ਰਸੂਲਾਂ ਦੇ ਕਰਤੱਬ 24 : 1 (PAV)
ਪੰਜਾ ਦਿਨਾਂ ਪਿੱਛੋਂ ਹਨਾਨਿਯਾ ਸਰਦਾਰ ਜਾਜਕ ਕਈ ਬਜ਼ੁਰਗਾਂ ਸਣੇ ਤਰਤੁੱਲੁਸ ਨਾਮੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ
ਰਸੂਲਾਂ ਦੇ ਕਰਤੱਬ 24 : 2 (PAV)
ਅਤੇ ਜਾਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਵਸੀਲੇ ਵੱਡਾ ਸੁਖ ਭੋਗਦੇ ਹਾਂ ਅਤੇ ਤੁਹਾਡੀ ਦੂਰ ਅੰਦੇਸ਼ੀ ਨਾਲ ਐਸ ਕੌਮ ਦੇ ਬਹੁਤ ਸਾਰੇ ਕੰਮ ਸੌਰਦੇ ਹਨ
ਰਸੂਲਾਂ ਦੇ ਕਰਤੱਬ 24 : 3 (PAV)
ਅਸੀਂ ਹਰ ਪਰਕਾਰ ਅਤੇ ਸਭਨੀਂ ਥਾਈਂ ਇਹ ਗੱਲ ਵੱਡੇ ਸ਼ੁਕਰ ਨਾਲ ਮੰਨ ਲੈਂਦੇ ਹਾਂ
ਰਸੂਲਾਂ ਦੇ ਕਰਤੱਬ 24 : 4 (PAV)
ਪਰ ਇਸ ਲਈ ਜੋ ਤੁਹਾਨੂੰ ਬਹੁਤਾ ਔਖਾ ਨਾ ਕਰਾਂ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰ ਕੇ ਸਾਡੀਆਂ ਥੋੜੀਆਂ ਜੇਹੀਆਂ ਗੱਲਾਂ ਸੁਣ ਲਓ
ਰਸੂਲਾਂ ਦੇ ਕਰਤੱਬ 24 : 5 (PAV)
ਕਿਉਂ ਜੋ ਅਸਾਂ ਇਸ ਮਨੁੱਖ ਨੂੰ ਇੱਕ ਬਲਾ ਅਤੇ ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਪਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ
ਰਸੂਲਾਂ ਦੇ ਕਰਤੱਬ 24 : 6 (PAV)
ਇਸ ਨੇ ਹੈਕਲ ਨੂੰ ਭੀ ਭ੍ਰਿਸ਼ਟ ਕਰਨ ਦਾ ਜਤਨ ਕੀਤਾ। ਸੋ ਅਸਾਂ ਇਹ ਨੂੰ ਫੜ ਭੀ ਲਿਆ
ਰਸੂਲਾਂ ਦੇ ਕਰਤੱਬ 24 : 7 (PAV)
ਰਸੂਲਾਂ ਦੇ ਕਰਤੱਬ 24 : 8 (PAV)
ਅਤੇ ਤੁਸੀਂ ਆਪ ਜਾਚ ਕਰ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜੋ ਅਸੀਂ ਇਹ ਦੇ ਜੁੰਮੇ ਲਾਉਂਦੇ ਹਾਂ ਇਸ ਤੋਂ ਮਲੂਮ ਕਰ ਸੱਕੋਗੇ
ਰਸੂਲਾਂ ਦੇ ਕਰਤੱਬ 24 : 9 (PAV)
ਯਹੂਦੀਆਂ ਨੇ ਵੀ ਏਕਾ ਕਰ ਕੇ ਕਿਹਾ ਜੋ ਏਹ ਗੱਲਾਂ ਇਸੇ ਤਰਾਂ ਹਨ।।
ਰਸੂਲਾਂ ਦੇ ਕਰਤੱਬ 24 : 10 (PAV)
ਫੇਰ ਜਾਂ ਹਾਕਮ ਨੇ ਪੌਲੁਸ ਨੂੰ ਬੋਲਣ ਦੀ ਸੈਨਤ ਕੀਤੀ ਤਾਂ ਉਹ ਨੇ ਉੱਤਰ ਦਿੱਤਾ, - ਮੈਨੂੰ ਮਲੂਮ ਹੈ ਜੋ ਤੁਸੀਂ ਬਹੁਤ ਵਰਿਹਾਂ ਤੋਂ ਐਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਸਲੇ ਨਾਲ ਆਪਣਾ ਉਜ਼ਰ ਬਿਆਨ ਕਰਦਾ ਹਾਂ
ਰਸੂਲਾਂ ਦੇ ਕਰਤੱਬ 24 : 11 (PAV)
ਕਿਉਂਕਿ ਤੁਸੀਂ ਜਾਣ ਸੱਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸਾਂ
ਰਸੂਲਾਂ ਦੇ ਕਰਤੱਬ 24 : 12 (PAV)
ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਯਾ ਲੋਕਾਂ ਵਿੱਚ ਬਲਵਾ ਮਚਾਉਂਦੇ ਨਹੀਂ ਵੇਖਿਆ, ਨਾ ਤਾਂ ਸਮਾਜਾਂ ਵਿੱਚ, ਨਾ ਸ਼ਹਿਰ ਵਿੱਚ
ਰਸੂਲਾਂ ਦੇ ਕਰਤੱਬ 24 : 13 (PAV)
ਅਤੇ ਨਾ ਹੀ ਉਨ੍ਹਾਂ ਗੱਲਾਂ ਨੂੰ ਜਿਨ੍ਹਾਂ ਦਾ ਹੁਣ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤੁਹਾਡੇ ਅੱਗੇ ਸਾਬਤ ਕਰ ਸੱਕਦੇ ਹਨ
ਰਸੂਲਾਂ ਦੇ ਕਰਤੱਬ 24 : 14 (PAV)
ਪਰ ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਭਈ ਜਿਸ ਰਾਹ ਨੂੰ ਓਹ ਕੁਰਾਹ ਕਰ ਆਖਦੇ ਹਨ ਓਸੇ ਦੇ ਅਨੁਸਾਰ ਮੈਂ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਹਾਂ ਅਤੇ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਸ਼ਰਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆ ਹੋਈਆਂ ਹਨ
ਰਸੂਲਾਂ ਦੇ ਕਰਤੱਬ 24 : 15 (PAV)
ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ
ਰਸੂਲਾਂ ਦੇ ਕਰਤੱਬ 24 : 16 (PAV)
ਮੈਂ ਆਪ ਭੀ ਇਸ ਵਿੱਚ ਜਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਕਰੇ
ਰਸੂਲਾਂ ਦੇ ਕਰਤੱਬ 24 : 17 (PAV)
ਕਈਆਂ ਵਰਿਹਾਂ ਪਿੱਛੋਂ ਮੈਂ ਆਪਣੀ ਕੌਮ ਦੇ ਲਈ ਦਾਨ ਪੁਚਾਉਣ ਅਤੇ ਭੇਟ ਚੜ੍ਹਾਉਣ ਆਇਆ
ਰਸੂਲਾਂ ਦੇ ਕਰਤੱਬ 24 : 18 (PAV)
ਇਨ੍ਹਾਂ ਹੀ ਗੱਲਾਂ ਵਿੱਚ ਉਨ੍ਹਾਂ ਨੇ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਨਾ ਤਾਂ ਭੀੜ ਅਤੇ ਨਾ ਰੌਲੇ ਨਾਲ
ਰਸੂਲਾਂ ਦੇ ਕਰਤੱਬ 24 : 19 (PAV)
ਪਰ ਅਸਿਯਾ ਦੇ ਕਈ ਯਹੂਦੀ ਸਨ ਜਿਨ੍ਹਾਂ ਨੂੰ ਚਾਹੀਦਾ ਸੀ ਜੋ ਤੁਹਾਡੇ ਅੱਗੇ ਹਾਜ਼ਰ ਹੁੰਦੇ ਅਤੇ ਜੇ ਉਨ੍ਹਾਂ ਦਾ ਮੇਰੇ ਉੱਤੇ ਕੋਈ ਦਾਵਾ ਹੁੰਦਾ ਤਾਂ ਨਾਲਸ਼ ਕਰਦੇ
ਰਸੂਲਾਂ ਦੇ ਕਰਤੱਬ 24 : 20 (PAV)
ਅਥਵਾ ਏਹੋ ਆਪ ਕਹਿ ਦੇਣ ਭਈ ਉਨ੍ਹਾਂ ਨੇ ਜਦ ਮੈਂ ਸਭਾ ਦੇ ਅੱਗੇ ਖੜਾ ਸਾਂ ਮੇਰੇ ਵਿੱਚ ਕੀ ਬੁਰਿਆਈ ਵੇਖੀॽ
ਰਸੂਲਾਂ ਦੇ ਕਰਤੱਬ 24 : 21 (PAV)
ਬਿਨਾ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਵਿੱਚ ਖੜੇ ਪੁਕਾਰ ਕੇ ਆਖੀ ਸੀ ਭਈ ਮੁਰਦਿਆਂ ਦੇ ਜੀ ਉੱਠਣ ਦੇ ਵਿਖੇ ਅੱਜ ਮੇਰੇ ਉੱਤੇ ਦੋਸ਼ ਲਾਈਦਾ ਹੈ।।
ਰਸੂਲਾਂ ਦੇ ਕਰਤੱਬ 24 : 22 (PAV)
ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰਾਂ ਜਾਣਦਾ ਸੀ ਇਹ ਕਹਿ ਕਿ ਉਨ੍ਹਾਂ ਨੂੰ ਟਾਲ ਦਿੱਤਾ ਕਿ ਜਾਂ ਲੁਸਿਯਸ ਫੌਜ ਦਾ ਸਰਦਾਰ ਆਊ ਤਾਂ ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ
ਰਸੂਲਾਂ ਦੇ ਕਰਤੱਬ 24 : 23 (PAV)
ਫੇਰ ਉਹਨੇ ਸੂਬੇਦਾਰ ਨੂੰ ਹੁਕਮ ਦਿੱਤਾ ਜੋ ਪੌਲੁਸ ਨੂੰ ਨਜ਼ਰ ਬੰਦ ਰੱਖ ਅਤੇ ਉਹ ਨੂੰ ਚੈਨ ਕਰਨ ਦਿਹ ਅਤੇ ਉਹ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਟਹਿਲ ਕਰਨ ਤੋਂ ਨਾ ਰੋਕ।।
ਰਸੂਲਾਂ ਦੇ ਕਰਤੱਬ 24 : 24 (PAV)
ਪਰ ਕਈਆਂ ਦਿਨਾਂ ਪਿੱਛੋਂ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਸਣੇ ਜਿਹੜੀ ਯਹੂਦਣ ਸੀ ਆਇਆ ਅਤੇ ਪੌਲੁਸ ਨੂੰ ਬੁਲਵਾ ਕੇ ਮਸੀਹ ਯਿਸੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ ਉਸ ਤੋਂ ਸੁਣਿਆ
ਰਸੂਲਾਂ ਦੇ ਕਰਤੱਬ 24 : 25 (PAV)
ਜਾਂ ਉਹ ਧਰਮ ਅਤੇ ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਵਿਖੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਨੇ ਭੈ ਖਾਧਾ ਅਤੇ ਉੱਤਰ ਦਿੱਤਾ ਭਈ ਐਤਕੀ ਤੂੰ ਜਾਹ, ਫੇਰ ਵਿਹਲ ਪਾ ਕੇ ਤੈਨੁੰ ਬੁਲਾਵਾਂਗਾ
ਰਸੂਲਾਂ ਦੇ ਕਰਤੱਬ 24 : 26 (PAV)
ਨਾਲੇ ਇਹ ਵੀ ਆਸ ਰੱਖਦਾ ਸੀ ਭਈ ਪੌਲੁਸ ਮੈਨੂੰ ਕੁਝ ਰੋਕੜ ਦੇਵੇਗਾ । ਇਸੇ ਗੱਲੇ ਉਹ ਨੂੰ ਬਹੁਤ ਵਾਰੀ ਸਦਵਾ ਕੇ ਉਸ ਨਾਲ ਗੱਲ ਬਾਤ ਕਰਦਾ ਹੁੰਦਾ ਸੀ
ਰਸੂਲਾਂ ਦੇ ਕਰਤੱਬ 24 : 27 (PAV)
ਅਤੇ ਜਾਂ ਦੋ ਵਰਹੇ ਪੂਰੇ ਹੋਏ ਪੁਰਕਿਯੁਸ ਫ਼ੇਸਤੁਸ ਫ਼ੇਲਿਕਸ ਦੇ ਥਾਂ ਹਾਕਮ ਹੋ ਕੇ ਆਇਆ ਅਤੇ ਫ਼ੇਲਿਕਸ ਜੋ ਇਹ ਚਾਹੁੰਦਾ ਸੀ ਭਈ ਯਹੂਦੀਆਂ ਨੂੰ ਪਰਸੰਨ ਕਰੇ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।।
❮
❯