੨ ਤਿਮੋਥਿਉਸ 2 : 1 (PAV)
ਉਪਰੰਤ ਹੇ ਮੇਰੇ ਬੱਚੇ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ
੨ ਤਿਮੋਥਿਉਸ 2 : 2 (PAV)
ਅਤੇ ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਅਜੇਹਿਆਂ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ
੨ ਤਿਮੋਥਿਉਸ 2 : 3 (PAV)
ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਙੁ ਮੇਰੇ ਨਾਲ ਦੁਖ ਝੱਲ
੨ ਤਿਮੋਥਿਉਸ 2 : 4 (PAV)
ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ ਭਈ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ
੨ ਤਿਮੋਥਿਉਸ 2 : 5 (PAV)
ਫੇਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੀਕ ਉਹ ਕਾਇਦੇ ਮੂਜਬ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ
੨ ਤਿਮੋਥਿਉਸ 2 : 6 (PAV)
ਕਰਸਾਣ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ
੨ ਤਿਮੋਥਿਉਸ 2 : 7 (PAV)
ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ ਕਿਉਂ ਜੋ ਪ੍ਰਭੁ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ
੨ ਤਿਮੋਥਿਉਸ 2 : 8 (PAV)
ਯਿਸੂ ਮਸੀਹ ਨੂੰ ਜਿਹੜਾ ਦਾਊਦ ਦੀ ਨਸਲ ਵਿੱਚੋਂ ਹੈ, ਜਿਹੜਾ ਮੇਰੀ ਖੁਸ਼ ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਚੇਤੇ ਰੱਖ
੨ ਤਿਮੋਥਿਉਸ 2 : 9 (PAV)
ਜਿਹ ਦੇ ਨਮਿੱਤ ਮੈਂ ਬਦਕਾਰ ਵਾਂਙੁ ਬੰਧਨਾਂ ਤੀਕ ਦਾ ਦੁਖ ਭੋਗਦਾ ਹਾਂ ਪਰੰਤੂ ਪਰਮੇਸ਼ੁਰ ਦਾ ਬਚਨ ਬੱਧਾ ਹੋਇਆ ਨਹੀਂ
੨ ਤਿਮੋਥਿਉਸ 2 : 10 (PAV)
ਇਸ ਕਾਰਨ ਮੈਂ ਚੁਣਿਆਂ ਹੋਇਆ ਲੋਕਾਂ ਲਈ ਸੱਭੋ ਕੁਝ ਸਹਿੰਦਾ ਹਾਂ ਭਈ ਓਹ ਭੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ ਸਦੀਪਕ ਤੇਜ ਸਣੇ ਪਰਾਪਤ ਕਰਨ
੨ ਤਿਮੋਥਿਉਸ 2 : 11 (PAV)
ਇਹ ਬਚਨ ਸਤ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮੋਏ ਤਾਂ ਉਹ ਦੇ ਨਾਲ ਜੀਵਾਂਗੇ ਭੀ
੨ ਤਿਮੋਥਿਉਸ 2 : 12 (PAV)
ਜੇ ਸਹਾਰ-ਲਈਏ ਤਾਂ ਉਹ ਦੇ ਨਾਲ ਰਾਜ ਭੀ ਕਰਾਂਗੇ । ਜੇ ਉਹ ਦਾ ਇਨਕਾਰ ਕਰੀਏ ਤਾਂ ਉਹ ਭੀ ਸਾਡਾ ਇਨਕਾਰ ਕਰੇਗਾ
੨ ਤਿਮੋਥਿਉਸ 2 : 13 (PAV)
ਭਾਵੇਂ ਅਸੀਂ ਬੇ ਵਫ਼ਾ ਹੋਈਏ ਪਰ ਉਹ ਵਫ਼ਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸੱਕਦਾ।।
੨ ਤਿਮੋਥਿਉਸ 2 : 14 (PAV)
ਏਹ ਗੱਲਾਂ ਉਨ੍ਹਾਂ ਨੂੰ ਚੇਤੇ ਕਰਾ ਅਤੇ ਪ੍ਰਭੁ ਨੂੰ ਗਵਾਹ ਕਰਕੇ ਤਗੀਦ ਕਰ ਭਈ ਓਹ ਸ਼ਬਦਾਂ ਦਾ ਝਗੜਾ ਨਾ ਕਰਨ ਜਿਸ ਤੋਂ ਕੁਝ ਲਾਭ ਨਹੀਂ ਹੁੰਦਾ ਹੈ ਸਗੋਂ ਸੁਣਨ ਵਾਲਿਆਂ ਨੂੰ ਵਿਗਾੜਦਾ ਹੀ ਹੈ
੨ ਤਿਮੋਥਿਉਸ 2 : 15 (PAV)
ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ
੨ ਤਿਮੋਥਿਉਸ 2 : 16 (PAV)
ਪਰ ਕੁਧਰਮ ਦੀ ਬੁੜ ਬੁੜਾਟ ਤੋਂ ਲਾਂਭੇ ਰਹੁ ਕਿਉਂ ਜੋ ਏਹ ਲੋਕਾਂ ਨੂੰ ਅਭਗਤੀ ਦੇ ਰਾਹ ਵਿੱਚ ਅਗਾਹਾਂ ਲੈ ਹੀ ਅਗਾਹਾਂ ਜਾਵੇਗੀ
੨ ਤਿਮੋਥਿਉਸ 2 : 17 (PAV)
ਅਤੇ ਓਹਨਾਂ ਦਾ ਬਚਨ ਮਿੱਠੀ ਮੌਹਰੀ ਵਾਂਙੁ ਖਾਂਦਾ ਜਾਵੇਗਾ । ਓਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ
੨ ਤਿਮੋਥਿਉਸ 2 : 18 (PAV)
ਓਹ ਇਹ ਕਹਿ ਕੇ ਭਈ ਕਿਆਮਤ ਹੋ ਚੁੱਕੀ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਨਿਹਚਾ ਨੂੰ ਵਿਗਾੜਦੇ ਹਨ
੨ ਤਿਮੋਥਿਉਸ 2 : 19 (PAV)
ਤਾਂ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੁ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਭਈ ਹਰੇਕ ਜਿਹੜਾ ਪ੍ਰਭੁ ਦਾ ਨਾਮ ਲੈਂਦਾ ਹੈ, ਕੁਧਰਮ ਤੋਂ ਅੱਡ ਰਹੇ
੨ ਤਿਮੋਥਿਉਸ 2 : 20 (PAV)
ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਭੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ
੨ ਤਿਮੋਥਿਉਸ 2 : 21 (PAV)
ਸੋ ਜੇ ਕੋਈ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ
੨ ਤਿਮੋਥਿਉਸ 2 : 22 (PAV)
ਪਰ ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੁ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਨਿਹਚਾ, ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗਾ ਰਹੁ
੨ ਤਿਮੋਥਿਉਸ 2 : 23 (PAV)
ਪਰ ਮੂਰਖਪੁਣੇ ਅਤੇ ਬੇਵਕੂਫ਼ੀ ਦਿਆਂ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈ ਭਈ ਓਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ
੨ ਤਿਮੋਥਿਉਸ 2 : 24 (PAV)
ਅਤੇ ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ
੨ ਤਿਮੋਥਿਉਸ 2 : 25 (PAV)
ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਓਹਨਾਂ ਨੂੰ ਤੋਬਾ ਕਰਨੀ ਬ਼ਖ਼ਸ਼ੇ ਭਈ ਸਤ ਦੇ ਗਿਆਨ ਨੂੰ ਪਰਾਪਤ ਕਰਨ
੨ ਤਿਮੋਥਿਉਸ 2 : 26 (PAV)
ਅਤੇ ਉਹ ਦੀ ਇੱਛਿਆ ਨੂੰ ਪੂਰਿਆਂ ਕਰਨ ਲਈ ਸ਼ਤਾਨ ਦੀ ਫਾਹੀ ਵਿੱਚ ਫੱਸ ਕੇ ਹੋਸ਼ ਵਿੱਚ ਆਣ ਕੇ ਬਚ ਨਿੱਕਲਣ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26

BG:

Opacity:

Color:


Size:


Font: