਕੇ ਵੇਖਦਾ ਰਿਹਾ ਇੱਥੋਂ ਤਾਈਂ ਭਈ ਉਹ ਲੱਜਿਆਵਾਨ ਹੋ ਗਿਆ ਅਰ ਪਰਮੇਸ਼ੁਰ ਦਾ ਜਨ ਰੋ ਪਿਆ
੨ ਸਲਾਤੀਨ 8 : 12 (PAV)
ਤਦ ਹਜ਼ਾਏਲ ਨੇ ਆਖਿਆ, ਮੇਰਾ ਸੁਆਮੀ ਕਿਉਂ ਰੋਂਦਾ ਹੈ? ਅੱਗੋਂ ਉਹ ਬੋਲਿਆ, ਕਿਉਂ ਜੋ ਮੈਂ ਉਸ ਬਦੀ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀਆਂ ਨਾਲ ਕਰੇਂਗਾ। ਤੂੰ ਉਨ੍ਹਾਂ ਦਿਆਂ ਕਿਲ੍ਹਿਆਂ ਨੂੰ ਅੱਗ ਲਾਵੇਂਗਾ ਅਰ ਤੂੰ ਉਨ੍ਹਾਂ ਦੇ ਚੰਗੇ ਗਭਰੂਆਂ ਨੂੰ ਤਲਵਾਰ ਨਾਲ ਘਾਤ ਕਰੇਂਗਾ ਅਰ ਉਨ੍ਹਾਂ ਦਿਆਂ ਬੱਚਿਆਂ ਨੂੰ ਪਟਕਾ ਪਟਕਾ ਕੇ ਟੋਟੇ ਟੋਟੇ ਕਰੇਂਗਾ ਅਰ ਉਨ੍ਹਾਂ ਦੀਆਂ ਗਰਭਣੀਆਂ ਤੀਵੀਆਂ ਨੂੰ ਚੀਰ ਸੁੱਟੇਂਗਾ
੨ ਸਲਾਤੀਨ 8 : 13 (PAV)
ਅਤੇ ਹਜ਼ਾਏਲ ਨੇ ਆਖਿਆ, ਪਰ ਤੇਰਾ ਦਾਸ ਕੁੱਤੇ ਸਮਾਨ ਹੈ। ਉਹ ਹੈ ਹੀ ਕੀ ਕਿ ਉਹ ਐਡਾ ਵੱਡਾ ਕੰਮ ਕਰੇ? ਪਰ ਅਲੀਸ਼ਾ ਨੇ ਆਖਿਆ, ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਦੇ ਉੱਤੇ ਰਾਜਾ ਹੋਵੇਂਗਾ
੨ ਸਲਾਤੀਨ 8 : 14 (PAV)
ਫੇਰ ਉਹ ਅਲੀਸ਼ਾ ਕੋਲੋਂ ਤੁਰਪਿਆ ਅਰ ਆਪਣੇ ਸੁਆਮੀ ਕੋਲ ਆਇਆ ਅਰ ਉਸ ਨੇ ਪੁੱਛਿਆ, ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ? ਤਾਂ ਉਹ ਬੋਲਿਆ, ਅਲੀਸ਼ਾ ਨੇ ਮੈਨੂੰ ਦੱਸਿਆ ਹੈ ਭਈ ਤੂੰ ਅੱਛਾ ਹੋ ਜਾਵੇਂਗਾ
੨ ਸਲਾਤੀਨ 8 : 15 (PAV)
ਪਰ ਅਗਲੇ ਦਿਨ ਐਉਂ ਹੋਇਆ ਭਈ ਉਹ ਨੇ ਇੱਕ ਚੱਦਰ ਲਈ ਤੇ ਉਹ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਉੱਤੇ ਪਾ ਦਿੱਤੀ ਤੇ ਉਹ ਮਰ ਗਿਆ ਤੇ ਹਜ਼ਾਏਲ ਉਸ ਦੇ ਥਾਂ ਰਾਜ ਕਰਨ ਲੱਗਾ
੨ ਸਲਾਤੀਨ 8 : 16 (PAV)
ਅਤੇ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤ੍ਰ ਯੋਰਾਮ ਦੇ ਪੰਜਵੇਂ ਵਰਹੇ ਜਦ ਯਹੋਸ਼ਾਫਾਟ ਯਹੂਦਾਹ ਦਾ ਪਾਤਸ਼ਾਹ ਸੀ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦਾ ਪੁੱਤ੍ਰ ਯਹੋਰਾਮ ਰਾਜ ਕਰਨ ਲੱਗਾ
੨ ਸਲਾਤੀਨ 8 : 17 (PAV)
ਜਦ ਉਹ ਰਾਜ ਕਰਨ ਲੱਗ ਤਾਂ ਬੱਤੀਆਂ ਵਰਿਹਾ ਦਾ ਸੀ ਅਰ ਉਹ ਨੇ ਯਰੂਸ਼ਲਮ ਵਿੱਚ ਅੱਠ ਵਰਹੇ ਰਾਜ ਕੀਤਾ
੨ ਸਲਾਤੀਨ 8 : 18 (PAV)
ਅਰ ਉਹ ਅਹਾਬ ਦੇ ਘਰਾਣੇ ਵਾਂਙੁ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਹ ਦੀ ਰਾਣੀ ਹੋ ਗਈ ਅਰ ਉਹ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ
੨ ਸਲਾਤੀਨ 8 : 19 (PAV)
ਫੇਰ ਭੀ ਯਹੋਵਾਹ ਨੇ ਆਪਣੇ ਦਾਸ ਦਾਊਦ ਦੇ ਨਮਿੱਤ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ ਜਿਵੇਂ ਉਸ ਨੇ ਉਹ ਦੇ ਨਾਲ ਪਰਤਿੱਗਿਆ ਕੀਤੀ ਸੀ ਭਈ ਮੈਂ ਤੇਰੀ ਵੰਸ ਨੂੰ ਸਦਾ ਲਈ ਇੱਕ ਚਰਾਗ ਦਿਆਂਗਾ
੨ ਸਲਾਤੀਨ 8 : 20 (PAV)
ਉਹ ਦਿਆਂ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਤਾਈ ਤੋਂ ਆਕੀ ਹੋ ਗਿਆ ਅਰ ਉਨ੍ਹਾਂ ਨੇ ਆਪਣੇ ਲਈ ਇੱਕ ਰਾਜਾ ਬਣਾ ਲਿਆ
੨ ਸਲਾਤੀਨ 8 : 21 (PAV)
ਤਦ ਯੋਰਾਮ ਸਈਰ ਨੂੰ ਲੰਘ ਗਆ ਅਰ ਸਾਰੇ ਰਥ ਉਸ ਦੇ ਨਾਲ ਸਨ ਅਤੇ ਐਉਂ ਹੋਇਆ ਭਈ ਉਸ ਨੇ ਰਾਤੀਂ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਘੇਰਿਆ ਹੋਇਆ ਸੀ ਅਰ ਰਥਾਂ ਦੇ ਸਰਦਾਰਾਂ ਨੂੰ ਮਾਰਿਆ ਅਰ ਲੋਕ ਤੰਬੂਆਂ ਨੂੰ ਭੱਜ ਗਏ
੨ ਸਲਾਤੀਨ 8 : 22 (PAV)
ਸੋ ਅਦੋਮ ਅੱਜ ਤਾਈਂ ਯਹੂਦਾਹ ਦੀ ਅਧੀਨਤਾਈ ਤੋਂ ਆਕੀ ਹੈ ਅਰ ਉਸੇ ਵੇਲੇ ਲਿਬਨਾਹ ਭੀ ਆਕੀ ਹੋ ਗਿਆ।।
੨ ਸਲਾਤੀਨ 8 : 23 (PAV)
ਯੋਰਾਮ ਦੀ ਬਾਕੀ ਵਾਰਤਾ ਅਰ ਉਹ ਸੱਭੋ ਕੁਝ ਜੋ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ
੨ ਸਲਾਤੀਨ 8 : 24 (PAV)
ਅਤੇ ਯੋਰਾਮ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਗਿਆ ਅਰ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ ਦਾਦਿਆਂ ਦੇ ਨਾਲ ਦੱਬਿਆ ਗਿਆ ਅਰ ਉਹ ਦਾ ਪੁੱਤ੍ਰ ਅਹਜ਼ਯਾਹ ਉਹ ਦੇ ਥਾਂ ਰਾਜ ਕਰਨ ਲੱਗਾ।।
੨ ਸਲਾਤੀਨ 8 : 25 (PAV)
ਇਸਰਾਏਲ ਤੇ ਪਾਤਸ਼ਾਹ ਅਹਾਬ ਦੇ ਪੁੱਤ੍ਰ ਯੋਰਾਮ ਦੇ ਬਾਰ੍ਹਵੇਂ ਵਰਹੇ ਤੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤ੍ਰ ਅਹਜ਼ਯਾਹ ਰਾਜ ਕਰਨ ਲੱਗਾ
੨ ਸਲਾਤੀਨ 8 : 26 (PAV)
ਅਹਜ਼ਯਾਹ ਬਾਹੀਆਂ ਵਰਿਹਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਰ ਉਹ ਨੇ ਇੱਕ ਵਰਹਾ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਉਂ ਅਥਲਯਾਹ ਸੀ ਜੋ ਇਸਰਾਏਲ ਦੇ ਪਾਤਸ਼ਾਹ ਆਮਰੀ ਦੀ ਧੀ ਸੀ
੨ ਸਲਾਤੀਨ 8 : 27 (PAV)
ਅਤੇ ਉਹ ਅਹਾਬ ਦੇ ਘਰਾਣੇ ਦੇ ਰਾਹ ਉੱਤੇ ਤੁਰਿਆ ਅਰ ਉਹ ਨੇ ਅਹਾਬ ਦੇ ਘਰਾਣੇ ਵਾਂਙੁ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਕਿਉਂ ਜੋ ਉਹ ਅਹਾਬ ਦੇ ਘਰਾਣੇ ਦਾ ਜੁਆਈ ਸੀ
੨ ਸਲਾਤੀਨ 8 : 28 (PAV)
ਅਤੇ ਉਹ ਅਹਾਬ ਦੇ ਪੁੱਤ੍ਰ ਯੋਰਾਮ ਦੇ ਨਾਲ ਰਾਮੋਥ-ਗਿਲਆਦ ਵਿੱਚ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਰ ਅਰਾਮੀਆਂ ਨੇ ਯੋਰਾਮ ਨੂੰ ਫੱਟੜ ਕੀਤਾ
੨ ਸਲਾਤੀਨ 8 : 29 (PAV)
ਸੋ ਯੋਰਾਮ ਪਾਤਸ਼ਾਹ ਮੁੜ ਗਿਆ ਭਈ ਯਿਜ਼ਰਏਲ ਵਿੱਚ ਉਨ੍ਹਾਂ ਫੱਟਾਂ ਦੀ ਦਵਾ ਦਾਰੂ ਕਰਾਵੇ ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਦਿਆਂ ਰਾਮਾਹ ਵਿੱਚ ਅਰਾਮੀਆਂ ਦੇ ਹੱਥੋਂ ਲੱਗੇ ਸਨ। ਅਰ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤ੍ਰ ਅਹਜ਼ਯਾਹ ਅਹਾਬ ਦੇ ਪੁੱਤ੍ਰ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵਿੱਚ ਆਇਆ ਕਿਉਂ ਜੋ ਉਹ ਬੀਮਾਰ ਸੀ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29

BG:

Opacity:

Color:


Size:


Font: